31 ਦਸੰਬਰ
From Wikipedia, the free encyclopedia
Remove ads
'31 ਦਸੰਬਰ' ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 365ਵਾਂ(ਲੀਪ ਸਾਲ ਵਿੱਚ 366ਵਾਂ) ਦਿਨ ਹੁੰਦਾ ਹੈ। ਅੱਜ 'ਸੋਮਵਾਰ' ਹੈ ਅਤੇ ਇਹ ਸਾਲ ਦਾ ਆਖ਼ਰੀ ਦਿਨ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ '16 ਪੋਹ' ਹੈ।
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
- ਆਜ਼ੇਰਬਾਈਜ਼ਾਨ ਦਾ ਅੰਤਰਰਾਸ਼ਟਰੀ ਏਕਤਾ ਦਿਵਸ - ਅਜ਼ਰਬਾਈਜਾਨ।
- ਕ੍ਰਿਸਮਸ ਦੇ ਬਾਰ੍ਹਵੇਂ ਦਿਨ ਦਾ ਸੱਤਵਾਂ ਹਿੱਸਾ - ਪੱਛਮੀ ਈਸਾਈ ਧਰਮ।
- ਕੁਵਾਨਜ਼ਾ ਦਾ ਛੇਵਾਂ ਅਤੇ ਆਖ਼ਰੀ ਦਿਨ - ਸੰਯੁਕਤ ਰਾਜ ਅਮਰੀਕਾ।
- ਨਵੇਂ ਸਾਲ ਦੀ ਹੱਵਾਹ (ਅੰਤਰਰਾਸ਼ਟਰੀ ਸਮਾਰੋਹ) ਅਤੇ ਇਸਦੇ ਸਬੰਧਿਤ ਸਮਾਰੋਹ:-
Remove ads
ਵਾਕਿਆ
- 1600 – ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਕਾਇਮ ਕੀਤੀ ਗਈ।
- 1612 – ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਿੱਲੀ ਨੂੰ ਚੱਲ ਪਏ।
- 1665 – ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਰਿਹਾਅ ਹੋਏ।
- 1695 – ਇੰਗਲੈਂਡ ਵਿਖੇ ਘਰਾਂ ਵਿੱਚ ਖਿੜਕੀਆਂ ਰੱਖਣ 'ਤੇ ਟੈਕਸ ਲਾ ਦਿੱਤਾ ਗਿਆ। ਇਸ ਨਾਲ ਹਜ਼ਾਰਾਂ ਘਰਾਂ 'ਚ ਇੱਟਾਂ ਚਿਣ ਕੇ ਖਿੜਕੀਆਂ ਬੰਦ ਕਰ ਦਿੱਤੀਆਂ।
- 1857 – ਇੰਗਲੈਂਡ ਦੀ ਰਾਣੀ ਵਿਕਟੋਰੀਆ ਨੇ ਓਟਾਵਾ ਨੂੰ ਕੈਨੇਡਾ ਦੀ ਰਾਜਧਾਨੀ ਬਣਾਉਣ ਦਾ ਐਲਾਨ ਕੀਤਾ।
- 1879 – ਥੋਮਸ ਅਲਵਾ ਐਡੀਸਨ ਨੇ ਬੱਲਬ ਦਾ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ।
- 1916 – ਲਖਨਊ ਪੈਕਟ ਨੂੰ ਕੁੱਲ ਹਿੰਦ ਮੁਸਲਮਾਨ ਲੀਗ਼ ਦੁਆਰਾ ਪਾਰਿਤ ਕੀਤਾ।
- 1923 – ਇੰਗਲੈਂਡ ਵਿੱਚ ਬੀ.ਬੀ.ਸੀ. ਰੇਡੀਓ ਨੇ ਸਹੀ ਸਮਾਂ ਦੱਸਣ ਵਾਸਤੇ 'ਬਿਗ ਬੇਨ' ਦੀਆਂ ਘੰਟੀਆਂ ਦੀ ਆਵਾਜ਼ ਰੇਡੀਓ ਤੋਂ ਸੁਣਾਉਣੀ ਸ਼ੁਰੂ ਕੀਤੀ।
- 1925 – 'ਸਾਊਦੀ ਅ਼ਰਬ' ਦੇ ਹਾਜੀ ਮਸਤਾਨ ਨੇ ਦਰਬਾਰ ਸਾਹਿਬ ਵਿੱਚ ਕੀਮਤੀ ਚੌਰ ਭੇਟ ਕੀਤਾ, ਇਸ ਦੇ 145,000 ਰੇਸ਼ਿਆਂ ਨੂੰ 350 ਕਿਲੋ ਚੰਦਨ ਦੀ ਲੱਕੜੀ 'ਚੋਂ ਕੱਢ ਕੇ ਬਣਾਇਆ ਸੀ।
- 1958 – ਪੰਜਾਬੀ ਅਸੈਂਬਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦਵਾਰਾ(ਸੋ਼ਧ) ਬਿਲ ਪਾਸ ਕਰ ਦਿੱਤਾ।
- 1960 – ਇੰਗਲੈਂਡ ਵਿੱਚ 'ਫ਼ਾਰਦਿੰਗ' ਸਿੱਕਾ (ਧਾਤ) ਬੰਦ ਕਰ ਦਿੱਤਾ ਗਿਆ।
- 1974 – ਅਮਰੀਕਾ ਵਿੱਚ ਲੋਕਾਂ ਨੂੰ ਸੋਨਾ ਖ਼ਰੀਦਣ ਤੇ ਵੇਚਣ ਦੀ ਇਜਾਜ਼ਤ ਮਿਲ ਗਈ।
- 1979 – ਸਿਰਫ਼ ਇੱਕ ਸਾਲ ਵਿੱਚ ਹੀ ਪੈਟਰੋਲ ਦੇ ਭਾਅ 88% ਵੱਧ ਗਏ।
- 1984 – ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕਾਂਗਰਸ ਦੇ ਪ੍ਰਧਾਨ ਬਣੇ।
- 1998 – ਟੀ.ਵੀ. ਚੈਨਲ ਆਜ ਤਕ ਸ਼ੁਰੂ ਹੋਇਆ।
- 1999 – ਰੂਸੀ ਰਾਸ਼ਟਰਪਤੀ ਯੈਲਤਸਿਨ ਦੇ ਅਸਤੀਫੇ਼ ਤੋਂ ਬਾਅਦ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਆਰਜੀ ਰਾਸ਼ਟਰਪਤੀ ਬਣੇ।
- 2009 – ਵਾਲਟ ਡਿਜ਼ਨੀ ਕੰਪਨੀ ਨੇ ਮਾਰਵਲ ਕੌਮਿਕਸ ਨੂੰ 400 ਕਰੌੜ ਡਾੱਲਰ ਵਿੱਚ ਖ਼ਰੀਦਿਆ।
Remove ads
ਜਨਮ


- 1491 – ਫ਼ਰਾਂਸੀਸੀ ਯਾਤਰੀ ਜਾਕ ਕਾਰਤੀਅਰ ਦਾ ਜਨਮ।
- 1514 – ਮਨੁੱਖੀ ਸਰੀਰ ਦੀ ਰਚਨਾ 'ਤੇ ਖੋਜ ਕਰਨ ਵਾਲੇ਼ 'ਐਂਡਰੀਜ ਵੈਸਲੀਅਸ' ਦਾ ਜਨਮ।
- 1851 – ਬ੍ਰਿਟਿਸ਼ ਪੰਛੀ ਵਿਗਿਆਨੀ ਚਾਰਲਸ ਚੱਬ ਦਾ ਜਨਮ।
- 1869 – ਫ਼ਰਾਂਸੀਸੀ ਕਲਾਕਾਰ ਹੈਨਰੀ ਮਾਤੀਸ ਦਾ ਜਨਮ।
- 1925 – ਹਿੰਦੀ ਦਾ ਭਾਰਤੀ ਸਾਹਿਤਕਾਰ ਸ੍ਰੀਲਾਲ ਸ਼ੁਕਲ ਦਾ ਜਨਮ।
- 1968 – ਡੋਮੀਨੀਕਨ-ਅਮਰੀਕੀ ਲੇਖਕ ਜੂਨੋ ਦਿਆਜ਼ ਦਾ ਜਨਮ।
- 1992 – ਭਾਰਤੀ ਬੈਡਮਿੰਟਨ ਖਿਡਾਰੀ ਮਨੂੰ ਅਤਰੀ ਦਾ ਜਨਮ।
ਦਿਹਾਂਤ


- 1877 – ਫ਼ਰਾਂਸੀਸੀ ਚਿੱਤਰਕਾਰ ਗੁਸਤਾਵ ਕੋਰਬੇ ਦਾ ਦਿਹਾਂਤ।
- 1914 – ਭਾਰਤੀ ਉਰਦੂ ਕਵੀ ਅਤੇ ਲੇਖਕ ਅਲਤਾਫ਼ ਹੁਸੈਨ ਹਾਲੀ ਦਾ ਦਿਹਾਂਤ।
- 1956 – ਭਾਰਤੀ ਆਜ਼ਾਦੀ ਦੀ ਲੜਾਈ ਦੇ ਸੈਨਾਪਤੀ ਰਵੀਸ਼ੰਕਰ ਸ਼ੁਕਲ ਦਾ ਦਿਹਾਂਤ।
- 1963 – ਭਾਰਤੀ ਅਜ਼ਾਦੀ ਘੁਲਾਟੀਏ ਮਾਸਟਰ ਚਤਰ ਸਿੰਘ ਮਨੈਲੀ ਦਾ ਦਿਹਾਂਤ।
- 1975 – ਭਾਰਤ ਹਿੰਦੀ ਅਤੇ ਉਰਦੂ ਕਵੀ ਅਤੇ ਗ਼ਜ਼ਲਕਾਰ ਦੁਸ਼ਿਅੰਤ ਕੁਮਾਰ ਦਾ ਦਿਹਾਂਤ।
- 1979 – ਪੈਪਸੂ ਦੇ ਪਹਿਲੇ ਮੁਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦਾ ਦਿਹਾਂਤ।
- 2001 – ਭਾਰਤੀ ਸ਼ੇਅਰ ਘੁਟਾਲੇ ਦੇ ਮੁੱਖ ਦੋਸ਼ੀ ਹਰਸ਼ਦ ਮਹਿਤਾ ਦਾ ਦਿਹਾਂਤ।
- 2017 – ਭਾਰਤੀ ਫਿਲਮ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਕਾਦਰ ਖਾਨ ਦਾ ਦਿਹਾਂਤ।
Remove ads
Wikiwand - on
Seamless Wikipedia browsing. On steroids.
Remove ads