ਮਾਨਸੂਨ ਪੈਲੇਸ

From Wikipedia, the free encyclopedia

ਮਾਨਸੂਨ ਪੈਲੇਸ
Remove ads

ਮੌਨਸੂਨ ਪੈਲੇਸ (ਇਸਨੂੰ ਸੱਜਣਗੜ੍ਹ ਵੀ ਕਹਿੰਦੇ ਹਨ) ਭਾਰਤੀ ਰਾਜ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਪਹਾੜੀ ਸਥਲ ਹੈ। ਇਸ ਦੀ ਉੱਚਾਈ ਤੋਂ ਫਤੇਹ ਸਾਗਰ ਝੀਲ ਦਿਖਦੀ ਹੈ। ਇਸ ਦਾ ਨਾਂ ਮੇਵਾੜ ਵੰਸ਼ ਦੇ ਮਹਾਰਾਜਾ ਸੱਜਣ ਸਿੰਘ (1874-1884) ਦੇ ਨਾਮ ਉੱਪਰ ਪਿਆ। ਉਹਨਾਂ ਇਹ ਭਵਨ 1884 ਵਿੱਚ ਬਣਵਾਇਆ ਸੀ। ਭਵਨ ਦੀ ਉੱਚਾਈ ਤੋਂ ਝੀਲ, ਬਾਕੀ ਹੋਰ ਭਵਨ ਅਤੇ ਸ਼ਹਿਰ ਦਾ ਨਜ਼ਾਰਾ ਦਿਖਦਾ ਹੈ। ਇਹ ਮਹਿਲ ਮੁੱਖ ਤੌਰ ਉੱਤੇ ਮਾਨਸੂਨ ਬੱਦਲਾਂ ਨੂੰ ਦੇਖਣ ਲਈ ਬਣਾਇਆ ਗਿਆ ਸੀ। ਇਸਲਈ ਇਸ ਦਾ ਇੱਕ ਨਾਂ ਮਾਨਸੂਨ ਪੈਲੇਸ ਵੀ ਪ੍ਰਚੱਲਿਤ ਹੋ ਗਿਆ। ਇਸ ਦੇ ਨਿਰਮਾਣ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਮਹਾਰਾਜਾ ਇਸ ਦੀ ਉੱਚਾਈ ਤੋਂ ਆਪਣਾ ਜੱਦੀ ਨਿਵਾਸ ਚਿਤੌੜ ਨੂੰ ਦੇਖਣਾ ਚਾਹੁੰਦਾ ਸੀ। ਅਜਕੱਲ ਇਹ ਨਿਵਾਸ ਰਾਜਸਥਾਨ ਸਰਕਾਰ ਦੇ ਵਣ ਵਿਭਾਗ ਦੇ ਅਧੀਨ ਹੈ। ਇਸ ਭਵਨ ਵਿੱਚ ਸੂਰਜ ਦੇ ਛਿਪਣ ਦਾ ਨਜ਼ਾਰਾ ਬੜਾ ਮਨਮੋਹਕ ਹੁੰਦਾ ਹੈ।[1][2][3][4][5][6]

ਵਿਸ਼ੇਸ਼ ਤੱਥ ਮਾਨਸੂਨ ਪੈਲੇਸ, ਆਮ ਜਾਣਕਾਰੀ ...
Remove ads

ਕਿਲੇ ਬਾਰੇ

ਇਸ ਕਿਲ੍ਹੇ ਦਾ ਨਿਰਮਾਣ ਸ਼ਹਿਰ ਦੇ ਪੱਛਮ ਵੱਲ ਉੱਚੀ ਪਹਾੜੀ ਦੀ ਟੀਸੀ ’ਤੇ ਮਹਾਰਾਣਾ ਸੱਜਣ ਸਿੰਘ ਵੱਲੋਂ ਸ਼ੁਰੂ ਕਰਵਾਇਆ ਗਿਆ ਅਤੇ ਮਹਾਰਾਣਾ ਫਤਿਹ ਸਿੰਘ ਵੱਲੋਂ ਸੰਪੂਰਨ ਕੀਤਾ ਗਿਆ। ਸੱਜਣਗੜ੍ਹ ਮੇਵਾੜ ਦੇ ਰਾਜਿਆਂ ਦੀ ਮੌਨਸੂਨ ਸਮੇਂ ਦੀ ਰਿਹਾਇਸ਼ਗਾਹ ਹੁੰਦਾ ਸੀ। ਕਿਲ੍ਹੇ ਦੇ ਚਾਰੋਂ ਪਾਸੇ ਪਹਾੜੀ ’ਤੇ ਇੱਕ ਜੰਗਲੀ ਜੀਵ ਰੱਖ ਵੀ ਬਣਾਈ ਗਈ ਹੈ। ਦੇਸ਼ ਵਿਦੇਸ਼ ਵਿੱਚੋਂ ਆਏ ਸੈਲਾਨੀ ਇੱਥੇ ਸੂਰਜ ਛਿਪਣ ਦਾ ਨਜ਼ਾਰਾ ਦੇਖ ਕੇ ਅਸ਼-ਅਸ਼ ਕਰ ਉੱਠਦੇ ਹਨ। ਇਸ ਲਈ ਇਸ ਥਾਂ ਨੂੰ ਉਦੈਪੁਰ ਦਾ ਸਨਸੈੱਟ ਪੁਆਇੰਟ ਵੀ ਕਿਹਾ ਜਾਂਦਾ ਹੈ।

Remove ads

ਇਤਿਹਾਸ

ਬਣਤਰ

ਹੋਰ ਆਕਰਸ਼ਕ ਕੇਂਦਰ

ਫਿਲਮਾਂ ਲਈ ਵਰਤੋਂ

ਇੱਥੇ ਕਿਵੇਂ ਪਹੁੰਚੀਏ

ਮਾਨਸੂਨ ਪੈਲੇਸ ਉਦੈਪੁਰ ਦੇ ਪੱਛਮ ਤੋਂ 5 ਕਿਲੋਮੀਟਰ ਦੂਰ ਹੈ। ਇਹ ਪਿਛੋਲਾ ਝੀਲ ਦੇ ਕੰਡੇ ਹੈ। ਮਾਨਸੂਨ ਪੈਲੇਸ ਅਤੇ ਸੱਜਣ ਸਿੰਘ ਦੀ ਯਾਦਗਾਰ ਦੋ ਅਜਿਹੀਆਂ ਥਾਵਾਂ ਹਨ ਜਿੱਥੇ ਤੁਹਾਨੂੰ ਉਦੈਪੁਰ ਵਿੱਚ ਕਿਧਰੋਂ ਵੀ ਆਟੋ-ਰਿਕਸ਼ਾ ਜਾਂ ਟੈਕਸੀ ਮਿਲ ਸਕਦੀਆਂ ਹਨ।

ਹੋਰ ਵੇਖੋ

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads