10 ਸਤੰਬਰ
ਮਿਤੀ From Wikipedia, the free encyclopedia
Remove ads
10 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 253ਵਾਂ (ਲੀਪ ਸਾਲ ਵਿੱਚ 254ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 112 ਦਿਨ ਬਾਕੀ ਹਨ।
ਵਾਕਿਆ
- 1846 – ਸਿਲਾਈ ਮਸੀਨ ਦਾ ਪੇਟੈਂਟ ਇਲਾਸ ਹੋਵੇ ਨੇ ਪ੍ਰਾਪਤ ਕੀਤਾ।
- 1919 – ਸੇਂਟ ਜਰਮੇਨ ਦੀ ਸੰਧੀ: ਮਿੱਤਰ ਰਾਸ਼ਟਰਾਂ ਨੇ ਆਸਟ੍ਰੀਆ ਦੇ ਖੇਤਰਫਲ ਨੂੰ ਵੀ ਸੀਮਿਤ ਕਰ ਦਿਤਾ।
- 1965 – ਪਰਮਵੀਰ ਚੱਕਰ ਵਿਜੇਤਾ ਭਾਰਤੀ ਸਿਪਾਹੀ ਅਬਦੁਲ ਹਮੀਦ ਸਹੀਦ ਹੋਇਆ।
- 1965 – ਆਸਲ ਉਤਾੜ ਦੀ ਲੜਾਈ ਸਮਾਪਤ ਹੋਈ।
- 1974 – ਗਿਨੀ-ਬਿਸਾਊ ਨੇ ਪੁਰਤਗਾਲ ਤੋਂ ਅਜ਼ਾਦੀ ਪ੍ਰਾਪਤ ਕੀਤੀ।
- 1992 – ਰੇਈਨਾ ਸੋਫ਼ੀਆ ਕੌਮੀ ਕਲਾ ਕੇਂਦਰ ਅਜਾਇਬਘਰ ਦਾ ਉਦਘਾਟਨ ਹੋਇਆ।
ਜਨਮ

- 1841 – ਬ੍ਰਿਟਿਸ਼ ਪ੍ਰਬੰਧਕ, ਵਿਦਵਾਨ ਅਤੇ ਲੇਖਕ ਮੈਕਸ ਆਰਥਰ ਮੈਕਾਲਿਫ਼ ਦਾ ਜਨਮ।
- 1887 – ਪ੍ਰਸਿੱਧ ਸਤੰਤਰਤਾ ਸੈਨਾਪਤੀ ਅਤੇ ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਗੋਵਿੰਦ ਵੱਲਭ ਪੰਤ ਦਾ ਜਨਮ।
- 1895 – ਅਮਰੀਕਾ ਦਾ ਮਾਨਵ ਸਾਸਤਰੀ ਮੈਲਵਿਲ ਜੇ ਹਰਸਕੋਵਿਤਸ ਦਾ ਜਨਮ।
- 1914 – ਅਮਰੀਕੀ ਫਿਲਮ ਨਿਰਦੇਸ਼ਕ, ਨਿਰਮਾਤਾ, ਅਤੇ ਐਡੀਟਰ ਰੌਬਰਟ ਵਾਈਜ਼ ਦਾ ਜਨਮ।
- 1923 – ਇਜ਼ਰਾਈਲੀ ਸਮਾਜ -ਵਿਗਿਆਨੀ ਐਸ.ਐਨ.ਆਈਸਨਸਟੈਡ ਦਾ ਜਨਮ।
- 1939 – ਅੰਗਰੇਜ਼ੀ ਸੰਗੀਤਕਾਰ ਜਾਨ ਲੈਨਨ ਦੀ ਪਤਨੀ ਅਤੇ ਜੂਲੀਅਨ ਲੈਨਨ ਦੀ ਮਾਂ ਸਿੰਥੀਆ ਲੈਨਨ ਦਾ ਜਨਮ।
- 1942 – ਮਲਿਆਲਮ ਸਾਹਿਤ ਦਾ ਇੱਕ ਭਾਰਤੀ ਲੇਖਕ ਐਮ. ਮੁਕੁੰਦਨ ਦਾ ਜਨਮ।
- 1945 – ਪੰਜਾਬੀ ਕਹਾਣੀਕਾਰ, ਸਾਹਿਤ ਅਕਾਦਮੀ ਇਨਾਮ ਜੇਤੂ ਵਰਿਆਮ ਸਿੰਘ ਸੰਧੂ ਦਾ ਜਨਮ।
- 1946 – ਓਡੀਸ਼ੀ ਡਾਂਸਰ ਕੁਮਕੁਮ ਮੋਹੰਤੀ ਦਾ ਜਨਮ।
- 1948 – ਮਰਾਠੀ, ਹਿੰਦੀ ਅਤੇ ਗੁਜਰਾਤੀ ਵਿੱਚ ਇੱਕ ਭਾਰਤੀ ਫ਼ਿਲਮ, ਥੀਏਟਰ ਅਤੇ ਟੈਲੀਵਿਜ਼ਨ ਅਭਿਨੇਤਰੀ ਭਕਤੀ ਬਾਰਵੇ ਦਾ ਜਨਮ।
- 1956 – ਪੰਜਾਬ, ਭਾਰਤ ਵਿੱਚ ਹੋਇਆ ਸੀ। ਉਹ ਇੱਕ ਸਾਬਕਾ ਖੇਡ ਹਰਭਜਨ ਸਿੰਘ (ਪਰਬਤ ਯਾਤਰੀ) ਦਾ ਜਨਮ।
- 1964 – ਚੀਨੀ ਉਦਯੋਗਪਤੀ ਹੈ ਜੋ ਕਿ ਅੰਤਰਰਾਸ਼ਟਰੀ ਸਮੂਹ ਅਲੀਬਾਬਾ ਦਾ ਮਾਲਕ ਜੈਕ ਮਾ ਦਾ ਜਨਮ।
- 1965 – ਭਾਰਤੀ ਅਦਾਕਾਰ, ਨਿਰਮਾਤਾ ਅਤੇ ਪਟਕਥਾ ਲੇਖਕ ਅਤੁਲ ਕੁਲਕਰਨੀ ਦਾ ਜਨਮ।
- 1967 – ਭਾਰਤੀ ਪੰਜਾਬ ਦੀ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਦਾ ਜਨਮ।
- 1972 – ਭਾਰਤੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਅਨੁਰਾਗ ਕਸ਼ਿਅਪ ਦਾ ਜਨਮ।
- 1979 – ਕੈਲੀਫੋਰਨੀਆ ਲੂਥਰਨ ਯੂਨੀਵਰਸਿਟੀ ਵਿੱਚ ਧਰਮ ਦਾ ਇੱਕੋ ਇੱਕ ਪ੍ਰੋਫੈਸਰ ਸੀ, ਜੋ ਕ੍ਰਿਸ਼ਚੀਅਨ ਨਹੀ ਸੀ ਰਾਹੁਲਦੀਪ ਸਿੰਘ ਗਿੱਲ ਦਾ ਜਨਮ।
- 1986 – ਸ਼ਿਲਾਂਗ, ਮੇਘਾਲਿਆ, ਭਾਰਤੀ ਫੁੱਟਬਾਲਰ ਇਉਗਨੇਸਨ ਲਿੰਗਡੋਹ ਦਾ ਜਨਮ।
- 1987 – ਨਾਈਜੀਰੀਆ ਦੀ ਸੁਰੱਖਿਆ ਕਰਮਚਾਰੀ ਅਤੇ ਵੇਟਲਿਫਟਰ ਹਦੀਜ਼ਾ ਜ਼ਕਾਰੀ ਦਾ ਜਨਮ।
Remove ads
ਦਿਹਾਂਤ
- 1659 – ਦਾਰਾ ਸ਼ਿਕੋਹ ਦੀ ਦਿੱਲੀ ਵਿੱਚ ਔਰੰਗਜੇਬ ਨੇ ਉਸ ਦੀ ਹੱਤਿਆ ਕੀਤੀ।
- 1758 – ਅਦੀਨਾ ਬੇਗ ਦਾ ਦਿਹਾਂਤ।
- 1759 – ਅੰਗਰੇਜ਼ੀ ਲੇਖਿਕਾ ਅਤੇ ਨਾਰੀਵਾਦੀ ਮੇਰੀ ਵੁਲਸਟਨਕਰਾਫ਼ਟ ਦਾ ਦਿਹਾਂਤ।
- 1871 – ਅੰਗਰੇਜ਼ੀ ਪ੍ਰਕਾਸ਼ਿਕ ਰਿਚਰਡ ਬੈਨਟਲੇ ਦਾ ਦਿਹਾਂਤ।
- 1915 – ਬੰਗਾਲੀ ਕ੍ਰਾਂਤੀਕਾਰੀ ਦਾਰਸ਼ਨਿਕ ਬਾਘਾ ਜਤਿਨ ਦਾ ਦਿਹਾਂਤ।
- 1923 – ਬੰਗਾਲੀ ਹਾਸਰਸ ਕਵੀ, ਕਹਾਣੀਕਾਰ ਅਤੇ ਨਾਟਕਕਾਰ ਸ਼ੁਕੁਮਾਰ ਰਾਏ ਦਾ ਦਿਹਾਂਤ।
- 1965 – ਪਰਮਵੀਰ ਚੱਕ ਵਿਜੇਤਾ ਭਾਰਤੀ ਸਿਪਾਹੀ ਅਬਦੁਲ ਹਮੀਦ ਸਹੀਦ ਹੋਇਆ।
- 1975 – ਇੰਗਲਿਸ਼ ਭੌਤਿਕ ਵਿਗਿਆਨੀ ਅਤੇ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਜਾਰਜ ਪੇਜਟ ਥਾਮਸਨ ਦਾ ਦਿਹਾਂਤ।
- 1979 – ਅੰਗੋਲਾ ਦੇ ਪਹਿਲੇ ਪ੍ਰਧਾਨ ਅੰਤੋਨੀਓ ਆਗਸਤੀਨੋ ਨੇਟੋ ਦਾ ਦਿਹਾਂਤ।
- 2006 – ਭਾਰਤ ਦੇ ਗੁਜਰਾਤੀ ਭਾਸ਼ਾ ਦੇ ਸਾਹਿਤ ਆਲੋਚਕ ਰਮਨਲਾਲ ਜੋਸ਼ੀ ਦਾ ਦਿਹਾਂਤ।
- 2007 – ਬ੍ਰਿਟਿਸ਼ ਵਪਾਰੀ, ਮਨੁੱਖੀ ਅਧਿਕਾਰ ਕਾਰਜਕਰਤਾ ਅਤੇ ਵਾਤਾਵਰਣ ਪ੍ਰਚਾਰਕ ਅਨੀਤਾ ਰੋਡਿਕ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads