ਉੱਤਰ ਪ੍ਰਦੇਸ਼

ਉੱਤਰੀ ਭਾਰਤ ਵਿੱਚ ਰਾਜ From Wikipedia, the free encyclopedia

ਉੱਤਰ ਪ੍ਰਦੇਸ਼map
Remove ads

ਉੱਤਰ ਪ੍ਰਦੇਸ਼ (ਹਿੰਦੀ: उत्तर प्रदेश) ਭਾਰਤ ਦਾ ਇੱਕ ਰਾਜ ਹੈ। ਇਸ ਦੀ ਰਾਜਧਾਨੀ ਲਖਨਊ ਹੈ। 19 ਕਰੋੜ ਦੀ ਆਬਾਦੀ ਨਾਲ,[18] ਇਹ ਭਾਰਤ ਦਾ ਸਭ ਤੋਂ ਜਿਆਦਾ ਜਨਸੰਖਿਆ ਵਾਲਾ ਰਾਜ, ਅਤੇ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਸਬਡਿਵੀਜ਼ਨ ਹੈ।[19] ਉੱਤਰ ਪ੍ਰਦੇਸ਼ ਦੀ ਸਥਾਪਨਾ 1 ਅਪ੍ਰੈਲ 1937 ਨੂੰ ਬ੍ਰਿਟਿਸ਼ ਸ਼ਾਸਨ ਦੌਰਾਨ ਆਗਰਾ ਅਤੇ ਅਵਧ ਦੇ ਸੰਯੁਕਤ ਪ੍ਰਾਂਤ ਦੇ ਰੂਪ ਵਿੱਚ ਕੀਤੀ ਗਈ ਸੀ, ਅਤੇ 1950 ਵਿੱਚ ਇਸਨੂੰ ਉੱਤਰ ਪ੍ਰਦੇਸ਼ ਦਾ ਨਾਂ ਦਿੱਤਾ ਗਿਆ ਸੀ। ਰਾਜ ਨੂੰ 18 ਡਵੀਜ਼ਨਾਂ ਅਤੇ 75 ਜਿਲਿਆਂ ਵਿੱਚ ਵੰਡਿਆ ਗਿਆ ਹੈ। ਐਥੇ ਰਹਿਣੇ ਵਾਲੇ ਮੁੱਖ ਨਸਲੀ ਸਮੂਹ ਹਿੰਦਵੀ ਲੋਕ ਹਨ। 9 ਨਵੰਬਰ 2000 ਨੂੰ, ਇੱਕ ਨਵਾਂ ਰਾਜ, ਉੱਤਰਾਖੰਡ, ਸੂਬੇ ਦੇ ਹਿਮਾਲਿਆ ਪਹਾੜੀ ਖੇਤਰ ਤੋਂ ਕੱਢਿਆ ਗਿਆ ਸੀ। ਰਾਜ ਦੀਆਂ ਦੋ ਮੁਖ ਨਦੀਆਂ, ਗੰਗਾ ਅਤੇ ਯਮੁਨਾ, ਪ੍ਰਯਾਗਰਾਜ ਵਿੱਚ ਮਿਲਦੀ ਹਨ, ਅਤੇ ਫਿਰ ਗੰਗਾ ਨਾਂ ਨਾਲ ਪੂਰਬ ਦੀ ਓਰ ਅੱਗੇ ਵੱਧ ਜਾਂਦੀ ਹਨ। ਹਿੰਦੀ ਰਾਜ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਅਤੇ ਇਹ ਰਾਜ ਦੀ ਸਰਕਾਰੀ ਭਾਸ਼ਾ ਵੀ ਹੈ।

ਵਿਸ਼ੇਸ਼ ਤੱਥ ਉੱਤਰ ਪ੍ਰਦੇਸ਼, ਦੇਸ਼ ...
Thumb
ਉੱਤਰ ਪ੍ਰਦੇਸ਼ ਦਾ ਨਕਸ਼ਾ

ਉੱਤਰ ਪ੍ਰਦੇਸ਼ ਰਾਜ ਰਾਜਸਥਾਨ ਦੁਆਰਾ ਪੱਛਮ ਵੱਲ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੁਆਰਾ ਉੱਤਰ-ਪੱਛਮ ਵੱਲ, ਉੱਤਰਾਖੰਡ ਅਤੇ ਨੇਪਾਲ ਦੁਆਰਾ ਉੱਤਰ ਵੱਲ, ਬਿਹਾਰ ਦੁਆਰਾ ਪੂਰਬ ਵੱਲ, ਅਤੇ ਮੱਧ ਪ੍ਰਦੇਸ਼ ਦੁਆਰਾ ਦੱਖਣ ਵੱਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ, ਇਹ ਦੱਖਣ-ਪੂਰਬੀ ਦਿਸ਼ਾ ਵੱਲ ਝਾਰਖੰਡ ਅਤੇ ਛੱਤੀਸਗੜ੍ਹ ਦੇ ਰਾਜਾਂ ਨੂੰ ਵੀ ਛੂਹਦਾ ਹੈ। ਰਾਜ ਦਾ ਖੇਤਰਫਲ 243,290 square kilometres (93,933 sq mi) ਹੈ, ਜੋ ਭਾਰਤ ਦੇ ਕੁੱਲ ਖੇਤਰ ਦਾ 7.34% ਬਣਦਾ ਹੈ ਅਤੇ ਖੇਤਰ ਦੇ ਆਧਾਰ ਤੇ ਚੌਥਾ ਸਭ ਤੋਂ ਵੱਡਾ ਭਾਰਤੀ ਰਾਜ ਹੈ। ਖੇਤੀਬਾੜੀ ਅਤੇ ਸੇਵਾ ਉਦਯੋਗ ਰਾਜ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਹਿੱਸਾ ਹਨ। ਸੇਵਾ ਖੇਤਰ ਵਿੱਚ ਯਾਤਰਾ ਅਤੇ ਸੈਰ-ਸਪਾਟਾ, ਹੋਟਲ ਉਦਯੋਗ, ਰੀਅਲ ਅਸਟੇਟ, ਬੀਮਾ ਅਤੇ ਵਿੱਤੀ ਸਲਾਹਾਂ ਸ਼ਾਮਲ ਹਨ। ਉੱਤਰ ਪ੍ਰਦੇਸ਼ ਦੀ ਆਰਥਿਕਤਾ ਭਾਰਤ ਦੇ ਰਾਜਾਂ ਵਿੱਚ ਤੀਜੀ ਸਭ ਤੋਂ ਵੱਡੀ ਆਰਥਿਕਤਾ ਹੈ, ਅਤੇ ਇਸਦਾ ਕੁੱਲ ਘਰੇਲੂ ਉਤਪਾਦ 15.42 lakh crore (US$190 billion), ਅਤੇ ਪ੍ਰਤੀ ਵਿਅਕਤੀ ਜੀ.ਡੀ.ਪੀ. 61,000 (US$760) ਹੈ। ਮਨੁੱਖੀ ਵਿਕਾਸ ਸੂਚਕ ਅੰਕ ਵਿੱਚ ਭਾਰਤ ਦੇ ਰਾਜਾਂ ਵਿੱਚ ਉੱਤਰ ਪ੍ਰਦੇਸ਼ ਦਾ ਅਠਾਈਵਾਂ ਸਥਾਨ ਹੈ। ਵੱਖਰੇ ਕਾਰਨਾਂ ਕਰਕੇ ਰਾਸ਼ਟਰਪਤੀ ਸ਼ਾਸਨ 1968 ਤੋਂ ਉੱਤਰ ਪ੍ਰਦੇਸ਼ ਵਿੱਚ 10 ਵਾਰ ਕੁੱਲ 1700 ਦਿਨਾਂ ਲਈ ਲਾਗੂ ਕੀਤਾ ਗਿਆ ਹੈ।[20]

ਰਾਜ ਦੇ ਜੱਦੀ ਲੋਕਾਂ ਨੂੰ ਆਮ ਤੌਰ 'ਤੇ "ਯੂ.ਪੀ.ਵਾਲੇ" ਕਿਹਾ ਜਾਂਦਾ ਹੈ, ਜਾਂ ਫਿਰ ਖਾਸ ਤੌਰ ਤੇ ਉਨਕੇ ਮੂਲ ਖੇਤਰ ਦੇ ਆਧਾਰ ਤੇ ਅਵਧੀ, ਬਾਗੇਲੀ, ਭੋਜਪੁਰੀ, ਬ੍ਰਜੀ, ਬੁੰਦੇਲੀ, ਕੰਨੌਜੀ, ਜਾਂ ਰੁਹੇਲਖੰਡੀ ਆਦਿ ਕਿਹਾ ਜਾਂਦਾ ਹੈ। ਹਿੰਦੂ ਲੋਕਾਂ ਦੀ ਆਬਾਦੀ ਰਾਜ ਦੀ ਕੁਲ ਆਬਾਦੀ ਦੀ ਤਿੰਨ-ਚੌਥਾਈ ਤੋਂ ਜ਼ਿਆਦਾ ਹੈ, ਜਦਕਿ ਮੁਸਲਮਾਨ ਅਗਲੇ ਸਭ ਤੋਂ ਵੱਡੇ ਧਾਰਮਿਕ ਸਮੂਹ ਹਨ। ਉੱਤਰ ਪ੍ਰਦੇਸ਼ ਪ੍ਰਾਚੀਨ ਅਤੇ ਮੱਧਯੁਗੀ ਭਾਰਤ ਦੇ ਦੌਰਾਨ ਸ਼ਕਤੀਸ਼ਾਲੀ ਸਾਮਰਾਜ ਦਾ ਘਰ ਸੀ। ਰਾਜ ਵਿੱਚ ਕਈ ਇਤਿਹਾਸਕ, ਕੁਦਰਤੀ ਅਤੇ ਧਾਰਮਿਕ ਸੈਲਾਨੀ ਸਥਾਨ ਹਨ, ਜਿਵੇਂ ਆਗਰਾ, ਅਯੋਧਿਆ, ਵ੍ਰਿੰਦਾਵਨ, ਲਖਨਊ, ਮਥੁਰਾ, ਵਾਰਾਣਸੀ ਅਤੇ ਪ੍ਰਯਾਗਰਾਜ

Remove ads

ਇਤਿਹਾਸ

ਪੁਰਾਣਕ ਇਤਿਹਾਸ

ਆਧੁਨਿਕ ਮਨੁੱਖੀ ਸ਼ਿਕਾਰੀ-ਸੰਗਤਾਂ ਉੱਤਰ ਪ੍ਰਦੇਸ਼ ਵਿੱਚ ਕਰੀਬ 85,000 ਤੋਂ 72000 ਸਾਲਾਂ ਪਹਿਲੇ ਰਹਿੰਦੇ ਸੀ। ਉੱਤਰ ਪ੍ਰਦੇਸ਼ ਵਿੱਚ 21,000-31,000 ਸਾਲ ਪੁਰਾਣੇ ਮੱਧ ਅਤੇ ਅਪਰ ਪਾਲੀਓਲੀਥਿਕ ਕਾਲ ਦੇ ਅਤੇ ਪ੍ਰਤਾਪਗੜ੍ਹ ਦੇ ਨੇੜੇ ਲਗਭਗ 10550-9550 ਬੀ.ਸੀ. ਦੇ ਮੇਸੋਲਿਥਿਕ /ਮਾਈਕ੍ਰੋਲਿਥਿਕ ਸ਼ਿਕਾਰੀ-ਸੰਗ੍ਰਾਂਦਾਰ ਬੰਦੋਬਸਤ ਵੀ ਮਿਲੇ ਹਨ। ਪਾਲਤੂ ਜਾਨਵਰਾਂ- ਭੇਡਾਂ ਅਤੇ ਬੱਕਰੀਆਂ ਦੇ, ਅਤੇ ਖੇਤੀਬਾੜੀ ਦੇ ਸਬੂਤ ਵਾਲੇ ਪਿੰਡ 6000 ਬੀ.ਸੀ. ਤੋਂ ਸਿੰਧੂ ਘਾਟੀ ਅਤੇ ਹੜੱਪਾ ਸਭਿਅਤਾ ਨਾਲ ਸ਼ੁਰੂ ਹੋਏ, ਅਤੇ ਹੌਲੀ-ਹੌਲੀ 4000 ਅਤੇ 1500 ਬੀ.ਸੀ. ਵਿਚਕਰ ਵੈਦਿਕ ਕਾਲ ਅਤੇ ਲੋਹ ਕਾਲ ਵਿੱਚ ਵਿਕਸਿਤ ਹੋ ਗਿਆ।

ਮਹਾਜਨਪਦ ਕਾਲ

ਮਹਾਜਨਪਦ ਕਾਲ ਵਿੱਚ ਕੋਸਲ ਦਾ ਰਾਜ, ਅਜੋਕੇ ਉੱਤਰ ਪ੍ਰਦੇਸ਼ ਦੀ ਖੇਤਰੀ ਸੀਮਾਵਾਂ ਦੇ ਅੰਦਰ ਸਥਿਤ ਸੀ। ਹਿੰਦੂ ਕਥਾ ਅਨੁਸਾਰ, ਰਾਮਾਇਣ ਦੇ ਬ੍ਰਹਮ ਰਾਜਾ ਰਾਮ ਕੋਸਲ ਦੀ ਰਾਜਧਾਨੀ ਅਯੋਧਿਆ ਵਿੱਚ ਰਾਜ ਕਰਦੇ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਕ੍ਰਿਸ਼ਨ, ਹਿੰਦੂ ਪਰੰਪਰਾ ਦੇ ਇੱਕ ਹੋਰ ਬ੍ਰਹਮ ਰਾਜਾ, ਜੋ ਮਹਾਂਭਾਰਤ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ, ਅਤੇ ਹਿੰਦੂ ਦੇਵਤਾ ਵਿਸ਼ਨੂੰ ਦੇ ਅੱਠਵੇਂ ਅਵਤਾਰ ਦੇ ਤੌਰ ਤੇ ਸਤਿਕਾਰ ਕੀਤੇ ਜਾਂਦੇ ਹਨ, ਉੱਤਰ ਪ੍ਰਦੇਸ਼ ਦੇ ਮਥੁਰਾ ਸ਼ਹਿਰ ਵਿੱਚ ਜਨਮੇ ਸੀ। ਮੰਨਿਆ ਜਾਂਦਾ ਹੈ ਕਿ ਕੁਰੁਕਸ਼ੇਤਰ ਯੁੱਧ ਦੇ ਬਾਅਦ ਪਾਂਡਵ ਰਾਜਾ ਯੁਧਿਸ਼ਠਿਰ ਦੇ ਰਾਜ ਦਾ ਖੇਤਰ, ਜਿਸਨੂੰ ਕੁਰੂ ਮਹਾਜਨਪਦ ਕਿਹਾ ਜਾਂਦਾ ਸੀ, ਉੱਪਰਿ ਦੁਆਬ ਅਤੇ ਦਿੱਲੀ ਵਿਚਕਾਰ ਖੇਤਰ ਵਿੱਚ ਸੀ। ਕੁਰੂ ਰਾਜਾਂ ਦੇ ਰਾਜ ਕਾਲ ਨੂੰ ਲਾਲ ਵੇਅਰ ਅਤੇ ਪੇਂਟਡ ਗ੍ਰੇ ਵੇਅਰ ਸੰਸਕ੍ਰਿਤੀ ਅਤੇ ਉੱਤਰੀ-ਪੱਛਮੀ ਭਾਰਤ ਵਿੱਚ ਲੋਹ ਕਾਲ ਦੀ ਸ਼ੁਰੂਆਤ ਦੇ ਸਮੇਂ ਜਾਣਿਆ ਜਾਂਦਾ ਹੈ - ਲਗਭਗ 1000 ਬੀ.ਸੀ. ਦੇ ਆਸਪਾਸ।

Remove ads

ਹੋਰ ਵੇਖੋ

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads