ਉਮਰ ਗੁਲ
From Wikipedia, the free encyclopedia
Remove ads
ਉਮਰ ਗੁਲ (ਉਰਦੂ: ਨਸਤਾਲੀਕ :عمرگل) (ਜਨਮ 14 ਅਪ੍ਰੈਲ 1984) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਮਰ ਗੁਲ ਸੱਜੇ ਹੱਥ ਦਾ ਬੱਲੇਬਾਜ਼ ਹੈ ਪਰੰਤੂ ਉਹ ਆਪਣੀ ਗੇਂਦਬਾਜ਼ੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਉਹ ਬਤੌਰ 'ਤੇਜ ਗੇਂਦਬਾਜ਼ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦਾ ਹੈ।[1][2] ਉਮਰ ਗੁਲ ਨੇ ਖਾਸ ਕਰਕੇ ਟਵੰਟੀ ਟਵੰਟੀ ਕ੍ਰਿਕਟ ਵਿੱਚ ਵਿਸ਼ੇਸ਼ ਪ੍ਰਸਿੱਧੀ ਹਾਸਿਲ ਕੀਤੀ ਸੀ ਅਤੇ ਉਹ ਵਿਕਟਾਂ ਲੈਣ ਕਰਕੇ ਜਾਣਿਆ ਜਾਂਦਾ ਹੈ। 2007 ਅਤੇ 2009 ਦੇ ਟਵੰਟੀ20 ਵਿਸ਼ਵ ਕੱਪ ਵਿੱਚ ਉਸਨੇ ਸ਼ਾਨਦਾਰ ਪ੍ਰਦਰਸ਼ਨ ਵਿਖਾਇਆ ਸੀ।[3][4] ਉਮਰ ਗੁਲ, ਸਾਈਦ ਅਜਮਲ ਤੋਂ ਬਾਅਦ ਦੂਸਰਾ ਅਜਿਹਾ ਕ੍ਰਿਕਟ ਖਿਡਾਰੀ ਹੈ, ਜਿਸਨੇ ਟਵੰਟੀ20 ਕ੍ਰਿਕਟ ਵਿੱਚ ਸਭ ਤੋਂ ਜਿਆਦਾ ਵਿਕਟਾਂ (74) ਹਾਸਿਲ ਕੀਤੀਆਂ ਹਨ।[5][6] ਉਸਨੇ 2013 ਵਿੱਚ 'ਆਈਸੀਸੀ ਟਵੰਟੀ20 ਸਾਲ ਦਾ ਪ੍ਰਦਰਸ਼ਨ' ਸਨਮਾਨ ਵੀ ਹਾਸਿਲ ਕੀਤਾ ਸੀ।[7]
Remove ads
ਖੇਡ-ਜੀਵਨ
ਸ਼ੁਰੂਆਤੀ ਖੇਡ-ਜੀਵਨ
ਉਮਰ ਗੁਲ ਨੂੰ ਪਹਿਲੀ ਵਾਰ ਅਪ੍ਰੈਲ 2003 ਵਿੱਚ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਜਿਸ ਤਹਿਤ ਉਸਨੇ ਚਾਰ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਅਤੇ ਇਹ ਮੈਚ ਉਸਨੇ ਜ਼ਿੰਬਾਬਵੇ ਦੀ ਕ੍ਰਿਕਟ ਟੀਮ, ਕੀਨੀਆ ਦੀ ਕ੍ਰਿਕਟ ਟੀਮ ਅਤੇ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਖਿਲਾਫ਼ ਖੇਡੇ ਸਨ।[8] ਇੱਥੇ ਉਸਨੇ ਚਾਰ ਵਿਕਟਾਂ ਹਾਸਿਲ ਕੀਤੀਆਂ ਅਤੇ ਫਿਰ ਉਹ ਓਡੀਆਈ ਦੀ ਟੀਮ ਵਿੱਚ ਅੰਦਰ-ਬਾਹਰ ਹੁੰਦਾ ਰਿਹਾ। ਇਸ ਤੋਂ ਬਾਅਦ ਉਸਨੂੰ ਆਪਣੇ ਦੇਸ਼ ਵਿੱਚ ਬੰਗਲਾਦੇਸ਼ ਖਿਲਾਫ਼ 2003-04 ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਉਸਨੇ ਆਪਣੇ ਟੈਸਟ ਕ੍ਰਿਕਟ ਜੀਵਨ ਦਾ ਪਹਿਲਾ ਮੈਚ ਖੇਡਿਆ। ਇੱਥੇ ਉਸਨੇ ਤਿੰਨ ਟੈਸਟ ਮੈਚ ਖੇਡਦੇ ਹੋਏ 15 ਵਿਕਟਾਂ ਹਾਸਿਲ ਕੀਤੀਆਂ ਅਤੇ ਸ਼ਬੀਰ ਅਹਿਮਦ (17 ਵਿਕਟਾਂ) ਤੋਂ ਬਾਅਦ ਉਹ ਇਸ ਸੀਰੀਜ਼ ਦਾ ਦੂਸਰਾ ਸਫ਼ਲ ਗੇਂਦਬਾਜ਼ ਸੀ। ਇਸ ਸੀਰੀਜ਼ ਵਿੱਚ ਸ਼ੋਏਬ ਅਖ਼ਤਰ ਨੇ 13 ਵਿਕਟਾਂ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ ਸੀ।
ਇਸ ਤੋਂ ਬਾਅਦ ਉਸਨੂੰ ਫਿਰ ਬੰਗਲਾਦੇਸ਼ ਖਿਲਾਫ਼ ਲਿਸਟ-ਏ ਮੈਚ ਖੇਡਣ ਦਾ ਮੌਕਾ ਮਿਲਿਆ ਅਤੇ ਉਸਨੇ ਇਸ ਪੰਜ ਮੈਚਾਂ ਦੀ ਸੀਰੀਜ਼ ਵਿੱਚ 11 ਵਿਕਟਾਂ ਹਾਸਿਲ ਕੀਤੀਆਂ। ਇਹ ਸੀਰੀਜ਼ ਪਾਕਿਸਤਾਨ ਕ੍ਰਿਕਟ ਟੀਮ ਨੇ 5-0 ਨਾਲ ਜਿੱਤ ਲਈ ਸੀ। ਇਸ ਤੋਂ ਬਾਅਦ ਉਸਨੇ ਪਾਕਿਸਤਾਨ ਵੱਲੋਂ ਖੇਡੇ ਅਗਲੇ 9 ਮੈਚਾਂ ਵਿੱਚੋਂ 3 ਮੈਚਾਂ ਵਿੱਚ ਹਿੱਸਾ ਲਿਆ ਅਤੇ ਉਹ ਟੀਮ ਦੇ ਅੰਦਰ-ਬਾਹਰ ਹੁੰਦਾ ਰਿਹਾ।
Remove ads
ਇੱਕ ਮੈਚ ਵਿੱਚ ਪੰਜ-ਵਿਕਟਾਂ
ਇੱਕ ਓਡੀਆਈ ਮੈਚ ਵਿੱਚ ਪੰਜ-ਵਿਕਟਾਂ
ਟਵੰਟੀ20 ਅੰਤਰਰਾਸ਼ਟਰੀ ਮੈਚ ਵਿੱਚ ਪੰਜ-ਵਿਕਟਾਂ
ਟੈਸਟ ਕ੍ਰਿਕਟ ਮੈਚ ਵਿੱਚ ਪੰਜ-ਵਿਕਟਾਂ
Remove ads
ਨਿੱਜੀ ਜ਼ਿੰਦਗੀ
ਅਕਤੂਬਰ 2010 ਵਿੱਚ ਉਮਰ ਗੁਲ ਦਾ ਵਿਆਹ ਦੁਬਈ ਦੀ ਇੱਕ ਡਾਕਟਰ ਨਾਲ ਹੋ ਗਿਆ ਸੀ।[10][11][12] ਉਮਰ ਗੁਲ ਦੀ ਇੱਕ ਬੇਟੀ ਹੈ, ਜਿਸਦਾ ਨਾਮ ਰੇਹਾਬ ਉਮਰ ਹੈ ਅਤੇ ਉਸਦਾ ਜਨਮ ਮਈ 2012 ਨੂੰ ਹੋਇਆ ਸੀ।[13] ਇਸੇ ਮਹੀਨੇ ਹੀ ਪਾਕਿਸਤਾਨ ਫੌਜ ਨੇ ਗਲਤੀ ਨਾਲ ਪੇਸ਼ਾਵਰ ਵਿੱਚ ਉਮਰ ਗੁਲ ਦੇ ਘਰ 'ਤੇ ਛਾਪਾ ਮਾਰ ਕੇ, ਉਸਦੇ ਭਰਾ ਮੀਰਜ ਗੁਲ ਨੂੰ ਇੱਕ ਸ਼ੱਕੀ ਆਦਮੀ ਨੂੰ ਲੁਕਾਉਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਪਰੰਤੂ ਬਾਅਦ ਵਿੱਚ ਕਮਾਂਡੋ ਨੇ ਉਸਨੂੰ ਛੱਡ ਦਿੱਤਾ ਸੀ।[14]
ਹਵਾਲੇ
ਬਾਹਰੀ ਕਡ਼ੀਆਂ
Wikiwand - on
Seamless Wikipedia browsing. On steroids.
Remove ads