ਸਹੇਲੀਓਂ ਕੀ ਬਾੜੀ
From Wikipedia, the free encyclopedia
Remove ads
ਸਹੇਲੀਓਂ ਕੀ ਬਾੜੀ ਇੱਕ ਬਗੀਚਾ ਹੈ। ਇਹ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਸਿਟੀ ਪੈਲੇਸ ਵਿੱਚ ਹੈ। ਰਾਜਸਥਾਨੀ ਭਾਸ਼ਾ ਵਿੱਚ ਬਾੜੀ ਦਾ ਮਤਲਬ ਹੈ ਬਾਗ਼ ਜਾਂ ਬਗ਼ੀਚਾ। ਇਸ ਬਗ਼ੀਚੇ ਦਾ ਨਿਰਮਾਣ ਮਹਾਰਾਣਾ ਸੰਗਰਾਮ ਸਿੰਘ ਨੇ 1710 ਈ. ਵਿੱਚ ਆਪਣੀ ਰਾਜਕੁਮਾਰੀ ਦੇ ਮਨੋਰੰਜਨ ਲਈ ਕਰਵਾਇਆ। ਇੱਥੇ ਰਾਜਕੁਮਾਰੀਆਂ ਮਨੋਰੰਜਨ ਲਈ ਸਹੇਲੀਆਂ ਨਾਲ ਖੇਡਣ ਆਉਂਦੀਆਂ ਸਨ। ਇੱਥੇ ਲਗਾਏ ਗਏ ਫੁਹਾਰੇ ਖ਼ੂਬਸੂਰਤ ਨਜ਼ਾਰਾ ਪੇਸ਼ ਕਰਦੇ ਹਨ। ਬਾੜੀ ਦੇ ਵਿਚਕਾਰ ਬਣਿਆ ਸਾਵਣ ਭਾਦੋਂ ਫੁਹਾਰਾ ਸਾਉਣ ਮਹੀਨੇ ਦੀ ਮੋਹਲੇਧਾਰ ਵਰਖਾ ਦਾ ਦ੍ਰਿਸ਼ ਪੇਸ਼ ਕਰਦਾ ਹੈ ਜੇ ਉੱਥੇ ਖੜ੍ਹ ਕੇ ਅੱਖਾਂ ਬੰਦ ਕਰਕੇ ਇਸ ਦੀ ਆਵਾਜ਼ ਨੂੰ ਸੁਣੀਏ। ਇੱਥੇ ਇੱਕ ਕਮਿਊਨਿਟੀ ਸੈਂਟਰ ਦਾ ਨਿਰਮਾਣ ਵੀ ਕੀਤਾ ਗਿਆ ਹੈ। ਰਾਜਸਥਾਨ ਦੀ ਧਰਤੀ ’ਤੇ ਮਿਲਣ ਵਾਲੇ ਖਣਿਜ ਪਦਾਰਥਾਂ ਅਤੇ ਬਨਸਪਤੀ ਸਬੰਧੀ ਜਾਣਕਾਰੀ ਇੱਥੋਂ ਹਾਸਿਲ ਕੀਤੀ ਜਾ ਸਕਦੀ ਹੈ।

Remove ads
ਇਤਿਹਾਸ
ਹੋਰ ਵੇਖੋ
Wikiwand - on
Seamless Wikipedia browsing. On steroids.
Remove ads