2019 ਕ੍ਰਿਕਟ ਵਿਸ਼ਵ ਕੱਪ ਟੀਮਾਂ
From Wikipedia, the free encyclopedia
Remove ads
ਇਹ 2019 ਕ੍ਰਿਕਟ ਵਿਸ਼ਵ ਕੱਪ ਲਈ ਚੁਣੀਆਂ ਟੀਮਾਂ ਦੇ ਦਲਾਂ ਦੀ ਸੂਚੀ ਹੈ।[2] ਸਾਰੀਆਂ 10 ਟੀਮਾਂ ਨੂੰ 23 ਅਪ੍ਰੈਲ 2019 ਤੱਕ[3] ਆਪਣੇ 15 ਮੈਂਬਰੀ ਦਲ ਦੀ ਸੂਚੀ ਦਾਖ਼ਲ ਕਰਨੀ ਸੀ, ਅਤੇ ਇਸ ਵਿੱਚ 22 ਮਈ ਤੱਕ ਕੋਈ ਵੀ ਬਦਲਾਅ ਕੀਤਾ ਜਾ ਸਕਦਾ ਸੀ। [4] ਨਿਊਜ਼ੀਲੈਂਡ ਪਹਿਲੀ ਟੀਮ ਸੀ ਜਿਸ ਨੇ ਆਪਣੇ ਦਲ ਦੀ ਸੂਚੀ 3 ਅਪਰੈਲ 2019 ਨੂੰ ਦਾਖ਼ਲ ਕਰ ਦਿੱਤੀ ਸੀ। [5] ਵੈਸਟਇੰਡੀਜ਼ ਨੇ 24 ਅਪਰੈਲ 2019 ਨੂੰ ਆਪਣੀ ਟੀਮ ਦੀ ਘੋਸ਼ਣਾ ਕੀਤੀ ਅਤੇ ਦਲ ਦਾ ਨਾਮ ਦਾਖ਼ਲ ਕਰਨ ਵਾਲੀ ਇਹ ਆਖਰੀ ਟੀਮ ਸੀ, ਹਾਲਾਂਕਿ ਇਹ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਵੱਲੋਂ ਤੈਅ ਕੀਤੀ ਗਈ ਤਰੀਕ ਤੋਂ ਇੱਕ ਦਿਨ ਬਾਅਦ ਸੀ।[6]

ਦੋ ਕ੍ਰਿਕਟਰ, ਨਿਊਜ਼ੀਲੈਂਡ ਦਾ ਟੌਮ ਬਲੰਡਲ ਅਤੇ ਬੰਗਲਾਦੇਸ਼ ਦਾ ਅਬੂ ਜਾਏਦ, ਆਪਣੀਆਂ ਅੰਤਰਰਾਸ਼ਟਰੀ ਟੀਮਾਂ ਵਿੱਚ ਨਾਮਜ਼ਦ ਹੋਣ ਤੋਂ ਪਹਿਲਾਂ ਕਿਸੇ ਵੀ ਇਕ ਦਿਨਾ ਅੰਤਰਰਾਸ਼ਟਰੀ (ਇਕ ਰੋਜ਼ਾ) ਮੈਚਾਂ ਵਿੱਚ ਨਹੀਂ ਖੇਡੇ ਸਨ।[7][8] 13 ਮਈ 2019 ਨੂੰ ਜ਼ਾਏਦ ਨੇ ਆਇਰਲੈਂਡ ਵਿੱਚ ਤਿਕੋਣੀ ਲੜੀ ਦੇ ਪੰਜਵੇਂ ਮੈਚ ਵਿੱਚ ਵੈਸਟਇੰਡੀਜ਼ ਵਿਰੁੱਧ ਆਪਣੇ ਇੱਕ ਦਿਨਾ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।[9] ਤਿੰਨ ਕਪਤਾਨਾਂ, ਇੰਗਲੈਂਡ ਦਾ ਈਓਨ ਮੌਰਗਨ, ਵੈਸਟਇੰਡੀਜ਼ ਦਾ ਜੇਸਨ ਹੋਲਡਰ ਅਤੇ ਬੰਗਲਾਦੇਸ਼ ਦਾ ਮਸ਼ਰਫੇ ਮੁਰਤਜ਼ਾ ਨੇ ਪਿਛਲੇ ਟੂਰਨਾਮੈਂਟ ਵਿੱਚ ਵੀ ਆਪਣੀਆਂ ਟੀਮਾਂ ਦੀ ਅਗਵਾਈ ਕੀਤੀ ਸੀ।[10]
Remove ads
ਕੁੰਜੀ
Remove ads
ਅਫ਼ਗਾਨਿਸਤਾਨ
ਅਫ਼ਗਾਨਿਸਤਾਨ ਨੇ 22 ਅਪ੍ਰੈਲ ਨੂੰ ਆਪਣੇ 15 ਮੈਂਬਰੀ ਦਲ ਦਾ ਐਲਾਨ ਕੀਤਾ। [11] ਅਫਗਾਨਿਸਤਾਨ ਦੇ ਦੂਜੇ ਮੈਚ ਤੋਂ ਬਾਅਦ, ਸੱਟ ਲੱਗਣ ਕਾਰਨ ਮੁਹੰਮਦ ਸ਼ਹਿਜ਼ਾਦ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਉਸ ਦੀ ਜਗ੍ਹਾ ਇਕਰਮ ਅਲੀ ਖਿਲ ਨੂੰ ਦਲ ਵਿੱਚ ਸ਼ਾਮਿਲ ਕਰ ਲਿਆ ਗਿਆ।[12] ਕੋਚ: ਫਿਲ ਸਿਮੰਸ
Remove ads
ਆਸਟਰੇਲੀਆ
ਆਸਟਰੇਲੀਆ ਨੇ 15 ਅਪਰੈਲ ਨੂੰ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕੀਤਾ।[13] ਜਾਈ ਰਿਚਰਡਸਨ ਨੂੰ ਪਹਿਲਾਂ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ ਪਰ ਮੋਢੇ ਦੀ ਸੱਟ ਕਾਰਨ ਮਗਰੋਂ ਉਹ ਟੀਮ ਵਿੱਚੋਂ ਬਾਹਰ ਹੋ ਗਿਆ ਸੀ ਅਤੇ ਉਸਦੀ ਥਾਂ ਕੇਨ ਰਿਚਰਡਸਨ ਨੂੰ ਸ਼ਾਮਿਲ ਕਰ ਲਿਆ ਗਿਆ।[14] ਕੋਚ:
ਜਸਟਿਨ ਲੈਂਗਰ
Remove ads
ਬੰਗਲਾਦੇਸ਼
ਬੰਗਲਾਦੇਸ਼ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ 16 ਅਪਰੈਲ ਨੂੰ ਕੀਤਾ ਸੀ।[15]
Remove ads
ਇੰਗਲੈਂਡ
ਇੰਗਲੈਂਡ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ 17 ਅਪਰੈਲ ਨੂੰ ਕੀਤਾ।[16] ਪਹਿਲਾਂ ਇਸ ਵਿੱਚ ਐਲਕਸ ਹੇਲਸ ਸ਼ਾਮਿਲ ਸੀ, ਪਰ ਨਸ਼ੇ ਦੇ ਮਾਮਲੇ ਵਿੱਚ ਬੈਨ ਹੋਣ ਤੋਂ ਪਿੱਛੋਂ ਉਸਦਾ ਨਾਮ ਸੂਚੀ ਵਿੱਚੋਂ ਹਟਾ ਲਿਆ ਗਿਆ।[17] ਮਗਰੋਂ 21 ਮਈ ਨੂੰ ਇੰਗਲੈਂਡ ਨੇ ਆਪਣੀ ਆਖਰੀ ਨਿਸ਼ਚਿਤ ਟੀਮ ਦਾ ਐਲਾਨ ਕੀਤਾ ਜਿਸ ਵਿੱਚ ਜੌਫ਼ਰਾ ਆਰਚਰ, ਲਿਅਮ ਡਾਅਸਨ ਅਤੇ ਜੇਮਸ ਵਿੰਸ ਸ਼ਾਮਿਲ ਸਨ ਅਤੇ ਡੇਵਿਡ ਵਿਲੀ, ਜੋ ਡੈਨਲੀ ਅਤੇ ਐਲਕਸ ਹੇਲਸ ਨੂੰ ਬਾਹਰ ਕਰ ਦਿੱਤਾ ਗਿਆ।.[18]
Remove ads
ਭਾਰਤ
ਭਾਰਤ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ 15 ਅਪਰੈਲ ਨੂੰ ਕੀਤਾ।[19] ਇਸ ਤੋਂ ਇਲਾਵਾਂ ਉਨ੍ਹਾਂ ਨੇ ਅੰਬਤੀ ਰਾਇਡੂ, ਰਿਸ਼ਭ ਪੰਤ, ਅਕਸ਼ਰ ਪਟੇਲ, ਨਵਦੀਪ ਸੈਣੀ ਅਤੇ ਇਸ਼ਾਂਤ ਸ਼ਰਮਾ ਦੇ ਨਾਮ ਵੀ ਸੂਚੀ ਵਿੱਚ ਸ਼ਾਮਿਲ ਕੀਤਾ ਸੀ ਜਿਨ੍ਹਾਂ ਨੂੰ ਮੁੱਖ 15 ਮੈਂਬਰੀ ਟੀਮ ਵਿੱਚ ਕਿਸੇ ਦੇ ਸੱਟ ਲੱਗਣ ਤੇ ਉਪਲਬਧ ਕੀਤਾ ਜਾ ਸਕੇ।[20] ਭਾਰਤ ਬਨਾਮ ਆਸਟਰੇਲੀਆ ਵਿਚਲੇ ਮੈਚ ਵਿੱਚ ਸ਼ਿਖਰ ਧਵਨ ਦੇ ਅੰਗੂਠੇ ਉੱਪਰ ਸੱਟ ਵੱਜਣ ਦੇ ਕਾਰਨ ਰਿਸ਼ਭ ਪੰਤ ਨੂੰ ਮਗਰੋਂ 15 ਮੈਂਬਰੀ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ।[21] 19 ਜੂਨ 2019 ਨੂੰ ਬੀਸੀਸੀਆਈ ਨੇ ਐਲਾਨ ਕੀਤਾ ਸੀ ਕਿ ਸ਼ਿਖਰ ਧਵਨ ਦੇ ਸੱਟ ਲੱਗਣ ਕਾਰਨ ਉਹ ਪੂਰੇ ਟੂਰਨਾਮੈਂਟ ਵਿੱਚ ਨਹੀਂ ਖੇਡ ਸਕੇਗਾ।[22] ਕੋਚ: ਕੋਚ: ਰਵੀ ਸ਼ਾਸਤਰੀ
Remove ads
ਨਿਊਜ਼ੀਲੈਂਡ
ਨਿਊਜ਼ੀਲੈਂਡ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ 3 ਅਪਰੈਲ 2019 ਨੂੰ ਕੀਤਾ ਸੀ।[23] ਕੋਚ: ਗੈਰੀ ਸਟੈਡ
Remove ads
ਪਾਕਿਸਤਾਨ
ਪਾਕਿਸਤਾਨ ਨੇ ਆਪਣੀ ਸ਼ੁਰੂਆਤੀ ਵਿਸ਼ਵ ਕੱਪ ਦਲ ਦਾ ਐਲਾਨ 18 ਅਪਰੈਲ ਨੂੰ ਕੀਤਾ ਸੀ।[24] ਉਨ੍ਹਾਂ ਨੇ ਆਪਣੀ ਆਖਰੀ ਟੀਮ ਦਾ ਐਲਾਨ 20 ਮਈ ਨੂੰ ਕੀਤਾ ਸੀ ਜਿਸ ਵਿੱਚ ਜੁਨੈਦ ਖਾਨ, ਫ਼ਹੀਮ ਅਸ਼ਰਫ਼ ਅਤੇ ਆਬਿਦ ਅਲੀ ਦੀ ਜਗ੍ਹਾ ਤੇ ਵਹਾਬ ਰਿਆਜ਼, ਮੁਹੰਮਦ ਆਮਿਰ ਅਤੇ ਆਸਿਫ਼ ਅਲੀ ਨੂੰ ਟੀਮ ਵਿੱਚ ਰੱਖਿਆ ਗਿਆ।[25] ਕੋਚ: ਮਿਕੀ ਆਰਥਰ
Remove ads
ਦੱਖਣੀ ਅਫ਼ਰੀਕਾ
ਦੱਖਣੀ ਅਫ਼ਰੀਕਾ ਨੇ ਆਪਣੀ ਵਿਸ਼ਵ ਕੱਪ ਟੀਮ ਦਾ ਐਲਾਨ 18 ਅਪਰੈਲ ਨੂੰ ਕੀਤਾ ਸੀ।[26] ਐਨਰਿਸ਼ ਨੌਰਜੇ ਨੂੰ ਪਹਿਲਾਂ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ ਪਰ 7 ਮਈ 2019 ਨੂੰ ਉਸਨੂੰ ਜ਼ਖ਼ਮੀ ਹੋਣ ਕਾਰਨ ਟੀਮ ਵਿੱਚ ਬਾਹਰ ਕੱਢ ਦਿੱਤਾ ਗਿਆ ਅਤੇ ਉਸਦੀ ਜਗ੍ਹਾਂ ਕ੍ਰਿਸ ਮੌਰਿਸ ਨੂੰ ਟੀਮ ਵਿੱਚ ਜਗ੍ਹਾ ਮਿਲੀ।[27] ਡੇਲ ਸਟੇਨ ਵੀ ਮੋਢੇ ਦੀ ਸੱਟ ਕਾਰਨ ਟੀਮ ਵਿੱਚੋਂ ਬਾਹਰ ਰਿਹਾ ਅਤੇ ਉਸਦੀ ਜਗ੍ਹਾ ਬਿਊਰਨ ਹੈਂਡਰਿਕਸ ਨੂੰ ਲਿਆਂਦਾ ਗਿਆ।[28] ਕੋਚ: ਓਟਿਸ ਗਿਬਸਨ
Remove ads
ਸ਼੍ਰੀਲੰਕਾ
ਸ਼੍ਰੀਲੰਕਾ ਨੇ ਆਪਣੀ ਵਿਸ਼ਵ ਕੱਪ ਟੀਮ ਦਾ ਐਲਾਨ 18 ਅਪਰੈਲ ਨੂੰ ਕੀਤਾ।[29] ਕੋਚ: ਚੰਦਿਕਾ ਹਥੂਰੂਸਿੰਘਾ
Remove ads
ਵੈਸਟਇੰਡੀਜ਼
ਵੈਸਟਇੰਡੀਜ਼ ਨੇ ਆਪਣੀ ਵਿਸ਼ਵ ਕੱਪ ਟੀਮ ਦਾ ਐਲਾਨ 24 ਅਪਰੈਲ ਨੂੰ ਕੀਤਾ।[30] 19 ਮਈ 2019 ਨੂੰ ਸੁਨੀਲ ਅੰਬਰੀਸ, ਡਵੇਨ ਬ੍ਰਾਵੋ, ਜੌਨ ਕੈਂਪਬੈਲ, ਜੋਨਾਦਨ ਕਾਰਟਰ, ਰੌਸਟਨ ਚੇਸ, ਸ਼ੇਨ ਡਾਉਰਿਸ਼, ਕੀਮੋ ਪੌਲ, ਖੈਰੀ ਪੀਅਰ, ਰੇਅਮਨ ਰੀਫ਼ਰ ਅਤੇ ਕਾਇਰਨ ਪੋਲਾਰਡ ਨੂੰ ਕ੍ਰਿਕਟ ਵੈਸਟਇੰਡੀਜ਼ ਵੱਲੋਂ ਰਿਜ਼ਰਵ ਪਲੇਅਰਾਂ ਦੇ ਤੌਰ ਤੇ ਰੱਖਿਆ ਗਿਆ ਸੀ ਤਾਂ ਕਿ ਕਿਸੇ ਖਿਡਾਰੀ ਦੇ ਸੱਟ ਵੱਜਣ ਤੇ ਇਨ੍ਹਾਂ ਵਿੱਚੋਂ ਕੋਈ ਉਸਦੀ ਜਗ੍ਹਾ ਲੈ ਸਕੇ। [31] ਕੋਚ: ਫ਼ਲਾਇਡ ਰੀਫ਼ਰ
Remove ads
ਅੰਕੜੇ
ਓਡੀਆਈ ਮੈਚ
ਉਮਰ
ਹਵਾਲੇ
Wikiwand - on
Seamless Wikipedia browsing. On steroids.
Remove ads