ਗਜ਼ਦਵਾਨ
From Wikipedia, the free encyclopedia
Remove ads
ਗਜ਼ਦਵਾਨ (ਉਜ਼ਬੇਕ: Gʻijduvon, Ғиждувон; ਤਾਜਿਕ: [Гиждувон] Error: {{Lang}}: text has italic markup (help); ਰੂਸੀ: Гиждуван) ਉਜ਼ਬੇਕਿਸਤਾਨ ਦੇ ਬੁਖਾਰਾ ਖੇਤਰ ਵਿੱਚ ਇੱਕ ਸ਼ਹਿਰ ਹੈ ਅਤੇ ਇਹ ਗਜ਼ਦਵਾਨ ਜ਼ਿਲ੍ਹੇ (ਤੁਮਾਨ) ਦੀ ਰਾਜਧਾਨੀ ਹੈ। 1970 ਵਿੱਚ ਇਸਦੀ ਅਬਾਦੀ 16000 ਸੀ।
Remove ads
ਇਤਿਹਾਸ
ਉਲੂਗ ਬੇਗ ਦੁਆਰਾ ਬਣਾਏ ਗਏ ਮਦਰੱਸਿਆਂ ਵਿੱਚੋਂ ਇੱਕ ਗਜ਼ਦਵਾਨ (ਬਾਕੀ ਦੋ ਸਮਰਕੰਦ ਅਤੇ ਬੁਖਾਰਾ ਵਿੱਚ ਹਨ) ਵਿੱਚ ਹੈ। ਪ੍ਰਸਿੱਧ ਮੱਧ ਏਸ਼ੀਆਈ ਦਾਰਸ਼ਨਿਕ ਅਬਦੁਲਹੋਲਿਕ ਗਜ਼ਦਵਾਨੀ ਦੀ ਕਬਰ ਅਤੇ ਯਾਦਗਾਰ ਵੀ ਗਜ਼ਦਵਾਨ ਵਿੱਚ ਹਨ।
ਇਤਿਹਾਸਿਕ ਤੌਰ 'ਤੇ ਗਜ਼ਦਵਾਨ ਜ਼ਿਲ੍ਹੇ ਅਤੇ ਖੇਤਰ ਦਾ ਸਿੱਖਿਆ, ਧਰਮ ਅਤੇ ਸੱਭਿਆਚਾਰਕ ਕੇਂਦਰ ਰਿਹਾ ਹੈ। ਹਾਲਾਂਕਿ 1930 ਤੋਂ ਬਾਅਦ ਅਬਾਦੀ ਵਧਣੀ ਸ਼ੁਰੂ ਹੋ ਗਈ ਅਤੇ ਲੋਕ ਵਿਹਾਰਕ ਹੋ ਗਏ ਹਨ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਧਰਮ ਦੀ ਭੂਮਿਕਾ ਬਹੁਤ ਘਟ ਗਈ ਹੈ। ਆਧੁਨਿਕ ਗਜ਼ਦਵਾਨ ਨਾ ਸਿਰਫ਼ ਜ਼ਿਲ੍ਹੇ ਦਾ ਹੀ ਸਗੋਂ ਨਾਲ ਲੱਗਦੇ ਇਲਾਕਿਆਂ ਦਾ ਵੀ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਹੈ।
ਗਜ਼ਦਵਾਨ ਵਿੱਚ ਉਲੂਗ ਬੇਗ ਦੁਆਰਾ ਮਦਰੱਸਾ ਅਜੇ ਵੀ ਮੌਜੂਦ ਹੈ, ਜਿਸਦਾ ਦਰਵਾਜ਼ਾ ਬਹੁਤ ਉੱਚਾ ਤੇ ਬੁਲੰਦ ਹੈ।[1]
Remove ads
ਰਸੋਈ ਸਿੱਖਿਆ
ਗਜ਼ਦਵਾਨ ਆਪਣੇ ਖ਼ਾਸ ਪਕਵਾਨਾਂ ਲਈ ਮਸ਼ਹੂਰ ਹੈ ਅਤੇ ਮੱਛੀ ਤਲਣ ਅਤੇ ਸ਼ਾਸ਼ਲਿਕ(ਇੱਕ ਮੀਟ ਬਣਾਉਣ ਵਾਲੀ ਤਕਨੀਕ) ਲਈ ਬਹੁਤ ਹੈ। ਸ਼ਾਸ਼ਲਿਕ ਵਿੱਚ ਮਾਸ ਨੂੰ ਸਾਰੀ ਰਾਤ ਸੀਖਾਂ ਉੱਤੇ ਪਕਾਇਆ ਜਾਂਦਾ ਹੈ। ਦੇਸ਼ ਦੇ ਬਹੁਤ ਸਾਰੇ ਰੈਸਤਰਾਂ ਜਿਸ ਵਿੱਚ ਤਾਸ਼ਕੰਤ ਦੇ ਰੈਸਤਰਾਂ ਦੀ ਸ਼ਾਮਿਲ ਹਨ, ਮੱਛੀ ਤਲਣ ਦੇ ਲਈ ਗਜ਼ਦਵਾਨ ਤਕਨੀਕ ਦਾ ਹੀ ਇਸਤੇਮਾਲ ਕਰਦੇ ਹਨ। ਇਹਨਾਂ ਵਿੱਚ ਮੁੱਖ ਫ਼ਰਕ ਇਹੀ ਹੈ ਕਿ ਗਜ਼ਦਵਾਨ ਦੇ ਰਸੋਈਏ ਤਲਣ ਤੋਂ ਪਹਿਲਾਂ ਮੱਛੀ ਦੀਆਂ ਸਾਰੀਆਂ ਹੱਡੀਆਂ ਬਾਹਰ ਕੱਢ ਦਿੰਦੇ ਹਨ, ਜਦਕਿ ਹੋਰ ਕਿਤੇ ਇਹ ਬਹੁਤ ਘੱਟ ਹੁੰਦਾ ਹੈ।
ਇਹ ਸ਼ਹਿਰ ਰਵਾਇਤੀ ਉਜ਼ਬੇਕ ਖਾਣਿਆ ਜਿਵੇਂ ਕਿ ਹਲਵਾ, ਮਿਠਾਈਆਂ ਆਦਿ ਲਈ ਵੀ ਜਾਣਿਆ ਜਾਂਦਾ ਹੈ। ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਗਜ਼ਦਵਾਨ ਮੱਧ ਏਸ਼ੀਆ ਦੇ ਪਹਿਲੇ ਵਧੇਰੇ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਜਿਸ ਕਰਕੇ ਇੱਥੇ ਦੇਸ਼ ਦੇ ਸਭ ਤੋਂ ਵੱਧ ਸੁਆਦੀ ਪਕਵਾਨ ਬਣਾਏ ਜਾਂਦੇ ਹਨ। ਬੁਖਾਰਾ ਜਿਹੜਾ ਕਿ ਗਜ਼ਦਵਾਨ ਤੋਂ 40 ਕਿ.ਮੀ. ਦੂਰ ਹੈ, ਜਿੱਥੇ ਪਿਛਲੇ ਪੰਜ ਸੌ ਸਾਲਾਂ ਵਸੇਬਾ ਚਲਦਾ ਆ ਰਿਹਾ ਹੈ, ਜਿਸ ਕਰਕੇ ਗਜ਼ਦਵਾਨ ਨੂੰ ਇਸੇ ਖੇਤਰ ਵਿੱਚ ਹੋਣ ਕਰਕੇ ਇਤਿਹਾਸਕ ਅਹਿਮੀਅਤ ਹਾਸਲ ਹੈ।
Remove ads
ਸੱਭਿਆਚਾਰ
ਗਜ਼ਦਵਾਨ ਵਿੱਚ ਮੁੱਖ ਤੌਰ 'ਤੇ ਉਜ਼ਬੇਕ, ਤਾਜਿਕ ਅਤੇ ਰੂਸੀ ਭਾਸ਼ਾ ਬੋਲੀ ਜਾਂਦੀ ਹੈ। ਹਾਲਾਂਕਿ ਬਹੁਤੀ ਅਬਾਦੀ ਆਪਣੇ ਆਪ ਨੂ੍ੰ ਉਜ਼ਬੇਕ ਮੰਨਦੀ ਹੈ, ਜਿਸ ਵਿੱਚ ਕੁਝ ਪੁਰਾਣੇ ਘਰਾਣੇ ਘਰ ਵਿੱਚ ਤਾਜਿਕ ਬੋਲਦੇ ਹਨ।
ਇਸ ਸ਼ਹਿਰ ਵਿੱਚ ਬਹੁਤ ਸਾਰੇ ਯਹੂਦੀ ਘੱਟ ਗਿਣਤੀ ਰਹਿੰਦੇ ਸਨ ਜਿਹੜੇ ਕਿ ਸੋਵੀਅਤ ਯੂਨੀਅਨ ਦੇ ਪਤਨ ਪਿੱਛੋਂ ਅਮਰੀਕਾ ਅਤੇ ਇਜ਼ਰਾਈਲ ਚਲੇ ਗਏ ਕਿਉਂਕਿ ਉਹਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਸੀ।
ਇਸ ਸ਼ਹਿਰ ਵਿੱਚ ਮੁੱਖ ਤੌਰ 'ਤੇ ਫ਼ੁੱਟਬਾਲ ਖੇਡੀ ਜਾਂਦੀ ਹੈ।
ਇਸ ਸ਼ਹਿਰ ਵਿੱਚ ਹਾਈ ਸਕੂਲ, ਕੁਝ ਵੋਕੇਸ਼ਨਲ ਸਕੂਲ, ਮੈਡੀਕਲ ਕਾਲਜ, ਹਸਪਤਾਲ ਹਨ। ਗਜ਼ਦਵਾਨ ਵਿੱਚ ਕੋਈ ਉੱਚ ਵਿੱਦਿਆ ਦਾ ਕਾਲਜ ਜਾਂ ਯੂਨੀਵਰਸਿਟੀ ਨਹੀਂ ਹੈ ਜਿਸ ਕਰਕੇ ਇੱਥੋਂ ਦੇ ਲੋਕਾਂ ਨੂੰ ਬੁਖਾਰਾ, ਸਮਰਕੰਦ, ਤਾਸ਼ਕੰਤ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਪੜ੍ਹਨ ਜਾਣਾ ਪੈਂਦਾ ਹੈ।
ਉਦਯੋਗ
ਗਜ਼ਦਵਾਨ ਉਜ਼ਬੇਕਿਤਾਨ ਦਾ ਸਿੰਜਾਈਯੋਗ ਕਪਾਹ ਉਗਾਉਣ ਵਾਲਾ ਖੇਤਰ ਹੈ ਜਿਹੜਾ ਜ਼ਰਾਵਸ਼ਾਨ ਨਦੀ ਦੀ ਘਾਟੀ ਅਤੇ ਸ਼ਿਮੋਲੀ ਨਹਿਰ ਦੇ ਵਿਚਾਲੇ ਪੈਂਦਾ ਹੈ। ਇਸ ਸ਼ਹਿਰ ਵਿੱਚ ਇੱਕ ਕਪਾਹ ਪ੍ਰੋਸੈਸਿੰਗ ਪਲਾਂਟ ਹੈ ਜਿਹੜਾ ਕਿਸਾਨਾਂ ਦੁਆਰਾ ਪੈਦਾ ਕੀਤੀ ਗਈ ਕਪਾਹ ਨੂੰ ਦੂਜੇ ਦੇਸ਼ਾਂ ਵਿੱਚ ਭੇਜਣ ਲਈ ਤਿਆਰ ਕਰਦਾ ਹੈ। ਉਜ਼ਬੇਕਿਸਤਾਨ ਦੀ ਆਰਥਿਕਤਾ ਵਿੱਚ ਕਪਾਹ ਦਾ ਮਹੱਤਵ 1991 ਵਿੱਚ ਅਜ਼ਾਦੀ ਤੋਂ ਬਾਅਦ ਲਗਾਤਾਰ ਘਟ ਰਿਹਾ ਹੈ ਜਿਸ ਕਰਕੇ ਇਸ ਖੇਤਰ ਵਿੱਚ ਲੋਕਾਂ ਦਾ ਰੁਝਾਨ ਕਪਾਹ ਵੱਲੋਂ ਘਟ ਕੇ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਵੱਲ ਹੋ ਗਿਆ ਹੈ। ਆਵਾਜਾਈ ਸਬੰਧੀ ਆਰਥਿਕਤਾ ਵੀ ਉਭਾਰ ਵੱਲ ਹੈ। M34 ਹਾਈਵੇਅ ਗਜ਼ਦਵਾਨ ਨੂੰ ਦੇਸ਼ ਦੇ ਦੂਜੇ ਹਿੱਸਿਆਂ ਨਾਲ ਜੋੜਦਾ ਹੈ ਜਿਸ ਵਿੱਚ ਬੁਖਾਰਾ, ਸਮਰਕੰਦ ਅਤੇ ਤਾਸ਼ਕੰਤ ਸ਼ਾਮਿਲ ਹਨ।
ਇਤਿਹਾਸਿਕ ਤੌਰ 'ਤੇ ਇਹ ਸ਼ਹਿਰ ਉਹਨਾਂ ਉਦਯੋਗਿਕ ਵਪਾਰੀਆਂ ਲਈ ਮਸ਼ਹੂਰ ਸੀ ਜਿਹੜੇ ਵੱਡੇ ਵਪਾਰਕ ਕੇਂਦਰਾਂ ਨੂੰ ਜਾਂਦੇ ਸਨ ਅਤੇ ਉੱਥੋਂ ਬਹੁਤ ਤਰ੍ਹਾਂ ਦਾ ਸਮਾਨ ਖਰੀਦ ਕੇ ਸਥਾਨਕ ਮੰਡੀ ਵਿੱਚ ਲਿਆਉਂਦੇ ਸਨ। ਉਹ ਇਸੇ ਰਵਾਇਤ ਨੂੰ ਹੁਣ ਵੀ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਸਥਾਨਕ ਕਾਰੋਬਾਰੀ ਚੀਨ, ਰੂਸ, ਬਾਲਟਿਕ ਰਾਜ, ਤੁਰਕੀ ਅਤੇ ਇਰਾਨ ਥੋਕ ਵਿੱਚ ਸਮਾਨ ਖਰੀਦ ਕੇ ਗਜ਼ਦਵਾਨ ਵਿੱਚ ਲਿਆਉਂਦੇ ਹਨ। ਇਸ ਵਕਤ ਵੀ ਖਰੀਦਦਾਰ ਇੱਥੇ ਵੱਖ-ਵੱਖ ਤਰ੍ਹਾਂ ਦਾ ਸਮਾਨ ਖਰੀਦਣ ਆਉਂਦੇ ਹਨ। ਇਸ ਤੋਂ ਇਲਾਵਾ ਇਸ ਸ਼ਹਿਰ ਵਿੱਚ ਇੱਕ ਪਸ਼ੂਆਂ ਦੀ ਮਾਰਕਿਟ ਹੈ ਜਿੱਥੇ ਕਿਸਾਨ ਪਸ਼ੂ ਵੇਚਣ ਅਤੇ ਖਰੀਦਣ ਆਉਂਦੇ ਹਨ।
ਗਜ਼ਦਵਾਨ ਦੇ ਕਾਰੀਗਰ ਸਥਾਨਕ ਆਰਥਿਕਤਾ ਵਿੱਚ ਬਹੁਤ ਅਹਿਮ ਰੋਲ ਨਿਭਾਉਂਦੇ ਹਨ ਅਤੇ ਇਹਨਾਂ ਦਾ ਕੰਮ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਹੁੰਦਾ ਹੈ। ਇਸ ਸ਼ਹਿਰ ਵਿੱਚ ਪੌਟਰੀ ਦਾ ਤਰੀਕਾ ਬਹੁਤ ਵਿਲੱਖਣ ਹੈ, ਜਿਸਨੂੰ ਬਹੁਤ ਸਜਾਵਟੀ ਰੰਗ ਕੀਤਾ ਹੁੰਦਾ ਹੈ। ਬਹੁਤ ਸਾਰੇ ਪ੍ਰਸਿੱਧ ਲੋਕ ਜਿਹਨਾਂ ਵਿੱਚ ਪ੍ਰਿੰਸ ਚਾਰਲਸ, ਵੇਲਸ ਦੇ ਪ੍ਰਿੰਸ ਅਤੇ ਹਿਲੇਰੀ ਕਲਿੰਟਨ ਵਰਗੇ ਲੋਕ ਵੀ ਸ਼ਾਮਿਲ ਹਨ, ਗਜ਼ਦਵਾਨ ਵਿੱਚ ਸਥਾਨਕ ਕਰੀਗਰਾਂ ਦਾ ਕੰਮ ਆਉਂਦੇ ਹਨ।
Remove ads
ਇਹ ਵੀ ਵੇਖੋ
- ਲਬੀਰੁਤ
ਹਵਾਲੇ
Wikiwand - on
Seamless Wikipedia browsing. On steroids.
Remove ads