2019 ਕ੍ਰਿਕਟ ਵਿਸ਼ਵ ਕੱਪ ਨਾੱਕਆਊਟ ਪੜਾਅ

From Wikipedia, the free encyclopedia

Remove ads
Remove ads

2019 ਕ੍ਰਿਕਟ ਵਿਸ਼ਵ ਕੱਪ ਦੇ ਨਾੱਕ-ਆਊਟ ਗੇੜ ਵਿੱਚ ਦੋ ਸੈਮੀ ਫਾਈਨਲ ਖੇਡੇ ਜਾਣਗੇ, ਜਿਨ੍ਹਾਂ ਦੀਆਂ ਜੇਤੂ ਟੀਮਾਂ ਫਾਈਨਲ ਵਿੱਚ 14 ਜੂਨ ਨੂੰ ਲਾਰਡਜ਼ ਵਿੱਚ ਖੇਡਣਗੀਆਂ। ਪਹਿਲੇ ਸੈਮੀਫਾਈਨਲ ਮੈਨਚੈਸਟਰ ਵਿਖੇ ਓਲਡ ਟ੍ਰੈਫਰਡ ਵਿੱਚ ਖੇਡਿਆ ਗਿਆ, ਅਤੇ ਦੂਜਾ ਸੈਮੀਫ਼ਾਈਨਲ ਬਰਮਿੰਘਮ ਵਿਖੇ ਐਜਬੈਸਟਨ ਵਿੱਚ ਖੇਡਿਆ ਜਾਵੇਗਾ, 1999 ਵਿੱਚ ਵੀ ਇਨ੍ਹਾਂ ਗਰਾਊਂਡਾਂ ਵਿੱਚ ਹੀ ਇਹ ਮੈਚ ਖੇਡੇ ਗਏ ਸਨ। ਇਹ ਤੀਜੀ ਵਾਰ ਹੋਵੇਗਾ ਜਦੋਂ ਐਜਬਸਟਨ ਵਿੱਚ ਵਿਸ਼ਵ ਕੱਪ ਸੈਮੀਫਾਈਨਲ ਦਾ ਆਯੋਜਨ ਕੀਤਾ ਗਿਆ ਅਤੇ ਓਲਡ ਟ੍ਰੈਫਰਡ ਵਿਖੇ ਚੌਥਾ ਵਿਸ਼ਵ ਕੱਪ ਸੈਮੀਫ਼ਾਈਨਲ ਖੇਡਿਆ ਗਿਆ ਅਤੇ ਇਹ ਇੱਕ ਰਿਕਾਰਡ ਹੈ। ਸਾਰੀਆਂ ਨਾਕ-ਆਊਟ ਖੇਡਾਂ ਵਿੱਚ ਇੱਕ ਰਿਜ਼ਰਵ ਦਿਨ ਹੋਵੇਗਾ ਅਤੇ ਜੇਕਰ ਇੱਕ ਰਿਜ਼ਰਵ ਦਿਨ ਦੀ ਲੋੜ ਪੈਂਦੀ ਹੈ ਤਾਂ ਮੈਚ ਨੂੰ ਪਹਿਲੇ ਦਿਨ ਵਾਲੀ ਸਥਿਤੀ ਸ਼ੁਰੂ ਕੀਤਾ ਜਾਵੇਗਾ ਅਤੇ ਦੁਬਾਰਾ ਸ਼ੁਰੂ ਨਹੀਂ ਕੀਤਾ ਜਾਵੇਗਾ।[1] ਜੇ ਮੈਚ ਟਾਈ ਉੱਪਰ ਖਤਮ ਹੁੰਦਾ ਹੈ, ਤਾਂ ਜੇਤੂ ਦਾ ਫ਼ੈਸਲਾ ਕਰਨ ਲਈ ਸੂਪਰ ਓਵਰ ਦਾ ਇਸਤੇਮਾਲ ਕੀਤਾ ਜਾਵੇਗਾ [1] ਰਿਜ਼ਰਵ ਦਿਨ ਵਿੱਚ ਵੀ ਕੋਈ ਖੇਡ ਨਾ ਹੋਣ ਦੀ ਸੂਰਤ ਵਿੱਚ ਗਰੁੱਪ ਪੜਾਅ ਵਿੱਚ ਅੰਕ ਸੂਚੀ ਤੇ ਉੱਪਰ ਰਹਿਣ ਵਾਲੀ ਟੀਮ ਨੂੰ ਫਾਈਨਲ ਵਿੱਚ ਜਗ੍ਹਾ ਮਿਲੇਗੀ।[1]

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪਹਿਲੇ ਸੈਮੀਫ਼ਾਈਨਲ ਮੈਚ ਵਿੱਚ ਲਗਾਤਾਰ ਬਾਰਿਸ਼ ਪੈਂਦੇ ਰਹਿਣ ਕਾਰਨ ਮੈਚ ਨੂੰ ਨਿਊਜੀਲੈਂਡ ਦੀ ਪਾਰੀ ਦੇ 47ਵੇਂ ਓਵਰ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ ਜਿਸ ਕਰਕੇ ਮੈਚ ਅਗਲੇ ਦਿਨ ਵੀ ਜਾਰੀ ਰਿਹਾ।[2] ਨਿਊਜ਼ੀਲੈਂਡ ਨੇ ਆਪਣੇ 50 ਓਵਰਾਂ ਵਿੱਚ ਕੁੱਲ 239/8 ਦਾ ਸਕੋਰ ਕੀਤਾ। ਜਵਾਬ ਵਿੱਚ ਭਾਰਤ 221 ਦੌੜਾਂ 'ਤੇ ਆਊਟ ਹੋ ਗਿਆ, ਅਤੇ ਨਿਊਜ਼ੀਲੈਂਡ 18 ਦੌੜਾਂ ਨਾਲ ਜਿੱਤ ਗਿਆ ਅਤੇ ਉਨ੍ਹਾਂ ਨੇ 2015 ਤੋਂ ਬਾਅਦ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਪ੍ਰਵੇਸ਼ ਕੀਤਾ।[3]

ਦੂਜਾ ਸੈਮੀਫ਼ਾਈਨਲ ਮੈਚ ਐਜਬੈਸਟਨ ਵਿਖੇ ਇੰਗਲੈਂਡ ਅਤੇ ਆਸਟਰੇਲੀਆ ਦਰਮਿਆਨ ਖੇਡਿਆ ਗਿਆ। ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਉਨ੍ਹਾਂ ਆਪਣੇ ਉੱਪਰੀ 4 ਬੱਲੇਬਾਜ਼ਾਂ ਵਿੱਚੋਂ 3 ਨੂੰ ਬਹੁਤ ਛੇਤੀ ਗਵਾ ਲਿਆ ਜਿਸ ਵਿੱਚ ਕ੍ਰਿਸ ਵੋਕਸ ਨੇ ਦੋ ਵਿਕਟਾਂ ਲਈਆਂ ਸਨ ਅਤੇ ਸਕੋਰ 7 ਓਵਰਾਂ ਵਿੱਚ 14/3 ਹੋ ਗਿਆ ਸੀ। ਹਾਲਾਂਕਿ ਸਟੀਵ ਸਮਿਥ ਨੇ ਆਪਣੀ ਵਿਕਟ ਨਾ ਡਿੱਗਣ ਦਿੱਤੀ ਅਤੇ 85 ਦੌੜਾਂ ਬਣਾਈਆਂ ਅਤੇ ਆਸਟਰੇਲੀਆ 223 ਦੌੜਾਂ ਬਣਾ ਕੇ ਆਲ-ਆਊਟ ਹੋ ਗਿਆ। ਕ੍ਰਿਸ ਵੋਕਸ ਅਤੇ ਆਦਿਲ ਰਸ਼ੀਦ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਅਤੇ ਦੋਵਾਂ ਨੇ ਤਿੰਨ-ਤਿੰਨ ਵਿਕਟਾਂ ਲਈਆਂ।[4] ਇੰਗਲੈਂਡ ਨੂੰ ਟੀਚੇ ਦਾ ਪਿੱਛਾ ਕਰਦਿਆਂ ਬਹੁਤ ਵਧੀਆ ਸ਼ੁਰੂਆਤ ਮਿਲੀ ਅਤੇ ਜੋ ਮੱਧਕ੍ਰਮ ਵਿੱਚ ਜੋ ਰੂਟ ਅਤੇ ਕਪਤਾਨ ਇਓਨ ਮੌਰਗਨ ਦੀ ਨਾਬਾਦ 79 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਇੰਗਲੈਂਡ ਨੂੰ 8 ਵਿਕਟਾਂ ਨਾਲ ਜਿੱਤ ਦਿਵਾਈ ਅਤੇ 1992 ਕ੍ਰਿਕਟ ਵਿਸ਼ਵ ਕੱਪ ਤੋਂ ਮਗਰੋਂ ਉਹ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਏ।[5]

  ਸੈਮੀਫ਼ਾਈਨਲ ਫ਼ਾਈਨਲ
9-10 ਜੁਲਾਈ – ਓਲਡ ਟ੍ਰੈਫ਼ਰਡ, ਮਾਨਚੈਸਟਰ
  ਭਾਰਤ 221  
  ਨਿਊਜ਼ੀਲੈਂਡ 239/8  
 
14 ਜੁਲਾਈ – ਲੌਰਡਸ, ਲੰਡਨ
      ਨਿਊਜ਼ੀਲੈਂਡ 241/8
    ਇੰਗਲੈਂਡ 241


11 ਜੁਲਾਈ – ਐਜਬੈਸਟਨ, ਬਰਮਿੰਘਮ
  ਆਸਟਰੇਲੀਆ 223
  ਇੰਗਲੈਂਡ 226/2  
Remove ads

ਸੈਮੀਫ਼ਾਈਨਲ

9–10 ਜੁਲਾਈ 2019
10:30
ਸਕੋਰਕਾਰਡ
ਨਿਊਜ਼ੀਲੈਂਡ 
239/8 (50 ਓਵਰ)
v  ਭਾਰਤ
221 (49.3 ਓਵਰ)
ਨਿਊਜ਼ੀਲੈਂਡ 18 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ
ਅੰਪਾਇਰ: ਰਿਚਰਡ ਇਲਿੰਗਵਰਥ (ਇੰਗਲੈਂਡ) ਅਤੇ ਰਿਚਰਡ ਕੈਟਲਬੌਰੋ (ਇੰਗਲੈਂਡ)
ਮੈਨ ਆਫ ਦਾ ਮੈਚ: ਮੈਟ ਹੈਨਰੀ (ਨਿਊਜ਼ੀਲੈਂਡ)
ਰੌਸ ਟੇਲਰ 74 (90)
ਭੁਵਨੇਸ਼ਵਰ ਕੁਮਾਰ 3/43 (10 ਓਵਰ)
ਰਵਿੰਦਰ ਜਡੇਜਾ 77 (59)
ਮੈਟ ਹੈਨਰੀ 3/37 (10 ਓਵਰ)
  • ਨਿਊਜ਼ੀਲੈਂਡ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਟੌਮ ਲੇਦਮ ਨੇ ਨਿਊਜ਼ੀਲੈਂਡ ਲਈ ਆਪਣਾ 150ਵਾਂ ਅੰਤਰਰਾਸ਼ਟਰੀ ਮੈਚ ਖੇਡਿਆ।[6]
  • ਐਮਐਸ ਧੋਨੀ (ਭਾਰਤ) ਨੇ ਆਪਣਾ 350ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[7]
  • ਨਿਊਜ਼ੀਲੈਂਡ ਨੇ ਦੂਜੀ ਵਾਰ ਵਿਸ਼ਵ ਕੱਪ ਫ਼ਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਇਹ ਲਗਾਤਾਰ ਦੂਜੀ ਵਾਰ ਸੀ।[8]
11 ਜੁਲਾਈ 2019
10:30
ਸਕੋਰਕਾਰਡ
ਆਸਟਰੇਲੀਆ 
223 (49 ਓਵਰ)
v  ਇੰਗਲੈਂਡ
226/2 (32.1 ਓਵਰ)
ਇੰਗਲੈਂਡ 8 ਵਿਕਟਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ
ਅੰਪਾਇਰ: ਕੁਮਾਰ ਧਰਮਸੇਨਾ (ਸ਼੍ਰੀਲੰਕਾ) ਅਤੇ ਮਰਾਇਸ ਇਰਾਸਮਸ (ਦੱਖਣੀ ਅਫ਼ਰੀਕਾ)
ਮੈਨ ਆਫ ਦਾ ਮੈਚ: ਕ੍ਰਿਸ ਵੋਕਸ (ਇੰਗਲੈਂਡ)
ਸਟੀਵ ਸਮਿਥ 85 (119)
ਕ੍ਰਿਸ ਵੋਕਸ 3/20 (8 ਓਵਰ)
ਜੇਸਨ ਰੌਏ 85 (65)
ਪੈਟ ਕਮਿੰਸ 1/34 (7 ਓਵਰ)
  • ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਮਾਰਕ ਵੁੱਡ (ਇੰਗਲੈਂਡ) ਨੇ ਆਪਣਾ 50ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[9]
  • ਇਹ 8 ਵਿਸ਼ਵ ਕੱਪ ਸੈਮੀਫ਼ਾਈਨਲਾਂ ਵਿੱਚ ਆਸਟਰੇਲੀਆ ਦੀ ਪਹਿਲੀ ਹਾਰ ਸੀ।[10]
Remove ads

ਫ਼ਾਈਨਲ

14 ਜੁਲਾਈ 2019
10:30
ਸਕੋਰਕਾਰਡ
ਨਿਊਜ਼ੀਲੈਂਡ 
241/8 (50 ਓਵਰ)
v  ਇੰਗਲੈਂਡ
241 (50 ਓਵਰ)
ਮੈਚ ਟਾਈ ਹੋਇਆ
ਲੌਰਡਸ, ਲੰਡਨ
ਅੰਪਾਇਰ: ਕੁਮਾਰ ਧਰਮਸੇਨਾ (ਸ਼੍ਰੀਲੰਕਾ) ਅਤੇ ਮਰਾਇਸ ਇਰਾਸਮਸ (ਦੱਖਣੀ ਅਫ਼ਰੀਕਾ)
ਮੈਨ ਆਫ ਦਾ ਮੈਚ: ਬੈਨ ਸਟੋਕਸ (ਇੰਗਲੈਂਡ)
ਹੈਨਰੀ ਨਿਕੋਲਨ 55 (77)
ਕ੍ਰਿਸ ਵੋਕਸ 3/37 (9 ਓਵਰ)
ਬੈਨ ਸਟੋਕਸ 84 (98)
ਜੇਮਸ ਨੀਸ਼ਮ 3/43 (7 ਓਵਰ)
  • ਨਿਊਜ਼ੀਲੈਂਡ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਸੂਪਰ ਓਵਰ: ਇੰਗਲੈਂਡ 15/0, ਨਿਊਜ਼ੀਲੈਂਡ 15/1.
  • ਕਿਉਂਕਿ ਸੂਪਰ ਓਵਰ ਵੀ ਟਾਈ ਹੋ ਗਿਆ ਸੀ ਇਸ ਕਰਕੇ ਇੰਗਲੈਂਡ ਨੂੰ ਵੱਧ ਬਾਊਂਡਰੀਆਂ ਮਾਰਨ ਦੇ ਕਾਰਨ ਜੇਤੂ ਕਰਾਰ ਦਿੱਤਾ ਗਿਆ (26–17)।[11]
  • ਕੇਨ ਵਿਲੀਅਮਸਨ (ਨਿਊਜ਼ੀਲੈਂਡ) ਕਿਸੇ ਇੱਕ ਕ੍ਰਿਕਟ ਵਿਸ਼ਵ ਕੱਪ ਵਿੱਚ ਕਪਤਾਨ ਦੇ ਤੌਰ ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ (578 ਦੌੜਾਂ)।[12]
  • ਇਹ ਪਹਿਲੀ ਵਾਰ ਸੀ ਜਦੋਂ ਕਿਸੇ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਦੇ ਨਤੀਜੇ ਦੇ ਲਈ ਸੂਪਰ ਓਵਰ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਸਦੇ ਨਾਲ ਇਹ ਪਹਿਲਾ ਕ੍ਰਿਕਟ ਵਿਸ਼ਵ ਕੱਪ ਫਾਈਨਲ ਸੀ ਜਿਹੜਾ ਕਿ ਟਾਈ ਹੋਇਆ।[13]
  • ਇੰਗਲੈਂਡ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲਾ ਤੀਜਾ ਲਗਾਤਾਰ ਮੇਜ਼ਬਾਨ ਦੇਸ਼ ਬਣਿਆ।[14]
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads