ਓਸ਼ੇਨੀਆ

ਮਹਾਂਦੀਪ From Wikipedia, the free encyclopedia

ਓਸ਼ੇਨੀਆ
Remove ads

ਓਸ਼ੇਨੀਆ ਤਪਤ-ਖੰਡੀ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂਆਂ ਦੁਆਲੇ ਕੇਂਦਰਤ ਇੱਕ ਖੇਤਰ ਹੈ।[1] ਕਿ ਓਸ਼ੇਨੀਆ ਕਿਸ-ਕਿਸ ਦਾ ਬਣਿਆ ਹੋਇਆ ਹੈ ਬਾਰੇ ਵਿਚਾਰ ਦੱਖਣੀ ਪ੍ਰਸ਼ਾਂਤ (ਨਸਲ-ਵਿਗਿਆਨ ਅਨੁਸਾਰ ਮੈਲਾਨੇਸ਼ੀਆ, ਮਾਈਕ੍ਰੋਨੇਸ਼ੀਆ ਅਤੇ ਪਾਲੀਨੇਸ਼ੀਆ ਵਿੱਚ ਵੰਡਿਆ ਹੋਇਆ) ਦੇ ਜਵਾਲਾਮੁਖੀ ਟਾਪੂ ਅਤੇ ਮੂੰਗੀਆ-ਪ੍ਰਵਾਲਟਾਪੂ ਤੋਂ ਲੈ ਕੇ[2] ਏਸ਼ੀਆ ਅਤੇ ਅਮਰੀਕਾ ਗਭਲੇ ਕੁੱਲ ਟਾਪੂਵਾਦੀ ਖੇਤਰ (ਜਿਸ ਵਿੱਚ ਆਸਟ੍ਰੇਲੇਸ਼ੀਆ ਅਤੇ ਮਾਲੇ ਟਾਪੂ-ਸਮੂਹ ਵੀ ਸ਼ਾਮਲ ਹੈ) ਤੱਕ ਬਦਲਦੇ ਹਨ। ਇਸ ਸ਼ਬਦ ਨੂੰ ਕਈ ਵਾਰ ਉਚੇਚੇ ਤੌਰ ਉੱਤੇ ਆਸਟ੍ਰੇਲੀਆ ਅਤੇ ਨੇੜਲੇ ਟਾਪੂਆਂ ਤੋਂ ਬਣਦੇ ਮਹਾਂਦੀਪ ਲਈ[3][4][5][6][7] ਜਾਂ ਜੀਵ-ਭੂਗੋਲਕ ਤੌਰ ਉੱਤੇ ਆਸਟ੍ਰੇਲੇਸ਼ੀਆਈ ਈਕੋ-ਜੋਨ (ਵਾਲੇਸੀਆ ਅਤੇ ਆਸਟ੍ਰੇਲੇਸ਼ੀਆ) ਜਾਂ ਪ੍ਰਸ਼ਾਂਤ ਈਕੋ-ਜੋਨ (ਜਾਂ ਨਿਊਜ਼ੀਲੈਂਡ[8] ਜਾਂ ਮੂਲ-ਧਰਤ ਨਿਊ ਗਿਨੀ[9] ਤੋਂ ਛੁੱਟ ਮੈਲਾਨੇਸ਼ੀਆ, ਪਾਲੀਨੇਸ਼ੀਆ ਅਤੇ ਮਾਈਕ੍ਰੋਨੇਸ਼ੀਆ) ਦੇ ਲਈ ਵਰਤਿਆ ਜਾਂਦਾ ਹੈ।

Thumb
ਪ੍ਰਸ਼ਾਂਤ ਮਹਾਂਸਾਗਰ ਦਾ ਆਰਥੋਗ੍ਰਾਫ਼ਿਕ ਪਰਛਾਵਾਂ ਜਿਸ ਵਿੱਚ ਓਸ਼ੇਨੀਆ ਦਾ ਡਾਢਾ ਹਿੱਸਾ ਦਿਖ ਰਿਹਾ ਹੈ।
Remove ads

ਸ਼ਬਦ ਉਤਪਤੀ

ਇਹ ਨਾਮ 1812 ਈਸਵੀ ਦੇ ਲਗਭਗ ਭੂਗੋਲ-ਸ਼ਾਸਤਰੀ ਕੋਨਰਾਡ ਮਾਲਟ-ਬਰੂਨ ਦੁਆਰਾ Océanie (ਓਸੇਆਨੀ) ਦੇ ਰੂਪ ਵਿੱਚ ਘੜਿਆ ਗਿਆ ਸੀ। ਓਸੇਆਨੀ ਸ਼ਬਦ ਫ਼੍ਰਾਂਸੀਸੀ ਭਾਸ਼ਾ ਦਾ ਹੈ ਜੋ ਯੂਨਾਨੀ ਸ਼ਬਦ ὠκεανός (ਓਕੇਆਨੋਸ) ਭਾਵ ਮਹਾਂਸਾਗਰ ਤੋਂ ਆਇਆ ਹੈ।

ਅਬਾਦੀ ਅੰਕੜੇ

ਹੋਰ ਜਾਣਕਾਰੀ ਖੇਤਰਫਲ, ਅਬਾਦੀ ...
ਹੋਰ ਜਾਣਕਾਰੀ ਖੇਤਰਫਲ, ਅਬਾਦੀ ...

ਓਸ਼ੇਨੀਆ

Thumb
ਵਧੇਰਾ ਭੂਗੋਲਕ ਓਸ਼ੇਨੀਆ.
ਇਸ ਪੈਮਾਨੇ ਉੱਤੇ ਦੱਖਣੀ ਪ੍ਰਸ਼ਾਂਤ ਦਾ ਥੋੜ੍ਹਾ ਜਿਹਾ ਹਿੱਸਾ ਹੀ ਪ੍ਰਤੱਖ ਹੈ, ਪਰ ਹਵਾਈ ਦਾ ਟਾਪੂ ਪੂਰਬੀ ਦਿਸਹੱਦੇ ਕੋਲ ਨਜ਼ਰ ਆ ਰਿਹਾ ਹੈ।

Thumb
ਛੁਟੇਰਾ ਭੂਗੋਲਕ ਓਸ਼ੇਨੀਆ
ਮੈਲਾਨੇਸ਼ੀਆ ਟਾਪੂ, ਮਾਈਕ੍ਰੋਨੇਸ਼ੀਆ ਅਤੇ ਪਾਲੀਨੇਸ਼ੀਆ (ਨਿਊਜ਼ੀਲੈਂਡ ਤੋਂ ਛੁੱਟ)


Thumb
ਓਸ਼ੇਨੀਆ ਦਾ ਨਕਸ਼ਾ
Thumb
ਓਸ਼ੇਨੀਆ ਦੇ ਟਾਪੂਆਂ ਦਾ ਭੂਗੋਲਕ ਨਕਸ਼ਾ
ਹੋਰ ਜਾਣਕਾਰੀ ਖੇਤਰ ਅਤੇ ਬਾਅਦ ਵਿੱਚ ਦੇਸ਼ਾਂ ਦੇ ਨਾਮ ਅਤੇ ਉਹਨਾਂ ਦੇ ਝੰਡੇ, ਖੇਤਰਫਲ (ਵਰਗ ਕਿਮੀ) ...
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਓਸ਼ੇਨੀਆ ਦੇ ਦੇਸ਼ਾਂ ਅਤੇ ਇਲਾਕਿਆਂ ਦਾ ਨਕਸ਼ਾ
Remove ads

ਧਰਮ

ਓਸ਼ੇਨੀਆ ਦਾ ਪ੍ਰਮੁੱਖ ਧਰਮ ਇਸਾਈਅਤ ਹੈ। ਰਵਾਇਤੀ ਧਰਮ ਚੇਤਨਾਵਾਦੀ ਹਨ ਅਤੇ ਰੂੜੀਗਤ ਕਬੀਲੇ ਕੁਦਰਤੀ ਤਾਕਤਾਂ ਵਿੱਚ ਆਤਮਾ ਹੋਣ (ਟੋਕ ਪਿਸਿਨ ਵਿੱਚ ਮਸਲਈ) ਦਾ ਵਿਸ਼ਵਾਸ ਰੱਖਦੇ ਹਨ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਹਾਲੀਆ ਮਰਦਮਸ਼ੁਮਾਰੀਆਂ 'ਚ ਬਹੁਤ ਸਾਰੇ ਲੋਕਾਂ ਨੇ "ਕੋਈ ਧਰਮ ਨਹੀਂ" ਨੂੰ ਹੁੰਗਾਰਾ ਦਿੱਤਾ ਹੈ ਜਿਸ ਵਿੱਚ ਨਾਸਤਕਵਾਦ, ਸ਼ੰਕਾਵਾਦ, ਧਰਮ-ਨਿਰਪੇਖ ਮਾਨਵਵਾਦ ਅਤੇ ਬੁੱਧੀਵਾਦ ਸ਼ਾਮਲ ਹੈ। ਟੋਂਗਾ ਵਿੱਚ ਰੋਜਾਨਾ ਜੀਵਨ ਪਾਲੀਨੇਸ਼ੀਆਈ ਅਤੇ ਖਾਸ ਕਰ ਕੇ ਇਸਾਈ ਰਵਾਇਤਾਂ ਤੋਂ ਕਾਫ਼ੀ ਪ੍ਰਭਾਵਤ ਹੈ। ਤਿਆਪਤਾਤਾ, ਸਮੋਆ 'ਚ ਬਣਿਆ ਬਹਾ'ਈ ਪੂਜਾਘਰ ਬਹਾ'ਈ ਮੱਤ ਦਾ ਮਹੱਤਵਪੂਰਨ ਸਥਾਨ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads