ਵਿਨੇਸ਼ ਫੋਗਾਟ

ਭਾਰਤੀ ਪਹਿਲਵਾਨ From Wikipedia, the free encyclopedia

ਵਿਨੇਸ਼ ਫੋਗਾਟ
Remove ads

ਵਿਨੇਸ਼ ਫੋਗਾਟ (ਜਨਮ 25 ਅਗਸਤ 1994) ਇੱਕ ਭਾਰਤੀ ਪੇਸ਼ੇਵਰ ਫ੍ਰੀਸਟਾਈਲ ਪਹਿਲਵਾਨ ਹੈ। ਉਹ 2014, 2018, ਅਤੇ 2022 ਖੇਡਾਂ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ, ਇੱਕ ਤੋਂ ਵੱਧ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗ਼ਾ ਜੇਤੂ ਹੈ। 2018 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਉਹ ਰਾਸ਼ਟਰਮੰਡਲ ਅਤੇ ਏਸ਼ੀਅਨ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ। ਉਸਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਦੋ ਕਾਂਸੀ ਦੇ ਤਗਮੇ ਵੀ ਜਿੱਤੇ ਹਨ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...

ਉਹ ਤਿੰਨ ਵਾਰ ਦੀ ਓਲੰਪੀਅਨ ਹੈ, ਜਿਸ ਨੇ ਤਿੰਨ ਵੱਖ-ਵੱਖ ਭਾਰ ਵਰਗਾਂ ਵਿੱਚ ਹਿੱਸਾ ਲਿਆ: 2016 ਵਿੱਚ 48 ਕਿਲੋਗ੍ਰਾਮ, 2020 ਵਿੱਚ 53 ਕਿਲੋਗ੍ਰਾਮ, ਅਤੇ 2024 ਵਿੱਚ 50 ਕਿਲੋਗ੍ਰਾਮ। 2024 ਦੇ ਸਮਰ ਓਲੰਪਿਕ ਵਿੱਚ, ਉਹ ਉਸ ਸਮੇਂ ਦੀ ਜੇਤੂ ਓਲੰਪਿਕ ਚੈਂਪੀਅਨ ਯੂਈ ਸੁਸਾਕੀ ਨੂੰ ਹਰਾਉਣ ਵਾਲੀ ਪਹਿਲੀ ਅੰਤਰਰਾਸ਼ਟਰੀ ਪਹਿਲਵਾਨ ਬਣੀ ਅਤੇ ਓਲੰਪਿਕ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ। ਹਾਲਾਂਕਿ, ਉਸ ਨੂੰ ਆਪਣੇ ਇਵੈਂਟ ਦੇ ਦੂਜੇ ਦਿਨ 100 ਗ੍ਰਾਮ (3.52oz) ਦੁਆਰਾ ਨਿਰਧਾਰਤ ਭਾਰ ਨੂੰ ਪਾਰ ਕਰਨ ਤੋਂ ਬਾਅਦ ਅਯੋਗ ਕਰਾਰ ਦਿੱਤਾ ਗਿਆ ਸੀ। ਆਪਣੀ ਅਯੋਗਤਾ ਤੋਂ ਬਾਅਦ, ਉਸਨੇ ਤੁਰੰਤ ਪ੍ਰਭਾਵ ਨਾਲ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।

ਫੋਗਾਟ ਨੂੰ 2019 ਵਿੱਚ ਲੌਰੀਅਸ ਵਰਲਡ ਸਪੋਰਟਸ ਅਵਾਰਡਸ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਪੁਰਸਕਾਰ ਲਈ ਨਾਮਜ਼ਦਗੀ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਸੀ। 2023 ਵਿੱਚ, ਉਹ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ 2023 ਦੇ ਭਾਰਤੀ ਪਹਿਲਵਾਨਾਂ ਦੇ ਵਿਰੋਧ ਦਾ ਹਿੱਸਾ ਸੀ, ਜਿਸ 'ਤੇ ਕਈ ਮਹਿਲਾ ਪਹਿਲਵਾਨਾਂ ਦੁਆਰਾ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ।

Remove ads

ਨਿੱਜੀ ਜ਼ਿੰਦਗੀ ਅਤੇ ਪਰਿਵਾਰ

ਫੋਗਾਟ ਦਾ ਜਨਮ ਹਰਿਆਣੇ ਦੇ ਭਿਵਾਨੀ ਜ਼ਿਲ੍ਹੇ ਦੇ ਬਲਾਲੀ ਪਿੰਡ ਵਿੱਚ ਪਹਿਲਵਾਨਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ।[1] ਵਿਨੇਸ਼ ਪਹਿਲਵਾਨ ਮਹਾਵੀਰ ਸਿੰਘ ਫੋਗਾਟ ਦੇ ਛੋਟੇ ਭਰਾ ਰਾਜਪਾਲ ਦੀ ਧੀ ਹੈ ਅਤੇ ਪਹਿਲਵਾਨ ਗੀਤਾ ਫੋਗਟ ਅਤੇ ਬਬੀਤਾ ਕੁਮਾਰੀ ਦੀ ਚਚੇਰੀ ਭੈਣ ਹੈ।[2][3]

ਉਸ ਨੂੰ ਅਤੇ ਉਸ ਦੀਆਂ ਭੈਣਾ ਨੂੰ ਕੁਸ਼ਤੀ ਦੀ ਖੇਡ ਚੁਣਨ ਲਈ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਨ੍ਹਾਂ ਨੇ ਭਾਈਚਾਰੇ ਦੇ ਖਿਲਾਫ ਹੋ ਕੇ ਇਸ ਖੇਡ ਵਿੱਚ ਆਪਣੀ ਦਿਲਚਸਪੀ ਦਿਖਾਈ।[4]

ਉਸ ਨੇ ਆਪਣੇ ਚਾਚੇ ਮਹਾਂਵੀਰ ਸਿੰਘ ਫੋਗਾਟ ਦੀ ਅਗਵਾਈ ਹੇਠ ਸਿਖਲਾਈ ਪ੍ਰਾਪਤ ਕੀਤੀ।[5][6][7] ਵਿਨੇਸ਼ ਫੋਗਾਟ ਜਦੋਂ ਬਹੁਤ ਛੋਟੀ ਸੀ ਤਾਂ ਉਸ ਦੇ ਪਿਤਾ ਰਾਜਪਾਲ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਦਾ ਪਾਲਣ-ਪੋਸ਼ਣ ਬਹੁਤ ਹੀ ਰੂੜ੍ਹੀਵਾਦੀ ਮਾਹੌਲ ਵਿੱਚ ਹੋਇਆ ਸੀ ਅਤੇ ਚਾਚੇ ਮਹਾਂਵੀਰ ਅਤੇ ਉਸ ਦੀ ਮਾਂ ਪ੍ਰੇਮ ਲਤਾ ਨੂੰ ਵਿਨੇਸ਼ ਦੇ ਕੁਸ਼ਤੀਆਂ ਕਰਾਉਣ ਅਤੇ ਸ਼ਾਰਟਸ ਪਹਿਨਣ ਬਾਰੇ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਫੋਗਾਟ ਦਾ ਚਾਚਾ ਇੱਕ ਸਖ਼ਤ ਟਾਸਕਮਾਸਟਰ ਸੀ ਅਤੇ ਹੌਲੀ-ਹੌਲੀ ਉਸ ਦੀ ਸਿਖਲਾਈ ਨਾਲ ਫੋਗਟ ਨੇ ਰਾਸ਼ਟਰੀ ਪੱਧਰ 'ਤੇ ਜਿੱਤਣਾ ਸ਼ੁਰੂ ਕੀਤਾ। ਛੇਤੀ ਹੀ ਉਸ ਨੇ 2014 ਵਿੱਚ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗ਼ਾ ਜਿੱਤ ਕੇ ਵੱਡੇ ਪੜਾਅ 'ਤੇ ਪਹੁੰਚਣ ਦੀ ਘੋਸ਼ਣਾ ਕੀਤੀ। ਹਰਿਆਣਾ ਦੀ ਇਸ ਪਹਿਲਵਾਨ ਨੇ ਸਾਲ 2018 ਦੀਆਂ ਏਸ਼ੀਆਈ ਖੇਡਾਂ ਦੀ ਸਮਾਪਤੀ ਤੋਂ ਬਾਅਦ ਸਾਥੀ ਪਹਿਲਵਾਨ ਸੋਮਵੀਰ ਰਥੀ ਨਾਲ ਵਿਆਹ ਕਰਵਾ ਲਿਆ।[8]

Remove ads

ਕਰੀਅਰ

2013 ਏਸ਼ੀਆਈ ਕੁਸ਼ਤੀ ਮੁਕਾਬਲੇ

ਦਿੱਲੀ, ਭਾਰਤ ਵਿੱਚ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਵਿਨੇਸ਼ ਮਹਿਲਾ ਫ੍ਰੀਸਟਾਈਲ 51 ਕਿਲੋ ਵਰਗ ਵਿੱਚ ਥਾਈਲੈਂਡ ਦੀ Tho-Kaew Sriprapa ਨੂੰ 3-0 ਨਾਲ ਹਰਾ ਕੇ ਬ੍ਰੋਨਜ਼ ਮੈਡਲ ਜਿੱਤਣ ਵਿੱਚ ਸਫਲ ਰਹੀ।

2013 ਰਾਸ਼ਟਰਮੰਡਲ ਕੁਸ਼ਤੀ ਮੁਕਾਬਲੇ

ਜੋਹਾਨਿਸਬਰਗ, ਦੱਖਣੀ ਅਫਰੀਕਾ ਵਿੱਚ ਆਯੋਜਿਤ ਮੁਕਾਬਲੇ ਵਿੱਚ ਵਿਨੇਸ਼ ਨੇ ਦੂਜੇ ਸਥਾਨ ਉੱਤੇ ਰਹਿੰਦੀਆਂ ਚਾਂਦੀ ਦਾ ਤਮਗ਼ਾ ਹਾਸਿਲ ਕੀਤਾ। ਵਿਨੇਸ਼ ਨੇ ਮਹਿਲਾ ਫ੍ਰੀਸਟਾਈਲ 51 ਕਿਲੋ ਵਰਗ ਦੇ ਇਸ ਫ਼ਾਇਨਲ ਮੈਚ ਵਿੱਚ ਨਾਈਜੀਰੀਆ ਦੀ Odunayo Adekuoroye ਤੋਂ ਅੰਤਿਮ ਦੌਰ ਵਿੱਚ ਮੈਚ ਗੁਆ ਬੈਠੀ।[9]

2014 ਰਾਸ਼ਟਰਮੰਡਲ ਖੇਡ

ਵਿਨੇਸ਼ ਨੂੰ ਗਲੈਸਕੋ 2014 ਰਾਸ਼ਟਰਮੰਡਲ ਖੇਡਾਂ ਵਿੱਚ  ਮਹਿਲਾ ਫਰੀ ਸਟਾਈਲ 48 ਕਿਲੋ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਦਾ ਮੌਕਾ ਮਿਲਿਆ ਅਤੇ ਉਸਨੇ ਭਾਰਤ ਨੂੰ ਸੋਨੇ ਦਾ ਤਮਗ਼ਾ ਦਿਵਾਇਆ।[10]

2014 ਏਸ਼ੀਅਨ ਖੇਡਾਂ

ਇੰਚੇਓਨ, ਦੱਖਣੀ ਕੋਰੀਆ ਖੇਡਾਂ ਵਿੱਚ ਵਿਨੇਸ਼ ਮਹਿਲਾ ਫ੍ਰੀਸਟਾਈਲ 48 ਕਿਲੋ ਵਰਗ ਵਿੱਚ ਕਾਂਸੇ ਦਾ ਤਮਗ਼ਾ ਜਿੱਤਣ ਵਿੱਚ ਸਫਲ ਰਹੀ।[11]

2015 ਏਸ਼ੀਆਈ ਕੁਸ਼ਤੀ ਜੇਤੂ

ਦੋਹਾ, ਕਤਰ ਵਿੱਚ ਮੁਕਾਬਲੇ ਵਿੱਚ ਵਿਨੇਸ਼ ਮਹਿਲਾ ਫ੍ਰੀਸਟਾਈਲ 48 ਕਿਲੋ ਵਰਗ ਵਿੱਚ ਸਿਲਵਰ ਮੈਡਲ ਜਿੱਤਿਆ ਪਰ ਉਹ ਜਪਾਨ ਦੀ ਯੂਕੀ ਇਰੀ ਕੋਲੋਂ ਫਾਈਨਲ ਮੁਕਾਬਲਾ ਹਾਰ ਗਈ ਸੀ।[12]

2016 ਓਲੰਪਿਕ

ਵਿਨੇਸ਼ ਨੇ ਮਈ, 2016 ਵਿਚ,  ਇਸਤਾਂਬੁਲ, ਤੁਰਕੀ ਵਿੱਚ ਆਯੋਜਿਤ ਦੂਜੀ ਵਰਲਡ ਵਾਇਡ ਕੁਆਲੀਫਾਇਰ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਜਿੱਤ ਕੇ 2016 ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। [13]

2017 ਵਿੱਚ, ਉਸ ਨੇ 55 ਕਿਲੋਗ੍ਰਾਮ ਵਿੱਚ ਨਵੀਂ ਦਿੱਲੀ ਵਿੱਚ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਅਤੇ ਬਿਸ਼ਕੇਕ ਵਿਖੇ 2018 ਐਡੀਸ਼ਨ ਵਿੱਚ 50 ਕਿੱਲੋਗ੍ਰਾਮ ਵਿੱਚ ਪ੍ਰਦਰਸ਼ਨ ਨੂੰ ਦੁਹਰਾਇਆ।[14]

2018 ਵਿੱਚ, ਫੋਗਾਟ ਨੇ ਗੋਲਡ ਕੋਸਟ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ 50 ਕਿੱਲੋ ਭਾਰ ਵਰਗ ਵਿੱਚ ਸੋਨ ਤਮਗ਼ਾ ਜਿੱਤਿਆ ਅਤੇ ਜਕਾਰਤਾ ਵਿਖੇ ਏਸ਼ੀਆਈ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ।[15][16]

ਗੈਂਪਲਰ ਨੇ ਸਾਲ 2019 ਵਿੱਚ 53 ਕਿਲੋਗ੍ਰਾਮ ਵਰਗ 'ਚ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗਮੇ ਨਾਲ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਹਾਲਾਂਕਿ, ਕਜ਼ਾਕਿਸਤਾਨ ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਉਸ ਦੀ ਕਾਂਸੀ ਦੇ ਤਗਮੇ ਦੀ ਜਿੱਤ ਬਹੁਤ ਮਹੱਤਵਪੂਰਨ ਸੀ ਕਿਉਂਕਿ ਉਹ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਤਮਗ਼ਾ ਜੇਤੂਆਂ ਦੇ ਵਿਰੁੱਧ ਖੇਡੀ ਸੀ ਅਤੇ ਇਸ ਲਈ ਉਸ ਨੇ 2021 ਟੋਕਿਓ ਓਲੰਪਿਕ ਵਿੱਚ ਆਪਣਾ ਸਥਾਨ ਬਣਾਇਆ ਸੀ।[17][18]

2020 ਵਿੱਚ, ਫੋਗਾਟ ਨੇ ਰੋਮ ਵਿੱਚ ਇੱਕ ਰੈਂਕਿੰਗ ਈਵੈਂਟ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਸੀ।[19]

Remove ads

ਓਲੰਪਿਕ ਤਮਗ਼ੇ ਦਾ ਖੁੰਝਣਾ

ਪੈਰਿਸ ਵਿਖੇ ਹੋਈਆਂ 2024 ਓਲੰਪਿਕ ਖੇਡਾਂ ਵਿੱਚ ਉਹ 50 ਕਿਲੋ ਵਰਗ ‘ਚ ਕਿਊਬਾ ਦੀ ਖਿਡਾਰਨ ਨੂੰ ਹਰਾ ਕੇ ਫਾਈਨਲ ‘ਚ ਪਹੁੰਚ ਗਈ ਸੀ ਤੇ ਘੱਟੋ ਘੱਟੋ ਸਿਲਵਰ ਮੈਡਲ ਦੀ ਹੱਕਦਾਰ ਬਣ ਗਈ ਸੀ ਪਰ ਜਦੋਂ ਫਾਈਨਲ ਮੁਕਾਬਲੇ ਵੇਲੇ ਉਸਦਾ ਭਾਰ ਤੋਲਿਆ ਗਿਆ ਤਾਂ ਨਿਰਧਾਰਤ ਸੀਮਾ ਤੋਂ 100 ਗ੍ਰਾਮ ਵੱਧ ਆਇਆ ਤੇ ਉਸਨੂੰ ਮੁਕਾਬਲੇ ‘ਚੋਂ ਬਾਹਰ ਕਰ ਦਿੱਤਾ ਗਿਆ।==

ਇਨਾਮ

ਸਾਲ 2016 ਵਿੱਚ, ਭਾਰਤ ਸਰਕਾਰ ਨੇ ਉਸ ਨੂੰ ਅਰਜੁਨ ਅਵਾਰਡ ਜੋ ਕਿ ਸਭ ਤੋਂ ਵੱਕਾਰੀ ਪੁਰਸਕਾਰ ਜੋ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ, ਨਾਲ ਸਨਮਾਨਤ ਕੀਤਾ।[20] ਫੋਗਾਟ ਨੇ ਸਰਕਾਰੀ ਅਵਾਰਡਾਂ ਲਈ ਚੋਣ ਪ੍ਰਣਾਲੀ 'ਤੇ ਸਵਾਲ ਉਠਾਏ ਜਦੋਂ ਜਨਵਰੀ 2020 ਵਿੱਚ ਐਲਾਨੇ ਗਏ ਨਾਗਰਿਕ ਅਵਾਰਡਾਂ ਦੀ ਸੂਚੀ 'ਚ ਉਸ ਦਾ ਨਾਮ ਸ਼ਾਮਲ ਨਹੀਂ ਹੋਇਆ ਸੀ।[21]

ਤਮਗ਼ੇ

  • ਕਾਂਸੀ: 2013 ਏਸ਼ੀਅਨ ਚੈਂਪੀਅਨਸ਼ਿਪ, ਨਵੀਂ ਦਿੱਲੀ 51 ਕਿ. ਗ੍ਰਾ
  • ਸਿਲਵਰ: 2013 ਰਾਸ਼ਟਰਮੰਡਲ ਚੈਂਪੀਅਨਸ਼ਿਪ, ਜੋਹਾਂਸਬਰਗ 51 ਕਿਲੋਗ੍ਰਾਮ
  • ਗੋਲਡ: 2014 ਰਾਸ਼ਟਰਮੰਡਲ ਖੇਡਾਂ, ਗਲਾਸਗੋ 48 ਕਿਲੋਗ੍ਰਾਮ
  • ਚਾਂਦੀ: 2015 ਏਸ਼ੀਅਨ ਚੈਂਪੀਅਨਸ਼ਿਪ, ਦੋਹਾ 48 ਕਿੱਲੋ
  • ਗੋਲਡ: 2018 ਏਸ਼ੀਅਨ ਖੇਡਾਂ, ਜਕਾਰਤਾ 50 ਕਿਲੋਗ੍ਰਾਮ ਗੋਲਡ: 2018 ਰਾਸ਼ਟਰਮੰਡਲ ਖੇਡਾਂ, ਗੋਲਡ ਕੋਸਟ 50 ਕਿਲੋਗ੍ਰਾਮ
  • ਚਾਂਦੀ: 2018 ਏਸ਼ੀਅਨ ਚੈਂਪੀਅਨਸ਼ਿਪ, ਬਿਸ਼ਕੇਕ 50 ਕਿੱਲੋ ਸਿਲਵਰ: 2017 ਏਸ਼ੀਅਨ ਚੈਂਪੀਅਨਸ਼ਿਪ, ਨਵੀਂ ਦਿੱਲੀ 55 ਕਿ. ਗ੍ਰਾ
  • ਕਾਂਸੀ: 2019 ਵਰਲਡ ਰੈਸਲਿੰਗ ਚੈਂਪੀਅਨਸ਼ਿਪ ਕਜ਼ਾਕਿਸਤਾਨ 53 ਕਿੱਲੋ
  • ਕਾਂਸੀ: 2019 ਏਸ਼ੀਅਨ ਚੈਂਪੀਅਨਸ਼ਿਪ, ਜ਼ੀਆਨ 53 ਕਿਲੋਗ੍ਰਾਮ ਕਾਂਸੀ: 2016 ਏਸ਼ੀਅਨ ਚੈਂਪੀਅਨਸ਼ਿਪ, ਬੈਂਕਾਕ 53 ਕਿਲੋਗ੍ਰਾਮ ਕਾਂਸੀ: 2014 ਏਸ਼ੀਅਨ ਖੇਡਾਂ, ਇੰਚੀਓਨ 48 ਕਿਲੋਗ੍ਰਾਮ
  • ਕਾਂਸੀ: 2020 ਏਸ਼ੀਅਨ ਚੈਂਪੀਅਨਸ਼ਿਪ, ਨਵੀਂ ਦਿੱਲੀ 53 ਕਿ. ਗ੍ਰਾਮ
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads