ਗੁਰੂ ਹਰਿਗੋਬਿੰਦ

ਛੇਵੇਂ ਸਿੱਖ ਗੁਰੂ From Wikipedia, the free encyclopedia

ਗੁਰੂ ਹਰਿਗੋਬਿੰਦ
Remove ads

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ (5 ਜੁਲਾਈ 1595 – 19 ਮਾਰਚ 1644) ਸਿੱਖਾਂ ਦਸਾਂ ਵਿਚੋਂ ਛੇਵੇਂ ਗੁਰੂ ਹੋਏ ਸਨ।[5]

ਵਿਸ਼ੇਸ਼ ਤੱਥ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਨਿੱਜੀ ...
Remove ads

ਵਿੱਦਿਆ ਅਤੇ ਸ਼ਸਤਰ ਵਿੱਦਿਆ

1603 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿੱਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸ਼ਸਤਰ ਵਿੱਦਿਆ ਦਾ ਆਪ ਜੀ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਨਿਪੁੰਨ ਹੁੰਦੇ ਗਏ। ਬਾਬਾ ਬੁੱਢਾ ਜੀ ਆਪ ਨੂੰ ਦੇਖ ਕੇ ਮਹਾਂਬਲੀ ਯੋਧਾ ਹੋਣ ਦਾ ਆਖ ਦੇਂਦੇ ਸਨ।[ਹਵਾਲਾ ਲੋੜੀਂਦਾ]

ਪਿਤਾ ਦੀ ਸ਼ਹੀਦੀ

ਜਹਾਂਗੀਰ ਸਮੇਂ ਦਾ ਹਾਕਮ ਬਣਿਆ ਅਤੇ ਉਸ ਦੇ ਹੁਕਮ ਨਾਲ ਹੀ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਲਾਹੌਰ ਜਾਣ ਤੋਂ ਪਹਿਲਾਂ ਸੰਗਤਾਂ ਦੇ ਸਾਹਮਣੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ ਗਈ ਕਿਉਂਕਿ ਜਾਤ-ਅਭਿਮਾਨੀ ਕਾਜ਼ੀ ਅਤੇ ਗੁਰੂ ਘਰ ਦੇ ਵੈਰੀਆਂ ਨੇ ਜਹਾਂਗੀਰ ਤੋਂ ਮਈ 1606 ਵਿੱਚ ਗੁਰੂ ਸਾਹਿਬ ਨੂੰ ਕੈਦ ਕਰਨ ਦਾ ਹੁਕਮ ਜਾਰੀ ਕਰਵਾ ਦਿੱਤਾ ਸੀ। ਗੁਰੂ ਹਰਗੋਬਿੰਦ ਸਹਿਬ ਉਸ ਸਮੇਂ ਲਗਭਗ 11 ਸਾਲ ਦੇ ਸਨ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਅਸਰ ਆਮ ਸਿੱਖਾਂ ਤੇ ਬਹੁਤ ਪਿਆ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸਿੱਖਾਂ ਵਿੱਚ ਸ਼ਸਤ੍ਰ ਧਾਰੀ ਹੋਣ ਦਾ ਦ੍ਰਿੜ ਵਿਸ਼ਵਾਸ ਹੋ ਗਿਆ।[ਹਵਾਲਾ ਲੋੜੀਂਦਾ]

Remove ads

‘ਮੀਰੀ ਅਤੇ ਪੀਰੀ’

"ਪੰਜ ਪਿਆਲੇ, ਪੰਜ ਪੀਰ ਛਟਮੁ ਪੀਰ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿ ਕੈ, ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆਂ ਰੂਪ ਦਿਖਾਵਣਿ ਵਾਰੋ ਵਾਰੀ। ਦਲਭੰਜਨ ਗੁਰੁ ਸੂਰਮਾ ਵਡ ਯੋਧਾ ਬਹੁ ਪਰਉਪਕਾਰੀ। ਦਰਬਾਰੀ ਢਾਡੀ ਅਬਦੁੱਲਾ ਦੱਸਦਾ ਹੈ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ। ਇਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ। ਮੇਰੇ ਪਰਵਾਰ ਕੋਈ ਇਲਮ ਨਹੀਂ।"

— ਭਾਈ ਗੁਰਦਾਸ ਜੀ

ਮੀਰੀ-ਪੀਰੀ ਦਾ ਸਿਧਾਂਤ ਧਰਮ ਦੀ ਸ਼ਕਤੀ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ਤੇ ਤੋਰਨਾ ਸੀ। ਗੁਰੂ ਸਾਹਿਬ ਨੇ ਆਪ ਵੀ ਦੋ ਤਲਵਾਰਾਂ ‘ਮੀਰੀ ਅਤੇ ਪੀਰੀ’ ਧਾਰਨ ਕਰ ਲਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਸੰਗਤਾਂ ਵਿੱਚ ਨਗਦ ਭੇਟਾ ਦੇਣ ਦੀ ਥਾਂ ਆਪਣੀ ਜੁਆਨੀ ਅਰਪਨ ਕਰਨ ਅਤੇ ਸ਼ਸਤ੍ਰ ਅਤੇ ਘੋੜੇ ਭੇਟਾ ਕਰਨ ਲਈ ਸੰਦੇਸ਼ ਭੇਜ ਦਿੱਤੇ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤ੍ਰ ਵਿੱਦਿਆ ਸਿਖਾਉਣ ਲਈ ਚੋਣਵੇਂ ਸੂਰਮੇ ਤਿਆਰ ਕੀਤੇ ਅਤੇ ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਜਵਾਨ ਆਪ ਦੀ ਸ਼ਰਨ ਵਿੱਚ ਇਕੱਠੇ ਹੀ ਗਏ। ਕਾਲ ਦੇ ਸਮੇਂ ਮੁਸਲਮਾਨ ਹਕੂਮਤ ਦੀ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ ਸੀ, ਇਸ ਕਰਕੇ ਕਈ ਮੁਸਲਮਾਨ ਵੀ ਗੁਰੂ ਜੀ ਦੀ ਨਵੀਂ ਬਣ ਰਹੀ ਫੌ਼ਜ ਵਿੱਚ ਭਰਤੀ ਹੋ ਗਏ।[ਹਵਾਲਾ ਲੋੜੀਂਦਾ]

ਅਕਾਲ ਤਖ਼ਤ

ਅੰਮ੍ਰਿਤਸਰ ਸਿੱਖਾਂ ਦਾ ਕੇਂਦਰੀ ਅਸਥਾਨ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ 1609 ਈਸਵੀ ਵਿੱਚ ਸ੍ਰੀ ਅਕਾਲ ਤਖ਼ਤ ਦੀ ਉਸਾਰੀ ਕੀਤੀ ਅਤੇ ਸੂਰਮਿਆਂ ਨੂੰ ਸ਼ਸਤਰ ਵਿਦਿਆ ਦਿੱਤੀ।

ਸਿੱਖੀ ਦਾ ਪਰਚਾਰ

ਗੁਰੂ ਹਰਗੋਬਿੰਦ ਜੀ ਨੇ ਸਿੱਖ-ਧਰਮ ਦੇ ਪਰਚਾਰ ਵਿੱਚ ਵੀ ਵਿਸ਼ੇਸ਼ ਧਿਆਨ ਦਿੱਤਾ ਅਤੇ ਇੱਕ ਚੰਗੀ ਜੱਥੇਬੰਦੀ ਦੀ ਸਥਾਪਨਾ ਕੀਤੀ। 1612-13 ਵਿੱਚ ਦੁਆਬੇ ਅਤੇ ਮਾਲਵੇ ਵਿੱਚ ਸਿੱਖੀ ਦਾਪਅਤੇ ਰਚਾਰ ਉਨ੍ਹਾਂ ਨੇ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਾਰਖੂ ਅੱਖ ਨੇ ਪੈਂਦੇ ਖਾਂ ਤੇ ਖ਼ਾਸ ਮਿਹਰ ਕੀਤੀ। 1613 ਵਿੱਚ ਬਾਬਾ ਗੁਰਦਿੱਤਾ ਜੀ ਦਾ ਜਨਮ ਡਰੌਲੀ ਵਿੱਚ ਹੋਇਆ। ਇੱਥੇ ਹੀ ਸਾਧੂ ਨਾਮ ਦਾ ਇੱਕ ਸਰਵਰੀਆ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ ਜਿਸਦੇ ਘਰ ‘ਭਾਈ ਰੂਪ ਚੰਦ’ ਦਾ ਜਨਮ ਹੋਇਆ। ਅੰਮ੍ਰਿਤਸਰ ਦੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੰਗਤਾਂ ਦੇ ਪਾਣੀ ਲਈ ਰਾਮਸਰ ਅਤੇ ਗੁਰਦੁਆਰਾ ਬਿਬੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲਾ ਬਣਵਾਇਆ ਸੀ।

Remove ads

ਜਹਾਂਗੀਰ ਦੀ ਕੈਦ

ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ। 1612 ਨੂੰ ਉਸਨੇ ਆਗਰੇ ਤੋਂ ਗੁਪਤ ਹੁਕਮ ਦੇਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ। ਜਿਥੇ ਹੋਰ ਰਾਜਸੀ ਕੈਦੀ ਰੱਖੇ ਹੋਏ ਸਨ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਸਿੱਖ ਦੂਰੋਂ ਨੇੜਿਉਂ ਗਵਾਲੀਅਰ ਪਹੁੰਚਦੇ। ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। 1614 ਵਿੱਚ ਜਹਾਂਗੀਰ ਨੂੰ ਦਮੇ ਦਾ ਬੜਾ ਸਖ਼ਤ ਦੌਰਾ ਪਿਆ। ਆਖ਼ਰ ਉਸਨੇ ਫ਼ਕੀਰ ਮੀਆਂ ਮੀਰ ਦੇ ਕਹਿਣ ਤੇ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਇਤਿਹਾਸਕ ਸੱਚਾਈ ਹੈ ਕਿ ਗੁਰੂ ਸਾਹਿਬ ਜੀ ਦੇ 52 ਕਲੀਆਂ ਵਾਲੇ ਚੋਲੇ ਦੀਆਂ ਕਲੀਆਂ ਫੱੜ ਕੇ 52 ਰਾਜੇ ਵੀ ਜੇਲ ਵਿਚੋਂ ਰਿਹਾ ਹੋਏ ਸਨ। ਇਸੇ ਕਰਕੇ ਆਪ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।

Remove ads

ਬੰਦੀ ਛੋੜ

ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਹੋਣ ਅਤੇ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 52 ਪਹਾੜੀ ਰਾਜਿਆਂ ਦੀ ਰਿਹਾਈ ਕਰਵਾਉਣ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਵਾਲੇ ਦਿਨ ਨੂੰ ਹਰ ਸਾਲ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਗੁਰੂ ਜੀ ਨੇ ਹਰ ਸਿੱਖ ਨੂੰ ਸ਼ਬਦ ਗੁਰੂ ਦਾ ਗਿਆਨ ਦੇ ਕੇ ਕਰਮਕਾਂਡਾਂ, ਵਹਿਮਾਂ, ਭਰਮਾਂ ਦੀ ਕੈਦ ਵਿੱਚੋਂ ਵੀ ਮੁਕਤ ਕਰਵਾਇਆ ਸੀ।

ਭਾਈ ਬਿਧੀ ਚੰਦ ਅਤੇ ਘੋੜੇ

ਕਾਬੁਲ ਦਾ ਇੱਕ ਸਿੱਖ-ਮਸੰਦ ਗੁਰੂ ਸਾਹਿਬ ਲਈ ਦੋ ਵਧੀਆ ਘੋੜੇ ਲੈਕੇ ਆ ਰਿਹਾ ਸੀ ਪਰ ਰਾਹ ਵਿੱਚ ਹੀ ਲਾਹੌਰ ਦੇ ਤੁਰਕ ਹਾਕਮਾਂ ਨੇ ਘੋੜੇ ਖੋਹ ਲਏ। ਭਾਈ ਬਿਧੀ ਚੰਦ ਨੇ ਦੋਵੇਂ ਘੋੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਵਾਪਸ ਲਿਆਂਦੇ। ਇਸ ਦਾ ਬਦਲਾ ਲੈਣ ਲਈ ਲਾਹੌਰ ਤੋਂ ਇਸ ਵਾਰੀਂ ਲਾਲਾਬੇਗ ਅਤੇ ਕਮਰਬੇਗ ਦੀ ਕਮਾਨ ਹੇਠ ਤੁਰਕਾਂ ਨੇ ਚੜ੍ਹਾਈ ਕਰ ਦਿੱਤੀ। ਇਹ ਬਹੁਤ ਕਰਾਰੀ ਜੰਗ ਸੀ। ਦੋਨਾਂ ਧਿਰਾਂ ਦਾ ਬਹੁਤ ਜਾਨੀ ਨੁਕਸਾਨ ਹੋਇਆ। ‘ਡਰੌਲੀ’ ਦੀ ਇਸ ਲੜਾਈ ਵਿੱਚ ਤੁਰਕ ਸਰਦਾਰ ਮਾਰੇ ਗਏ ਅਤੇ ਇਸ ਜੰਗ ਦੀ ਯਾਦ ਵਿੱਚ ਗੁਰੂ ਸਾਹਿਬ ਨੇ 'ਗੁਰੂ ਸਰ' ਨਾਮ ਦਾ ਇੱਕ ਸਰੋਵਰ ਬਣਵਾਇਆ।[ਹਵਾਲਾ ਲੋੜੀਂਦਾ]

Remove ads

ਨੰਗਲ ਸਰਸਾ ਦੀ ਲੜਾਈ

ਨਿੱਤ ਦੇ ਮੁਗ਼ਲ ਹਮਲਿਆਂ ਨੂੰ ਸਾਹਮਣੇ ਰੱਖ ਕੇ ਗੁਰੂ ਹਰਿਗੋਬਿੰਦ ਸਾਹਿਬ, ਕੀਰਤਪੁਰ ਸਾਹਿਬ ਚਲੇ ਗਏ ਸਨ ਅਤੇ 3 ਮਈ, 1635 ਤੋਂ ਮਗਰੋਂ ਉਥੇ ਹੀ ਰਹਿਣ ਲੱਗ ਪਏ ਸਨ। ਕੀਰਤਪੁਰ ਸਾਹਿਬ ਵਿੱਚ ਰਹਿੰਦਿਆਂ ਗੁਰੂ ਸਾਹਿਬ ਕੋਲ ਬਿਲਾਸਪੁਰ, ਨਾਹਨ, ਗੁਲੇਰ, ਨਦੌਣ, ਖੰਡੂਰ (ਮਗਰੋਂ ਨਾਲਾਗੜ੍ਹ) ਅਤੇ ਕਈ ਹੋਰ ਰਿਆਸਤਾਂ ਦੇ ਰਾਜੇ ਆਉਣ ਲੱਗ ਪਏ। ਇਹਨਾਂ ਦਿਨਾਂ ਵਿੱਚ ਹੀ ਰੋਪੜ (ਹੁਣ ਰੋਪੜ) ਦੇ ਨਵਾਬ ਨੇ ਖੰਡੂਰ ‘ਤੇ ਹਮਲਾ ਕਰਨ ਦੀ ਧਮਕੀ ਦਿੱਤੀ ਤਾਂ ਉਥੋਂ ਦਾ ਰਾਜਾ ਹਰੀ ਚੰਦ, ਗੁਰੂ ਸਾਹਿਬ ਕੋਲ ਅਰਜ਼ ਕਰਨ ਆ ਪੁੱਜਾ। ਗੁਰੂ ਸਾਹਿਬ ਨੇ ਉਸ ਦੀ ਮਦਦ ਕਰਨ ਵਾਸਤੇ ਆਪਣੇ ਬੇਟੇ (ਬਾਬਾ) ਗੁਰਦਿਤਾ ਜੀ ਦੀ ਅਗਵਾਈ ਹੇਠ ਸਿੱਖਾਂ ਦਾ ਇੱਕ ਜੱਥਾ ਭੇਜ ਦਿਤਾ। ਪਹਿਲੀ ਜੁਲਾਈ, 1635 ਦੇ ਦਿਨ ਨੰਗਲ ਗੁੱਜਰਾਂ (ਹੁਣ ਸਰਸਾ ਨੰਗਲ) ਪਿੰਡ ਵਿੱਚ ਦੋਹਾਂ ਫ਼ੌਜਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ। ਜਿਸ ਵਿੱਚ ਰੋਪੜ ਦੀਆਂ ਫ਼ੌਜਾਂ ਦਾ ਬੜਾ ਨੁਕਸਾਨ ਹੋਇਆ ਅਤੇ ਉਹ ਬੁਰੀ ਤਰ੍ਹਾਂ ਹਾਰ ਕੇ ਭੱਜ ਗਈਆਂ। ਇਸ ਉੱਤੇ ਰੋਪੜ ਦੇ ਨਵਾਬ ਨੇ ਕੋਟਲਾ ਸ਼ਮਸ ਖ਼ਾਨ (ਹੁਣ ਕੋਟਲਾ ਨਿਹੰਗ ਖ਼ਾਨ) ਦੇ ਮਾਲਕ ਸ਼ਮਸ ਖ਼ਾਨ ਰਾਹੀਂ ਗੁਰੂ ਸਾਹਿਬ ਦੀ ਸਰਦਾਰੀ ਕਬੂਲ ਕਰ ਲਈ ਤੇ ਉਸ ਨੇ ਗੁਰੂ ਸਾਹਿਬ ਨੂੰ ਆਪਣੇ ਮਹਿਲ ਵਿੱਚ ਦਾਅਵਤ ਉੱਤੇ ਬੁਲਾਇਆ। ਗੁਰੂ ਸਾਹਿਬ, 18 ਜੁਲਾਈ, 1635 ਦੇ ਦਿਨ ਰੋਪੜ ਪੁੱਜੇ ਤੇ ਇੱਕ ਰਾਤ ਉਹ ਨਵਾਬ ਦੇ ਮਹਿਲ ਵਿੱਚ ਮਹਿਮਾਨ ਬਣ ਕੇ ਰਹੇ। 19 ਤੇ 20 ਤਾਰੀਖ਼ ਨੂੰ ਗੁਰੂ ਸਾਹਿਬ ਕੋਟਲਾ ਸ਼ਮਸ ਖ਼ਾਨ (ਹੁਣ ਕੋਟਲਾ ਨਿਹੰਗ ਖ਼ਾਨ) ਵਿੱਚ ਖ਼ਾਨ ਦੇ ਘਰ ਵਿੱਚ ਰਹੇ। ਇਸ ਮਗਰੋਂ ਜਦ ਤਕ ਗੁਰੂ ਸਾਹਿਬ ਕੀਰਤਪੁਰ ਸਾਹਿਬ ਵਿੱਚ ਰਹੇ, ਕਿਸੇ ਵੀ ਮੁਗ਼ਲ ਨੇ ਕਿਸੇ ਵੀ ਹਿੰਦੂ ਰਿਆਸਤ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਯੁੱਧ

ਅੰਮਿ੍ਤਸਰ ਦੀ ਲੜਾਈ÷ 1634 ਈ: ਵਿੱਚ ਸ਼ਾਹਜਹਾਂ ਦੇ ਸੈਨਾਪਤੀ ਗੁਲਾਮ ਰਸੂਲ ਖਾਂ ਅਤੇ ਮੁਖਲਿਸ ਖਾਂ ਅਤੇ ਸਿੱਖਾਂ ਵਿੱਚਕਾਰ ਬਾਜ਼ ਦੇ ਕਾਰਨ ਹੋਈ। ਜਿਸ ਵਿੱਚ ਗੁਰੂ ਜੀ ਦੀ ਜਿੱਤ ਹੋਈ। ਇਹ ਗੁਰੂ ਜੀ ਦੀ ਸ਼ਾਹਜਹਾਂ ਨਾਲ ਪਹਿਲੀ ਲੜਾਈ ਸੀ।

ਕਰਤਾਰਪੁਰ ਦੀ ਲੜਾਈ

ਇਹ ਲੜਾਈ 1635 ਈ: ਵਿੱਚ ਹੋਈ। ਪੈਂਦੇ ਖਾਂ ਨੇ ਜਲੰਧਰ ਦੇ ਸੂਬੇਦਾਰ ਨੂੰ ਆਪਣੇ ਨਾਲ ਗੰਢ ਲਿਆ ਅਤੇ ਲਾਹੌਰ ਦੇ ਨਵਾਬ ਨੇ ਕਾਲੇ ਖਾਂ ਦੀ ਕਮਾਨ ਹੇਠ ਫ਼ੌਜ ਤੋਰ ਦਿੱਤੀ। ‘ਕਰਤਾਰਪੁਰ’ ਦੀ ਇਸ ਲੜਾਈ ਵਿੱਚ ਸ਼ਹਿਰ ਨੂੰ ਘੇਰ ਲਿਆ ਗਿਆ। ਹੋਰ ਸਿੱਖ ਯੋਧਿਆਂ ਦੇ ਨਾਲ 14 ਸਾਲ ਦੇ ਤੇਗ ਬਹਾਦਰ (ਪਹਿਲਾ ਨਾਮ ਤਿਆਗ ਮੱਲ) ਜੀ ਵੀ ਮੈਦਾਨੇ ਜੰਗ ਵਿੱਚ ਲੜੇ। ਆਖਿਰ ਪੈਂਦੇ ਖਾਂ ਗੁਰੂ ਸਾਹਿਬ ਜੀ ਦੇ ਸਾਮ੍ਹਣੇ ਆਇਆ ਅਤੇ ਗੁਰੂ ਜੀ ਉੱਤੇ ਕਈ ਵਾਰ ਕੀਤੇ ਪਰ ਕੁਝ ਨਾ ਵਿਗਾੜ ਸਕਿਆ ਜਦ ਕਿ ਗੁਰੂ ਸਾਹਿਬ ਜੀ ਦੇ ਇਕੋ ਵਾਰ ਨਾਲ ਜਖ਼ਮੀ ਹੋਕੇ ਘੋੜੇ ਤੋਂ ਡਿੱਗ ਪਿਆ ਅਤੇ ਉਸ ਦਾ ਅੰਤ ਨੇੜੇ ਆਗਿਆ। ਪੈਂਦੇ ਖਾਂ ਦਾ ਦਾਮਾਦ ਕਾਲੇ ਖਾਂ ਨੇ ਵੀ ਗੁਰੂ ਜੀ ਨੂੰ ਯੁੱਧ ਲਈ ਲਲਕਾਰਿਆ ਅਤੇ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਵਾਪਸੀ ਵਾਰ ਕੀਤਾ ਅਤੇ ਆਖਿਆਂ ਕਾਲੇ ਖਾਂ, ਵਾਰ ਇਉਂ ਨਹੀਂ ਇਉਂ ਕਰੀ ਦਾ ਹੈ ਅਤੇ ਆਪਣੇ ਵਾਰ ਨਾਲ ਕਾਲੇ ਖਾਂ ਦੇ ਮੋਢੇ ਤੋਂ ਐਸਾ ਚੀਰ ਪਾਇਆ ਜਿਵੇਂ ਕਿਸੇ ਨੇ ਜੰਜੂ ਪਾਇਆ ਹੋਵੇ। ਇਹ ਯੁੱਧ 1635 ਦਾ ਹੈ ਜਿਸ ਵਿੱਚ ਮੁਸਲਮਾਨੀ ਫ਼ੌਜ ਨੇ ਭੱਜ ਕੇ ਜਾਣ ਬਚਾਈ। 1635ਈ: ਵਿੱਚ ਹੀ ਫਗਵਾੜਾ ਦਾ ਯੁੱਧ ਹੋਇਆ। ਜਿਸ ਵਿੱਚ ਭਾਈ ਦਾਸਾ ਜੀ ਅਤੇ ਭਾਈ ਸੁਲੇਹਾ ਜੀ ਸ਼ਹੀਦ ਹੋਏ। ਇਸ ਵਿੱਚ ਗੁਰੂ ਜੀ ਦੀ ਹਾਰ ਹੋਈ। 1638 ਵਿੱਚ ਬਾਬਾ ਗੁਰਦਿਤਾ ਜੀ ਚਲਾਨਾ ਕਰ ਗਏ।[ਹਵਾਲਾ ਲੋੜੀਂਦਾ]

Remove ads

ਅੰਤਿਮ ਸਮਾਂ

ਗੁਰੂ ਸਾਹਿਬ ਜੀ ਨੇ ਹਰ ਪਾਸੇ ਸਿੱਖੀ ਦਾ ਪਰਚਾਰ ਕੀਤਾ ਅਤੇ ਆਮ ਜਨਤਾ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਕੱਢਿਆ। 1635 ਵਿੱਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਅਤੇ ਜੋ ਧਾਰਮਿਕ ਪੱਖ ਤੋਂ ਤੰਗ ਦਿਲ ਨਹੀਂ ਸੀ। ਸੋ 1644 ਤੱਕ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ (ਪੁੱਤਰ ਬਾਬਾ ਗੁਰਦਿਤਾ ਜੀ) ਗੁਰੂ ਹਰਿਰਾਇ ਜੀ ਨੂੰ ਸੌਂਪੀ ਅਤੇ 3 ਮਾਰਚ 1644 ਨੂੰ 49 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ।

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads