ਵਰਿਆਮ ਸਿੰਘ ਸੰਧੂ
ਪੰਜਾਬੀ ਲੇਖਕ ਅਤੇ ਵਿਦਵਾਨ From Wikipedia, the free encyclopedia
Remove ads
ਵਰਿਆਮ ਸਿੰਘ ਸੰਧੂ (ਜਨਮ: 10 ਸਤੰਬਰ 1945) ਇੱਕ ਪੰਜਾਬੀ ਕਹਾਣੀਕਾਰ ਹੈ। 2000 ਵਿੱਚ, ਇਨ੍ਹਾਂ ਆਪਣੇ ਕਹਾਣੀ ਸੰਗ੍ਰਹਿ ਚੌਥੀ ਕੂਟ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।[1] ਇਹ ਮੂਲ ਰੂਪ 'ਚ ਪੰਜਾਬੀ ਲੇਖਕ ਹੈ,[2] ਇਨ੍ਹਾਂ ਦੀਆਂ ਰਚਨਾਵਾਂ ਹਿੰਦੀ[3], ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਇਹਨਾਂ ਦੀਆਂ ਦੀ ਦੋ ਕਹਾਣੀਆਂ- 'ਚੌਥੀ ਕੂਟ' ਅਤੇ ‘ਮੈਂ ਹੁਣ ਠੀਕ ਠਾਕ ਹਾਂ’, ਦੇ ਆਧਾਰ 'ਤੇ ਚੌਥੀ ਕੂਟ (ਫ਼ਿਲਮ) ਵੀ ਬਣੀ ਹੈ ਜਿਸਨੂੰ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਇਹ ਫ਼ਿਲਮ ਮਈ 2015 ਨੂੰ ਫ਼ਰਾਂਸ ਵਿੱਚ ਕਾਨ ਵਿਖੇ ਹੋਣ ਵਾਲੇ ਕੌਮਾਂਤਰੀ ਫਿਲਮ ਉਤਸਵ ਲਈ ਚੁਣੀ ਗਈ ਇਹ ਪਹਿਲੀ ਪੰਜਾਬੀ ਫਿਲਮ ਹੈ।

'ਜਮਰੌਦ' ਕਹਾਣੀ ’ਤੇ ਨਵਤੇਜ ਸੰਧੂ ਨੇ ਫ਼ੀਚਰ ਫ਼ਿਲਮ ਬਣਾਈ।
ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਵਰਿਆਮ ਸੰਧੂ ਦਾ ਨਾਮ ਇਸ ਕਰਕੇ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਨੇ ਪੰਜਾਬੀ ਵਿਚ ਲੰਮੀ ਕਹਾਣੀ ਲਿਖਣ ਦੀ ਪਿਰਤ ਪਾਈ ਹੈ। ਕਹਾਣੀ ਜ਼ਰੀਏ ਪੰਜਾਬ ਸੰਕਟ ਦੇ ਪ੍ਰਭਾਵਾਂ ਦੀ ਪੇਸ਼ਕਾਰੀ ਕਰਨਾ ਇਹਨਾਂ ਦੇ ਰਚਨਾ ਜਗਤ ਦਾ ਕੇਂਦਰ ਹੈ।
Remove ads
ਮੁਢਲਾ ਜੀਵਨ
ਸਰਕਾਰੀ ਰਿਕਾਰਡ ਮੁਤਾਬਿਕ ਵਰਿਆਮ ਸਿੰਘ ਸੰਧੂ ਦਾ ਜਨਮ 10 ਸਤੰਬਰ 1945 ਨੂੰ (ਅਸਲ 5 ਦਸੰਬਰ 1945 ਨੂੰ ਬੁੱਧਵਾਰ ਵਾਲੇ ਦਿਨ) ਨਾਨਕੇ ਪਿੰਡ ਚਵਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਦੀਦਾਰ ਸਿੰਘ ਸੰਧੂ ਅਤੇ ਮਾਤਾ ਦਾ ਨਾਮ ਜੋਗਿੰਦਰ ਕੌਰ ਸੰਧੂ ਹੈ। ਇਹਨਾਂ ਦੇ ਪੁਰਖ਼ਿਆਂ ਦਾ ਪਿੰਡ ਭਡਾਣਾ, ਜ਼ਿਲ੍ਹਾ ਲਾਹੌਰ ਵਿਚ ਸੀ। ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਦੇ ਨਾਨਕਾ ਪਿੰਡ ਸੁਰ ਸਿੰਘ, (ਉਦੋਂ ਜ਼ਿਲ੍ਹਾ-ਲਾਹੌਰ) ਅਜੋਕੇ ਜਿਲ੍ਹਾ ਤਰਨਤਾਰਨ ਵਿਚ ਆ ਕੇ ਵੱਸ ਗਿਆ। ਪਿੰਡ ਸੁਰ ਸਿੰਘ ਵਿਚ ਹੀ ਉਹਨਾਂ ਮੁਢਲੀ ਵਿਦਿਆ ਹਾਸਲ ਕੀਤੀ ਤੇ ਜੀਵਨ ਦੇ ਪਹਿਲੇ 43 ਸਾਲ ਸੁਰ ਸਿੰਘ ਵਿਚ ਹੀ ਬਤੀਤ ਕੀਤੇ। ਉਹ ਪੰਜ ਭੈਣ-ਭਰਾ ਹਨ। ਤਿੰਨ ਭੈਣਾਂ ਅਤੇ ਦੋ ਭਰਾ। ਆਪਣੇ ਭੈਣ ਭਰਾਵਾਂ ਵਿੱਚੋਂ ਵਰਿਆਮ ਸਿੰਘ ਸੰਧੂ ਸਭ ਤੋਂ ਵੱਡਾ, ਪਲੇਠੀ ਦਾ ਪੁੱਤਰ ਹੈ। ਇਨ੍ਹਾਂ ਦੇ ਨਾਨਕੇ ਔਲਖ ਜੱਟ ਹਨ।[4] ਵਰਿਆਮ ਸਿੰਘ ਸੰਧੂ ਦਾ ਵਿਆਹ ਰਜਵੰਤ ਕੌਰ ਨਾਲ ਹੋਇਆ।[5] ਉਹਨਾਂ ਦੀਆਂ ਦੋ ਧੀਆਂ ਰੂਪਿੰਦਰ ਰੂਪ ਕੌਰ ਤੇ ਰਮਣੀਕ ਕੌਰ ਅਤੇ ਇੱਕ ਬੇਟਾ ਸੁਪਨਦੀਪ ਸਿੰਘ ਸੰਧੂ ਹੈ।
Remove ads
ਸਿੱਖਿਆ
ਉਹਨਾਂ ਸਮਿਆਂ ਵਿੱਚ ਪਰਿਵਾਰ ਵਿੱਚ ਬੱਚਿਆਂ ਦੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ, ਪ੍ਰੰਤੂ ਵਰਿਆਮ ਸਿੰਘ ਸੰਧੂ ਆਪਣੀ ਮਿਹਨਤ ਅਤੇ ਲਗਨ ਸਦਕਾ ਪਹਿਲਾਂ ਜੇ ਬੀ ਟੀ ਤੇ ਬਾਅਦ ਵਿੱਚ ਬੀ.ਏ., ਬੀ.ਐੱਡ. ਕਰ ਕੇ ਸਕੂਲ ਅਧਿਆਪਕ ਬਣ ਗਿਆ।
ਕਰੀਅਰ
ਸੰਧੂ ਨੇ ਨੌਕਰੀ ਦੇ ਨਾਲ਼-ਨਾਲ਼ ਉਸ ਨੇ ਐਮ.ਏ, ਐਮ.ਫਿਲ. ਦੀ ਡਿਗਰੀ ਕੀਤੀ ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਾਰ ਲੱਗ ਗਏ। ਇਸ ਤੋਂ ਪਿੱਛੋਂ ਇਨ੍ਹਾਂ ਨੇ ਪੀ ਐਚ ਡੀ ਵੀ ਕਰ ਲਈ। ਇਹ ਆਸ਼ਾਵਾਦ ਵਿੱਚ ਯਕੀਨ ਰੱਖਣ ਵਾਲਾ ਮਾਰਕਸਵਾਦੀ ਲੇਖਕ ਹੈ। ਪੰਜਾਬ ਦੀ ਛੋਟੀ ਕਿਰਸਾਣੀ ਦਾ ਉਹ ਸਮਰੱਥ ਕਥਾਕਾਰ ਹੈ। ਨਿਮਨ ਕਿਰਸਾਣੀ ਜਾਂ ਨਿਮਨ ਵਰਗਾਂ ਦੇ ਲੋਕ ਰਾਜਨੀਤਿਕ ਤੌਰ ਤੇ ਚੇਤੰਨ ਨਾ ਹੋਣ ਕਰਕੇ ਆਪਣੇ ਸੰਕਟਾਂ ਦੀ ਟੇਕ ਕਿਸਮਤ 'ਤੇ ਰੱਖਦੇ ਹਨ ਪਰ ਸੰਧੂ ਇਨ੍ਹਾਂ ਸੰਕਟਾਂ ਦਾ ਕਾਰਨ ਕਿਸਮਤ ਨੂੰ ਨਹੀਂ ਸਗੋਂ ਸਮਾਜਿਕ, ਰਾਜਨੀਤਿਕ, ਆਰਥਿਕ ਕਾਰਨਾਂ ਨੂੰ ਮਿਥਦਾ ਹੈ। ਇਹ ਸਮੱਸਿਆਵਾ ਦੀ ਡੂੰਘਾਈ ਵਿੱਚ ਜਾ ਕੇ ਥਾਹ ਪਾਉਣ ਵਾਲਾ ਵਿਚਾਰਸ਼ੀਲ ਸਾਹਿਤਕਾਰ ਹੈ। ਕਵਿਤਾ ਤੋ ਬਾਅਦ ਇਨ੍ਹਾਂ ਨੇ ਕਹਾਣੀ ਨੂੰ ਆਪਣੇ ਵਿਚਾਰ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਹੈ। ਉਹਦੀ ਮੁੱਖ ਪਛਾਣ 'ਲੰਮੀ ਕਹਾਣੀ' ਨੂੰ ਸਥਾਪਤ ਕਰਨ ਵਾਲੇ ਕਥਾਕਾਰ ਵਜੋਂ ਵੀ ਕੀਤੀ ਜਾਂਦੀ ਹੈ। ਹੁਣ ਉਹ ਆਪਣਾ ਸੇਵਾਮੁਕਤ ਜੀਵਨ ਹੋਰ ਵੀ ਇਕਾਗਰ-ਚਿੱਤ ਹੋਕੇ ਸਾਹਿਤ ਰਚਨਾ ਦੇ ਲੇਖੇ ਲਾ ਰਿਹਾ ਹੈ। ਪਿਛਲੇ ਸਾਲਾਂ ਵਿੱਚ ਇਨ੍ਹਾਂ ਨੇ ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਖੋਜ ਕਰ ਕੇ ਵੀ ਕਈ ਪੁਸਤਕਾਂ ਲਿਖੀਆਂ ਹਨ। ਸੰਧੂ ਦੇ ਸਮਕਾਲੀ ਕਹਾਣੀਕਾਰ ਵੀ ਕਹਾਣੀ ਦੇ ਖੇਤਰ ਵਿੱਚ ਸੰਧੂ ਨੂੰ ਇੱਕ ਸਮਰਥ ਕਹਾਣੀਕਾਰ ਮੰਨਦੇ ਹਨ। ਕੁਲਵੰਤ ਸਿੰਘ ਵਿਰਕ ਇਨ੍ਹਾਂ ਬਾਰੇ ਕਹਿੰਦਾ ਹੈ ਕਿ ਵਿਰਕ ਤੇ ਸੰਧੂ ਗੁਆਂਢੀ ਕੌਮਾਂ ਹਨ। ਅਸੀਂ ਰਾਵੀਓਂ ਪਾਰ ਸੀ, ਇਹ ਲਾਹੌਰ ਵਿੱਚ ਰਾਵੀਓਂ ਉਰਾਰ ਸਨ। ਸਾਡੀ ਬੋਲੀ, ਸਾਡਾ ਰਹਿਣ ਸਹਿਣ ਤੇ ਹੋਰ ਬਹੁਤ ਕੁਝ ਆਪਸ ਵਿੱਚ ਰਲਦਾ ਹੈ। ਵਰਿਆਮ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਇੰਜ ਲੱਗਾ ਕਿ ਇਹ ਸਾਡਾ ਇਲਾਕਾ ਬੋਲਦਾ ਹੈ; ਇਹ ਅਸੀਂ ਬੈਠੇ ਹਾਂ।
ਰਚਨਾਵਾਂ
ਕਹਾਣੀ ਸੰਗ੍ਰਹਿ
- ਲੋਹੇ ਦੇ ਹੱਥ (1971)
- ਅੰਗ-ਸੰਗ (1979)
- ਭੱਜੀਆਂ ਬਾਹੀਂ (1987)
- ਚੌਥੀ ਕੂਟ (1998)
- ਤਿਲ-ਫੁੱਲ (2000)
- ਜਮਰੌਦ (2021), ਸੰਗਮ ਪਬਲਿਕੇਸ਼ਨ
ਸਵੈ ਜੀਵਨੀ
- ਸਾਹਿਤਕ ਸਵੈਜੀਵਨੀ
- ਗੁਫ਼ਾ ਵਿਚਲੀ ਉਡਾਣ (ਸਵੈ-ਜੀਵਨੀ)
ਸਫਰਨਾਮਾ
- ਪਰਦੇਸੀ ਪੰਜਾਬ (ਸਫ਼ਰਨਾਮਾ-ਅਮਰੀਕਾ, ਕਨੇਡਾ ਤੇ ਇੰਗਲੈਂਡ)
- ਵਗਦੀ ਏ ਰਾਵੀ (ਸਫ਼ਰਨਾਮਾ-ਪਾਕਿਸਤਾਨ)
ਵਾਰਤਕ
- ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ (ਆਲੋਚਨਾ)
- ਨਾਵਲਕਾਰ ਸੋਹਣ ਸਿੰਘ ਸੀਤਲ-ਸਮਾਜ ਸ਼ਾਸਤਰੀ ਪਰਿਪੇਖ (ਆਲੋਚਨਾ)
- ਪੜ੍ਹਿਆ-ਵਾਚਿਆ (ਆਲੋਚਨਾ)
- ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼-ਕਰਤਾਰ ਸਿੰਘ ਸਰਾਭਾ (ਇਤਿਹਾਸ)
- ਗ਼ਦਰ ਲਹਿਰ ਦੀ ਗਾਥਾ (ਇਤਿਹਾਸ)
- ਗ਼ਦਰੀ ਜਰਨੈਲ-ਕਰਤਾਰ ਸਿੰਘ ਸਰਾਭਾ (ਇਤਿਹਾਸ)
- ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ (ਇਤਿਹਾਸ)
- ਗ਼ਦਰੀ ਬਾਬੇ ਕੌਣ ਸਨ? (ਇਤਿਹਾਸ)
- ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ (ਵਾਰਤਕ)
- ਹੀਰੇ ਬੰਦੇ (ਸ਼ਬਦ-ਚਿਤਰ)-(ਵਾਰਤਕ)
- ਰੰਗ-ਪ੍ਰਸੰਗ ਸੁਰਜੀਤ ਪਾਤਰ ਦੇ-(ਵਾਰਤਕ)
- ਵਰ੍ਹਿਆਂ ਪਿੱਛੋਂ-(ਕਵਿਤਾ)
ਸੰਪਾਦਿਤ ਪੁਸਤਕਾਂ
- ਕਰਵਟ- ਸੰਪਾਦਿਤ)
- ਕਥਾ-ਧਾਰਾ (ਸੰਪਾਦਿਤ)
- ਚੋਣਵੀਆਂ ਕਹਾਣੀਆਂ (ਜੱਟ ਦੀ ਜੂਨ)
- ਆਪਣਾ ਆਪਣਾ ਹਿੱਸਾ (ਮੇਰੀਆਂ ਚੋਣਵੀਆਂ ਪੰਦਰਾਂ ਕਹਾਣੀਆਂ)
- ਆਤਮ ਅਨਾਤਮ (ਕਾਵਿ ਕਹਾਣੀ ਸੰਗ੍ਰਹਿ)
- ਕਥਾ ਰੰਗ (ਕਹਾਣੀ ਸੰਗ੍ਰਿਹ)
- ਦਾਇਰਾ (ਕਾਵਿ ਸੰਗ੍ਰਿਹ )
- ਪੰਜਾਬੀ ਕਹਾਣੀ ਆਲੋਚਨਾ ਰੂਪ ਤੇ ਰੁਝਾਨ
- 'ਵੀਹਵੀਂ ਸਦੀ ਦੀ ਪੰਜਾਬੀ ਵਾਰਤਕ' - ਸਾਹਿਤਯ ਅਕਾਦੇਮੀ, ਨਵੀਂ ਦਿੱਲੀ
- 'ਆਜ਼ਾਦੀ ਤੋਂ ਬਾਅਦ ਦੀ ਪੰਜਾਬੀ ਕਹਾਣੀ'- ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ
- ਜਗਦੀਸ਼ ਸਿੰਘ ਵਰਿਆਮ ਅੰਕ -(ਮਾਸਿਕ ‘ਵਰਿਆਮ’, ਜਲੰਧਰ)
- 'ਭਗਤ ਸਿੰਘ ਦੀ ਪਛਾਣ'-ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ
- 'ਅਲਵਿਦਾ! ਗੁਰਬਖ਼ਸ਼ ਸਿੰਘ ਬੰਨੋਆਣਾ'-ਪੰਜਾਬੀ ਲੇਖਕ ਸਭਾ ਜਲੰਧਰ
- ਪੰਜਾਬੀ ਵਾਰਤਕ ਦਾ ਉੱਚਾ ਬੁਰਜ-ਸਰਵਣ ਸਿੰਘ
- 'ਸੁਰ ਸਿੰਘ ਦੇ ਗ਼ਦਰੀ ਯੋਧਿਆਂ ਦੀ ਯਾਦ ਵਿੱਚ'
- ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ (ਕਨੇਡਾ) ਅਤੇ ਦੇਸ਼ ਭਗਤ ਯਾਦਗ਼ਾਰ ਕਮੇਟੀ ਜਲੰਧਰ ਵੱਲੋਂ ਪ੍ਰਕਾਸ਼ਿਤ ਸਾਲ-2013 ਦੇ ਕਲੈਂਡਰ ਵਾਸਤੇ ਗ਼ਦਰ ਪਾਰਟੀ ਦਾ ਸੰਖੇਪ ਇਤਿਹਾਸ
Remove ads
ਇਨਾਮ
- 1979 ਹੀਰਾ ਸਿੰਘ ਦਰਦ ਇਨਾਮ
- 1980 ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਭਾਈ ਵੀਰ ਸਿੰਘ ਇਨਾਮ
- 1981 ਪੰਜਾਬ ਸਾਹਿਤ ਅਕਾਦਮੀ ਇਨਾਮ
- 1988 ਕੁਲਵੰਤ ਸਿੰਘ ਵਿਰਕ ਇਨਾਮ
- 1988 ਸਰੇਸ਼ਠ ਕਹਾਣੀਕਾਰ (ਸੇਖੋਂ ਵਿਰਕ ਪੁਰਸਕਾਰ)
- 1990 ਸੁਜਾਨ ਸਿੰਘ ਇਨਾਮ -ਬਟਾਲਾ
- 1992 ਨਵਤੇਜ ਸਿੰਘ ਪੁਰਸਕਾਰ
- 1993 ਮਨਜੀਤ ਯਾਦਗਾਰੀ ਇੰਟਰਨੈਸ਼ਨਲ ਪੁਰਸਕਾਰ, ਕਨੇਡਾ
- 1997 ਵਾਰਿਸ ਸ਼ਾਹ ਪੁਰਸਕਾਰ-ਪੰਜਾਬੀ ਸੱਥ
- 1997 'ਪੰਜਾਬ ਦਾ ਮਾਣ' ਪੁਰਸਕਾਰ-ਇੰਟਰਨੈਸ਼ਨਲ ਰੈਸਲਿੰਗ ਐਸੋਸੀਏਸ਼ਨ (ਗੋਲਡ ਮੈਡਲ ਅਤੇ ਇੱਕ ਲੱਖ ਦੀ ਰਾਸ਼ੀ -ਨਿਊਯਾਰਕ (ਅਮਰੀਕਾ)
- 1998 ਪੰਜਾਬ ਦਾ ਪੁੱਤ-'ਪੰਜਾਬ ਕੁਸ਼ਤੀ ਸੰਸਥਾ' ਵੱਲੋਂ ਇਕਵੰਜਾ ਹਜ਼ਾਰ ਦੀ ਰਾਸ਼ੀ ਨਾਲ ਸਨਮਾਨ
- 1999 ਸਾਹਿਤ ਟਰੱਸਟ ਢੁੱਡੀਕੇ ਪੁਰਸਕਾਰ
- 1999 ਪਲਸ-ਮੰਚ ਪੁਰਸਕਾਰ
- 1999 ਮੌਲਵੀ ਗੁਲਾਮ ਰਸੂਲ ਪੁਰਸਕਾਰ
- 2000 ਪਾਸ਼ ਯਾਦਗਾਰੀ ਪੁਰਸਕਾਰ
- 2000 ਹਾਸ਼ਮ ਸ਼ਾਹ ਪੁਰਸਕਾਰ
- 2000 ਸੁਜਾਨ ਸਿੰਘ ਪੁਰਸਕਾਰ-ਗੁਰਦਾਸਪੁਰ
- 2000 ਕਰਤਾਰ ਸਿੰਘ ਧਾਲੀਵਾਲ ਪੁਰਸਕਾਰ
- 2000 ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ[6] (ਚੌਥੀ ਕੂਟ ਕਹਾਣੀ-ਸੰਗ੍ਰਹਿ ਨੂੰ)
- 2001 ‘ਵਾਰਿਸ ਸ਼ਾਹ ਪੁਰਸਕਾਰ’ ਵਿਸ਼ਵ ਪੰਜਾਬੀ ਕਾਨਫ਼ਰੰਸ, ਲਾਹੌਰ (ਪਾਕਿਸਤਾਨ)
- 2002 ਪੰਜਾਬ ਰਤਨ ਪੁਰਕਾਰ
- 2003 ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਭਾਸ਼ਾ ਵਿਭਾਗ)
- 2003‘ਵਾਰਿਸ ਸ਼ਾਹ ਪੁਰਸਕਾਰ’ ਵਿਸ਼ਵ ਪੰਜਾਬੀ ਕਾਨਫ਼ਰੰਸ, ਲੰਡਨ (ਬਰਤਾਨੀਆ )
- 2003 'ਸਾਡਾ ਮਾਣ' ਪੁਰਸਕਾਰ-ਪੰਜਾਬੀ ਸਭਿਆਚਾਰਕ ਮੰਚ ਲੰਡਨ ( ਲੱਖ ਰੁਪੈ ਦੀ ਰਾਸ਼ੀ) –ਬਰਤਾਨੀਆ
- 2006 ਅਵਾਰਡ ਆਫ਼ ਅਚੀਵਮੈਂਟ- ਵਤਨ ਮੀਡੀਆ ਗਰੁੱਪ ਮਿਸੀਸਾਗਾ (ਕਨੇਡਾ)
- 2006 ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਦਮੀ ਸਨਮਾਨ- ਟਰਾਂਟੋ (ਕਨੇਡਾ)
- 2006 'ਪੰਜਾਬੀ ਸੁਰ-ਸ਼ਬਦ ਸੰਗਮ' ਪੁਰਸਕਾਰ, ਅਡਮਿੰਟਨ (ਕਨੇਡਾ)
- 2007 'ਸਾਹਿਤ ਸੇਵਾ ਪੁਰਸਕਾਰ' ਸੈਂਟਰਲ ਐਸੋਸੀਏਸ਼ਨ ਆਫ਼ ਪੰਜਾਬੀ ਰਾਈਟਰਜ਼ ਆਫ਼ ਨੌਰਥ ਅਮਰੀਕਾ ਸਰੀ (ਕਨੇਡਾ)
- 2007 'ਆ-ਜੀਵਨ ਪ੍ਰਾਪਤੀ ਪੁਰਸਕਾਰ' ‘ਪੰਜਾਬੀ ਕਲਮਾਂ ਦਾ ਕਾਫ਼ਲਾ’- ਟਰਾਂਟੋ (ਕਨੇਡਾ)
- 2008 'ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ', ਓਨਟਾਰੀਓ -ਟਰਾਂਟੋ
- 2018 ਪੰਜਾਬ ਗੌਰਵ ਪੁਰਸਕਾਰ (ਪੰਜਾਬ ਆਰਟ ਕੌਂਸਲ)
- 2023 'ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ'-ਲਾਹੌਰ
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads