ਹਾਰਦਿਕ ਪਾਂਡਿਆ

From Wikipedia, the free encyclopedia

ਹਾਰਦਿਕ ਪਾਂਡਿਆ
Remove ads

ਹਾਰਦਿਕ ਹਿਮਾਂਸ਼ੂ ਪਾਂਡਿਆ (ਜਨਮ 11 ਅਕਤੂਬਰ 1993) ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜੋ ਘਰੇਲੂ ਕ੍ਰਿਕਟ ਵਿੱਚ ਬੜੌਦਾ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦਾ ਹੈ। ਉਹ ਇੱਕ ਆਲਰਾਊਂਡਰ ਹੈ ਜੋ ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਸੱਜੇ ਹੱਥ ਨਾਲ ਤੇਜ਼ ਗੇਂਦਬਾਜ਼ੀ ਕਰਦਾ ਹੈ। ਉਹ ਕਰੁਨਾਲ ਪਾਂਡਿਆ ਦਾ ਛੋਟਾ ਭਰਾ ਹੈ। ਪਾਂਡਿਆ ਨੇ ਭਾਰਤ ਲਈ 11 ਟੈਸਟ ਖੇਡੇ, 45 ਵਨ ਡੇ ਅਤੇ 38 ਟੀ -20 ਮੈਚ ਖੇਡੇ .

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads
Remove ads

ਮੁੱਢਲਾ ਜੀਵਨ

ਹਾਰਦਿਕ ਪਾਂਡਿਆ ਦਾ ਜਨਮ 11 ਅਕਤੂਬਰ 1993 ਨੂੰ ਸੂਰਤ, ਗੁਜਰਾਤ ਵਿਖੇ ਹੋਇਆ ਸੀ। ਉਸਦਾ ਪਿਤਾ ਹਿਮਾਂਸ਼ੂ ਪੰਡਿਆ ਸੂਰਤ ਵਿੱਚ ਇੱਕ ਛੋਟਾ ਕਾਰ ਵਿੱਤ ਕਾਰੋਬਾਰ ਚਲਾਉਂਦਾ ਸੀ ਜੋ ਉਸਨੂੰ ਬੰਦ ਕਰਕੇ ਵਡੋਦਰਾ ਆ ਗਿਆ ਹਾਰਦਿਕ ਪੰਜ ਸਾਲਾਂ ਦਾ ਸੀ। ਉਸਦਾ ਪਿਤਾ ਵਡੋਦਰਾ ਇਸ ਲਈ ਆਇਆ ਕਿ ਪੁੱਤਰਾਂ ਨੂੰ ਬਿਹਤਰ ਕ੍ਰਿਕਟ ਸਿਖਲਾਈ ਅਤੇ ਸਹੂਲਤਾਂ ਮਿਲ ਸਕਣ। ਇੱਥੇ ਆ ਕੇ ਉਸਨੇ ਆਪਣੇ ਦੋਵਾਂ ਪੁੱਤਰਾਂ (ਹਾਰਦਿਕ ਅਤੇ ਕਰੂਨਾਲ) ਕਿਰਨ ਮੋਰੇ ਦੀ ਕ੍ਰਿਕਟ ਅਕੈਡਮੀ ਵਿੱਚ ਦਾਖਲ ਕਰਵਾ ਦਿੱਤਾ।[2] ਆਰਥਿਕ ਤੌਰ 'ਤੇ ਕਮਜ਼ੋਰ, ਪਾਂਡਿਆ ਦਾ ਪਰਿਵਾਰ ਗੋਰਵਾ ਵਿੱਚ ਕਿਰਾਏ ਦੇ ਅਪਾਰਟਮੈਂਟ ਵਿੱਚ ਰਹਿੰਦਾ ਸੀ, ਅਤੇ ਉਹ ਦੋਵੇਂ ਭਰਾ ਕ੍ਰਿਕਟ ਮੈਦਾਨ ਵਿੱਚ ਜਾਣ ਲਈ ਇੱਕ ਪੁਰਾਣੀ ਕਾਰ ਦਾ ਇਸਤੇਮਾਲ ਕਰਦੇ ਸਨ।[3] ਹਾਰਦਿਕ ਨੇ ਵਿੱਚ 9ਵੀਂ ਜਮਾਤ ਤੱਕ ਐਮ ਕੇ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਇਸ ਪਿੱਛੋਂ ਉਸਨੇ ਕ੍ਰਿਕਟ ਖੇਡਣ ਲਈ ਇਹ ਸਕੂਲ ਛੱਡ ਦਿੱਤਾ ਸੀ।[4]

ਹਾਰਦਿਕ ਨੇ ਜੂਨੀਅਰ ਪੱਧਰ ਦੇ ਕ੍ਰਿਕਟ ਵਿੱਚ ਲਗਾਤਾਰ ਤਰੱਕੀ ਕੀਤੀ ਅਤੇ, ਕਰੁਨਾਲ ਦੇ ਅਨੁਸਾਰ, ਕਲੱਬ ਕ੍ਰਿਕਟ ਵਿੱਚ ਉਹ "ਬਹੁਤ ਸਾਰੇ ਮੈਚ ਇਕੱਲਿਆਂ ਹੀ ਜਿੱਤ ਲੈਂਦਾ ਸੀ।"[2] ਇੰਡੀਅਨ ਐਕਸਪ੍ਰੈਸ ਨਾਲ ਇੱਕ ਇੰਟਰਵਿਊ ਵਿੱਚ, ਹਾਰਦਿਕ ਨੇ ਦੱਸਿਆ ਕਿ ਉਸਦੀਆਂ "ਵਿਹਾਰ ਸਮੱਸਿਆਵਾਂ" ਕਾਰਨ ਉਨ੍ਹਾਂ ਨੂੰ ਆਪਣੇ ਰਾਜ ਦੀਆਂ ਘੱਟ-ਉਮਰ ਟੀਮਾਂ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਉਸਨੇ ਕਿਹਾ ਕਿ ਉਹ "ਸਿਰਫ ਇੱਕ ਭਾਵਨਾਤਮਕ ਬੱਚਾ" ਸੀ ਜੋ "ਆਪਣੀ ਭਾਵਨਾਵਾਂ ਨੂੰ ਲੁਕਾਉਣਾ" ਨਹੀਂ ਚਾਹੁੰਦਾ ਸੀ।[5]

ਉਸਦੇ ਪਿਤਾ ਦੇ ਅਨੁਸਾਰ, ਹਾਰਦਿਕ 18 ਸਾਲ ਦੀ ਉਮਰ ਤਕ ਲੈੱਗ ਸਪਿਨਰ ਸੀ ਅਤੇ ਪਰ ਮਗਰੋਂ ਉਸਨੇ ਉਸ ਸਮੇਂ ਦੇ ਬੜੌਦਾ ਕੋਚ ਸਨਥ ਕੁਮਾਰ ਦੇ ਕਹਿਣ ਕਰਕੇ ਤੇਜ਼ ਗੇਂਦਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।[6]

Remove ads

ਘਰੇਲੂ ਕੈਰੀਅਰ

ਪਾਂਡਿਆ 2013 ਤੋਂ ਬੜੌਦਾ ਕ੍ਰਿਕਟ ਟੀਮ ਲਈ ਖੇਡ ਰਿਹਾ ਹੈ। ਉਸਨੇ 2013-14 ਦੇ ਸੀਜ਼ਨ ਵਿੱਚ ਬੜੌਦਾ ਲਈ ਸਈਅਦ ਮੁਸ਼ਤਾਕ ਅਲੀ ਟਰਾਫੀ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ।

2015 ਦੇ ਆਈਪੀਐਲ ਸੀਜ਼ਨ ਵਿੱਚ ਉਸਨੇ ਮੁੰਬਈ ਇੰਡੀਅਨਜ਼ ਲਈ ਖੇਡਦਿਆਂ 8 ਗੇਂਦਾਂ ਵਿੱਚ 21 ਦੌੜਾਂ ਬਣਾਈਆਂ ਅਤੇ ਇਸਦੇ ਨਾਲ 3 ਮਹੱਤਵਪੂਰਨ ਕੈਚ ਵੀ ਫੜੇ ਜਿਸ ਨਾਲ ਉਸਦੀ ਟੀਮ ਚੇਨਈ ਸੂਪਰਕਿੰਗਜ਼ ਦੀ ਟੀਮ ਨੂੰ ਹਰਾਉਣ ਵਿੱਚ ਕਾਮਯਾਬ ਰਹੀ। ਉਸਦੇ ਇਸ ਪ੍ਰਦਰਸ਼ਨ ਕਾਰਨ ਉਸਨੂੰ ਮੈਨ ਆਫ਼ ਦ ਮੈਚ ਦਾ ਇਨਾਮ ਵੀ ਮਿਲਿਆ। ਚੇਨਈ ਖਿਲਾਫ਼ ਪਹਿਲੀ ਕੁਆਲੀਫ਼ਾਇਰ ਮੁਕਾਬਲੇ ਦੇ ਪਿੱਛੋਂ ਸਚਿਨ ਤੇਂਦੁਲਕਰ ਨੇ ਹਾਰਦਿਕ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਅਗਲੇ 18 ਮਹੀਨਿਆਂ ਦੇ ਵਿੱਚ-ਵਿੱਚ ਭਾਰਤ ਦੀ ਰਾਸ਼ਟਰੀ ਟੀਮ ਲਈ ਖੇਡੇਗਾ। ਇਸ ਮਗਰੋਂ ਇੱਕ ਸਾਲ ਦੇ ਅੰਦਰ ਹੀ ਉਸਨੂੰ 2016 ਏਸ਼ੀਆ ਕੱਪ ਅਤੇ 2016 ਆਈਸੀਸੀ ਵਿਸ਼ਵ ਟਵੰਟੀ20 ਲਈ ਭਾਰਤ ਦੀ ਟੀਮ ਵਿੱਚ ਚੁਣ ਲਿਆ ਗਿਆ।[ਹਵਾਲਾ ਲੋੜੀਂਦਾ]

ਪਿੱਛੋਂ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਮੁੰਬਈ ਇੰਡੀਅਨਜ਼ ਦੇ ਬਹੁਤ ਮਹੱਤਵਪੂਰਨ ਮੁਕਾਬਲੇ ਵਿੱਚ ਜਿਸ ਵਿੱਚ ਉਸਦੀ ਟੀਮ ਲਈ ਮੈਚ ਜਿੱਤ ਕੇ ਸਿਖਰ ਦੀਆਂ 4 ਟੀਮਾਂ ਦੀ ਦੌੜ ਵਿੱਚ ਬਣੇ ਰਹਿਣ ਦੀ ਲੋੜ ਸੀ, ਉਸਨੇ 31 ਗੇਂਦਾਂ 'ਤੇ 61 ਦੌੜਾਂ ਦੀ ਪਾਰੀ ਖੇਡੀ, ਅਤੇ ਆਪਣੀ ਟੀਮ ਨੂੰ ਮੈਚ ਜਿਤਾਇਆ ਅਤੇ ਆਪਣਾ ਦੂਜਾ ਮੈਨ ਆਫ਼ ਦ ਮੈਚ ਅਵਾਰਡ ਜਿੱਤਿਆ। ਉਸਨੂੰ ਇਸ ਮੈਚ ਵਿੱਚ ਸਭ ਤੋਂ ਵੱਧ ਛੱਕੇ ਦਾ ਅਵਾਰਡ ਵੀ ਦਿੱਤਾ ਗਿਆ।[7][8]

ਜਨਵਰੀ 2016 ਵਿੱਚ ਉਸਨੇ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਬੜੌਦਾ ਕ੍ਰਿਕਟ ਟੀਮ ਲਈ ਖੇਡਦਿਆਂ ਵਿਦਰਭ ਦੀ ਕ੍ਰਿਕਟ ਟੀਮ ਦੇ ਵਿਰੁੱਧ 86 ਰਨ ਬਣਾਏ ਜਿਸ ਵਿੱਚ ਉਸਦੇ 8 ਛੱਕੇ ਸ਼ਾਮਿਲ ਸਨ, ਜਿਸ ਨਾਲ ਉਸਦੀ ਟੀਮ ਨੇ ਛੇ ਵਿਕਟਾਂ ਨਾਲ ਜਿੱਤ ਹਾਸਿਲ ਕੀਤੀ।[9]

Remove ads

ਇੰਡੀਅਨ ਪ੍ਰੀਮੀਅਰ ਲੀਗ

2018 ਦੀ ਆਈਪੀਐਲ ਖਿਡਾਰੀ ਨਿਲਾਮੀ ਵਿੱਚ ਉਸਨੂੰ ਮੁੰਬਈ ਇੰਡੀਅਨਜ਼ ਨੇ 11 ਕਰੋੜ ਦੀ ਕੀਮਤ ਵਿੱਚ ਆਪਣੇ ਕੋਲ ਹੀ ਰੱਖਿਆ ਸੀ।

ਅੰਤਰਰਾਸ਼ਟਰੀ ਕੈਰੀਅਰ

ਟੀ20ਆਈ

ਪਾਂਡਿਆ ਨੇ 27 ਜਨਵਰੀ 2016 ਨੂੰ 22 ਸਾਲ ਦੀ ਉਮਰ ਵਿੱਚ ਭਾਰਤ ਲਈ ਟਵੰਟੀ -20 ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਉਸਨੇ ਆਸਟ੍ਰੇਲੀਆ ਵਿਰੁੱਧ 2 ਵਿਕਟਾਂ ਲਈਆਂ।[10] ਉਸਦੀ ਪਹਿਲੀ ਟੀ-20 ਅੰਤਰਰਾਸ਼ਟਰੀ ਵਿਕਟ ਕ੍ਰਿਸ ਲਿਨ ਦੀ ਸੀ। ਰਾਂਚੀ ਵਿੱਚ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਖਿਲਾਫ਼ ਦੂਜੇ ਟੀ -20 ਮੈਚ ਚ ਯੁਵਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਉਸਨੇ 14 ਗੇਂਦਾਂ 'ਤੇ 27 ਦੌੜਾਂ ਬਣਾਈਆਂ ਅਤੇ ਮਗਰੋਂ ਉਹ ਥਿਸਾਰਾ ਪਰੇਰਾ ਦੀ ਹੈਟ੍ਰਿਕ ਦਾ ਸ਼ਿਕਾਰ ਹੋਇਆ।[11] ਏਸ਼ੀਆ ਕੱਪ 2016 ਵਿੱਚ ਪਾਂਡਿਆ ਨੇ 18 ਗੇਂਦਾਂ 'ਤੇ 31 ਦੌੜਾਂ ਬਣਾਈਆਂ, ਜਿਸ ਨਾਲ ਬੰਗਲਾਦੇਸ਼ ਦੇ ਖਿਲਾਫ ਭਾਰਤ ਦਾ ਸਨਮਾਨਯੋਗ ਸਕੋਰ ਬਣਿਆ। ਪਿੱਛੋਂ ਉਸਨੇ ਟੀਮ ਦੇ ਲਈ ਇੱਕ ਵਿਕਟ ਲੈ ਕੇ ਜਿੱਤ ਵਿੱਚ ਆਪਣਾ ਯੋਗਦਾਨ ਪਾਇਆ। ਪਾਕਿਸਤਾਨ ਦੇ ਖਿਲਾਫ ਅਗਲੇ ਮੈਚ ਵਿੱਚ ਉਸਨੇ 8 ਰਨ ਦੇ ਕੇ 3 ਵਿਕਟਾਂ ਹਾਸਲ ਕੀਤੀਆਂ, ਜਿਸਨੇ ਪਾਕਿਸਤਾਨ ਨੂੰ 83 ਦੌੜਾਂ 'ਤੇ ਰੋਕ ਦਿੱਤਾਾ। 23 ਮਾਰਚ ਨੂੰ ਬੰਗਲਾਦੇਸ਼ ਵਿਰੁੱਧ 2016 ਦੇ ਵਿਸ਼ਵ ਟਵੰਟੀ -20 ਮੈਚ ਵਿੱਚ ਪਾਂਡਿਆ ਨੇ ਮੈਚ ਦੇ ਆਖਰੀ ਓਵਰ ਵਿੱਚ ਆਖਰੀ ਤਿੰਨ ਗੇਂਦਾਂ ਵਿੱਚ ਦੋ ਅਹਿਮ ਵਿਕਟਾਂ ਲਈਆਂ ਜਦੋਂ ਭਾਰਤ ਨੇ ਬੰਗਲਾਦੇਸ਼ ਨੂੰ ਇੱਕ ਦੌੜ ਨਾਲ ਹਰਾਇਆ।[12] ਉਸਦੇ ਕੈਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ (38 ਦੌੜਾਂ ਦੇ ਕੇ 4 ਵਿਕਟਾਂ) 8 ਜੁਲਾਈ 2018 ਨੂੰ ਇੰਗਲੈਂਡ ਵਿਰੁੱਧ ਤੀਜੇ ਅਤੇ ਆਖ਼ਰੀ ਟਵੰਟੀ20 ਅੰਤਰਰਾਸ਼ਟਰੀ ਮੈਚ ਵਿੱਚ ਆਇਆ। ਇਸ ਤੋਂ ਇਲਾਵਾਂ ਉਸਨੇ 14 ਗੇਂਦਾਂ ਵਿੱਚ 33 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿੱਚ ਉਸਨੇ ਕ੍ਰਿਸ ਜੌਰਡਨ ਦੀ ਗੇਂਦ ਉੱਪਰ ਛੱਕਾ ਮਾਰ ਕੇ ਆਪਣੀ ਟੀਮ ਨੂੰ ਛੇ ਵਿਕਟਾਂ ਨਾਲ ਜਿੱਤ ਦਵਾਈ। ਇਸੇ ਮੈਚ ਵਿੱਚ ਹਾਰਦਿਕ ਇੱਕੋਂ ਟੀ20ਆਈ ਮੈਚ ਵਿੱਚ 4 ਵਿਕਟਾਂ ਅਤੇ 30 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣਿਆ।[13]

ਓਡੀਆਈ ਕੈਰੀਅਰ

ਪਾਂਡਿਆ ਨੇ 16 ਅਕਤੂਬਰ 2016 ਨੂੰ ਧਰਮਸ਼ਾਲਾ ਵਿੱਚ ਨਿਊਜ਼ੀਲੈਂਡ ਖਿਲਾਫ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ। ਸੰਦੀਪ ਪਾਟਿਲ, ਮੋਹਿਤ ਸ਼ਰਮਾ ਅਤੇ ਕੇ.ਐਲ. ਰਾਹੁਲ ਪਿੱਛੋਂ ਉਹ ਇੱਕ ਰੋਜ਼ਾ ਕ੍ਰਿਕਟ ਦਾ ਚੌਥਾ ਭਾਰਤੀ ਖਿਡਾਰੀ ਬਣਿਆ ਜਿਸਨੂੰ ਉਸਦੇ ਪਹਿਲੇ ਮੈਚ ਵਿੱਚ ਹੀ ਮੈਨ ਆਫ਼ ਦ ਮੈਚ ਅਵਾਰਡ ਮਿਲਿਆ ਹੋਵੇ।[14] ਉਸਨੇ ਬੱਲੇਬਾਜ਼ ਦੇ ਰੂਪ ਵਿੱਚ ਆਪਣੀ ਪਹਿਲੀ ਵਨ ਡੇ ਪਾਰੀ ਵਿੱਚ 32 ਗੇਂਦਾਂ ਵਿੱਚ 36 ਦੌੜਾਂ ਬਣਾਈਆਂ। ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ਪੜਾਅ ਵਿੱਚ ਪਾਂਡਿਆ ਨੇ ਮੀਂਹ ਪੈਣ ਤੋਂ ਪਹਿਲਾਂ ਇਮਾਦ ਵਸੀਮ ਨੂੰ ਲਗਾਤਾਰ ਤਿੰਨ ਛੱਕੇ ਮਾਰੇ। 18 ਜੂਨ 2017 ਨੂੰ ਓਵਲ ਵਿੱਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਉਸ ਨੇ 43 ਗੇਂਦਾਂ 'ਤੇ 76 ਦੌੜਾਂ ਦੀ ਪਾਰੀ ਖੇਡੀ, ਉਹ ਭਾਰਤ ਤੇ 54/5 ਦੇ ਸਕੋਰ ਉੱਪਰ ਬੱਲੇਬਾਜ਼ੀ ਕਰਨ ਆਇਆ ਸੀ ਅਤੇ ਉਸਨੇ ਪਾਰੀ ਨੂੰ ਇੱਕਦਮ ਡਿੱਗਣ ਤੋਂ ਤਾਂ ਬਚਾ ਲਿਆ ਪਰ ਉਹ ਆਪਣੀ ਟੀਮ ਨੂੰ ਮੈਚ ਨਾ ਜਿਤਾ ਸਕਿਆ।[15]

ਅਪ੍ਰੈਲ 2019 ਵਿੱਚ ਉਸਨੂੰ 2019 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[16][17] 27 ਜੂਨ 2019 ਨੂੰ, ਵੈਸਟਇੰਡੀਜ਼ ਵਿਰੁੱਧ ਮੈਚ ਖੇਡਦਿਆਂ, ਪਾਂਡਿਆ ਨੇ ਆਪਣਾ 50 ਵਾਂ ਅੰਤਰਰਾਸ਼ਟਰੀ ਵਨਡੇ ਮੇਚ ਖੇਡਿਆ।[18]

ਟੈਸਟ ਕੈਰੀਅਰ

ਪਾਂਡਿਆ ਨੂੰ 2016 ਦੇ ਅਖੀਰ ਵਿੱਚ ਇੰਗਲੈਂਡ ਦੇ ਖਿਲਾਫ ਆਪਣੇ ਘਰੇਲੂ ਸੀਰੀਜ਼ ਵਿੱਚ ਬੱਲੇਬਾਜ਼ ਦੇ ਤੌਰ 'ਤੇ ਭਾਰਤ ਦੀ ਟੈਸਟ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[19] ਪਰ ਪੀਸੀਏ ਸਟੇਡੀਅਮ ਵਿੱਚ ਸਿਖਲਾਈ ਦੌਰਾਨ ਉਹ ਜ਼ਖ਼ਮੀ ਹੋ ਕੇ ਟੀਮ ਵਿੱਚੋਂ ਬਾਹਰ ਹੋ ਗਿਆ ਸੀ।[20] ਉਸਨੂੰ ਜੁਲਾਈ 2017 ਵਿੱਚ ਸ਼੍ਰੀਲੰਕਾ ਦੇ ਦੌਰੇ ਲਈ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਗਾਲੇ ਵਿੱਚ 26 ਜੁਲਾਈ ਨੂੰ ਆਪਣਾ ਪਹਿਲਾ ਟੈਸਟ ਖੇਡਿਆ।[21] ਪਾਲੀਕੇਲੇ ਵਿੱਚ ਸ੍ਰੀਲੰਕਾ ਦੇ ਖਿਲਾਫ਼ ਤੀਜੇ ਤੇ ਆਖਰੀ ਟੈਸਟ ਮੈਚ ਵਿੱਚ ਪਾਂਡਿਆ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਬਣਾਇਆ ਅਤੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਟੈਸਟ ਸੈਂਕੜਾ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣਨ ਦਾ ਰਿਕਾਰਡ ਕਾਇਮ ਕੀਤਾ। ਉਸਨੇ ਭਾਰਤ ਲਈ ਇੱਕ ਟੈਸਟ ਪਾਰੀ ਦੇ ਇੱਕੋ ਓਵਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ, ਜਿਸ ਵਿੱਚ 26 ਦੌੜਾਂ ਉਸਨੇ 26 ਦੌੜਾਂ ਬਣਾਈਆਂ।[22][23][24] ਇਹ ਸੈਂਕੜਾ ਅੰਤਰਰਾਸ਼ਟਰੀ ਕ੍ਰਿਕ ਵਿੱਚ ਉਸਦਾ ਪਹਿਲਾ ਸੈਂਕੜਾ ਸੀ।

Remove ads

ਵਿਵਾਦ

ਜਨਵਰੀ 2019 'ਚ, ਪਾਂਡਿਆ ਨੇ ਟੀਵੀ ਸ਼ੋਅ ਕੌਫ਼ੀ ਵਿਦ ਕਰਨ ਉੱਪਰ ਜਿਨਸੀ ਜੀਵਨ ਸ਼ੈਲੀ ਬਾਰੇ ਵਿਅੰਗਾਤਮਕ ਅਤੇ ਵਿਵਾਦਪੂਰਨ ਟਿੱਪਣੀਆਂ ਕੀਤੀਆਂ, ਜੋ ਕਿ ਇਕਦਮ ਜਨਤਾ ਦੇ ਵਿੱਚ ਆ ਗਿਆ। ਇੰਟਰਵਿਊ ਦੇ ਦੌਰਾਨ, ਪਾਂਡਿਆ ਨੇ ਸ਼ੋਅ ਦੇ ਮੇਜ਼ਬਾਨ ਨੂੰ ਦੱਸਿਆ ਕਿ ਉਸਨੇ ਆਪਣੇ ਮਾਤਾ-ਪਿਤਾ ਨੂੰ ਆਪਣੇ ਪਹਿਲੇ ਜਿਨਸੀ ਸਬੰਧਾਂ ਬਾਰੇ ਦੱਸਿਆ ਸੀ, ਜਿਸਤੋਂ ਉਸਦੇ ਮਾਂ-ਪਿਓ ਖੁਸ਼ ਹੋਏ। ਉਸਨੇ ਇਹ ਪ੍ਰਗਟਾਵਾ ਵੀ ਕੀਤਾ ਕਿ ਉਹ ਨਾਈਟ ਕਲੱਬਾਂ ਅਤੇ ਸੋਸ਼ਲ ਮੀਡੀਆ ਉੱਪਰ ਔਰਤਾਂ ਨੂੰ ਵੇਖਣਾ ਪਸੰਦ ਕਰਦਾ ਹੈ ਕਿ ਉਹ ਕਿਵੇਂ ਹਿੱਲਦੀਆਂ ਹਨ।[25][26][27] ਜਨਤਾ ਨੇ ਉਸਦੀਆਂ ਟਿੱਪਣੀਆਂ ਨੂੰ ਨੂੰ ਅਸ਼ਲੀਲ, ਅਪਮਾਨਜਨਕ, ਬੇਇੱਜ਼ਤ ਕਰਨ ਵਾਲੀਆਂ ਵਜੋਂ ਸ਼੍ਰੇਣੀਬੱਧ ਦੱਸਿਆ।[28][29] ਪਾਂਡਿਆ ਨੇ ਇਹ ਕਹਿ ਕੇ ਮੁਆਫੀ ਮੰਗੀ ਕਿ ਉਹ ਸ਼ੋਅ ਦੇ ਸੁਭਾਅ ਤੋਂ ਲੈ ਕੇ ਗਿਆ ਸੀ.[28][30] ਇੱਕ ਜਨਤਕ ਟੀਵੀ ਸ਼ੋਅ ਉੱਪਰ ਅਜਿਹੀਆਂ ਸ਼ਰਮਨਾਕ ਟਿੱਪਣੀਆਂ ਦੇਣ ਕਰਕੇ ਬੀਸੀਸੀਆਈ ਨੇ ਉਸਦੇ ਖੇਡਣ ਉੱਪਰ ਮਨਾਹੀ ਲਾ ਦਿੱਤੀ ਗਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵਿਵਾਦ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਇਹ ਵਿਚਾਰ ਕੀਤਾ ਜਾਵੇਗਾ ਕਿ ਕੀ ਖਿਡਾਰੀਆਂ ਨੂੰ ਅਜਿਹੇ ਸ਼ੋਆਂ 'ਤੇ ਹਾਜ਼ਰ ਹੋਣ ਦੀ ਵੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਦਾ ਕ੍ਰਿਕਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ।"[30][31][32] ਮਗਰੋਂ 24 ਜਨਵਰੀ 2019 ਨੂੰ ਬੀਸੀਸੀਆਈ ਨੇ ਐਲਾਨ ਕੀਤਾ ਕਿ ਉਹ ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀਮ ਵਿੱਚ ਸ਼ਾਮਿਲ ਹੋਵੇਗਾ।

Remove ads

ਹਵਾਲੇ

ਬਾਹਰੀ ਲਿੰਕ

Loading content...
Loading related searches...

Wikiwand - on

Seamless Wikipedia browsing. On steroids.

Remove ads