ਸੁਖਾਦੀਆ ਸਰਕਲ
From Wikipedia, the free encyclopedia
Remove ads
ਸੁਖਾਦੀਆ ਸਰਕਲ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਕੁਦਰਤੀ ਕੇਂਦਰ ਹੈ। ਇਹ ਸ਼ਹਿਰ ਵਿੱਚ ਰਾਣਕਪੁਰ ਅਤੇ ਮਾਉਂਟ ਆਬੂ ਦੇ ਨਾਲ ਫੈਲੀ ਪੰਚਵਟੀ ਨਾਲ ਜਾ ਜੁੜਦਾ ਹੈ। ਇਥੇ ਸੈਲਾਨੀਆਂ ਵਾਸਤੇ ਫਾਸਟ-ਫੂਡ, ਊਂਠ-ਸਵਾਰੀ, ਘੋੜ-ਸਵਾਰੀ, ਕਿਸ਼ਤੀ-ਸੈਰ ਅਤੇ ਬੱਚਿਆਂ ਦੇ ਪਾਰਕ ਮੌਜੂਦ ਹਨ।

ਸੰਖੇਪ ਜਾਣਕਾਰੀ
ਸੁਖਾਦੀਆ ਸਰਕਲ ਵਿੱਚ ਇੱਕ ਪੌਂਡ ਹੈ। ਅੰਦਰ ਵੜਦਿਆਂ ਹੀ ਇੱਕ 21 ਫੁੱਟ ਦਾ ਤਿੰਨ-ਮੰਜ਼ਿਲੀ ਫਵਾਰਾ ਹੈ। ਇਸ ਹੇਠਾਂ ਚਿੱਟਾ ਸੰਗਮਰਮਰ ਲੱਗਾ ਹੈ। ਇਹ ਕਣਕ ਨਾਲ ਬਣੇ ਇੱਕ ਕੰਨ ਦੀ ਸ਼ਕਲ ਵਿੱਚ ਹੈ। ਕਣਕ ਖੁਸ਼ਹਾਲੀ ਦੀ ਪ੍ਰਤੀਕ ਹੈ। ਪੌਂਡ ਵਿੱਚ ਕਿਸ਼ਤੀ-ਸੈਰ ਕੀਤੀ ਜਾਂ ਸਕਦੀ ਹੈ। ਨਾਲ ਹੀ ਊਂਠ-ਸਵਾਰੀ ਅਤੇ ਘੋੜ-ਸਵਾਰੀ ਦੇ ਵਿਕਲਪ ਵੀ ਮੌਜੂਦ ਹਨ। ਖਾਣ-ਪੀਣ ਅਤੇ ਬੱਚਿਆਂ ਲਈ ਖੇਡ-ਸਥਾਨ ਵੀ ਬਣੇ ਹਨ।[1]
ਇਤਿਹਾਸ
ਇਹ 1968 ਵਿੱਚ ਬਣਿਆ ਸੀ ਅਤੇ 1970 ਵਿੱਚ ਇਹ ਆਮ ਲੋਕਾਂ ਦੇ ਘੁੰਮਣ ਲਈ ਖੁੱਲ ਗਿਆ। ਇਸਦਾ ਨਾਮ ਰਾਜਸਥਾਨ ਦੇ ਸਾਬਕਾ ਮੁੱਖ-ਮੰਤਰੀ ਅਤੇ ਜੰਮਪਲ ਮੋਹਨ ਲਾਲ ਸੁਖਾਦੀਆ ਦੇ ਨਾਂ ਉੱਪਰ ਹੈ।[2]
ਪਹੁੰਚ
ਸੁਖਾਦੀਆ ਸਰਕਲ ਤੱਕ ਦਾ ਸਫਰ ਬੜਾ ਰਮਣੀਕ ਹੈ। ਉਦੈਪੁਰ ਰੇਲਵੇ ਸਟੇਸ਼ਨ ਤੋਂ ਇਹ 4.6 ਕਿਲੋਮੀਟਰ ਦੂਰ ਹੈ। ਸਟੇਸ਼ਨ ਤੋਂ ਆਟੋ-ਰਿਕਸ਼ਾ ਅਤੇ ਟੈਕਸੀ ਅਸਾਨੀ ਨਾਲ ਮਿਲ ਜਾਂਦੀਆਂ ਹਨ। ਪਹਾੜ ਦੀ ਸੈਰ ਦਾ ਕੋਈ ਖ਼ਰਚ ਨਹੀਂ ਹੈ। ਹਾਲਾਂਕਿ ਊਂਠ-ਸਵਾਰੀ, ਘੋੜ-ਸਵਾਰੀ, ਕਿਸ਼ਤੀ-ਸੈਰ ਦੇ ਕੁਝ ਪੈਸੇ ਲੱਗਦੇ ਹਨ ਪਰ ਉਹ ਵੀ ਵਾਜਿਬ ਹੁੰਦੇ ਹਨ।
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads