ਸੁਧਾ ਚੰਦਰਨ
From Wikipedia, the free encyclopedia
Remove ads
ਸੁਧਾ ਚੰਦਰਨ (ਜਨਮ 27 ਸਤੰਬਰ 1965) ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਤੇ ਇੱਕ ਨਿਪੁੰਨ ਭਰਤਨਾਟਿਅਮ ਡਾਂਸਰ ਹੈ। 1981 ਵਿਚ ਆਪਣੇ ਮਾਤਾ-ਪਿਤਾ ਨਾਲ ਮਦਰਾਸ ਤੋਂ ਵਾਪਸ ਆਉਂਦਿਆਂ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਨੇੜੇ ਸੜਕ ਹਾਦਸੇ ਵਿਚ ਉਸਦੀ ਲੱਤ ਨੂੰ ਸੱਟ ਲੱਗੀ।[4] ਉਸਦੀ ਲੱਤ ਗੈਂਗਰੀਨ ਹੋ ਗਈ ਅਤੇ ਉਸਦੇ ਮਾਪਿਆਂ ਨੇ ਡਾਂਸ ਨਾ ਕਰਨ ਲਈ ਕਿਹਾ।[5] ਹਾਲਾਂਕਿ ਬਾਅਦ ਵਿੱਚ ਉਹ ਇੱਕ ਸਥਾਪਤ ਭਰਤਨਾਟਿਅਮ ਡਾਂਸਰ ਬਣ ਗਈ। ਚੰਦਰਨ ਕਹੀਂ ਕਿਸੀ ਰੋਜ ਵਿਚ ਰਾਮੋਲਾ ਸਿਕੰਦ, ਨਾਗੀਨ 1, 2 ਅਤੇ 3 ਵਿਚ ਯਾਮਿਨੀ, ਦੇਵੀਮ ਠੰਧਾ ਵੀਦੂ ਵਿਚ ਚਿੱਤਰਦੇਵੀ, ਸਾਥੀ ਨਿਭਣਾ ਸਾਥੀਆ ਦੀ ਤਮਿਲ ਰੀਮੇਕ ਅਤੇ ਹਮ ਪੰਚ (ਸੀਜ਼ਨ ਦੋ) ਵਿਚ ਆਨੰਦ ਦੀ ਪਹਿਲੀ ਪਤਨੀ ਦੇ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਉਸਨੇ ਝਲਕ ਦਖਲਾ ਜਾ ਵਿੱਚ ਵੀ ਹਿੱਸਾ ਲਿਆ ਸੀ। 1985 ਵਿੱਚ ਉਸਨੇ ਤੇਲਗੂ ਫ਼ਿਲਮ ਮਯੂਰੀ ਵਿੱਚ ਕੰਮ ਕੀਤਾ। ਉਹ ਅੰਗ੍ਰੇਜ਼ੀ, ਤਾਮਿਲ, ਮਲਿਆਲਮ, ਹਿੰਦੀ, ਤੇਲਗੂ ਅਤੇ ਕੰਨੜ ਨੂੰ ਚੰਗੀ ਤਰ੍ਹਾਂ ਬੋਲ ਸਕਦੀ ਹੈ।
Remove ads
ਸ਼ੁਰੂਆਤੀ ਅਤੇ ਨਿੱਜੀ ਜ਼ਿੰਦਗੀ
ਸੁਧਾ ਚੰਦਰਨ ਦਾ ਜਨਮ ਮੁੰਬਈ ਵਿੱਚ ਹੋਇਆ ਸੀ।[6] ਉਸਨੇ ਨੇਟਵੂ ਦੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਸਦਾ ਜਨਮ ਅਤੇ ਪਾਲਣ ਪੋਸ਼ਣ ਮੁੰਬਈ ਵਿੱਚ ਹੋਇਆ ਸੀ, ਪਰ ਉਸਦਾ ਪਰਿਵਾਰ ਵਾਇਲੂਰ, ਤਿਰੂਚਿਰਪੱਲੀ, ਤਾਮਿਲਨਾਡੂ ਤੋਂ ਹੈ। ਉਸ ਦੇ ਦਾਦਾ ਦਾਦੀ, ਜੋ ਚੌਥੀ ਪੀੜ੍ਹੀ ਦੇ ਸਨ, ਤਾਮਿਲਨਾਡੂ ਤੋਂ ਕੇਰਲਾ ਦੇ ਪਲਕਕੈਡ ਚਲੇ ਗਏ ਸਨ। ਉਸ ਦੇ ਪਿਤਾ ਕੇ.ਡੀ.ਚੰਦਰਨ, ਯੂ.ਐਸ.ਆਈ.ਐਸ. ਵਿੱਚ ਕੰਮ ਕਰਦੇ ਸਨ ਅਤੇ ਸਾਬਕਾ ਅਦਾਕਾਰ ਹਨ। ਸੁਧਾ ਚੰਦਰਨ ਨੇ ਮਿਥੀਬਾਈ ਕਾਲਜ, ਮੁੰਬਈ ਤੋਂ ਬੀ.ਏ. ਕੀਤੀ ਅਤੇ ਬਾਅਦ ਵਿਚ ਅਰਥ ਸ਼ਾਸਤਰ ਵਿਚ ਐਮ.ਏ. ਕੀਤੀ। [7]
ਮਈ 1981 ਵਿਚ ਲਗਭਗ 16 ਸਾਲ ਦੀ ਉਮਰ ਵਿਚ ਤਾਮਿਲਨਾਡੂ ਵਿਚ, ਚੰਦਰਨ ਨਾਲ ਇਕ ਹਾਦਸੇ ਹੋਇਆ, ਜਿਸ ਵਿਚ ਉਸ ਦੀਆਂ ਲੱਤਾਂ ਜ਼ਖਮੀ ਹੋ ਗਈਆਂ। ਉਸ ਨੇ ਸਥਾਨਕ ਹਸਪਤਾਲ ਵਿਚ ਜ਼ਖ਼ਮਾਂ ਦਾ ਮੁੱਢਲਾ ਡਾਕਟਰੀ ਇਲਾਜ ਕਰਵਾਇਆ ਅਤੇ ਬਾਅਦ ਵਿਚ ਮਦਰਾਸ ਦੇ ਵਿਜੇ ਹਸਪਤਾਲ ਵਿਚ ਦਾਖਲ ਹੋ ਗਈ। ਜਦੋਂ ਡਾਕਟਰਾਂ ਨੂੰ ਪਤਾ ਲੱਗਿਆ ਕਿ ਉਸ ਦੀ ਸੱਜੀ ਲੱਤ 'ਤੇ ਗੈਂਗਰੇਨ ਬਣ ਗਈ, ਜਿਸਨੂੰ ਕੱਢਣ ਦੀ ਜ਼ਰੂਰਤ ਸੀ।[8] ਚੰਦਰਨ ਦਾ ਕਹਿਣਾ ਹੈ ਕਿ ਇਹ ਦੌਰ ਉਸ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਸਮਾਂ ਸੀ। ਬਾਅਦ ਵਿਚ ਉਸਨੇ ਜੈਪੁਰ ਪੈਰ ਦੀ ਸਹਾਇਤਾ ਨਾਲ ਕੁਝ ਗਤੀਸ਼ੀਲਤਾ ਹਾਸਿਲ ਕੀਤੀ।[9] ਉਹ ਦੋ ਸਾਲਾਂ ਦੇ ਅੰਤਰਾਲ ਤੋਂ ਬਾਅਦ ਨਾਚ ਕਰਨ ਲਈ ਵਾਪਸ ਪਰਤੀ ਅਤੇ ਭਾਰਤ, ਸਾਊਦੀ ਅਰਬ, ਸੰਯੁਕਤ ਰਾਜ, ਯੂਕੇ, ਕਨੇਡਾ, ਯੂਏਈ, ਕਤਰ, ਕੁਵੈਤ, ਬਹਿਰੀਨ, ਯਮਨ ਅਤੇ ਓਮਾਨ ਵਿੱਚ ਪ੍ਰਦਰਸ਼ਨ ਕੀਤਾ। ਉਸ ਦੀ ਜੀਵਨੀ 8-11 ਦੀ ਉਮਰ ਸਮੂਹ ਦੇ ਸਕੂਲੀ ਬੱਚਿਆਂ ਲਈ ਪਾਠਕ੍ਰਮ ਦਾ ਹਿੱਸਾ ਹੈ।[10][11] ਸੁਧਾ ਚੰਦਰਨ ਨੇ 1994 ਵਿੱਚ ਸਹਾਇਕ ਡਾਇਰੈਕਟਰ ਰਵੀ ਡਾਂਗ ਨਾਲ ਵਿਆਹ ਕਰਵਾ ਲਿਆ।[12] ਉਸਨੂੰ ਇਨਵਰਟਿਸ ਯੂਨੀਵਰਸਿਟੀ, ਬਰੇਲੀ ਦੁਆਰਾ ਆਨਰੇਰੀ ਡਾਕਟਰੇਟ ਦਿੱਤੀ ਗਈ।
Remove ads
ਕਰੀਅਰ
ਚੰਦਰਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੇਲਗੂ ਫ਼ਿਲਮ ਮਯੂਰੀ ਨਾਲ ਕੀਤੀ, ਜੋ ਉਸਦੀ ਆਪਣੀ ਜ਼ਿੰਦਗੀ 'ਤੇ ਅਧਾਰਤ ਸੀ। ਫ਼ਿਲਮ ਨੂੰ ਬਾਅਦ ਵਿਚ ਤਾਮਿਲ ਅਤੇ ਮਲਿਆਲਮ ਵਿਚ ਡੱਬ ਕੀਤਾ ਗਿਆ ਸੀ।[13] ਇਹ ਹਿੰਦੀ ਵਿਚ ਨਾਚੇ ਮਾਯੂਰੀ ਵਜੋਂ ਦੁਬਾਰਾ ਬਣਾਈ ਗਈ ਸੀ, ਜਿੱਥੇ ਚੰਦਰਨ ਨੇ ਫਿਰ ਆਪਣੇ ਆਪ ਦੀ ਭੂਮਿਕਾ ਨਿਭਾਈ ਅਤੇ ਸ਼ੇਖਰ ਸੁਮਨ, ਅਰੁਣਾ ਈਰਾਨੀ ਅਤੇ ਦੀਨਾ ਪਾਠਕਨਾਲ ਕੰਮ ਕੀਤਾ। ਉਸ ਨੂੰ ਮਯੂਰੀ ਵਿਚ ਉਸ ਦੇ ਪ੍ਰਦਰਸ਼ਨ ਲਈ 1986 ਦੇ ਰਾਸ਼ਟਰੀ ਫਿਲਮ ਅਵਾਰਡਾਂ ਵਿਚ ਵਿਸ਼ੇਸ਼ ਜਿਊਰੀ ਪੁਰਸਕਾਰ ਦਿੱਤਾ ਗਿਆ।
ਟੈਲੀਵੀਜ਼ਨ 'ਤੇ ਚੰਦਰਨ ਦੇ ਉਘੇ ਸ਼ੋਅ 'ਚ 'ਕਹੀਂ ਕਿਸੀ ਰੋਜ' ਅਤੇ ਕੇ ਸਟ੍ਰੀਟ ਪਾਲੀ ਹਿੱਲ ਸ਼ਾਮਿਲ ਹਨ। ਉਹ 2007 ਵਿਚ ਡਾਂਸ ਰਿਏਲਿਟੀ ਸ਼ੋਅ ਝਲਕ ਦਿਖਲਾ ਜਾ 2 ਦੀ ਮੁਕਾਬਲੇਬਾਜ਼ ਸੀ। ਉਹ 2015 ਟੀਵੀ ਅਤੇ ਸੀਰੀਅਲ ਨਾਗਿਨ ਵਿੱਚ ਯਾਮਿਨੀ ਦੇ ਰੂਪ ਵਿੱਚ ਨਜ਼ਰ ਆਈ ਸੀ।
Remove ads
ਫ਼ਿਲਮੋਗ੍ਰਾਫੀ
ਟੈਲੀਵਿਜ਼ਨ
- ਬਤੌਰ ਜੱਜ
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads

