ਕੈਨੇਡਾ ਦੇ ਸੂਬੇ ਅਤੇ ਰਾਜਖੇਤਰ
ਕੈਨੇਡਾ ਦੀਆਂ ਉਪ-ਰਾਸ਼ਟਰੀ ਪ੍ਰਸ਼ਾਸਕੀ ਸੰਸਥਾਵਾਂ From Wikipedia, the free encyclopedia
Remove ads
ਕੈਨੇਡਾ ਦੇ ਸੂਬੇ ਅਤੇ ਰਾਜਖੇਤਰ ਰਲ਼ਕੇ ਦੁਨੀਆ ਦਾ ਖੇਤਰਫਲ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਬਣਾਉਂਦੇ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ। ਸੂਬਿਆਂ ਅਤੇ ਰਾਜਖੇਤਰਾਂ ਵਿੱਚ ਪ੍ਰਮੁੱਖ ਫ਼ਰਕ ਇਹ ਹੈ ਕਿ ਸੂਬੇ ਉਹ ਅਧਿਕਾਰ-ਖੇਤਰ ਹਨ ਜਿਹਨਾਂ ਦੀਆਂ ਤਾਕਤਾਂ ਅਤੇ ਪ੍ਰਭੁਤਾ ਸਿੱਧੇ ਤੌਰ ਉੱਤੇ ਸੰਵਿਧਾਨ ਅਧੀਨਿਯਮ, 1867 ਤੋਂ ਆਉਂਦੀਆਂ ਹਨ ਜਦਕਿ ਰਾਜਖੇਤਰ ਆਪਣੇ ਫ਼ਰਮਾਨ ਅਤੇ ਤਾਕਤਾਂ ਸੰਘੀ ਸਰਕਾਰ ਤੋਂ ਪ੍ਰਾਪਤ ਕਰਦੇ ਹਨ। ਆਧੁਨਿਕ ਕੈਨੇਡੀਆਈ ਸੰਵਿਧਾਨਕ ਸਿਧਾਂਤ ਮੁਤਾਬਕ ਸੂਬਿਆਂ ਨੂੰ ਸਹਿ-ਖ਼ੁਦਮੁਖ਼ਤਿਆਰ ਵਿਭਾਗ ਮੰਨਿਆ ਜਾਂਦਾ ਹੈ ਅਤੇ ਹਰੇਕ ਸੂਬੇ ਦਾ ਲੈਫਟੀਨੈਂਟ-ਗਵਰਨਰ ਦੇ ਰੂਪ ਵਿੱਚ ਆਪਣਾ "ਮੁਕਟ" ਹੁੰਦਾ ਹੈ ਜਦਕਿ ਰਾਜਖੇਤਰ ਖ਼ੁਦਮੁਖ਼ਤਿਆਰ ਨਹੀਂ ਹਨ ਸਗੋਂ ਸੰਘੀ ਖੇਤਰ ਦੇ ਹਿੱਸੇ ਹਨ ਅਤੇ ਹਰੇਕ ਦਾ ਇੱਕ ਕਮਿਸ਼ਨਰ ਹੁੰਦਾ ਹੈ।

ਦਸ ਸੂਬੇ ਐਲਬਰਟਾ, ਬ੍ਰਿਟਿਸ਼ ਕੋਲੰਬੀਆ, ਮਾਨੀਟੋਬਾ, ਨਿਊ ਬ੍ਰੰਜ਼ਵਿਕ, ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ, ਨੋਵਾ ਸਕੋਸ਼ਾ, ਓਂਟਾਰੀਓ, ਪ੍ਰਿੰਸ ਐਡਵਰਡ ਟਾਪੂ, ਕੇਬੈਕ ਅਤੇ ਸਸਕਾਚਵਾਨ ਹਨ। ਤਿੰਨ ਰਾਜਖੇਤਰ ਉੱਤਰ-ਪੱਛਮੀ ਰਾਜਖੇਤਰ, ਨੂਨਾਵੁਤ ਅਤੇ ਯੂਕੋਨ ਹਨ।
Remove ads
ਸੂਬਿਆਂ ਅਤੇ ਰਾਜਖੇਤਰਾਂ ਦੀ ਸਥਿਤੀ
ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।

ਸੂਬੇ
ਟਿੱਪਣੀਆਂ:
- ਕ.^ ਯਥਾਰਥ; ਫ਼ਰਾਂਸੀਸੀ ਕੋਲ ਸੀਮਤ ਸੰਵਿਧਾਨਕ ਰੁਤਬਾ ਹੈ
- ਖ.^ ਫ਼ਰਾਂਸੀਸੀ ਭਾਸਾ ਦੀ ਸਨਦ; ਅੰਗਰੇਜ਼ੀ ਕੋਲ ਸੀਮਤ ਸੰਵਿਧਾਨਕ ਰੁਤਬਾ ਹੈ
- ਗ.^ ਖੇਤਰੀ ਨਗਰਪਾਲਿਕਾਵਾਂ ਦੇ ਪੱਖ ਵਿੱਚ ਨੋਵਾ ਸਕੋਸ਼ਾ ਨੇ 1996 ਵਿੱਚ ਸ਼ਹਿਰ ਖ਼ਤਮ ਕਰ ਦਿੱਤੇ
- ਘ.^ ਨੋਵਾ ਸਕੋਸ਼ਾ ਵਿੱਚ ਬਹੁਤ ਥੋੜ੍ਹੇ ਦੁਭਾਸ਼ੀ ਵਿਧਾਨ ਹਨ (ਅੰਗਰੇਜ਼ੀ ਅਤੇ ਫ਼ਰਾਂਸੀਸੀ ਵਿੱਚ ਤਿੰਨ; ਅੰਗਰੇਜ਼ੀ ਅਤੇ ਪੋਲੈਂਡੀ ਵਿੱਚ ਇੱਕ); ਕੁਝ ਸਰਕਾਰੀ ਸੰਸਥਾਵਾਂ ਦੇ ਵਿਧਾਨਕ ਨਾਂ ਅੰਗਰੇਜ਼ੀ ਅਤੇ ਫ਼ਰਾਂਸੀਸੀ ਦੋਹਾਂ ਵਿੱਚ ਹਨ
- ਙ.^ ਅਧਿਕਾਰਾਂ ਅਤੇ ਅਜ਼ਾਦੀ ਦੀ ਕੈਨੇਡੀਆਈ ਸਨਦ ਦਾ ਸੋਲ੍ਹਵਾਂ ਭਾਗ
- ਚ.^ ਮਾਨੀਟੋਬਾ ਅਧੀਨਿਯਮ
- ਮਹਾਂਸੰਘ ਬਣਨ ਤੋਂ ਪਹਿਲਾਂ ਓਂਟਾਰੀਓ ਅਤੇ ਕੇਬੈਕ ਕੈਨੇਡਾ ਦਾ ਸੂਬਾ ਬਣਾਉਂਦੇ ਸਨ।
- ਕੈਨੇਡਾ ਵਿੱਚ ਰਲ਼ਣ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ, ਨਿਊ ਬ੍ਰੰਜ਼ਵਿਕ, ਨੋਵਾ ਸਕੋਸ਼ਾ ਅਤੇ ਪ੍ਰਿੰਸ ਐਡਵਰਡ ਟਾਪੂ ਵੱਖੋ-ਵੱਖ ਬਸਤੀਆਂ ਸਨ।
- ਮਾਨੀਟੋਬਾ ਨੂੰ ਉੱਤਰ-ਪੱਛਮੀ ਰਾਜਖੇਤਰਾਂ ਦੇ ਸਮੇਤ ਹੀ ਬਣਾਇਆ ਗਿਆ ਸੀ।
- ਸਸਕਾਚਵਾਨ ਅਤੇ ਐਲਬਰਟਾ, ਉੱਤਰ-ਪੱਛਮੀ ਰਾਜਖੇਤਰ ਦੀ ਧਰਤੀ ਤੋਂ ਬਣਾਏ ਗਏ ਸਨ।
- ਕੈਨੇਡਾ ਵਿੱਚ ਰਲ਼ਣ ਤੋਂ ਪਹਿਲਾਂ ਨਿਊਫ਼ਾਊਂਡਲੈਂਡ ਬਰਤਾਨਵੀ ਰਾਸ਼ਟਰਮੰਡਲ ਦੀ ਅਜ਼ਾਦ ਮਲਕੀਅਤ ਸੀ। 1809 ਵਿੱਚ ਬਰਤਾਨਵੀ ਵਿਧਾਨ ਨੇ ਲਾਬਰਾਡੋਰ ਦਾ ਤਬਾਦਲਾ ਹੇਠਲੇ ਕੈਨੇਡਾ ਤੋਂ ਨਿਊਫ਼ਾਊਂਡਲੈਂਡ ਕਰ ਦਿੱਤਾ ਪਰ ਲਾਬਰਾਡੋਰ ਦੀਆਂ ਸਰਹੱਦਾਂ ਦੀ ਸਥਿਤੀ 1927 ਤੱਕ ਤਕਰਾਰੀ ਰਹੀ। ਇਸ ਸੂਬੇ ਦਾ ਅਧਿਕਾਰਕ ਨਾਂ 6 ਦਸੰਬਰ, 2001 ਨੂੰ ਸੰਵਿਧਾਨਕ ਸੋਧ ਤਹਿਤ ਨਿਊਫ਼ਾਊਂਡਲੈਂਡ ਤੋਂ ਬਦਲ ਕੇ ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ ਹੋ ਗਿਆ।
- ਫ਼ਰੈਡਰਿਕਟਨ ਅਤੇ ਵਿਕਟੋਰੀਆ ਨੂੰ ਛੱਡਕੇ ਸਾਰੀਆਂ ਸੂਬਾਈ ਰਾਜਧਾਨੀਆਂ ਜਾਂ ਆਪੋ-ਆਪਣੇ ਸੂਬਿਆਂ ਦੇ ਸਭ ਤੋਂ ਵੱਡੇ ਜਂ ਦੂਜੇ ਸਭ ਤੋਂ ਵੱਡੇ ਸ਼ਹਿਰ ਹਨ। ਫ਼ਰੈਡਰਿਕਟਨ ਨਿਊ ਬ੍ਰੰਜ਼ਵਿਕ ਵਿੱਚ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜਦਕਿ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਵਿਚਲਾ ਦਸਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਸੂਬਾਈ ਰਾਜਧਾਨੀਆਂ
- ਐਲਬਰਟਾ ਵਿਧਾਨ ਸਭਾ
- ਬ੍ਰਿਟਿਸ਼ ਕੋਲੰਬੀਆ ਸੰਸਦ ਭਵਨ
- ਮਾਨੀਟੋਬਾ ਵਿਧਾਨ ਸਭਾ
- ਨਿਊ ਬ੍ਰੰਜ਼ਵਿਕ ਵਿਧਾਨ ਸਭਾ
- ਮਹਾਂਸੰਘ ਭਵਨ (ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ)
- ਸੂਬਾ ਸਦਨ (ਨੋਵਾ ਸਕੋਸ਼ਾ)
- ਓਂਟਾਰੀਓ ਵਿਧਾਨ ਸਭਾ
- ਸੂਬਾ ਸਦਨ (ਪ੍ਰਿੰਸ ਐਡਵਰਡ ਟਾਪੂ)
- ਸੰਸਦ ਭਵਨ (ਕੇਬੈਕ)
- ਸਸਕਚਵਾਨ ਵਿਧਾਨ ਸਭਾ
Remove ads
ਰਾਜਖੇਤਰ
ਕੈਨੇਡਾ ਵਿੱਚ ਤਿੰਨ ਰਾਜਖੇਤਰ ਹਨ। ਸੂਬਿਆਂ ਦੇ ਵਾਂਗ ਇਹਨਾਂ ਦੀ ਕੋਈ ਆਪਣੀ ਪ੍ਰਭੁਤਾ ਨਹੀਂ ਹੈ ਅਤੇ ਸਿਰਫ਼ ਸੰਘੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਤਾਕਤਾਂ ਹੀ ਹਨ।[2][3][4] ਇਹਨਾਂ ਵਿੱਚ ਕੈਨੇਡਾ ਦਾ 60° ਉੱਤਰ ਅਕਸ਼ਾਂਸ਼ ਤੋਂ ਉੱਤਰ ਵੱਲ ਅਤੇ ਹਡਸਨ ਖਾੜੀ ਦੇ ਪੱਛਮ ਵੱਲ ਦਾ ਖੇਤਰ ਅਤੇ ਕੈਨੇਡੀਆਈ ਮੁੱਖਦੀਪ ਦੇ ਉੱਤਰ ਵੱਲ ਪੈਂਦੇ ਸਾਰੇ ਟਾਪੂ (ਜੇਮਜ਼ ਖਾੜੀ ਵਿਚਲੇ ਟਾਪੂਆਂ ਤੋਂ ਲੈ ਕੇ ਕੈਨੈਡੀਆਈ ਆਰਕਟਿਕ ਟਾਪੂਆਂ ਤੱਕ) ਸ਼ਾਮਲ ਹਨ। ਹੇਠ ਦਿੱਤੀ ਸਾਰਨੀ ਵਿੱਚ ਪਹਿਲ ਦੇ ਹਿਸਾਬ ਨਾਲ਼ ਰਾਜਖੇਤਰ (ਹਰੇਕ ਸੂਬੇ ਦੀ ਸਾਰੇ ਰਾਜਖੇਤਰਾਂ ਉੱਤੇ ਪਹਿਲਾ ਹੈ, ਕਿਸੇ ਰਾਜਖੇਤਰ ਦੇ ਬਣਨ ਦੀ ਮਿਤੀ ਚਾਹੇ ਕੋਈ ਵੀ ਹੋਵੇ) ਕ੍ਰਮਬੱਧ ਕੀਤੇ ਗਏ ਹਨ।
ਟਿੱਪਣੀ: ਨੁਨਾਵੁਤ ਅਤੇ ਯੂਕੋਨ ਦੋਹੇਂ ਹੀ ਉੱਤਰ-ਪੱਛਮੀ ਰਾਜਖੇਤਰਾਂ ਦੀ ਧਰਤੀ ਤੋਂ ਬਣਾਏ ਗਏ ਸਨ।
ਰਾਜਖੇਤਰੀ ਰਾਜਧਾਨੀਆਂ
- ਯੂਕੋਨ ਵਿਧਾਨ ਸਭਾ
- ਉੱਤਰ-ਪੱਛਮੀ ਰਾਜਖੇਤਰਾਂ ਦੀ ਵਿਧਾਨ ਸਭਾ
- ਨੁਨਾਵੁਤ ਦੀ ਵਿਧਾਨ ਸਭਾ
ਹਵਾਲੇ
Wikiwand - on
Seamless Wikipedia browsing. On steroids.
Remove ads