2019 ਕ੍ਰਿਕਟ ਵਿਸ਼ਵ ਕੱਪ

From Wikipedia, the free encyclopedia

2019 ਕ੍ਰਿਕਟ ਵਿਸ਼ਵ ਕੱਪ
Remove ads

2019 ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਕ੍ਰਿਕਟ ਵਿਸ਼ਵ ਕੱਪ ਦਾ 12ਵਾਂ ਭਾਗ ਸੀ ਜਿਹੜਾ ਕਿ ਇੰਗਲੈਂਡ ਅਤੇ ਵੇਲਜ਼ ਵਿੱਚ 30 ਮਈ ਤੋਂ 14 ਜੁਲਾਈ 2019[1] ਤੱਕ ਕਰਵਾਇਆ ਗਿਆ।[2][3] ਫ਼ਾਈਨਲ ਮੈਚ 14 ਜੁਲਾਈ 2019 ਨੂੰ ਲੌਰਡਸ ਵਿਖੇ ਖੇਡਿਆ ਗਿਆ ਜਿਸ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਮੈਚ ਅਤੇ ਸੂਪਰ ਓਵਰ ਟਾਈ ਹੋਣ ਕਰਕੇ ਵੱਧ ਬਾਊਂਡਰੀਆਂ ਦੀ ਗਿਣਤੀ ਕਾਰਨ ਹਰਾਇਆ ਅਤੇ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਆਪਣੇ ਨਾਂ ਕੀਤਾ।

ਵਿਸ਼ੇਸ਼ ਤੱਥ ਮਿਤੀਆਂ, ਪ੍ਰਬੰਧਕ ...
Remove ads

ਇਸ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ 2006 ਵਿੱਚ ਦਿੱਤੇ ਗਏ ਸਨ, ਜਦੋਂ ਇੰਗਲੈਂਡ ਅਤੇ ਵੇਲਜ਼ ਨੇ 2015 ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਆਪਣੇ ਨਾਮ ਵਾਪਿਸ ਲੈ ਲਏ ਸਨ ਜੋ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਕਰਵਾਇਆ ਗਿਆ ਸੀ। ਇਸ ਪ੍ਰਤਿਯੋਗਤਾ ਦਾ ਪਹਿਲਾ ਮੈਚ ਦ ਓਵਲ ਵਿੱਚ ਖੇਡਿਆ ਜਾਵੇਗਾ ਜਦਕਿ ਫ਼ਾਈਨਲ ਮੈਚ ਲੌਰਡਸ ਵਿੱਚ ਖੇਡਿਆ ਜਾਵੇਗਾ। ਇਹ ਪੰਜਵੀ ਵਾਰ ਹੈ ਜਦੋਂ ਕ੍ਰਿਕਟ ਵਿਸ਼ਵ ਕੱਪ ਇੰਗਲੈਂਡ ਅਤੇ ਵੇਲਜ਼ ਵਿੱਚ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ 1975, 1979, 1983 ਅਤੇ 1999 ਦੇ ਵਿਸ਼ਵ ਕੱਪ ਇਨ੍ਹਾਂ ਦੇਸ਼ਾਂ ਵਿੱਚ ਕਰਵਾਏ ਗਏ ਸਨ।

ਇਸ ਟੂਰਨਾਮੈਂਟ ਵਿੱਚ 10 ਟੀਮਾਂ ਨੇੈ ਭਾਗ ਲਿਆ ਅਤੇ ਸਾਰੀਆਂ ਟੀਮਾਂ ਦਾ ਮੁਕਾਬਲਾ ਇੱਕ-ਇੱਕ ਵਾਰ ਦੂਜੀ ਹਰੇਕ ਟੀਮ ਨਾਲ ਹੋਇਆ। ਅੰਕ-ਤਾਲਿਕਾ ਵਿੱਚ ਪਹਿਲੇ ਚਾਰ ਥਾਵਾਂ ਤੇ ਰਹਿਣ ਵਾਲੀਆਂ ਟੀਮਾਂ ਨੇ ਸੈਮੀਫਾਈਨਲ ਖੇਡੇ। 10 ਟੀਮਾਂ ਦੇ ਟੂਰਨਾਮੈਂਟ ਕਰਕੇ ਆਈ.ਸੀ.ਸੀ. ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਸ ਵਿੱਚ ਸਹਾਇਕ ਟੀਮਾਂ ਦੀ ਕਮੀ ਹੈ। ਕਿਉਂਕਿ ਟੈਸਟ ਖੇਡਣ ਵਾਲੀਆਂ ਟੀਮਾਂ ਦੀ ਗਿਣਤੀ 2017 ਵਿੱਚ 10 ਤੋਂ ਵਧਾ ਕੇ 12 ਕਰ ਦਿੱਤੀ ਗਈ ਸੀ ਇਸ ਕਰਕੇ ਇਹ ਪਹਿਲਾ ਵਿਸ਼ਵ ਕੱਪ ਸੀ ਜਿਸ ਵਿੱਚ ਸਾਰੀਆਂ ਟੈਸਟ ਖੇਡਣ ਵਾਲੀਆਂ ਟੀਮਾਂ ਨੇ ਭਾਗ ਨਹੀਂ ਲਿਆ ਜਿਸ ਵਿੱਚ ਆਇਰਲੈਂਡ ਅਤੇ ਜ਼ਿੰਬਾਬਵੇ ਦੀਆਂ ਟੀਮਾਂ ਟੂਰਨਾਮੈਂਟ ਤੋਂ ਬਾਹਰ ਸਨ,[4] ਕਿਉਂਕਿ ਉਹ 2018 ਵਿੱਚ ਕਰਵਾਏ ਗਏ ਕੁਆਲੀਫਾਈਂਗ ਮੁਕਾਬਲਿਆਂ ਵਿੱਚ ਹਾਰ ਗਈਆਂ ਸਨ। ਇਹ ਪਹਿਲਾ ਵਿਸ਼ਵ ਕੱਪ ਸੀ ਜਿਸ ਵਿੱਚ ਕੋਈ ਵੀ ਸਹਾਇਕ ਮੈਂਬਰ ਟੀਮ ਸ਼ਾਮਿਲ ਨਹੀਂ ਸੀ।

2019 ਵਿੱਚ ਹੋਏ ਪੁਲਵਾਮਾ ਹਮਲੇ ਦਾ ਕਾਰਨ ਕੁਝ ਸਾਬਕਾ ਭਾਰਤੀ ਖਿਡਾਰੀਆਂ ਅਤੇ ਬੀ.ਸੀ.ਸੀ.ਆਈ. ਨੇ ਪਾਕਿਸਤਾਨ ਵਿਰੁੱਧ ਆਪਣਾ ਗਰੁੱਪ ਮੈਚ ਖੇਡਣ ਤੋਂ ਬਾਈਕਾਟ ਕਰਨ ਬਾਰੇ ਕਿਹਾ ਸੀ ਅਤੇ ਇਹ ਚਾਹੁੰਦੇ ਸਨ ਕਿ ਪਾਕਿਸਤਾਨ ਨੂੰ ਟੂਰਨਾਮੈਂਟ ਵਿੱਚ ਖੇਡਣ ਦੀ ਮਨਾਹੀ ਹੋਣੀ ਚਾਹੀਦੀ ਹੈ।[5][6][7] ਹਾਲਾਂਕਿ ਦੁਬਈ ਵਿੱਚ ਹੋਈ ਇੱਕ ਪ੍ਰੈਸ ਮਿਲਣੀ ਵਿੱਚ ਆਈ.ਸੀ.ਸੀ. ਨੇ ਬੀ.ਸੀ.ਸੀ.ਆਈ. ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ 2019 ਵਿੱਚ ਹੋਈਆਂ ਭਾਰਤ-ਪਾਕਿਸਤਾਨ ਸਰਹੱਦੀ ਝੜਪਾਂ ਦੇ ਬਾਵਜੂਦ ਇਹ ਮੈਚ ਖੇਡਿਆ ਜਾਵੇਗਾ।[8][9]

Remove ads

ਯੋਗਤਾ

2019 ਕ੍ਰਿਕਟ ਵਿਸ਼ਵ ਕੱਪ ਵਿੱਚ 10 ਟੀਮਾਂ ਭਾਗ ਲੈਣਗੀਆਂ, ਅਤੇ ਇਨ੍ਹਾਂ ਦੀ ਗਿਣਤੀ 2011 ਅਤੇ 2015 ਦੇ ਵਿਸ਼ਵ ਕੱਪਾਂ ਵਿਚਲੀ ਗਿਣਤੀ 14 ਤੋਂ ਘਟਾ ਕੇ 10 ਕਰ ਦਿੱਤੀ ਗਈ ਸੀ।[10] ਮੇਜ਼ਬਾਨ ਇੰਗਲੈਂਡ ਅਤੇ 20 ਸਤੰਬਰ 2017 ਦੀ ਆਈ.ਸੀ.ਸੀ. ਅੰਤਰਰਾਸ਼ਟਰੀ ਕ੍ਰਿਕਟ ਰੈਂਕਿੰਗ ਦੇ ਹਿਸਾਬ ਨਾਲ ਚੋਟੀ ਦੀਆਂ ਹੋਰ ਸੱਤ ਟੀਮਾਂ ਨੂੰ ਟੂਰਨਾਮੈਂਟ ਵਿੱਚ ਖੇਡਣ ਦੀ ਸਿੱਧੀ ਯੋਗਤਾ ਮਿਲ ਗਈ ਸੀ ਜਦਕਿ ਰਹਿੰਦੀਆਂ ਦੋ ਥਾਵਾਂ ਨੂੰ 2018 ਵਿੱਚ ਕਰਵਾਏ ਗਏ ਕੁਆਲੀਫਾਇਰ ਮੁਕਾਬਲਿਆਂ ਵਿੱਚ ਤੈਅ ਕੀਤਾ ਗਿਆ ਸੀ।[11] ਇਨ੍ਹਾਂ ਕੁਆਲੀਫਾਇਰ ਮੁਕਾਬਲਿਆਂ ਵਿੱਚ 10 ਹੇਠਲੇ ਦਰਜੇ ਦੀਆਂ ਟੀਮਾਂ ਨੇ ਭਾਗ ਲਿਆ ਸੀ ਅਤੇ ਫਾਈਨਲ ਵਿੱਚ ਪਹੁੰਚੀਆਂ ਦੋ ਟੀਮਾਂ ਵੈਸਟਇੰਡੀਜ਼ ਅਤੇ ਅਫ਼ਗਾਨਿਸਤਾਨ ਨੂੰ ਇਸ ਵਿਸ਼ਵ ਕੱਪ ਵਿੱਚ ਖੇਡਣ ਦੀ ਜਗ੍ਹਾ ਮਿਲ ਗਈ ਸੀ। ਜਿੰਬਾਬਵੇ 1983 ਤੋਂ ਮਗਰੋਂ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਵਿੱਚ ਅਯੋਗ ਰਹੀ ਹੈ।[12]

Thumb
ਉਜਾਗਰ ਕੀਤੇ ਗਏ ਦੇਸ਼ 2019 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਗ ਲਿਆ।      ਮੇਜ਼ਬਾਨ ਦੇ ਤੌਰ ਤੇ ਯੋਗ      ਆਈ.ਸੀ.ਸੀ. ਰੈਕਿੰਗ ਦੁਆਰਾ ਯੋਗ      2018 ਕੁਆਲੀਫਾਇਰ ਦੁਆਰਾ ਯੋਗ      ਕੁਆਲੀਫਾਇਰ ਵਿੱਚ ਖੇਡੇ ਪਰ ਅਯੋਗ ਰਹੇ
ਹੋਰ ਜਾਣਕਾਰੀ ਯੋਗਤਾ ਦਾ ਕਾਰਨ, ਤਰੀਕ ...
Remove ads

ਮੈਦਾਨ

ਕਲਕੱਤਾ ਵਿੱਚ ਹੋਈ ਆਈ.ਸੀ.ਸੀ. ਇੱਕ ਮੀਟਿੰਗ ਦੇ ਪਿੱਛੋਂ ਇਸ ਟੂਰਨਾਮੈਂਟ ਵਿੱਚ ਖੇਡੇ ਜਾਣ ਵਾਲੇ ਮੈਦਾਨਾਂ ਦੀ ਸੂਚੀ 26 ਅਪਰੈਲ 2018 ਨੂੰ ਜਾਰੀ ਕੀਤੀ ਗਈ ਸੀ। ਲੰਡਨ ਸਟੇਡੀਅਮ ਨੂੰ ਪਹਿਲਾਂ ਇੱਕ ਸੰਭਵ ਮੈਦਾਨ ਦੇ ਤੌਰ ਤੇ ਮਨਜ਼ੂਰੀ ਮਿਲ ਗਈ ਸੀ ਅਤੇ ਜਨਵਰੀ 2017 ਵਿੱਚ ਆਈ.ਸੀ.ਸੀ. ਨੇ ਮੈਦਾਨ ਦਾ ਨਿਰੀਖਣ ਕਰਕੇ ਕਿਹਾ ਸੀ ਕਿ ਇੱਕ ਕ੍ਰਿਕਟ ਖੇਡਣ ਲਈ ਇਸਦੀ ਪਿੱਚ ਠੀਕ ਹੈ ਪਰ ਮਗਰੋਂ ਜਾਰੀ ਕੀਤੀ ਗਈ ਮੈਦਾਨਾਂ ਦੀ ਸੂਚੀ ਵਿੱਚ ਇਸਦਾ ਨਾਮ ਸ਼ਾਮਿਲ ਨਹੀਂ ਸੀ।[15][16][17][18]

ਹੋਰ ਜਾਣਕਾਰੀ ਸ਼ਹਿਰ, ਬਰਮਿੰਘਮ ...
Remove ads

ਟੀਮਾਂ

ਸਾਰੀਆਂ ਟੀਮਾਂ ਨੂੰ ਵਿਸ਼ਵ ਕੱਪ ਵਿੱਚ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ ਆਈ.ਸੀ.ਸੀ. ਨੂੰ 23 ਅਪਰੈਲ 2019 ਤੱਕ ਦੇਣੀ ਸੀ।[19] ਸਾਰੀਆਂ ਟੀਮਾਂ ਨੂੰ ਆਪਣੇ 15 ਮੈਂਬਰੀ ਦਲ ਵਿੱਚੋਂ ਟੂਰਨਾਮੈਂਟ ਸ਼ੁਰੂ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਕੋਈ ਵੀ ਬਦਲਾਅ ਕਰਨ ਦੀ ਇਜਾਜ਼ਤ ਸੀ।[20] ਨਿਊਜ਼ੀਲੈਂਡ ਨੇ ਸਭ ਤੋਂ ਪਹਿਲਾਂ ਆਪਣੀ ਵਿਸ਼ਵ ਕੱਪ ਟੀਮ ਦਾ ਐਲਾਨ ਕੀਤਾ ਸੀ।[21]

ਮੈਚ ਅਧਿਕਾਰੀ

ਅਪਰੈਲ 2019 ਵਿੱਚ ਆਈ.ਸੀ.ਸੀ. ਨੇ ਟੂਰਨਾਮੈਂਟ ਵਿੱਚ ਆਪਣੇ ਅਧਿਕਾਰੀਆਂ ਦੇ ਨਾਮ ਘੋਸ਼ਿਤ ਕੀਤੇ।[22] ਇਅਨ ਗੂਲਡ ਨੇ ਇਹ ਐਲਾਨ ਕੀਤਾ ਕਿ ਇਸ ਟੂਰਨਾਮੈਂਟ ਦੇ ਪੂਰਾ ਹੋਣ ਤੇ ਉਹ ਅੰਪਾਇਰ ਦੇ ਤੌਰ ਤੇ ਸੰਨਿਆਸ ਲੈ ਲਵੇਗਾ।[23]

ਅੰਪਾਇਰ

ਰੈਫ਼ਰੀ

ਆਈ.ਸੀ.ਸੀ. ਨੇ ਟੂਰਨਾਮੈਂਟ ਲਈ 6 ਮੈਚ ਰੈਫ਼ਰੀਆਂ ਦਾ ਐਲਾਨ ਵੀ ਕੀਤਾ ਸੀ।[22]

  • ਇੰਗਲੈਂਡ ਕ੍ਰਿਸ ਬ੍ਰੌਡ
  • ਆਸਟਰੇਲੀਆ ਡੇਵਿਡ ਬੂਨ
  • ਨਿਊਜ਼ੀਲੈਂਡ ਜੈਫ਼ ਕਰੋਅ
  • ਸ੍ਰੀ ਲੰਕਾ ਰੰਜਨ ਮਦੁੂਗੱਲੇ
  • ਜ਼ਿੰਬਾਬਵੇ ਐਂਡੀ ਪਾਈਕ੍ਰੌਫ਼ਟ
  • ਕ੍ਰਿਕਟ ਵੈਸਟ ਇੰਡੀਜ਼ ਰਿਚੀ ਰਿਚਰਡਸਨ
Remove ads

ਇਨਾਮ

ਆਈ.ਸੀ.ਸੀ. ਨੇ ਇਸ ਟੂਰਨਾਮੈਂਟ ਲਈ ਕੁੱਲ ਇਨਾਮ 10 ਮਿਲੀਅਨ ਡਾਲਰ ਤੈਅ ਕੀਤਾ ਸੀ, ਜਿਹੜਾ ਕਿ 2015 ਦੇ ਵਿਸ਼ਵ ਕੱਪ ਦੇ ਬਰਾਬਰ ਹੀ ਸੀ।[24] ਇਸ ਇਨਾਮ ਨੂੰ ਟੀਮਾਂ ਪ੍ਰਦਰਸ਼ਨ ਦੇ ਹਿਸਾਬ ਨਾਲ ਇਸ ਤਰ੍ਹਾਂ ਵੰਡਿਆ ਜਾਵੇਗਾ:[25]

ਹੋਰ ਜਾਣਕਾਰੀ ਪੜਾਅ, ਇਨਾਮ (ਅਮਰੀਕੀ ਡਾਲਰ) ...
Remove ads

ਉਦਘਾਟਨੀ ਸਮਾਰੋਹ

ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ 29 ਮਈ, 2019 ਦੀ ਸ਼ਾਮ ਨੂੰ ਦ ਮਾਲ ਵਿਖੇ ਕਰਵਾਇਆ ਗਿਆ ਸੀ।[26] ਐਂਡਰਿਊ ਫ਼ਲਿਨਟੌਫ਼, ਪੈਡੀ ਮਕਗਿਨੀਜ਼ ਅਤੇ ਸ਼ਿਬਾਨੀ ਡਾਂਡੇਕਰ ਨੇ ਇਸ ਸਮਾਰੋਹ ਦੀ ਮੇਜ਼ਬਾਨੀ ਕੀਤੀ ਸੀ। ਇਸ ਦੌਰਾਨ ਇੱਕ 60 ਸਕਿੰਟਾਂ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ 10 ਹਿੱਸਾ ਲੈਣ ਵਾਲੀਆਂ ਟੀਮਾਂ ਦੇ ਦੋ-ਦੋ ਮੈਂਬਰ ਸ਼ਾਮਿਲ ਸਨ, ਜਿਨ੍ਹਾਂ ਵਿੱਚ ਵਿਵੀਅਨ ਰਿਚਰਡਸ, ਮਹੇਲਾ ਜੈਵਰਧਨੇ, ਜੈਕੁਅਸ ਕੈਲਿਸ, ਬਰੈੱਟ ਲੀ, ਕੈਵਿਨ ਪੀਟਰਸਨ, ਅਨਿਲ ਕੁੰਬਲੇ, ਫ਼ਰਹਾਨ ਅਖ਼ਤਰ, ਮਲਾਲਾ ਯੂਸਫ਼ਜ਼ਈ, ਯੋਹਾਨ ਬਲੇਕ, ਦਮਾਯੰਤੀ ਧਰਸ਼ਾ, ਅਜ਼ਰ ਅਲੀ, ਅਬਦੁਰ ਰੱਜ਼ਾਕ, ਜੇਮਸ ਫ਼ਰੈਂਕਲਿਨ, ਸਟੀਵਨ ਪੀਏਨਾਰ, ਕ੍ਰਿਸ ਹਿਊ ਅਤੇ ਪੈਟ ਕੈਸ਼ ਸ਼ਾਮਿਲ ਸਨ ਜਦਕਿ ਡੇਵਿਡ ਬੂਨ ਨੇ ਇਸ ਖੇਡ ਦੀ ਅੰਪਾਇਰਿੰਗ ਕੀਤੀ ਸੀ। ਇੰਗਲੈਂਡ ਨੇ ਇਸ ਖੇਡ ਨੂੰ 70 ਅੰਕਾਂ ਨਾਲ ਜਿੱਤਿਆ ਜਦਕਿ ਆਸਟਰੇਲੀਆ 69 ਅੰਕਾਂ ਦੇ ਨਾਲ ਦੂਜੇ ਸਥਾਨ ਤੇ ਰਹੀ।

ਮਾਈਕਲ ਕਲਾਰਕ, ਜਿਹੜਾ ਕਿ ਪਿਛਲੀ ਵਿਸ਼ਵ ਕੱਪ ਜੇਤੂੁ ਟੀਮ ਦਾ ਕਪਤਾਨ ਸੀ, ਨੇ ਗਰੀਮ ਸਵਾਨ ਦੇ ਨਾਲ ਵਿਸ਼ਵ ਕੱਪ ਟਰਾਫ਼ੀ ਨੂੰ ਸਟੇਜ ਉੱਪਰ ਪੇਸ਼ ਕੀਤਾ।

ਇਸ ਸਮਾਰੋਹ ਦਾ ਅੰਤ ਦਫ਼ਤਰੀ ਵਿਸ਼ਵ ਕੱਪ ਗੀਤ ਨਾਲ ਖ਼ਤਮ ਹੋਇਆ।[27]

Remove ads

ਵਾਰਮ-ਅੱਪ ਮੈਚ

ਦਸ ਗੈਰ-ਓਡੀਆਈ ਵਾਰਮ-ਮੈਚ 24 ਤੋਂ 28 ਮਈ 2019 ਤੱਕ ਖੇਡੇ ਗਏ।[28]

ਵਾਰਮ-ਅੱਪ ਮੈਚ
24 ਮਈ 2019
10:30
Scorecard
ਪਾਕਿਸਤਾਨ 
262 (47.5 ਓਵਰ)
v
 ਅਫ਼ਗ਼ਾਨਿਸਤਾਨ
263/7 (49.4 ਓਵਰ)
ਹਸ਼ਮਤਉੱਲਾ ਸ਼ਹੀਦੀ 74* (102)
ਵਹਾਬ ਰਿਆਜ਼ 3/46 (7.4 ਓਵਰ)
ਅਫ਼ਗ਼ਾਨਿਸਤਾਨ 3 ਵਿਕਟਾਂ ਨਾਲ ਜਿੱਤਿਆ।
ਬਰਿਸਟਲ ਕਾਊਂਟੀ ਗਰਾਊਂਡ, ਬਰਿਸਟਲ
ਅੰਪਾਇਰ: ਮਾਈਕਲ ਗੌਫ਼ (ਇੰਗਲੈਂਡ) ਅਤੇ ਰਾਡ ਟਕਰ (ਆਸਟਰੇਲੀਆ)
  • ਪਾਕਿਸਤਾਨ ਨੇ ਟਾਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।

24 ਮਈ 2019
10:30
Scorecard
v
 ਸ੍ਰੀਲੰਕਾ
251 (42.3 ਓਵਰ)
ਫ਼ਾਫ਼ ਡੂ ਪਲੈਸੀ 88 (69)
ਸੁਰੰਗਾ ਲਕਮਲ 2/63 (9 ਓਵਰ)
ਦਿਮੁਥ ਕਰੁਣਾਰਤਨੇ 87 (92)
ਆਂਦਿਲੇ ਫ਼ੈਹਲੁਕਵਾਯੋ 4/36 (7 ਓਵਰ)
ਦੱਖਣੀ ਅਫ਼ਰੀਕਾ 87 ਦੌੜਾਂ ਨਾਲ ਜਿੱਤਿਆ।
ਸੋਫ਼ੀਆ ਗਾਰਡਨਜ਼, ਕਾਰਡਿਫ਼
ਅੰਪਾਇਰ: ਰਿਚਰਡ ਇਲਿੰਗਵਰਥ (ਇੰਗਲੈਂਡ) ਅਤੇ ਪੌਲ ਵਿਲਸਨ (ਆਸਟਰੇਲੀਆ)
  • ਸ਼੍ਰੀਲੰਕਾ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।

25 ਮਈ 2019
10:30
Scorecard
ਆਸਟਰੇਲੀਆ 
297/9 (50 ਓਵਰ)
v
 ਇੰਗਲੈਂਡ
285 (49.3 ਓਵਰ)
ਸਟੀਵ ਸਮਿੱਥ 116 (102)
ਲਿਅਮ ਪਲੰਕੇਟ 4/69 (9 ਓਵਰ)
ਜੇਮਸ ਵਿੰਸ 64 (76)
ਜੇਸਨ ਬਹਿਰਨਡੌਫ਼ 2/43 (8 ਓਵਰ)
ਆਸਟਰੇਲੀਆ 12 ਦੌੜਾਂ ਨਾਲ ਜਿੱਤਿਆ।
ਰੋਜ਼ ਬੌਲ, ਸਾਊਥਹੈਂਪਟਨ
ਅੰਪਾਇਰ: ਮਰਾਇਸ ਇਰਾਸਮਸ (ਦ.ਅਫ਼.) ਅਤੇ ਸੁੰਦਰਮ ਰਵੀ (ਭਾਰਤ)
  • ਇੰਗਲੈਂਡ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।

25 ਮਈ 2019
10:30
Scorecard
ਭਾਰਤ 
179 (39.2 ਓਵਰ)
v
 ਨਿਊਜ਼ੀਲੈਂਡ
180/4 (37.1 ਓਵਰ)
ਰਵਿੰਦਰ ਜਡੇਜਾ 54 (50)
ਟਰੈਂਟ ਬੋਲਟ 4/33 (6.2 ਓਵਰ)
ਰੌਸ ਟੇਲਰ 71 (75)
ਜਸਪ੍ਰੀਤ ਬੁਮਰਾਹ 1/2 (4 ਓਵਰ)
ਨਿਊਜ਼ੀਲੈਂਡ 6 ਵਿਕਟਾਂ ਨਾਲ ਜਿੱਤਿਆ।
ਦ ਓਵਲ, ਲੰਡਨ
ਅੰਪਾਇਰ: ਕੁਮਾਰ ਧਰਮਸੇਨਾ (ਸ਼੍ਰੀਲੰਕਾ) ਅਤੇ ਬਰੂਸ ਆਕਸਨਫ਼ੋਰਡ (ਆਸਟਰੇਲੀਆ)
  • ਭਾਰਤ ਨੇ ਟਾਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।

26 ਮਈ 2019
10:30
Scorecard
v
ਹਾਸ਼ਿਮ ਆਮਲਾ 51* (46)
ਕੋਈ ਨਤੀਜਾ ਨਹੀਂ।
ਬਰਿਸਟਲ ਕ੍ਰਿਕਟ ਮੈਦਾਨ, ਬਰਿਸਟਲ
ਅੰਪਾਇਰ: ਅਲੀਮ ਡਾਰ (ਪਾਕਿ) ਅਤੇ ਰਾਡ ਟਕਰ (ਆਸਟਰੇਲੀਆ)
  • ਵੈਸਟਇੰਡੀਜ਼ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਮੀਂਹ ਦੇ ਕਾਰਨ ਖੇਡ ਨੂੰ 31 ਓਵਰਾਂ ਦਾ ਕਰ ਦਿੱਤਾ ਗਿਆ ਸੀ।

26 ਮਈ 2019
10:30
Scorecard
v
ਮੈਚ ਰੱਦ ਹੋਇਆ।
ਸੋਫ਼ੀਆ ਗਾਰਡਨਜ਼, ਕਾਰਡਿਫ਼
ਅੰਪਾਇਰ: ਕ੍ਰਿਸ ਗੈਫ਼ਨੀ (ਨਿਊਜ਼ੀਲੈਂਡ) ਅਤੇ ਰਿਚਰਡ ਕੈਟਲਬੋਰੋ (ਇੰਗਲੈਂਡ)
  • ਟਾਸ ਨਹੀਂ ਹੋਈ।
  • ਮੀਂਹ ਕਾਰਨ ਮੈਚ ਰੱਦ।

27 ਮਈ 2019
10:30
Scorecard
ਸ੍ਰੀਲੰਕਾ 
239/8 (50 ਓਵਰ)
v
 ਆਸਟਰੇਲੀਆ
241/5 (44.5 ਓਵਰ)
ਉਸਮਾਨ ਖਵਾਜਾ 89 (105)
ਜੈਫ਼ਰੀ ਵਾਂਡਰਸੇ 2/51 (7.5 ਓਵਰ)
ਆਸਟਰੇਲੀਆ 5 ਵਿਕਟਾਂ ਨਾਲ ਜਿੱਤਿਆ।
ਰੋਜ਼ ਬੌਲ, ਸਾਊਥਹੈਂਪਟਨ
ਅੰਪਾਇਰ: ਨਾਈਜਲ ਲੌਂਗ (ਇੰਗਲੈਂਡ) ਅਤੇ ਜੋਏਲ ਵਿਲਸਨ (ਵੈਸਟਇੰਡੀਜ਼)
  • ਸ਼੍ਰੀਲੰਕਾ ਨੇ ਟਾਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।

27 ਮਈ 2019
10:30
Scorecard
v
 ਇੰਗਲੈਂਡ
161/1 (17.3 ਓਵਰ)
ਜੇਸਨ ਰੌਏ 89* (46)
ਮੁਹੰਮਦ ਨਬੀ 1/34 (3 ਓਵਰ)
ਇੰਗਲੈਂਡ 9 ਵਿਕਟਾਂ ਨਾਲ ਜਿੱਤਿਆ।
ਦ ਓਵਲ, ਲੰਡਨ
ਅੰਪਾਇਰ: ਰੁਚਿਰਾ ਪੱਲੀਆਗੁਰੁਗੇ (ਸ਼੍ਰੀਲੰਕਾ) ਅਤੇ ਪੌਲ ਰਾਈਫ਼ਲ (ਆਸਟਰੇਲੀਆ)
  • ਇੰਗਲੈਂਡ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।

28 ਮਈ 2019
10:30
Scorecard
ਵੈਸਟ ਇੰਡੀਜ਼ 
421 (49.2 ਓਵਰ)
v
 ਨਿਊਜ਼ੀਲੈਂਡ
330 (47.2 ਓਵਰ)
ਸ਼ੇ ਹੋਪ 101 (86)
ਟਰੈਂਟ ਬੋਲਟ 4/50 (9.2 ਓਵਰ)
ਟੌਮ ਬਲੰਡਲ 106 (89)
ਕਾਰਲੋਸ ਬ੍ਰੈਥਵੇਟ 3/75 (9 ਓਵਰ)
ਵੈਸਟਇੰਡੀਜ਼ 91 ਦੌੜਾਂ ਨਾਲ ਜਿੱਤਿਆ।
ਬਰਿਸਟਲ ਕ੍ਰਿਕਟ ਮੈਦਾਨ, ਬਰਿਸਟਲ
ਅੰਪਾਇਰ: ਮਾਈਕਲ ਗੌਫ਼ (ਇੰਗਲੈਂਡ) ਅਤੇ ਇਅਨ ਗੂਲਡ (ਇੰਗਲੈਂਡ)
  • ਨਿਊਜ਼ੀਲੈਂਡ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।

28 ਮਈ 2019
10:30
Scorecard
ਭਾਰਤ 
359/7 (50 ਓਵਰ)
v
 ਬੰਗਲਾਦੇਸ਼
264 (49.3 ਓਵਰ)
ਮੁਸ਼ਫ਼ਿਕਰ ਰਹੀਮ 90 (94)
ਕੁਲਦੀਪ ਯਾਦਵ 3/47 (10 ਓਵਰ)
ਭਾਰਤ 95 ਦੌੜਾਂ ਨਾਲ ਜਿੱਤਿਆ।
ਸੋਫ਼ੀਆ ਗਾਰਡਨਜ਼, ਕਾਰਡਿਫ਼
ਅੰਪਾਇਰ: ਰਿਚਰਡ ਕੈਟਲਬੋਰੋ (ਇੰਗਲੈਂਡ) ਅਤੇ ਪੌਲ ਵਿਲਸਨ (ਆਸਟਰੇਲੀਆ)
  • ਬੰਗਲਾਦੇਸ਼ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
Remove ads

ਗਰੁੱਪ ਸਟੇਜ

ਇਸ ਟੂਰਨਾਮੈਂਟ ਵਿੱਚ ਗਰੁੱਪ ਸਟੇਜ ਜਾਂ ਪਹਿਲਾ ਪੜਾਅ ਰਾਊਂਡ-ਰੌਬਿਨ ਹੈ, ਜਿਸ ਨਾਲ ਸਾਰੀਆਂ ਟੀਮਾਂ ਨੂੰ ਇੱਕ ਗਰੁੱਪ ਵਿੱਚ ਰਹਿ ਕੇ ਦੂਜੀਆਂ ਸਾਰੀਆਂ 9 ਟੀਮਾਂ ਵਿਰੁੱਧ ਇੱਕ-ਇੱਕ ਮੈਚ ਖੇਡਣਾ ਹੋਵੇਗਾ। ਪਹਿਲੇ ਪੜਾਅ ਵਿੱਚ 45 ਮੈਚ ਖੇਡੇ ਜਾਣਗੇ ਅਤੇ ਹਰੇਕ ਟੀਮ 9 ਮੈਚ ਖੇਡੇਗੀ। ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ 4 ਟੀਮਾਂ ਨੂੰ ਅੰਕ-ਤਾਲਿਕਾ ਦੇ ਹਿਸਾਬ ਨਾਲ ਨਾੱਕ-ਆਊਟ ਸੈਮੀਫਾਈਨਲਾਂ ਵਿੱਚ ਥਾਂ ਮਿਲੇਗੀ। ਅਜਿਹਾ ਫਾਰਮੈਟ 1992 ਕ੍ਰਿਕਟ ਵਿਸ਼ਵ ਕੱਪ ਵਿੱਚ ਵੀ ਵਰਤਿਆ ਗਿਆ ਸੀ, ਹਾਲਾਂਕਿ ਉਸ ਵਿੱਚ 10 ਦੀ ਬਜਾਏ 9 ਟੀਮਾਂ ਸ਼ਾਮਿਲ ਸਨ।

ਅੰਕ ਸੂਚੀ

ਹੋਰ ਜਾਣਕਾਰੀ ਸਥਿਤੀ, ਖੇਡੇ ...

ਟੂਰਨਾਮੈਂਟ ਪ੍ਰਗਤੀ

ਹੋਰ ਜਾਣਕਾਰੀ ਗਰੁੱਪ ਪੜਾਅ, ਨਾੱਕਆਊਟ ...
ਜਿੱਤ ਹਾਰ ਕੋਈ ਨਤੀਜਾ ਨਹੀਂ
ਨੋਟ: ਹਰਕੇ ਗਰੁੱਪ ਮੈਚ ਦੇ ਅੰਤ ਤੇ ਟੀਮ ਦੇ ਅੰਕ ਲਿਖੇ ਗਏ ਹਨ।

ਮੈਚਾਂ ਦਾ ਸਮਾਂ, ਤਰੀਕ ਅਤੇ ਨਤੀਜਾ

ਆਈ.ਸੀ.ਸੀ. ਨੇ ਮੈਚਾਂ ਦੀ ਸੂਚੀ, ਸਮਾਂ ਅਤੇ ਤਰੀਕ 26 ਅਪਰੈਲ 2018 ਨੂੰ ਜਾਰੀ ਕੀਤੀ ਸੀ।[29]

30 ਮਈ 2019
ਸਕੋਰਕਾਰਡ
ਇੰਗਲੈਂਡ 
311/8 (50 ਓਵਰ)
v  ਦੱਖਣੀ ਅਫ਼ਰੀਕਾ
207 (39.5 ਓਵਰ)
ਇੰਗਲੈਂਡ 104 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ


31 ਮਈ 2019
ਸਕੋਰਕਾਰਡ
ਪਾਕਿਸਤਾਨ 
105 (21.4 ਓਵਰ)
v  ਵੈਸਟ ਇੰਡੀਜ਼
108/3 (13.4 ਓਵਰ)
ਵੈਸਟਇੰਡੀਜ਼ 7 ਵਿਕਟਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ


1 ਜੂਨ 2019
ਸਕੋਰਕਾਰਡ
ਸ੍ਰੀਲੰਕਾ 
136 (29.2 ਓਵਰ)
v  ਨਿਊਜ਼ੀਲੈਂਡ
137/0 (16.1 ਓਵਰ)
ਨਿਊਜ਼ੀਲੈਂਡ 10 ਵਿਕਟਾਂ ਨਾਲ ਜਿੱਤਿਆ
ਸੋਫੀਆ ਗਾਰਡਨਜ਼, ਕਾਰਡਿਫ਼


1 ਜੂਨ 2019 (ਦਿਨ-ਰਾਤ)
ਸਕੋਰਕਾਰਡ
ਅਫ਼ਗ਼ਾਨਿਸਤਾਨ 
207 (38.2 ਓਵਰ)
v  ਆਸਟਰੇਲੀਆ
209/3 (34.5 ਓਵਰ)
ਆਸਟਰੇਲੀਆ 7 ਵਿਕਟਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਬਰਿਸਟਲ


2 ਜੂਨ 2019
ਸਕੋਰਕਾਰਡ
ਬੰਗਲਾਦੇਸ਼ 
330/6 (50 ਓਵਰ)
v  ਦੱਖਣੀ ਅਫ਼ਰੀਕਾ
309/8 (50 ਓਵਰ)
ਬੰਗਲਾਦੇਸ਼ 21 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ


3 ਜੂਨ 2019
ਸਕੋਰਕਾਰਡ
ਪਾਕਿਸਤਾਨ 
348/8 (50 ਓਵਰ)
v  ਇੰਗਲੈਂਡ
334/9 (50 ਓਵਰ)
ਪਾਕਿਸਤਾਨ 14 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ


4 ਜੂਨ 2019
ਸਕੋਰਕਾਰਡ
ਸ੍ਰੀਲੰਕਾ 
201 (36.5 ਓਵਰ)
v  ਅਫ਼ਗ਼ਾਨਿਸਤਾਨ
152 (32.4 ਓਵਰ)
ਸ਼੍ਰੀਲੰਕਾ 34 ਦੌੜਾਂ ਨਾਲ ਜਿੱਤਿਆ (ਡੀਐਲਐਸ)
ਸੋਫੀਆ ਗਾਰਡਨਜ਼, ਕਾਰਡਿਫ਼


5 ਜੂਨ 2019
ਸਕੋਰਕਾਰਡ
ਦੱਖਣੀ ਅਫ਼ਰੀਕਾ 
227/9 (50 ਓਵਰ)
v  ਭਾਰਤ
230/4 (47.3 ਓਵਰ)
ਭਾਰਤ 6 ਵਿਕਟਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ


5 ਜੂਨ 2019 (ਦਿਨ-ਰਾਤ)
ਸਕੋਰਕਾਰਡ
ਬੰਗਲਾਦੇਸ਼ 
244 (49.2 ਓਵਰ)
v  ਨਿਊਜ਼ੀਲੈਂਡ
248/8 (47.1 ਓਵਰ)
ਨਿਊਜ਼ੀਲੈਂਡ 2 ਵਿਕਟਾਂ ਨਾਲ ਜਿੱਤਿਆ
ਦ ਓਵਲ, ਲੰਡਨ


6 ਜੂਨ 2019
ਸਕੋਰਕਾਰਡ
ਆਸਟਰੇਲੀਆ 
288 (49 ਓਵਰ)
v  ਵੈਸਟ ਇੰਡੀਜ਼
273/9 (50 ਓਵਰ)
ਆਸਟਰੇਲੀਆ 15 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ


7 ਜੂਨ 2019
ਸਕੋਰਕਾਰਡ
ਪਾਕਿਸਤਾਨ 
v  ਸ੍ਰੀਲੰਕਾ
ਮੀਂਹ ਕਾਰਨ ਮੈਚ ਰੱਦ ਹੋਇਆ
ਕਾਊਂਟੀ ਮੈਦਾਨ, ਬਰਿਸਟਲ


8 ਜੂਨ 2019
ਸਕੋਰਕਾਰਡ
ਇੰਗਲੈਂਡ 
386/6 (50 ਓਵਰ)
v  ਬੰਗਲਾਦੇਸ਼
280 (48.5 ਓਵਰ)
ਇੰਗਲੈਂਡ 106 ਦੌੜਾਂ ਨਾਲ ਜਿੱਤਿਆ
ਸੋਫੀਆ ਗਾਰਡਨਜ਼, ਕਾਰਡਿਫ਼


8 ਜੂਨ 2019 (ਦਿਨ-ਰਾਤ)
ਸਕੋਰਕਾਰਡ
ਅਫ਼ਗ਼ਾਨਿਸਤਾਨ 
172 (41.1 ਓਵਰ)
v  ਨਿਊਜ਼ੀਲੈਂਡ
173/3 (32.1 ਓਵਰ)
ਨਿਊਜ਼ੀਲੈਂਡ 7 ਵਿਕਟਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਟਾਊਂਟਨ


9 ਜੂਨ 2019
ਸਕੋਰਕਾਰਡ
ਭਾਰਤ 
352/5 (50 ਓਵਰ)
v  ਆਸਟਰੇਲੀਆ
316 (50 ਓਵਰ)
ਭਾਰਤ 36 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ


10 ਜੂਨ 2019
ਸਕੋਰਕਾਰਡ
ਦੱਖਣੀ ਅਫ਼ਰੀਕਾ 
29/2 (7.3 ਓਵਰ)
v  ਵੈਸਟ ਇੰਡੀਜ਼
ਕੋਈ ਨਤੀਜਾ ਨਹੀਂ
ਰੋਜ਼ ਬੌਲ, ਸਾਊਥਹੈਂਪਟਨ


11 ਜੂਨ 2019
ਸਕੋਰਕਾਰਡ
ਬੰਗਲਾਦੇਸ਼ 
v  ਸ੍ਰੀਲੰਕਾ
ਮੀਂਹ ਕਾਰਨ ਮੈਚ ਰੱਦ ਹੋਇਆ
ਕਾਊਂਟੀ ਮੈਦਾਨ, ਬਰਿਸਟਲ


12 ਜੂਨ 2019
ਸਕੋਰਕਾਰਡ
ਆਸਟਰੇਲੀਆ 
307 (49 ਓਵਰ)
v  ਪਾਕਿਸਤਾਨ
266 (45.4 ਓਵਰ)
ਆਸਟਰੇਲੀਆ 41 ਦੌੜਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਟਾਊਂਟਨ


13 ਜੂਨ 2019
ਸਕੋਰਕਾਰਡ
ਭਾਰਤ 
v  ਨਿਊਜ਼ੀਲੈਂਡ
ਮੈਚ ਰੱਦ ਹੋਇਆ
ਟਰੈਂਟ ਬਰਿੱਜ, ਨੌਟਿੰਘਮ


14 ਜੂਨ 2019
ਸਕੋਰਕਾਰਡ
ਵੈਸਟ ਇੰਡੀਜ਼ 
212 (44.4 ਓਵਰ)
v  ਇੰਗਲੈਂਡ
213/2 (33.1 ਓਵਰ)
ਇੰਗਲੈਂਡ 8 ਵਿਕਟਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ


15 ਜੂਨ 2019
ਸਕੋਰਕਾਰਡ
ਆਸਟਰੇਲੀਆ 
334/7 (50 ਓਵਰ)
v  ਸ੍ਰੀਲੰਕਾ
247 (45.5 ਓਵਰ)
ਆਸਟਰੇਲੀਆ 87 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ


15 ਜੂਨ 2019 (ਦਿਨ-ਰਾਤ)
ਸਕੋਰਕਾਰਡ
ਅਫ਼ਗ਼ਾਨਿਸਤਾਨ 
125 (34.1 ਓਵਰ)
v  ਦੱਖਣੀ ਅਫ਼ਰੀਕਾ
131/1 (28.4 ਓਵਰ)
ਦੱਖਣੀ ਅਫ਼ਰੀਕਾ 9 ਵਿਕਟਾਂ ਨਾਲ ਜਿੱਤਿਆ
ਸੋਫੀਆ ਗਾਰਡਨਜ਼, ਕਾਰਡਿਫ਼


16 ਜੂਨ 2019
ਸਕੋਰਕਾਰਡ
ਭਾਰਤ 
336/5 (50 ਓਵਰ)
v  ਪਾਕਿਸਤਾਨ
212/6 (40 ਓਵਰ)
ਭਾਰਤ 89 ਦੌੜਾਂ ਨਾਲ ਜਿੱਤਿਆ (ਡੀਐਲਐਸ)
ਓਲਡ ਟ੍ਰੈਫ਼ਰਡ, ਮਾਨਚੈਸਟਰ


17 ਜੂਨ 2019
ਸਕੋਰਕਾਰਡ
 ਵੈਸਟ ਇੰਡੀਜ਼
321/8 (50 ਓਵਰ)
v ਬੰਗਲਾਦੇਸ਼ 
322/3 (41.3 ਓਵਰ)
ਬੰਗਲਾਦੇਸ਼ 7 ਵਿਕਟਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਟਾਊਂਟਨ


18 ਜੂਨ 2019
ਸਕੋਰਕਾਰਡ
ਇੰਗਲੈਂਡ 
397/6 (50 ਓਵਰ)
v  ਅਫ਼ਗ਼ਾਨਿਸਤਾਨ
247/8 (50 ਓਵਰ)
ਇੰਗਲੈਂਡ 150 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ


19 ਜੂਨ 2019
ਸਕੋਰਕਾਰਡ
ਦੱਖਣੀ ਅਫ਼ਰੀਕਾ 
241/6 (49 ਓਵਰ)
v  ਨਿਊਜ਼ੀਲੈਂਡ
245/6 (48.3 ਓਵਰ)
ਨਿਊਜ਼ੀਲੈਂਡ 4 ਵਿਕਟਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ


20 ਜੂਨ 2019
ਸਕੋਰਕਾਰਡ
ਆਸਟਰੇਲੀਆ 
381/5 (50 ਓਵਰ)
v  ਬੰਗਲਾਦੇਸ਼
333/8 (50 ਓਵਰ)
ਆਸਟਰੇਲੀਆ 48 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ


21 ਜੂਨ 2019
ਸਕੋਰਕਾਰਡ
ਸ੍ਰੀਲੰਕਾ 
232/9 (50 ਓਵਰ)
v  ਇੰਗਲੈਂਡ
212 (47 ਓਵਰ)
ਸ਼੍ਰੀਲੰਕਾ 20 ਦੌੜਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ


22 ਜੂਨ 2019
ਸਕੋਰਕਾਰਡ
ਭਾਰਤ 
224/8 (50 ਓਵਰ)
v  ਅਫ਼ਗ਼ਾਨਿਸਤਾਨ
213 (49.5 ਓਵਰ)
ਭਾਰਤ 11 ਦੌੜਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ


22 ਜੂਨ 2019 (ਦਿਨ-ਰਾਤ)
ਸਕੋਰਕਾਰਡ
ਨਿਊਜ਼ੀਲੈਂਡ 
291/8 (50 ਓਵਰ)
v  ਵੈਸਟ ਇੰਡੀਜ਼
286 (49 ਓਵਰ)
ਨਿਊਜ਼ੀਲੈਂਡ 5 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ


23 ਜੂਨ 2019
ਸਕੋਰਕਾਰਡ
ਪਾਕਿਸਤਾਨ 
308/7 (50 ਓਵਰ)
v  ਦੱਖਣੀ ਅਫ਼ਰੀਕਾ
259/9 (50 ਓਵਰ)
ਪਾਕਿਸਤਾਨ 49 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ


24 ਜੂਨ 2019
ਸਕੋਰਕਾਰਡ
ਬੰਗਲਾਦੇਸ਼ 
262/7 (50 ਓਵਰ)
v  ਅਫ਼ਗ਼ਾਨਿਸਤਾਨ
200 (47 ਓਵਰ)
ਬੰਗਲਾਦੇਸ਼ 62 ਦੌੜਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ


25 ਜੂਨ 2019
ਸਕੋਰਕਾਰਡ
ਆਸਟਰੇਲੀਆ 
285/7 (50 ਓਵਰ)
v  ਇੰਗਲੈਂਡ
221 (44.4 ਓਵਰ)
ਆਸਟਰੇਲੀਆ 64 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ


26 ਜੂਨ 2019
ਸਕੋਰਕਾਰਡ
ਨਿਊਜ਼ੀਲੈਂਡ 
237/6 (50 ਓਵਰ)
v  ਪਾਕਿਸਤਾਨ
241/4 (49.1 ਓਵਰ)
ਪਾਕਿਸਤਾਨ 6 ਵਿਕਟਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ


27 ਜੂਨ 2019
ਸਕੋਰਕਾਰਡ
ਭਾਰਤ 
268/7 (50 ਓਵਰ)
v  ਵੈਸਟ ਇੰਡੀਜ਼
143 (34.2 ਓਵਰ)
ਭਾਰਤ 125 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ


28 ਜੂਨ 2019
ਸਕੋਰਕਾਰਡ
ਸ੍ਰੀਲੰਕਾ 
203 (49.3 ਓਵਰ)
v  ਦੱਖਣੀ ਅਫ਼ਰੀਕਾ
206/1 (37.2 ਓਵਰ)
ਦੱਖਣੀ ਅਫ਼ਰੀਕਾ 9 ਵਿਕਟਾਂ ਨਾਲ ਜਿੱਤਿਆ
ਰਿਵਰਸਾਈਡ ਮੈਦਾਨ, ਚੈਸਟਰ ਲੀ ਸਟ੍ਰੀਟ


29 ਜੂਨ 2019

-
ਸਕੋਰਕਾਰਡ

ਅਫ਼ਗ਼ਾਨਿਸਤਾਨ 
227/9 (50 ਓਵਰ)
v  ਪਾਕਿਸਤਾਨ
230/7 (49.4 ਓਵਰ)
ਪਾਕਿਸਤਾਨ 3 ਵਿਕਟਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ


29 ਜੂਨ 2019 (ਦਿਨ-ਰਾਤ)
ਸਕੋਰਕਾਰਡ
ਆਸਟਰੇਲੀਆ 
243/9 (50 ਓਵਰ)
v  ਨਿਊਜ਼ੀਲੈਂਡ
157 (43.4 ਓਵਰ)
ਆਸਟਰੇਲੀਆ 86 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ


30 ਜੂਨ 2019
ਸਕੋਰਕਾਰਡ
ਇੰਗਲੈਂਡ 
337/7 (50 ਓਵਰ)
v  ਭਾਰਤ
306/5 (50 ਓਵਰ)
ਇੰਗਲੈਂਡ 31 ਦੌੜਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ


1 ਜੁਲਾਈ 2019
ਸਕੋਰਕਾਰਡ
ਸ੍ਰੀਲੰਕਾ 
338/6 (50 ਓਵਰ)
v  ਵੈਸਟ ਇੰਡੀਜ਼
315/9 (50 ਓਵਰ)
ਸ਼੍ਰੀਲੰਕਾ 23 ਦੌੜਾਂ ਨਾਲ ਜਿੱਤਿਆ
ਰਿਵਰਸਾਈਡ ਮੈਦਾਨ, ਚੈਸਟਰ ਲੀ ਸਟ੍ਰੀਟ


2 ਜੁਲਾਈ 2019
ਸਕੋਰਕਾਰਡ
ਭਾਰਤ 
314/9 (50 ਓਵਰ)
v  ਬੰਗਲਾਦੇਸ਼
286 (48 ਓਵਰ)
ਭਾਰਤ 28 ਦੌੜਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ


3 ਜੁਲਾਈ 2019
ਸਕੋਰਕਾਰਡ
ਇੰਗਲੈਂਡ 
305/8 (50 ਓਵਰ)
v  ਨਿਊਜ਼ੀਲੈਂਡ
186 (45 ਓਵਰ)
ਇੰਗਲੈਂਡ 119 ਦੌੜਾਂ ਨਾਲ ਜਿੱਤਿਆ
ਰਿਵਰਸਾਈਡ ਮੈਦਾਨ, ਚੈਸਟਰ ਲੀ ਸਟ੍ਰੀਟ


4 ਜੁਲਾਈ 2019
ਸਕੋਰਕਾਰਡ
ਵੈਸਟ ਇੰਡੀਜ਼ 
311/6 (50 ਓਵਰ)
v  ਅਫ਼ਗ਼ਾਨਿਸਤਾਨ
288 (50 ਓਵਰ)
ਵੈਸਟਇੰਡੀਜ਼ 23 ਦੌੜਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ


5 ਜੁਲਾਈ 2019
ਸਕੋਰਕਾਰਡ
ਪਾਕਿਸਤਾਨ 
315/9 (50 ਓਵਰ)
v  ਬੰਗਲਾਦੇਸ਼
221 (44.1 ਓਵਰ)
ਪਾਕਿਸਤਾਨ 94 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ


6 ਜੁਲਾਈ 2019
ਸਕੋਰਕਾਰਡ
ਸ੍ਰੀਲੰਕਾ 
264/7 (50 ਓਵਰ)
v  ਭਾਰਤ
265/3 (43.3 ਓਵਰ)
ਭਾਰਤ 7 ਵਿਕਟਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ


6 ਜੁਲਾਈ 2019 (ਦਿਨ-ਰਾਤ)
ਸਕੋਰਕਾਰਡ
ਦੱਖਣੀ ਅਫ਼ਰੀਕਾ 
325/6 (50 ਓਵਰ)
v  ਆਸਟਰੇਲੀਆ
315 (49.5 ਓਵਰ)
ਦੱਖਣੀ ਅਫ਼ਰੀਕਾ 10 ਦੌੜਾਂ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ


Remove ads

ਨਾੱਕਆਊਟ ਪੜਾਅ

ਨਾੱਕਆਊਟ ਪੜਾਅ ਵਿੱਚ ਦੋ ਸੈਮੀਫ਼ਾਈਨਲ ਖੇਡੇ ਗਏ, ਅਤੇ ਇਨ੍ਹਾਂ ਮੈਚਾਂ ਦੇ ਜੇਤੂਆਂ ਨੇ ਲੌਰਡਸ ਵਿਖੇ ਫ਼ਾਈਨਲ ਮੈਚ ਖੇਡਿਆ। 25 ਅਪਰੈਲ 2018 ਨੂੰ ਦੱਸਿਆ ਗਿਆ ਸੀ ਕਿ ਇਹ ਦੋਵੇਂ ਮੈਚ ਓਲਡ ਟ੍ਰੈਫ਼ਰਡ ਅਤੇ ਐਜਬੈਸਟਨ ਵਿਖੇ ਖੇਡੇ ਜਾਣਗੇ, ਅਤੇ ਮੀਂਹ ਪੈਣ ਦੀ ਹਾਲਤ ਵਿੱਚ ਦੋਵਾਂ ਮੈਚਾਂ ਲਈ ਇੱਕ-ਇੱਕ ਦਿਨ ਰਾਖਵਾਂ ਰੱਖਿਆ ਗਿਆ ਹੈ।[30] ਆਸਟਰੇਲੀਆ ਨੇ ਲੌਰਡਸ ਵਿਖੇ ਇੰਗਲੈਂਡ ਨੂੰ ਹਰਾ ਕੇ, ਭਾਰਤ ਨੇ ਐਜਬੈਸਟਨ ਵਿਖੇ ਬੰਗਲਾਦੇਸ਼ ਨੂੰ ਹਰਾ ਕੇ ਅਤੇ ਇੰਗਲੈਂਡ ਨੇ ਰਿਵਰਸਾਈਡ ਵਿਖੇ ਨਿਊਜ਼ੀਲੈਂਡ ਨੂੰ ਹਰਾ ਕੇ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕੀਤਾ। ਨਿਊਜ਼ੀਲੈਂਡ ਅਤੇ ਪਾਕਿਸਤਾਨ ਦੋਵਾਂ ਦੇ ਆਪਣੇ ਲੀਗ ਮੈਚ ਪੂਰੇ ਹੋਣ ਤੇ 11 ਅੰਕ ਸਨ, ਪਰ ਨਿਊਜ਼ੀਲੈਂਡ ਆਪਣੀ ਵਧੀਆ ਨੈਟ-ਰਨ-ਰੇਟ ਕਰਕੇ ਸੈਮੀਫ਼ਾਈਨਲ ਵਿੱਚ ਪਹੁੰਚਿਆ।

ਪਹਿਲਾ ਸੈਮੀਫ਼ਾਈਨਲ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਓਲਡ ਟ੍ਰੈਫ਼ਰਡ ਵਿਖੇ ਖੇਡਿਆ ਗਿਆ ਜਦਕਿ ਦੂਜਾ ਸੈਮੀਫ਼ਾਈਨਲ ਆਸਟਰੇਲੀਆ ਅਤੇ ਇੰਗਲੈਂਡ ਵਿਚਕਾਰ ਐਜਬੈਸਟਨ ਵਿਖੇ ਖੇਡਿਆ ਗਿਆ।[31] ਜੇਕਰ ਮੈਚ ਦੌਰਾਨ ਮੀਂਹ ਪੈਣ ਕਰਕੇ ਰੁਕਾਵਟ ਆ ਜਾਵੇ ਤਾਂ ਉਹ ਮੈਚ ਅਗਲੇ ਦਿਨ ਉੱਥੋਂ ਹੀ ਖੇਡਿਆ ਜਾਵੇਗਾ ਜਦੋਂ ਇਹ ਰੁਕਿਆ ਸੀ।[32] ਜੇਕਰ ਮੈਚ ਟਾਈ ਹੁੰਦਾ ਹੈ ਤਾਂ ਜੇਤੂ ਦਾ ਫ਼ੈਸਲਾ ਕਰਨ ਲਈ ਦੋਵਾਂ ਟੀਮਾਂ ਨੂੰ ਇੱਕ-ਇੱਕ ਸੂਪਰ ਓਵਰ ਖੇਡਣਾ ਹੋਵੇਗਾ। ਪਰ ਜੇਕਰ ਦੂਜੇ ਦਿਨ ਵੀ ਖੇਡ ਸ਼ੁਰੂ ਨਾ ਹੋ ਸਕੇ ਤਾਂ ਗਰੁੱਪ ਪੜਾਅ ਵਿੱਚ ਵੱਧ ਅੰਕਾਂ ਵਾਲੀ ਜਾਂ ਉੱਪਰ ਰਹਿਣ ਵਾਲੀ ਟੀਮ ਨੂੰ ਅੱਗੇ ਜਾਣ ਦਾ ਮੌਕਾ ਮਿਲੇਗਾ।

ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਪਹਿਲੇ ਸੈਮੀ-ਫ਼ਾਈਨਲ ਵਿੱਚ ਪਹਿਲੇ ਦਿਨ ਪਹਿਲੇ ਪਾਰੀ ਦੇ 47ਵੇਂ ਓਵਰ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਜਿਸ ਕਰਕੇ ਮੈਚ ਨੂੰ ਅਗਲੇ ਦਿਨ 10 ਜੁਲਾਈ ਨੂੰ ਮੁਲਤਵੀ ਕਰ ਦਿੱਤਾ ਗਿਆ।[33] ਨਿਊਜ਼ੀਲੈਂਡ ਨੇ ਅਗਲੇ ਦਿਨ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕੀਤਾ।[34]

  ਸੈਮੀਫ਼ਾਈਨਲ ਫ਼ਾਈਨਲ
9-10 ਜੁਲਾਈ – ਓਲਡ ਟ੍ਰੈਫ਼ਰਡ, ਮਾਨਚੈਸਟਰ
  ਭਾਰਤ 221  
  ਨਿਊਜ਼ੀਲੈਂਡ 239/8  
 
14 ਜੁਲਾਈ – ਲੌਰਡਸ, ਲੰਡਨ
      ਨਿਊਜ਼ੀਲੈਂਡ
   ਸੈਮੀਫ਼ਾਈਨਲ 2 ਦਾ ਜੇਤੂ
11 ਜੁਲਾਈ – ਐਜਬੈਸਟਨ, ਬਰਮਿੰਘਮ
  ਆਸਟਰੇਲੀਆ
  ਇੰਗਲੈਂਡ  

ਸੈਮੀਫ਼ਾਈਨਲ

9-10 ਜੁਲਾਈ 2019
ਸਕੋਰਕਾਰਡ
ਨਿਊਜ਼ੀਲੈਂਡ 
239/8 (50 ਓਵਰ)
v  ਭਾਰਤ
221 (49.3 ਓਵਰ)
ਨਿਊਜ਼ੀਲੈਂਡ 18 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ


11 ਜੁਲਾਈ 2019
ਸਕੋਰਕਾਰਡ
ਆਸਟਰੇਲੀਆ 
v  ਇੰਗਲੈਂਡ
ਐਜਬੈਸਟਨ, ਬਰਮਿੰਘਮ


ਫ਼ਾਈਨਲ

14 ਜੁਲਾਈ 2019
ਸਕੋਰਕਾਰਡ
ਜੇਤੂ ਸੈਮੀਫ਼ਾਈਨਲ 1
v ਜੇਤੂ ਸੈਮੀਫ਼ਾਈਨਲ 2
ਲੌਰਡਸ, ਲੰਡਨ


Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads