ਝੰਗ ਜ਼ਿਲ੍ਹਾ

From Wikipedia, the free encyclopedia

Remove ads

ਝੰਗ ਜ਼ਿਲ੍ਹਾ (ਪੰਜਾਬੀ, ਸ਼ਾਹਮੁਖੀ: ضلع جھنگ) ਪਾਕਿਸਤਾਨ ਦੇ ਪੰਜਾਬ ਸੂਬੇ ਦਾ ਇੱਕ ਜ਼ਿਲ੍ਹਾ ਹੈ। ਝੰਗ ਸ਼ਹਿਰ ਜ਼ਿਲੇ ਦੀ ਰਾਜਧਾਨੀ ਹੈ।[1] 2009 ਵਿੱਚ ਚਨੀਓਟ ਦੀ ਤਹਿਸੀਲ ਵੱਖਰਾ ਚਿਨਿਓਟ ਜ਼ਿਲ੍ਹਾ ਬਣ ਗਈ।

ਪ੍ਰਬੰਧਕੀ ਵਿਭਾਗ

ਜ਼ਿਲ੍ਹਾ ਚਾਰ ਸਬ-ਡਿਵੀਜ਼ਨਾਂ (ਜਾਂ ਤਹਿਸੀਲਾਂ) ਦਾ ਬਣਿਆ ਹੋਇਆ ਹੈ:[2]

  • ਝੰਗ
  • ਅਥਰਾ ਹਜ਼ਾਰੀ
  • ਸ਼ੋਰਕੋਟ
  • ਅਹਿਮਦ ਪੁਰ ਸਿਆਲ

ਇਤਿਹਾਸ

ਝੰਗ ਦਾ ਇਤਿਹਾਸ 1000 ਸਾਲ ਤੋਂ ਵੀ ਵੱਧ ਪੁਰਾਣਾ ਹੈ। ਕਸੂਰ ਖੇਤਰ ਸਿੰਧ ਘਾਟੀ ਸਭਿਅਤਾ ਦੌਰਾਨ ਜੰਗਲਾਂ ਵਾਲਾ ਖੇਤੀਬਾੜੀ ਵਾਲਾ ਖੇਤਰ ਸੀ। ਵੈਦਿਕ ਕਾਲ ਵਿੱਚ ਇੰਡੋ-ਆਰੀਅਨ ਸਭਿਆਚਾਰ ਇਸ ਦੀ ਵਿਸ਼ੇਸ਼ਤਾ ਹੈ ਜੋ ਕੇਂਦਰੀ ਏਸ਼ੀਆ ਤੋਂ ਆਏ ਅਤੇ ਪੰਜਾਬ ਖੇਤਰ ਵਿੱਚ ਵਸ ਗਏ. ਕੰਬੋਜ, ਦਰਦਾਸ, ਕੈਕਇਆ, ਪੌਰਵ, ਯੌਧਿਆ, ਮਾਲਵਾਸ ਅਤੇ ਕੁਰੂ ਪੁਰਾਣੇ ਪੰਜਾਬ ਖੇਤਰ ਵਿੱਚ ਆ ਕੇ ਵਸ ਗਏ ਅਤੇ ਰਾਜ ਕਰਦੇ ਰਹੇ। 331 ਈ.ਪੂ. ਵਿੱਚ ਅਚੇਮੇਨੀਡ ਸਾਮਰਾਜ ਨੂੰ ਹਰਾਉਣ ਤੋਂ ਬਾਅਦ, ਅਲੈਗਜ਼ੈਂਡਰ ਨੇ ਅੱਜ ਦੇ ਪੰਜਾਬ ਖੇਤਰ ਵਿੱਚ 50,000 ਦੀ ਫ਼ੌਜ ਲੈ ਕੇ ਮਾਰਚ ਕੀਤਾ। ਕਸੂਰ ਖੇਤਰ ਉੱਤੇ ਮੌਰੀਆ ਸਾਮਰਾਜ, ਇੰਡੋ-ਯੂਨਾਨੀ ਰਾਜ, ਕੁਸ਼ਾਨ ਸਾਮਰਾਜ, ਗੁਪਤਾ ਸਾਮਰਾਜ, ਚਿੱਟੇ ਹੂਣਾਂ, ਕੁਸ਼ਾਨੋ-ਹੇਫਥਲਾਇਟਸ ਅਤੇ ਸ਼ਾਹੀ ਰਾਜਿਆਂ ਦੀ ਹਕੂਮਤ ਰਹੀ ਸੀ।

997 ਈਸਵੀ ਵਿਚ, ਸੁਲਤਾਨ ਮਹਿਮੂਦ ਗਜ਼ਨਵੀ ਨੇ ਆਪਣੇ ਪਿਤਾ ਸੁਲਤਾਨ ਸੁਬਕਤਗੀਨ ਦੁਆਰਾ ਸਥਾਪਿਤ ਕੀਤੇ ਗਏ ਗਜ਼ਨਵੀਦ ਖ਼ਾਨਦਾਨ ਦਾ ਰਾਜ ਸੰਭਾਲ ਲਿਆ, ਉਸਨੇ 1005 ਵਿੱਚ ਕਾਬੁਲ ਵਿੱਚ ਸ਼ਾਹੀ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਉਸ ਨੇ ਪੰਜਾਬ ਦੇ ਖੇਤਰ ਵਿੱਚ ਜਿੱਤ ਪ੍ਰਾਪਤ ਕੀਤੀ। ਦਿੱਲੀ ਸਲਤਨਤ ਅਤੇ ਬਾਅਦ ਵਿੱਚ ਮੁਗਲ ਸਾਮਰਾਜ ਨੇ ਇਸ ਖੇਤਰ ਤੇ ਰਾਜ ਕੀਤਾ। ਮਿਸ਼ਨਰੀ ਸੂਫੀ ਸੰਤਾਂ ਕਾਰਨ ਪੰਜਾਬ ਖਿੱਤਾ ਮੁੱਖ ਤੌਰ ਤੇ ਮੁਸਲਮਾਨ ਬਣ ਗਿਆ ਹੈ ਜਿਨ੍ਹਾਂ ਦੀਆਂ ਦਰਗਾਹਾਂ ਪੰਜਾਬ ਖਿੱਤੇ ਦੇ ਚੱਪੇ ਚੱਪੇ ਤੇ ਮਿਲਦੀਆਂ ਹਨ।

ਮੁਗਲ ਸਾਮਰਾਜ ਦੇ ਪਤਨ ਤੋਂ ਬਾਅਦ, ਸਿੱਖ ਸਾਮਰਾਜ ਨੇ ਇਸ ਇਲਾਕੇ ਨੂੰ ਜਿੱਤ ਲਿਆ। ਬ੍ਰਿਟਿਸ਼ ਨੇ 1848 ਵਿੱਚ ਇਸ ਇਲਾਕੇ ਉੱਤੇ ਕਬਜ਼ਾ ਕਰ ਲਿਆ। ਭਾਰਤ ਦੀ ਵੰਡ ਸਮੇਂ ਇਹ ਇਲਾਕਾ ਨਵੇਂ ਬਣੇ ਦੇਸ਼ ਪਾਕਿਸਤਾਨ ਦਾ ਹਿੱਸਾ ਬਣ ਗਿਆ।

Remove ads

ਜਨਸੰਖਿਆ

1998 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਝੰਗ ਅਤੇ ਸ਼ੋਰਕੋਟ ਤਹਿਸੀਲਾਂ ਵਿੱਚ 95% ਆਬਾਦੀ ਨੇ ਆਪਣੀ ਪਹਿਲੀ ਭਾਸ਼ਾ ਪੰਜਾਬੀ ਲਿਖਾਈ ਅਤੇ 3.8% ਨੇ ਉਰਦੂ ਨੂੰ ਆਪਣੀ ਪਹਿਲੀ ਭਾਸ਼ਾ ਦੱਸਿਆ। [3] ਸਥਾਨਕ ਬੋਲੀ, ਝਾਂਗੀ, ਸਟੈਂਡਰਡ ਪੰਜਾਬੀ ਅਤੇ ਸਰਾਇਕੀ ਦੇ ਵਿੱਚ ਵਿਚਾਲੇ ਹੈ।[4]

ਸਥਾਨਕ ਸਿੱਖਿਆ

  • ਚਨਾਬ ਕਾਲਜ, ਝੰਗ
  • ਫਾਰਨ ਮਾਡਲ ਕਾਲਜ
  • ਕੈਡਿਟ ਕਾਲਜ ਝੰਗ

ਪ੍ਰਸਿੱਧ ਲੋਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads