5 ਦਸੰਬਰ
From Wikipedia, the free encyclopedia
Remove ads
5 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 339ਵਾਂ (ਲੀਪ ਸਾਲ ਵਿੱਚ 340ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 26 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 21 ਮੱਘਰ ਬਣਦਾ ਹੈ।
ਵਾਕਿਆ
- ਵਿਸ਼ਵ ਮਿੱਟੀ ਦਿਵਸ
- 1492 – ਕਰਿਸਟੋਫਰ ਕੋਲੰਬਸ ਨੇ ਹਿਸਪਾਨੀਓਆ (ਹੁਣ ਹੈਤੀ) ਮੁਲਕ ਦੀ ਖੋਜ ਕੀਤੀ।
- 1705 – ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਛਡਿਆ।
- 1705 – ਸਰਸਾ ਨਦੀ ਦੇ ਕੰਢੇ ਆ ਕੇ ਦਸਵੇਂ ਗੁਰੂ ਦਾ ਪਰਿਵਾਰ ਵਿਛੜ ਗਿਆ।
- 1709 – ਬੰਦਾ ਸਿੰਘ ਬਹਾਦਰ ਦਾ ਸਢੌਰਾ ਉਤੇ ਕਬਜ਼ਾ।
- 1735 – ਬੇਸਲ ਸਮੱਸਿਆ ਗਣਿਤੀ ਵਿਸ਼ਲੇਸ਼ਣ ਦੀ ਸਮੱਸਿਆ ਪਹਿਲੀ ਵਾਰ ਪੜੀ ਗਈ।
- 1766 – ਦੁਨੀਆ ਭਰ ਦੀਆਂ ਕੀਮਤੀ ਚੀਜ਼ਾਂ ਦੀ ਨੀਲਾਮੀ ਕਰਨ ਵਾਲੀ ਕੰਪਨੀ 'ਜੇਮਜ਼ ਕਰਿਸਟੀ' ਨੇ ਪਹਿਲੀ ਨੀਲਾਮੀ ਕੀਤੀ।
- 1797 – ਇੰਗਲੈਂਡ 'ਤੇ ਹਮਲਾ ਕਰਨ ਦੀ ਤਿਆਰੀ ਦੀ ਪਲਾਨਿੰਗ ਕਰਨ ਵਾਸਤੇ ਨੈਪੋਲੀਅਨ ਫ਼ਰਾਂਸ ਦੀ ਰਾਜਧਾਨੀ ਪੈਰਿਸ ਪੁੱਜਾ।
- 1921 – ਬਿ੍ਟਨ ਨੇ ਆਇਰਸ਼ ਖਾੜਕੂ ਜਮਾਤ 'ਸਿੰਨ ਫ਼ੇਨ' ਨਾਲ ਸਮਝੌਤਾ ਕਰ ਕੇ ਆਇਰਲੈਂਡ ਨੂੰ ਆਜ਼ਾਦ ਕਰਨਾ ਮੰਨ ਲਿਆ।
- 1932 – ਜਰਮਨ ਦੇ ਸਾਇੰਸਦਾਨ ਅਲਬਰਟ ਆਈਨਸਟਾਈਨ ਨੂੰ ਅਮਰੀਕਾ ਦਾ ਵੀਜ਼ਾ ਦਿਤਾ ਗਿਆ।
- 1933 – ਅਮਰੀਕਾ ਵਿੱਚ 1920 ਵਿੱਚ ਲਾਗੂ ਹੋਈ ਸ਼ਰਾਬ-ਬੰਦੀ ਦਾ ਕਾਨੂੰਨ ਮੁਲਕ ਦੇ ਕਾਨੂੰਨ ਵਿੱਚ 21ਵੀਂ ਸੋਧ ਕਰ ਕੇ ਖ਼ਤਮ ਕੀਤਾ ਗਿਆ।
- 1934 – ਰੂਸ ਵਿੱਚ ਜੋਸਿਫ਼ ਸਟਾਲਿਨ ਵਿਰੁਧ ਬਗ਼ਾਵਤ ਦੇ ਦੋਸ਼ ਵਿੱਚ 66 ਬੰਦਿਆਂ ਨੂੰ ਸਜ਼ਾਏ ਮੌਤ ਦਿਤੀ ਗਈ।
- 1951 – ਦੁਨੀਆ ਦੀ ਪਹਿਲੀ 'ਪੁਸ਼ ਬਟਨ' ਗੈਰਾਜ ਵਾਸ਼ਿੰਗਟਨ ਵਿੱਚ ਸ਼ੁਰੂ ਕੀਤੀ ਗਈ।
- 1966 – ਸੰਤ ਫਤਿਹ ਸਿੰਘ ਨੇ ਮਰਨ ਵਰਤ ਅਤੇ ਸੜ ਮਰਨ ਦਾ ਐਲਾਨ ਕੀਤਾ।
- 1971 – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਕਸ਼ਮੀਰ ਵਿੱਚ ਭਾਰਤ ਤੇ ਪਾਕਿਸਤਾਨ ਵਲੋਂ ਇਕ-ਦੂਜੇ ਵਿਰੁਧ ਦੁਸ਼ਮਣੀ ਕਾਰਵਾਈਆਂ ਬੰਦ ਕਰਨ ਸਬੰਧੀ ਮਤੇ ਨੂੰ ਰੂਸ ਨੇ ਵੀਟੋ ਕੀਤਾ।
- 1977 – ਇਜ਼ਰਾਈਲ ਨਾਲ ਸਮਝੌਤੇ ਕਾਰਨ ਮਿਸਰ ਨੇ ਸੀਰੀਆ, ਲਿਬਨਾਨ, ਅਲਜੀਰੀਆ, ਇਰਾਕ ਅਤੇ ਸਾਊਥ ਯਮਨ ਨਾਲੋਂ ਸਫ਼ਾਰਤੀ ਸਬੰਧ ਤੋੜ ਲਏ।
- 1978 – ਰੂਸ ਨੇ ਅਫ਼ਗ਼ਾਨਿਸਤਾਨ ਨਾਲ 20 ਸਾਲਾ 'ਦੋਸਤੀ ਦਾ ਅਹਿਦਨਾਮਾ' ਕੀਤਾ।
- 2001 – ਅਫ਼ਗ਼ਾਨਿਸਤਾਨ ਦੇ ਤਾਲਿਬਾਨ ਦੇ ਹੱਥੋਂ ਨਿਕਲ ਜਾਣ ਮਗਰੋਂ ਦੇਸ਼ ਦਾ ਇੰਤਜ਼ਾਮ ਸੰਭਾਲਣ ਵਾਸਤੇ ਹਮੀਦ ਕਰਜ਼ਾਈ ਦੀ ਅਗਵਾਈ ਹੇਠ ਇੱਕ ਕਾਇਮ ਮੁਕਾਮ ਨਿਜ਼ਾਮ ਬਣਾਇਆ ਗਿਆ ਜਿਸ ਵਿੱਚ 2 ਔਰਤਾਂ ਵੀ ਸ਼ਾਮਲ ਕੀਤੀਆਂ ਗਈਆਂ।
- 2013 – ਭਾਰਤ ਦੇ ਮੰਤਰੀ ਮੰਡਲ ਨੇ ਤੇਲੰਗਾਣਾ ਰਾਜ ਦੇ ਬਿੱਲ ਨੂੰ ਪ੍ਰਵਾਨਗੀ ਦਿਤੀ।
Remove ads
ਜਨਮ



- 1782 – ਅਮਰੀਕੀ ਰਾਸ਼ਟਰਪਤੀ ਮਾਰਟਿਨ ਵੈਨ ਬੁਰੇਨ ਦਾ ਜਨਮ।
- 1803 – ਰੂਸ ਦਾ ਰੁਮਾਂਟਿਕ ਸ਼ਾਇਰ ਫ਼ਿਓਦਰ ਤਿਊਤਚੇਵ ਦਾ ਜਨਮ।
- 1830 – ਅੰਗਰੇਜ ਕਵੀ ਕ੍ਰਿਸਟੀਨਾ ਰੋਸੇਟੀ ਦਾ ਜਨਮ।
- 1872 – ਪੰਜਾਬੀ ਦੇ ਸਿਰਮੌਰ ਲੇਖਕ ਭਾਈ ਵੀਰ ਸਿੰਘ ਦਾ ਜਨਮ।
- 1898 – ਉਰਦੂ ਸ਼ਾਇਰ ਜੋਸ਼ ਮਲੀਹਾਬਾਦੀ ਦਾ ਜਨਮ।
- 1901 – ਜਰਮਨੀ ਦਾ ਭੌਤਿਕ ਵਿਗਿਆਨੀ ਵਰਨਰ ਆਈਜਨਬਰਗ ਦਾ ਜਨਮ।
- 1901 – ਅਮਰੀਕੀ ਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ, ਫ਼ਿਲਮਕਾਰ, ਲੋਕ ਸੇਵਕ ਅਤੇ ਆਵਾਜ਼ ਕਲਾਕਾਰ ਵਾਲਟ ਡਿਜ਼ਨੀ ਦਾ ਜਨਮ।
- 1905 – ਕਸ਼ਮੀਰ ਦਾ ਰਾਜਨੀਤਕ ਨੇਤਾ ਸ਼ੇਖ ਅਬਦੁੱਲਾ ਦਾ ਜਨਮ।
- 1918 – ਉਰਦੂ ਕਵੀ, ਲੇਖਕ ਅਤੇ ਵਿਦਵਾਨ ਜਗਨਨਾਥ ਆਜ਼ਾਦ ਦਾ ਜਨਮ।
- 1938 – ਗੁਜਰਾਤ, ਭਾਰਤ ਦਾ ਨਾਵਲਕਾਰ, ਕਵੀ ਅਤੇ ਆਲੋਚਕ ਰਘੁਵੀਰ ਚੌਧਰੀ ਦਾ ਜਨਮ।
- 1940 – ਗ਼ਜ਼ਲ ਗਾਇਕ ਅਤੇ ਸੰਗੀਤਕਾਰ ਗ਼ੁਲਾਮ ਅਲੀ ਦਾ ਜਨਮ।
- 1969 – ਭਾਰਤੀ ਨਿਸ਼ਾਨੇਬਾਜ ਅੰਜਲੀ ਭਾਗਵਤ ਦਾ ਜਨਮ।
- 1985 – ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਸ਼ਿਖਰ ਧਵਨ ਦਾ ਜਨਮ।
Remove ads
ਦਿਹਾਂਤ



- 1700 – ਮਾਤਾ ਜੀਤੋ ਚੜ੍ਹਾਈ ਕਰ ਗਏ।
- 1791 – ਜਰਮਨ ਸ਼ਾਸਤਰੀ ਸੰਗੀਤਕਾਰ ਵੋਲਫ਼ਗਾਂਗ ਆਮਾਡੇਅਸ ਮੋਜ਼ਾਰਟ ਦਾ ਦਿਹਾਂਤ।
- 1870 – ਫ਼ਰਾਂਸੀਸੀ ਲਿਖਾਰੀ ਅਲੈਗਜ਼ੈਂਡਰ ਡਿਊਮਾ ਦਾ ਦਿਹਾਂਤ।
- 1926 – ਫ਼ਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਦਾ ਬਾਨੀ ਕਲੌਦ ਮੋਨੇ ਦਾ ਦਿਹਾਂਤ।
- 1941 – ਭਾਰਤ ਦੇ ਪ੍ਰਸਿੱਧ ਚਿੱਤਰਕਾਰ ਅੰਮ੍ਰਿਤਾ ਸ਼ੇਰਗਿਲ ਦਾ ਦਿਹਾਂਤ।
- 1950 – ਭਾਰਤ ਦਾ ਮਹਾਨ ਯੋਗੀ ਅਤੇ ਦਾਰਸ਼ਨਿਕ ਸ਼੍ਰੀ ਅਰਬਿੰਦੋ ਦਾ ਦਿਹਾਂਤ।
- 1951 – ਭਾਰਤੀ ਲੇਖਕ ਅਤੇ ਚਿੱਤਰਕਾਰ ਅਵਨਿੰਦਰਨਾਥ ਟੈਗੋਰ ਦਾ ਦਿਹਾਂਤ।
- 1954 – ਭਾਰਤ ਆਜ਼ਾਦੀ ਘੁਲਾਟੀਆ, ਨਾਵਲਕਾਰ, ਕਹਾਣੀਕਾਰ, ਵਿਅੰਗਕਾਰ ਕਾਲਕੀ ਕ੍ਰਿਸ਼ਨਾਮੂਰਤੀ ਦਾ ਦਿਹਾਂਤ।
- 1955 – ਭਾਰਤੀ ਉਰਦੂ ਸ਼ਾਇਰ ਮਜਾਜ਼ ਦਾ ਦਿਹਾਂਤ।
- 1958 – ਪਾਕਿਸਤਾਨੀ ਉਰਦੂ ਹਾਸਰਸ ਲੇਖਕ ਪਤਰਸ ਬੁਖਾਰੀ ਦਾ ਦਿਹਾਂਤ।
- 2001 – ਭਾਰਤੀ ਹਾਕੀ ਓਲੰਪਿਅਨ ਧਰਮ ਸਿੰਘ ਓਲੰਪੀਅਨ ਦਾ ਦਿਹਾਂਤ।
- 2004 – ਪੰਜਾਬੀ ਸਾਹਿਤ ਦੇ ਵਿਦਵਾਨ ਅਧਿਆਪਕ, ਆਲੋਚਕ ਡਾ. ਕੇਸਰ ਸਿੰਘ ਦਾ ਦਿਹਾਂਤ।
- 2013 – ਦੱਖਣੀ ਅਫਰੀਕਾ ਦੀ ਜੰਗੇ ਆਜ਼ਾਦੀ ਦੇ ਸਭ ਤੋਂ ਅਹਿਮ ਜਰਨੈਲ ਨੈਲਸਨ ਮੰਡੇਲਾ ਦੀ ਮੌਤ ਹੋਈ।
Wikiwand - on
Seamless Wikipedia browsing. On steroids.
Remove ads