ਰਾਖੀ ਸਾਵੰਤ

From Wikipedia, the free encyclopedia

ਰਾਖੀ ਸਾਵੰਤ
Remove ads

ਰਾਖੀ ਸਾਵੰਤ (ਜਨਮ ਨੀਰੂ ਭੇਦਾ 25 ਨਵੰਬਰ, 1978) ਇੱਕ ਭਾਰਤੀ ਡਾਂਸਰ, ਮਾਡਲ, ਹਿੰਦੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ ਜਿਸ ਨੇ ਟੈਲੀਵਿਜ਼ਨ 'ਟਾਕ ਸ਼ੋਅ ਹੋਸਟ' ਕੀਤਾ ਹੈ। ਉਸ ਨੇ ਬਹੁਤ ਸਾਰੀਆਂ ਹਿੰਦੀ ਅਤੇ ਕੁਝ ਕੁ ਕੰਨੜ, ਮਰਾਠੀ, ਉੜੀਆ, ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਉਹ 2006 ਵਿੱਚ, ਵਿਵਾਦਤ ਭਾਰਤੀ ਰਿਐਲਿਟੀ ਟੈਲੀਵਿਜ਼ਨ ਸੀਰੀਜ਼ 'ਬਿੱਗ ਬੌਸ 1' ਦੇ ਪਹਿਲੇ ਸੀਜ਼ਨ ;'ਚ ਦਿਖਾਈ ਦਿੱਤੀ ਸੀ।

Thumb
ਰਾਖੀ ਸਾਵੰਤ

ਸਾਵੰਤ ਨੇ ਜੈ ਸ਼ਾਹ ਦੀ ਅਗਵਾਈ ਵਾਲੀ ਆਪਣੀ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਕੀਤੀ, ਜਿਸ ਨੂੰ ਰਾਸ਼ਟਰੀ ਆਮ ਪਾਰਟੀ ਕਿਹਾ ਜਾਂਦਾ ਹੈ[1] ਹਾਲਾਂਕਿ, ਚੋਣਾਂ ਤੋਂ ਬਾਅਦ ਉਹ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਏ) ਵਿਚ ਸ਼ਾਮਲ ਹੋ ਗਈ।[2] ਰਾਖੀ ਸਾਵੰਤ ਅਕਸਰ ਆਪਣੀਆਂ ਗਤੀਵਿਧੀਆਂ ਅਤੇ ਬਿਆਨਾਂ ਦੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ ਜੋ ਭਾਰਤੀ ਸੰਦਰਭ 'ਚ ਵਿਵਾਦਪੂਰਨ ਮੰਨੇ ਜਾਂਦੇ ਹਨ।[3]

Remove ads

ਸ਼ੁਰੂਆਤੀ ਜ਼ਿੰਦਗੀ

ਰਾਖੀ ਦਾ ਜਨਮ ਨੀਰੂ ਭੇਦਾ ਦੇ ਤੌਰ 'ਤੇ ਜਯਾ ਭੇਦਾ ਦੇ ਕੋਲ ਹੋਇਆ ਸੀ। ਜਯਾ ਨੇ ਆਨੰਦ, ਵਰਲੀ ਥਾਣੇ ਵਿੱਚ ਇੱਕ ਪੁਲਿਸ ਕਾਂਸਟੇਬਲ, ਨਾਲ ਵਿਆਹ ਕੀਤਾ।[4][5]

ਕੈਰੀਅਰ

Thumb
ਰਾਖੀ ਸਾਵੰਤ ਮਾਧੁਰੀ ਦੀਕਸ਼ਤ ਦੇ ਮਸ਼ਹੂਰ ਗੇਟਅਪ ਵਿੱਚ ਨੱਚ ਬੱਲੀਏ 3 ਤੇ ਪ੍ਰਦਰਸ਼ਨ ਕਰਦੀ ਹੋਈ

ਉਸ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ "ਅਗਨੀਚਕਰ" ਵਿੱਚ ਰੁਹੀ ਸਾਵੰਤ ਦੇ ਨਾਮ ਨਾਲ ਕੀਤੀ। ਉਹ ਬਾਲੀਵੁੱਡ ਫ਼ਿਲਮਾਂ "ਜੋਰੂ ਕਾ ਗੁਲਾਮ", "ਜਿੱਸ ਦੇਸ਼ ਮੇਂ ਗੰਗਾ ਰਹਿਤਾ ਹੈਂ", ਅਤੇ "ਯੇ ਰਾਸਤੇ ਹੈਂ ਪਿਆਰ ਕੇ" ਵਿੱਚ ਹੋਰ ਛੋਟੀਆਂ ਭੂਮਿਕਾਵਾਂ ਅਤੇ ਆਈਟਮ ਨੰਬਰ ਦੀ ਪੇਸ਼ਕਾਰੀ ਦਿੱਤੀ।

2003 ਵਿੱਚ, ਉਸ ਨੇ ਬਾਲੀਵੁੱਡ ਫ਼ਿਲਮ "ਚੂਰਾ ਲੀਆ ਹੈ ਤੁਮਨੇ" ਵਿੱਚ ਇੱਕ ਆਈਟਮ ਨੰਬਰ ਲਈ ਆਡੀਸ਼ਨ ਦਿੱਤਾ। ਉਸ ਨੇ ਹਿਮੇਸ਼ ਰੇਸ਼ਮੀਆ ਦੁਆਰਾ ਕਮਪੋਜ਼ ਕੀਤੀ ਐਲਬਮ, "ਮੁਹੱਬਤ ਹੈ ਮਿਰਚੀ", 'ਚ ਸਫਲਤਾਪੂਰਵਕ ਆਈਟਮ ਨੰਬਰ ਲਈ ਚੁਣੇ ਜਾਣ ਤੋਂ ਪਹਿਲਾਂ ਲਗਭਗ ਚਾਰ ਵਾਰ ਆਡੀਸ਼ਨ ਦਿੱਤਾ। ਸਾਵੰਤ ਨੇ "ਮਸਤੀ" ਅਤੇ "ਮੈਂ ਹੂੰ ਨਾ" ਸਮੇਤ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਈਆਂ ਸਨ।

Remove ads

ਸਿਆਸਤ

26 ਮਾਰਚ, [[2014] ਨੂੰ ਉਸ ਨੇ ਮੁੰਬਈ ਉੱਤਰ-ਪੱਛਮ ਤੋਂ ਸੁਤੰਤਰ ਉਮੀਦਵਾਰ ਵਜੋਂ 2014 ਦੀਆਂ ਲੋਕ ਸਭਾ ਚੋਣਾਂ ਲੜਨ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ।[6] ਮਾਰਚ 'ਚ, ਉਸ ਨੇ ਰਾਸ਼ਟਰੀ ਆਮ ਪਾਰਟੀ (ਆਰ.ਏ.ਪੀ.) ਦੀ ਸਥਾਪਨਾ ਕੀਤੀ। ਪਾਰਟੀ ਕੋਲ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਕੋਈ ਪ੍ਰਤੀਕ ਨਹੀਂ ਹੈ।[7][8]

ਉਸ ਨੂੰ ਮੁੰਬਈ ਉੱਤਰ-ਪੱਛਮੀ ਚੋਣ ਖੇਤਰ ਤੋਂ ਸਿਰਫ 15 ਵੋਟਾਂ ਪ੍ਰਾਪਤ ਹੋਈਆਂ ਅਤੇ ਆਪਣੀ ਜਮ੍ਹਾਂ ਰਕਮ ਗੁਆ ਦਿੱਤੀ।[9]

ਸਾਵੰਤ ਨੇ ਰਾਸ਼ਟਰੀ ਆਮ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਜੂਨ 2014 ਵਿਚ ਆਰ.ਪੀ.ਆਈ (ਅਠਾਵਲੇ) ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ ਦਲਿਤਾਂ ਲਈ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ।[10][11] ਰਾਖੀ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ।[12]

ਨਿੱਜੀ ਜੀਵਨ

ਨਵੰਬਰ 2018 ਵਿੱਚ, ਸਾਵੰਤ ਨੇ ਘੋਸ਼ਣਾ ਕੀਤੀ ਕਿ ਉਹ 31 ਦਸੰਬਰ, 2018 ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਰਾਹੀਂ ਰਿਐਲਿਟੀ ਟੈਲੀਵਿਜ਼ਨ ਦੀ ਸ਼ਖਸੀਅਤ ਅਤੇ ਇੰਟਰਨੈਟ-ਮਸ਼ਹੂਰ ਦੀਪਕ ਕਲਾਲ ਨਾਲ ਵਿਆਹ ਕਰਵਾ ਰਹੀ ਹੈ।[13] ਦਸੰਬਰ ਵਿੱਚ ਰਾਖੀ ਸਾਵੰਤ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਦੀਪਕ ਕਲਾਲ ਨਾਲ ਆਪਣਾ ਵਿਆਹ ਰੱਦ ਕਰ ਦਿੱਤਾ ਹੈ, ਜਿਸਦੀ ਹੁਣ ਇੱਕ ਹੋਰ ਕੁੜੀ ਨਾਲ ਮੰਗਣੀ ਹੋਈ ਹੈ।[14]

ਉਸਨੇ ਟਾਈਮਜ਼ ਆਫ਼ ਇੰਡੀਆ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਖਬਰਾਂ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਹਾਂ, ਮੈਂ ਦੀਪਕ ਨਾਲ 31 ਦਸੰਬਰ ਨੂੰ ਵਿਆਹ ਕਰਵਾ ਰਹੀ ਹਾਂ ਅਤੇ ਵਿਆਹ ਅਮਰੀਕਾ ਵਿੱਚ ਹੋਵੇਗਾ।’’[15][16] ਬਾਅਦ ਵਿੱਚ, ਜੋੜੇ ਨੇ ਉਨ੍ਹਾਂ ਦੇ ਵਿਆਹ ਬਾਰੇ ਹੋਰ ਵੇਰਵੇ ਸਾਂਝੇ ਕਰਨ ਲਈ ਕਾਨਫਰੰਸ ਇੱਕ ਪ੍ਰੈਸ ਦੀ ਮੇਜ਼ਬਾਨੀ ਕੀਤੀ।[17]

ਸਾਲ 2019 ਦੇ ਅੱਧ ਵਿੱਚ, ਸਾਵੰਤ ਨੇ ਰਿਤੇਸ਼ ਨਾਮ ਦੇ ਇੱਕ ਐਨ.ਆਰ.ਆਈ ਵਿਅਕਤੀ ਨਾਲ ਵਿਆਹ ਕਰਵਾ ਲਿਆ।[18]

Remove ads

ਫਿਲਮੋਗਰਾਫੀ

ਹੋਰ ਜਾਣਕਾਰੀ ਸਾਲ, ਫਿਲਮ ...

ਅਾੲੀਟਮ ਨੰਬਰਸ

ਹੋਰ ਜਾਣਕਾਰੀ ਸਾਲ, ਫਿਲਮ ...

ਸੰਗੀਤ ਵੀਡੀਓਸ

ਹੋਰ ਜਾਣਕਾਰੀ ਸਾਲ, ਗੀਤ ...

ਟੈਲੀਵਿਜਨ

ਹੋਰ ਜਾਣਕਾਰੀ ਸਾਲ, ਸ਼ੋਅ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads