ਹੇਰਾਤ

From Wikipedia, the free encyclopedia

ਹੇਰਾਤmap
Remove ads

ਹੇਰਾਤ (/hɛˈrɑːt/;[2] Persian: هرات, Herât; ਪਸ਼ਤੋ: هرات; ਪੁਰਾਤਨ ਯੂਨਾਨੀ: Ἀλεξάνδρεια ἡ ἐν Ἀρίοις, Alexándreia hē en Aríois; ਲਾਤੀਨੀ: [Alexandria Ariorum] Error: {{Lang}}: text has italic markup (help)) ਅਫ਼ਗਾਨਿਸਤਾਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਆਬਾਦੀ 1,762,157 ਹੈ,[1] ਅਤੇ ਇਹ ਹੇਰਾਤ ਸੂਬੇ ਦੀ ਰਾਜਧਾਨੀ ਹੈ। ਇਹ ਸ਼ਹਿਰ ਹਰੀ ਨਦੀ ਦੀ ਉਪਜਾਊ ਵਾਦੀ ਵਿੱਚ ਸਥਿਤ ਹੈ। ਇਹ ਹਾਈਵੇਅ 1 ਜਾਂ ਰਿੰਗ ਰੋਡ ਰਾਹੀਂ ਕੰਧਾਰ ਅਤੇ ਮਜ਼ਾਰ-ਏ-ਸ਼ਰੀਫ ਨਾਲ ਜੁੜਿਆ ਹੋਇਆ ਹੈ। ਇਹ ਅੱਗੋਂ ਇਸਲਾਮ ਕਲ੍ਹਾ ਦੇ ਸਰਹੱਦੀ ਸ਼ਹਿਰ ਦੇ ਜ਼ਰੀਏ ਗੁਆਂਢੀ ਦੇਸ਼ ਇਰਾਨ ਦੇ ਮਸ਼ਹਦ ਸ਼ਹਿਰ ਦੇ ਨਾਲ ਜੁੜਿਆ ਹੋਇਆ ਹੈ।

ਵਿਸ਼ੇਸ਼ ਤੱਥ ਹੇਰਤ هرات, Country ...
Remove ads

ਹੇਰਾਤ ਪੁਰਾਣੇ ਅਵੇਸਤਨ ਸਮਿਆਂ ਨਾਲ ਸਬੰਧ ਰੱਖਦਾ ਹੈ ਅਤੇ ਇਹ ਰਵਾਇਤੀ ਤੌਰ ਤੇ ਆਪਣੀ ਵਾਇਨ ਲਈ ਜਾਣਿਆ ਜਾਂਦਾ ਹੈ। ਇਸ ਸ਼ਹਿਰ ਵਿੱਚ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਹਨ, ਜਿਹਨਾਂ ਵਿੱਚ ਹੇਰਾਤ ਦਾ ਕਿਲ੍ਹਾ ਅਤੇ ਮੁਸੱਲਾ ਕੰਪਲੈਕਸ ਸ਼ਾਮਿਲ ਹਨ। ਮੱਧ ਕਾਲ ਦੇ ਸਮਿਆਂ ਵਿੱਚ ਹੇਰਾਤ ਖੁਰਾਸਾਨ ਦਾ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਸੀ, ਅਤੇ ਇਹ ਖੁਰਾਸਾਨ ਦੇ ਮੋਤੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ[3] ਇਸ ਤੇ 18ਵੀਂ ਸਦੀ ਦੀ ਸ਼ੁਰੂਆਤ ਤੱਕ ਬਹੁਤ ਸਾਰੇ ਅਫ਼ਗਾਨ ਸ਼ਾਸਕਾਂ ਨੇ ਰਾਜ ਕੀਤਾ। [4] 1717 ਵਿੱਚ ਇਸ ਸ਼ਹਿਰ ਉੱਤੇ ਹੋਤਕ ਫ਼ੌਜਾਂ ਨੇ ਹਮਲਾ ਕੀਤਾ, ਜਿਹਨਾਂ ਨੂੰ ਪਿੱਛੋਂ ਅਫ਼ਸ਼ਰੀਦਾਂ ਨੇ 1729 ਵਿੱਚ ਬਾਹਰ ਕੱਢ ਦਿੱਤਾ। ਨਾਦਰ ਸ਼ਾਹ ਦੀ ਮੌਤ ਪਿੱਛੋਂ ਅਤੇ ਅਹਿਮਦ ਸ਼ਾਹ ਦੁਰਾਨੀ ਦੇ 1747 ਵਿੱਚ ਤਾਕਤ ਵਿੱਚ ਆਉਣ ਤੇ, ਹੇਰਾਤ ਦੁਰਾਨੀ ਰਾਜ ਦਾ ਹਿੱਸਾ ਬਣ ਗਿਆ।[4] [5] 19ਵੀਂ ਸਦੀ ਦੇ ਸ਼ੁਰੂਆਤੀ ਅੱਧ ਵਿੱਚ ਹੇਰਾਤ ਵਿੱਚ ਰਾਜਨੀਤਿਕ ਗੜਬੜ ਅਤੇ ਫ਼ੌਜੀ ਹਮਲੇ ਹੋਏ ਪਰ 1857 ਦੀ ਪੈਰਿਸ ਦੀ ਸੰਧੀ ਤੋਂ ਬਾਅਦ ਐਂਗਲੋ-ਫ਼ਾਰਸ ਜੰਗ ਖ਼ਤਮ ਹੋ ਗਈ।[6]ਹੇਰਾਤ ਨੇ 1980 ਵਿੱਚ ਸੋਵੀਅਤ ਜੰਗ ਸਮੇਂ ਵਿਆਪਕ ਤਬਾਹੀ ਦਾ ਸਾਹਮਣਾ ਕੀਤਾ, ਪਰ ਸ਼ਹਿਰ ਦੇ ਕੁਝ ਹਿੱਸੇ ਇਸ ਤੋਂ ਬਚੇ ਰਹੇ।

ਹੇਰਾਤ ਮੱਧ ਪੂਰਬ, ਕੇਂਦਰੀ ਅਤੇ ਦੱਖਣੀ ਏਸ਼ੀਆ ਦੇ ਪ੍ਰਚੀਨ ਵਪਾਰ ਰਸਤੇ ਉੱਪਰ ਸਥਿਤ ਹੈ। ਹੇਰਾਤ ਤੋਂ ਇਰਾਨ ਦੀਆਂ ਸੜਕਾਂ, ਤੁਰਕਮੇਨੀਸਤਾਨ ਅਤੇ ਅਫ਼ਗਾਨਿਸਤਾਨ ਦੇ ਹੋਰ ਹਿੱਸੇ ਰਣਨੀਤਿਕ ਤੌਰ ਤੇ ਅਜੇ ਵੀ ਬਹੁਤ ਮਹੱਤਵਪੂਰਨ ਹਨ। ਇਰਾਨ ਦੇ ਦਰਵਾਜ਼ੇ ਦੇ ਤੌਰ ਤੇ, ਇਹ ਅਫ਼ਗਾਨਿਸਤਾਨ ਲਈ ਕਾਫ਼ੀ ਸਰਹੱਦੀ ਕਰ ਇਕੱਠਾ ਕਰਦਾ ਹੈ।[7] ਇਸ ਸ਼ਹਿਰ ਵਿੱਚ ਅੰਤਰ-ਰਾਸ਼ਟਰੀ ਏਅਰਪੋਰਟ ਹੈ।

ਹੇਰਾਤ ਪੱਛਮੀ ਅਫ਼ਗਾਨਿਸਤਾਨ ਦਾ ਇੱਕ ਖੇਤਰੀ ਕੇਂਦਰ ਹੈ, ਜਿਹੜਾ ਕਿ ਇਰਾਨ ਅਤੇ ਤੁਰਕਮੇਨੀਸਤਾਨ ਦੇ ਕਰੀਬ ਹੈ। ਸ਼ਹਿਰ ਦੀ ਰਿਹਾਇਸ਼ੀ ਘਣਤਾ ਬਹੁਤ ਜ਼ਿਆਦਾ ਹੈ ਜਿਹੜੀ ਕਿ ਸ਼ਹਿਰ ਦੇ ਕੇਂਦਰ ਦੁਆਲੇ ਜੁੜੀ ਹੋਈ ਹੈ। ਹਾਲਾਂਕਿ ਖਾਲੀ ਪਲਾਟਾਂ ਦੀ ਗਿਣਤੀ (21%) ਰਿਹਾਇਸ਼ੀ ਧਰਤੀ (18%) ਦੇ ਮੁਕਾਬਲੇ ਵਧੇਰੇ ਹੈ ਅਤੇ ਖੇਤੀਬਾੜੀ ਦੀ ਪ੍ਰਤੀਸ਼ਤ ਕੁੱਲ ਜ਼ਮੀਨੀ ਵਰਤੋਂ ਵਿੱਚ ਸਭ ਤੋਂ ਜ਼ਿਆਦਾ (36%) ਹੈ।[8]


Remove ads

ਇਤਿਹਾਸ

ਫਰਮਾ:See alsoਰੇਰਾਤ ਇਤਿਹਾਸ ਵਿੱਚ

Thumb
ਕਲੌਡੀਅਸ ਟੋਲੇਮੀ ਦੇ ਅਰੀਆ (Herat) ਦੇ ਨਕਸ਼ੇ ਦੀ ਨਕਲ (ਦੂਜੀ ਸਦੀ AD) ਅਤੇ ਗੁਆਂਢੀ ਰਾਜ, 15ਵੀਂ ਸਦੀ ਦੇ ਜਰਮਨ ਨਕਸ਼ਾ-ਨਵੀਸ ਨਿਕੋਲਸ ਜਰਮੇਨਸ ਦੁਆਰਾ।

ਹੇਰਾਤ ਦਾ ਇਤਿਹਾਸ ਬਹੁਤ ਪ੍ਰਾਚੀਨ ਹੈ ਪਰ ਇਸਦਾ ਬਿਲਕੁਲ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਹੈ। ਹਖ਼ਾਮਨਸ਼ੀ ਸਾਮਰਾਜ (ca. 550-330 BC) ਦੇ ਦੌਰਾਨ, ਇਸ ਜਿਲ੍ਹੇ ਨੂੰ ਪੁਰਾਣੀ ਫ਼ਾਰਸੀ ਵਿੱਚ ਹਰਾਇਵਾ ਕਿਹਾ ਜਾਂਦਾ ਸੀ, ਅਤੇ ਪੁਰਾਣੇ ਗ੍ਰੰਥਾਂ ਅਨੁਸਾਰ ਇਸਨੂੰ ਅਰੀਆ ਦੇ ਤੌਰ ਤੇ ਮਾਨਤਾ ਦਿੱਤੀ ਗਈ ਹੈ। ਪਾਰਸੀ ਧਰਮ ਦੇ ਪਵਿੱਤਰ ਗ੍ਰੰਥ ਅਵੈਸਤਾ ਵਿੱਚ ਇਸਦਾ ਨਾਂ ਹਰੋਇਵਾ ਹੈ, ਜਿਹੜਾ ਕਿ ਜ਼ਿਲ੍ਹੇ ਅਤੇ ਮੁੱਖ ਕਸਬੇ ਦਾ ਨਾਂ ਇਸ ਖੇਤਰ ਦੀ ਮੁੱਖ ਨਦੀ ਹਰੀ ਨਦੀ ਦੇ ਨਾਂ ਉੱਤੇ ਰੱਖਿਆ ਗਿਆ ਹੈ ਅਤੇ ਜਿਹੜੀ ਕਿ ਜਿਲ੍ਹੇ ਵਿੱਚੋਂ ਅੱਜਕੱਲ ਦੇ ਹੇਰਾਤ ਦੇ ਤਕਰੀਬਨ 5 km (3.1 mi) ਦੱਖਣ ਵਿੱਚੋਂ ਲੰਘਦੀ ਹੈ। ਹਰੀ ਨੂੰ ਸੰਸਕ੍ਰਿਤ ਵਿੱਚ ਪੀਲਾ ਜਾਂ ਸੋਨ ਰੰਗਾ ਕਿਹਾ ਗਿਆ ਹੈ ਜਿਹੜਾ ਕਿ ਫ਼ਾਰਸੀ ਦੇ ਸ਼ਬਦ ਜ਼ਰਦ ਜਿਸਦਾ ਮਤਲਬ ਸੋਨ-ਰੰਗਾ ਪੀਲਾ ਹੈ, ਦੇ ਨਾਲ ਮਿਲਦਾ ਹੈ। ਇਸ ਖੇਤਰ ਅਤੇ ਮੁੱਖ ਸ਼ਹਿਰ ਦਾ ਨਾਂ ਨਦੀ ਦੇ ਨਾਂ ਉੱਪਰ ਰੱਖਣਾ ਦੁਨੀਆ ਦੇ ਇਸ ਖੇਤਰ ਵਿੱਚ ਆਮ ਗੱਲ ਹੈ, ਜਿਸਨੂੁੰ ਕਿ ਅਸੀਂ ਨਾਲ ਲੱਗਦੇ ਅਰਾਕੋਸੀਆ ਅਤੇ ਬਾਖ਼ਤਰ ਦੇ ਜ਼ਿਲ੍ਹਿਆਂ ਜਾਂ ਨਦੀਆਂ ਜਾਂ ਕਸਬਿਆਂ ਨਾਲ ਵੇਖ ਸਕਦੇ ਹਾਂ।



Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads