1968 ਓਲੰਪਿਕ ਖੇਡਾਂ
From Wikipedia, the free encyclopedia
Remove ads
1968 ਓਲੰਪਿਕ ਖੇਡਾਂ ਜਾਂ XIX ਓਲੰਪੀਆਡ 1968 ਦੇ ਅਕਤੂਬਰ ਮਹੀਨੇ ਮੈਕਸੀਕੋ 'ਚ ਹੋਈਆ। ਲਾਤੀਨੀ ਅਮਰੀਕਾ ਚ' ਹੋਣ ਵਾਲੀਆਂ ਇਹ ਪਹਿਲੀਆਂ ਅੰਤਰਰਾਸ਼ਟਰੀ ਖੇਡ ਮੇਲਾ ਸੀ।

Remove ads
ਵਿਸ਼ੇਸ਼

- ਜੇਤੂ ਮੰਚ ਤੇ ਕਾਲੇ ਅਮਰੀਕੇ ਖਿਡਾਰੀ ਟੋਮੀ ਸਮਿਥ (ਸੋਨ ਤਗਮਾ) ਅਤੇ ਜਾਨ ਕਾਰਲੋਸ ਨੇ ਜੁੱਤੇ ਪਹਿਣਨ ਦੀ ਥਾਂ ਤੇ ਕਾਲੀਆਂ ਜੁਰਾਬਾ ਪਾਕੇ ਕੇ ਆਪਣਾ ਹੱਕ 'ਚ ਪਰਦਰਸ਼ਨ ਕੀਤਾ। ਓਲੰਪਿਕ ਕਮੇਟੀ ਨੇ ਦੋਨਾਂ ਤੇ ਖੇਡਣ ਤੇ ਪਾਬੰਦੀ ਲਾ ਦਿਤੀ।
- ਪੂਰਬੀ ਅਤੇ ਪੱਛਮੀ ਜਰਮਨੀ ਨੇ ਪਹਿਲੀ ਵਾਰ ਵੱਖ ਵੱਖ ਦੇਸ਼ ਦੇ ਤੌਰ ਤੇ ਭਾਗ ਲਿਆ।
- ਅਮਰੀਕਾ ਦੇ ਅਲ ਓਰਟਰ ਨੇ ਲਗਾਤਾਰ ਚਾਰ ਸੋਨ ਤਗਮੇ ਜਿੱਤੇ ਕੇ ਦੁਨੀਆ ਦਾ ਦੁਸਰਾ ਖਿਡਾਰੀ ਬਣਿਆ।[2]
- ਅਮਰੀਕਾ ਦੇ ਬੋਬ ਬੀਅਮਨ ਨੇ 8.90 m (29.2 ft) ਲੰਮੀ ਛਾਲ ਦਾ ਰਿਕਾਰਡ ਬਣਾਇਆ।
- ਤੀਹਰੀ ਛਾਲ ਦਾ ਰਿਕਾਰਡ ਨੂੰ ਤਿੰਨ ਖਿਡਾਰੀਆਂ ਨੇ ਤੋੜਿਆ।
- ਅਮਰੀਕਾ ਦੇ ਡਿਕ ਫੋਸਬਰੀ ਨੇ ਉੱਚੀ ਛਾਲ ਲਗਾ ਕਿ ਸੋਨ ਤਗਮਾ ਜਿੱਤਿਆ। ਇਸ ਦੀ ਛਾਲ ਲਗਾਉਣ ਦੀ ਤਕਨੀਕ ਵੱਖਰੀ ਸੀ ਜਿਸ ਨੂੰ ਉਸ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
- ਚੈੱਕ ਗਣਰਾਜ ਦੀ ਵੇਰਾ ਕਸਲਾਵਸਕਾ ਨੇ ਜਿਮਨਾਸਟਿਕ 'ਚ ਚਾਰ ਸੋਨ ਤਗਮੇ ਜਿੱਤੇ।
- ਅਮਰੀਕਾ ਦਾ 16 ਸਾਲ ਖਿਡਾਰੀ ਡੇਬੀ ਮੇਅਰ ਤੈਰਾਕੀ ਦੇ 200, 400 ਅਤੇ 800 ਮੀਟਰ 'ਚ ਤਿੰਨ ਸੋਨ ਤਗਮੇ ਜਿੱਤਣ ਵਾਲਾ ਪਹਿਲਾ ਖਿਡਾਰਣ ਬਣੀ।
- ਤਨਜਾਨੀਆ ਦੇ ਮੈਰਾਥਨ ਖਿਡਾਰੀ ਜਾਨ ਸਟੀਫਨ ਅਖਵਾਰੀ ਨੇ ਜ਼ਖ਼ਮੀ ਹੋਣ ਦੇ ਵਾਅਦ ਦੌੜ ਪੂਰੀ ਕੀਤੀ ਤੇ ਸੁਰਖੀਆਂ ਬਟੋਰੀਆ। ਉਸ ਨੇ ਕਿਹਾ ਕਿ ਮੈੈਨੂੰ ਮੇਰੇ ਦੇਸ਼ ਨੇ ਦੌੜ ਸ਼ੁਰੂ ਕਰਨ ਲਈ ਨਹੀਂ ਕਿਹ ਸੀ ਸਗੋਂ ਦੌੜ ਖਤਮ ਕਰਨ ਲਈ ਕਿਹਾ ਸੀ।[3]
- ਜੈਕਕਿਜ਼ ਰੋਗੇ ਦੇ ਇਹ ਪਹਿਲਾ ਕਿਸ਼ਤੀ ਮੁਕਾਬਲਾ ਸੀ ਜੋ ਬਾਅਦ 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਪ੍ਰਧਾਨ ਬਣਿਆ।[4]
- ਇਹਨਾਂ ਖੇਡਾਂ 'ਚ ਸਮਾਪਤੀ ਸਮਾਰੋਹ ਦਾ ਰੰਗਦਾਰ ਪਰਦਰਸ਼ਨ ਕੀਤਾ ਗਿਆ।[5]
Remove ads
ਤਗਮਾ ਸੂਚੀ
ਮਹਿਮਾਨ ਦੇਸ਼ (ਮੈਕਸੀਕੋ)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads