ਕਾਰਸ਼ੀ

From Wikipedia, the free encyclopedia

ਕਾਰਸ਼ੀmap
Remove ads

ਕਾਰਸ਼ੀ (ਉਜ਼ਬੇਕ: Qarshi / Қарши; Persian: نخشب Nakhshab; ਰੂਸੀ: Карши Karshi) ਦੱਖਣੀ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਕਸ਼ਕਾਦਾਰਯੋ ਖੇਤਰ ਦੀ ਰਾਜਧਾਨੀ ਹੈ ਅਤੇ 1999 ਦੀ ਜਨਗਣਨਾ ਦੇ ਮੁਤਾਬਿਕ ਇਸਦੀ ਅਬਾਦੀ ਤਕਰੀਬਨ 197,600 ਹੈ। ਇਸਦੀ ਅਬਾਦੀ 24 ਅਪਰੈਲ, 2014 ਤੱਕ 222,898 ਹੋ ਗਈ ਸੀ। ਇਹ ਤਾਸ਼ਕੰਤ ਦੇ ਲਗਭਗ 520 km ਦੂਰ ਦੱਖਣੀ ਦੱਖਣ-ਪੱਛਮ ਵਿੱਚ ਹੈ ਅਤੇ ਉਜ਼ਬੇਕਿਸਤਾਨ ਦੀ ਅਫ਼ਗਾਨਿਸਤਾਨ ਸਰਹੱਦ ਤੋਂ ਲਗਭਗ 335 km ਉੱਤਰ ਵਿੱਚ ਹੈ। ਇਸਦੀ ਸਮੁੰਦਰ ਤਲ ਤੋਂ ਉਚਾਈ 374 ਮੀਟਰ ਹੈ। ਇਹ ਸ਼ਹਿਰ ਕੁਦਰਤੀ ਗੈਸ ਦੇ ਉਤਪਾਦਨ ਵਿੱਚ ਇੱਕ ਮਹੱਤਵਪੂਰਨ ਸ਼ਹਿਰ ਹੈ। ਇਸ ਤੋਂ ਇਲਾਵਾ ਇਹ ਸ਼ਹਿਰ ਬੁਣੇ ਹੋਏ ਕਾਲੀਨਾਂ ਲਈ ਵੀ ਮਸ਼ਹੂਰ ਹੈ।

ਵਿਸ਼ੇਸ਼ ਤੱਥ ਕਾਰਸ਼ੀ Қарши, ਦੇਸ਼ ...
Remove ads
Remove ads

ਇਤਿਹਾਸ

ਪਹਿਲਾਂ ਇਹ ਨਖਸ਼ਾਬ ਦਾ ਸੌਗਦੀਆਈ ਸ਼ਹਿਰ, ਅਤੇ ਨਸਫ਼ ਦਾ ਇਸਲਾਮਿਕ ਉਜ਼ਬੇਕ ਸ਼ਹਿਰ, ਅਤੇ ਕਾਰਸ਼ੀ ਦਾ ਮੰਗੋਲ ਸ਼ਹਿਰ (ਜਿਸਨੂੰ ਖਰਸ਼ ਆਖਿਆ ਜਾਂਦਾ ਸੀ), ਕਾਰਸ਼ੀ ਬੁਖਾਰਾ ਦੇ ਅਮੀਰਾਤ ਦਾ ਦੂਜਾ ਸ਼ਹਿਰ ਸੀ। ਇਹ ਉਪਜਾਊ ਨਖਲਿਸਤਾਨ ਦਾ ਕੇਂਦਰ ਹੈ ਜਿਸ ਵਿੱਚ ਕਣਕ, ਕਪਾਹ ਅਤੇ ਰੇਸ਼ਮ ਦੀ ਪੈਦਾਵਾਰ ਕੀਤੀ ਜਾਂਦੀ ਸੀ। ਇਹ ਬਲਖ ਅਤੇ ਬੁਖਾਰੇ ਦੇ 11 ਦਿਨਾ ਦੇ ਸਫ਼ਰ ਦੀ ਊਠਾਂ ਦੇ ਕਾਰਵਾਂ ਦੀ ਇੱਕ ਠਹਿਰ ਸੀ। ਮੰਗੋਲ ਖਨਾਨ ਚਗਤਈ, ਕੇਬੇਕ ਅਤੇ ਕਜ਼ਨ ਨੇ ਇੱਥੇ ਚੰਗੇਜ਼ ਖਾਨ ਦੀ ਗਰਮੀ ਦੀ ਚਾਰਾਗਾਹ ਦੀ ਜਗ੍ਹਾ ਉੱਤੇ ਆਪਣੀਆਂ ਹਵੇਲੀਆਂ ਵੀ ਬਣਾਈਆਂ ਸਨ।[1] ਤੈਮੂਰ ਨੇ ਵੀ ਇੱਥੇ ਇੱਕ ਕਿਲ੍ਹੇ-ਨੁਮਾ ਹਵੇਲੀ ਦਾ ਨਿਰਮਾਣ ਕਰਵਾਇਆ ਸੀ, ਜਿਹੜੀ ਕਿ ਹੁਣ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਪੈਂਦੀ ਹੈ। ਆਧੁਨਿਕ ਨਾਂ ਕਰਸ਼ੀ ਦਾ ਮਤਲਬ ਕਿਲ੍ਹਾ ਹੈ।

18ਵੀਂ ਸਦੀ ਵਿੱਚ ਸ਼ਾਹਰੀਸਬਜ਼ ਦੇ ਪਤਨ ਨਾਲ, ਕਾਰਸ਼ੀ ਦਾ ਮਹੱਤਵ ਬਹੁਤ ਵਧ ਗਿਆ ਅਤੇ ਇਹ ਬੁਖਾਰੇ ਦੀ ਅਮੀਰਾਤ ਦੇ ਤਾਜਪੋਸ਼ ਯੁਵਰਾਜ ਦੀ ਸੀਟ ਸੀ। ਇਸ ਸ਼ਹਿਰ ਦੇ ਆਲੇ-ਦੁਆਲੇ ਦੋ ਕੰਧਾਂ ਸਨ, ਜਿਸ ਵਿੱਚ 10 ਕਾਰਵਾਂ-ਸਰਾਂਵਾਂ ਅਤੇ 4 ਮਦਰੱਸੇ ਸਨ। 1868 ਤੱਕ, ਰੂਸੀਆਂ ਨੇ ਇਸਨੂੰ ਜ਼ਰਫ਼ਸ਼ਾਨ ਵਾਦੀ ਵਿੱਚ ਮਿਲਾ ਲਿਆ ਅਤੇ 1873 ਵਿੱਚ ਇੱਕ ਸੰਧੀ ਜਿਸ ਵਿੱਚ ਬੁਖਾਰਾ ਨੂੰ ਇੱਕ ਰੂਸੀ ਸੰਰੱਖਿਅਕ ਰਾਜ ਬਣਾ ਲਿਆ ਗਿਆ ਸੀ, ਕਾਰਸ਼ੀ ਵਿੱਚ ਹੋਈ ਸੀ।

ਸ਼ੁਰੂਆਤੀ 1970 ਵਿੱਚ, ਮੁੱਖ ਸਿੰਜਾਈ ਦੇ ਪ੍ਰਾਜੈਕਟ ਦਾ ਪਹਿਲਾ ਭਾਗ ਇੱਥੇ ਪੂਰਾ ਹੋਇਆ ਸੀ ਜਿਸ ਵਿੱਚ ਅਮੂ ਦਰਿਆ ਤੋਂ ਪਾਣੀ ਤੁਰਕਮੇਨੀਸਤਾਨ ਵੱਲੋਂ ਪੂਰਬ ਵੱਲ ਮੋੜ ਕੇ ਉਜ਼ਬੇਕਿਸਤਾਨ ਵਿੱਚ ਲਿਆਂਦਾ ਗਿਆ ਸੀ, ਜਿਸਤੋਂ ਕਾਰਸ਼ੀ ਦੇ ਆਲੇ-ਦੁਆਲੇ ਜ਼ਮੀਨ ਨੂੰ ਸਿੰਜਾਈ ਕੀਤੀ ਜਾਣ ਲੱਗੀ। ਕਾਰਸ਼ੀ ਦੇ ਆਸ-ਪਾਸ ਦੀਆਂ ਇਹਨਾਂ ਜ਼ਮੀਨਾਂ ਵਿੱਚ ਅੱਜਕੱਲ੍ਹ ਕਪਾਹ ਦੀ ਖੇਤੀ ਕੀਤੀ ਜਾਂਦੀ ਹੈ।

Remove ads

ਮੌਸਮ

ਕੋਪੇਨ ਜਲਵਾਯੂ ਵਰਗੀਕਰਨ ਨੇ ਕਾਰਸ਼ੀ ਦੇ ਜਲਵਾਯੂ ਨੂੰ ਠੰਡਾ ਅਰਧ-ਮਾਰੂਥਲੀ ਜਲਵਾਯੂ ਕਿਹਾ ਹੈ।[2]

ਹੋਰ ਜਾਣਕਾਰੀ ਸ਼ਹਿਰ ਦੇ ਪੌਣਪਾਣੀ ਅੰਕੜੇ, ਮਹੀਨਾ ...
Remove ads

ਉਦਯੋਗ

ਇੱਕ ਗੈਸ ਤੋਂ ਤਰਲ ਪਲਾਂਟ ਜਿਹੜਾ ਕਾਰਸ਼ੀ ਤੋਂ 40 km ਦੱਖਣ ਵੱਲ ਸਥਿਤ ਹੈ, ਬਣਾਇਆ ਜਾ ਰਿਹਾ ਹੈ। ਇਹ ਸਾਸੋਲ ਦੀ ਜੀ. ਟੀ. ਐਲ. ਤਕਨਾਲੋਜੀ ਤੇ ਅਧਾਰਿਤ ਹੋਵੇਗਾ ਅਤੇ ਇਸਦੀ ਸਮਰੱਥਾ 1.4 ਮਿਲਿਅਨ ਮੀਟਰਿਕ ਟਨ ਪ੍ਰਤੀ ਸਾਲ ਹੋਵੇਗੀ, ਜਿਸ ਵਿੱਚ ਇਹਨਾਂ ਚੀਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ: ਜੀ. ਟੀ. ਐਲ. ਡੀਜ਼ਲ, ਨਪਥਾ ਅਤੇ ਤਰਲ ਪੈਟਰੋਲੀਅਮ ਗੈਸ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 4 ਬਿਲਿਅਨ ਡਾਲਰ ਹੋਵੇਗੀ ਅਤੇ ਇਹ ਕਿਸੇ ਵੀ ਯੁਰੇਸ਼ੀਅਨ ਮਹਾਂਦੀਪ ਦਾ ਸਭ ਤੋਂ ਨਵੀਨ ਤਕਨਾਲੋਜੀ ਵਾਲਾ ਪਲਾਂਟ ਹੋਵੇਗਾ। ਇਹ ਜੀ. ਟੀ. ਐਲ. ਉਜ਼ਬੇਕਿਸਤਾਨ ਦਾ ਸਾਂਝਾ ਪ੍ਰਾਜੈਕਟ ਹੈ, ਜਿਸ ਵਿੱਚ ਸਾਸੋਲ ਅਤੇ ਉਜ਼ਬੇਕਿਸਤਾਨ ਦੀ ਸਰਕਾਰੀ ਤੇਲ ਕੰਪਨੀ ਦੋਵਾਂ ਦਾ 44.5% ਹਿੱਸਾ ਅਤੇ ਬਾਕੀ 11% ਹਿੱਸਾ ਮਲੇਸ਼ੀਅਨ ਪੈਟਰੋਨਸ ਦਾ ਹੋਵੇਗਾ, ਜਿਸਦੀ ਸਥਾਪਨਾ 2009 ਵਿੱਚ ਕੀਤੀ ਗਈ ਸੀ। ਇਹ ਪਲਾਂਟ ਸ਼ੁਰਤਨ ਗੈਸ ਅਤੇ ਰਸਾਇਣ ਕੰਪਲੈਕਸ ਦੇ ਅਧਾਰ ਤੇ ਬਣਾਇਆ ਜਾਵੇਗਾ।[3]

ਸੱਭਿਆਚਾਰ

ਖੇਡਾਂ

ਕਾਰਸ਼ੀ ਐਫ਼. ਸੀ. ਨਸਫ਼ ਦਾ ਘਰੇਲੂ ਮੈਦਾਨ ਹੈ, ਜਿਸਦੀ ਸਥਾਪਨਾ 1986 ਵਿੱਚ ਹੋਈ ਸੀ। ਨਸਫ਼ ਦੇ ਘਰੇਲੂ ਮੈਚ ਮਾਰਕੇਜ਼ੀ ਸਟੇਡੀਅਮ ਕਾਰਸ਼ੀ ਵਿੱਚ ਖੇਡੇ ਜਾਂਦੇ ਹਨ, ਜਿਹੜਾ 2006 ਵਿੱਚ ਬਣਾਇਆ ਗਿਆ ਸੀ।

ਸਿੱਖਿਆ

  • ਇੱਕ ਯੂਨੀਵਰਸਿਟੀ ਅਤੇ ਇੱਕ ਉਚੇਰੀ ਵਿੱਦਿਆ ਦੀ ਸੰਸਥਾ
    • ਕਾਰਸ਼ੀ ਸਟੇਟ ਯੂਨੀਵਰਸਿਟੀ[4]
    • ਕਾਰਸ਼ੀ ਇੰਜੀਨੀਅਰਿੰਗ-ਅਰਥਸ਼ਾਸਤਰ ਸੰਸਥਾ[5]

ਸਥਾਨਕ ਬੁਨਿਆਦੀ ਢਾਂਚਾ

ਆਵਾਜਾਈ

Thumb
ਕਾਰਸ਼ੀ ਰੇਲਵੇ ਸਟੇਸ਼ਨ
  • ਕਾਰਸ਼ੀ ਵਿੱਚ ਕਾਰਸ਼ੀ ਹਵਾਈ ਅੱਡਾ ਹੈ ਜਿੱਥੋਂ ਤਾਸ਼ਕੰਤ, ਨਵੋਈ ਅਤੇ ਕੁਝ ਮੁੱਖ ਰੂਸੀ ਸ਼ਹਿਰਾਂ ਨੂੰ ਉਡਾਨਾਂ ਭਰੀਆਂ ਜਾਂਦੀਆਂ ਹਨ।

ਮੁੱਖ ਥਾਵਾਂ

  • ਖੋਜਾ ਅਬਦੁਲ ਅਜ਼ੀਜ਼ ਮਦਰੱਸਾ- ਸ਼ਹਿਰ ਦਾ ਸਭ ਤੋਂ ਵੱਡਾ, ਅਤੇ ਹੁਣ ਇੱਕ ਖੇਤਰੀ ਮਿਊਜ਼ਮ ਦਾ ਹਿੱਸਾ।
  • ਰਾਬੀਆ ਮਦਰੱਸਾ - 19 ਵੀਂ ਸਦੀ ਦਾ ਇੱਕ ਜ਼ਨਾਨਾ ਮਦਰੱਸਾ।
  • ਕੋਕ ਗੁੰਬਜ਼ ਮਸਜਿਦ - 16ਵੀਂ ਸਦੀ ਦੀਆਂ ਇਮਾਰਤਾਂ।
  • ਦੂਜੀ ਸੰਸਾਰ ਜੰਗ ਯਾਦਗਾਰ - ਸੋਵੀਅਤ ਯੂਨੀਅਨ ਦੁਆਰ ਬਣਾਈ ਗਈ ਸਮਾਰਕ।

ਮਸ਼ਹੂਰ ਲੋਕ

  • ਇਬਨੇ ਅਲ-ਨਫ਼ੀਸ (1213-1288), ਜਿਹੜਾ ਕਿ ਦਮਸ਼ਕ ਵਿੱਚ ਪੈਦਾ ਹੋਇਆ ਸੀ ਅਤੇ ਮੂਲ ਰੂਪ ਨਾਲ ਕਾਰਸ਼ੀ ਦਾ ਸੀ, ਇੱਕ ਡਾਕਟਰ ਸੀ ਜਿਹੜਾ ਸਭ ਤੋਂ ਪਹਿਲਾਂ ਖੂਨ ਦੇ ਪਲਮੋਨਰੀ ਸੰਚਾਰ ਦੀ ਵਿਆਖਿਆ ਦੇ ਕਾਰਨ ਵਿਸ਼ਵ ਪ੍ਰਸਿੱਧ ਹੈ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads