ਸਿੱਖ ਸਾਮਰਾਜ

ਭਾਰਤੀ ਉਪਮਹਾਂਦੀਪ ਦਾ ਇੱਕ ਸਾਮਰਾਜ From Wikipedia, the free encyclopedia

ਸਿੱਖ ਸਾਮਰਾਜ
Remove ads

ਸਿੱਖ ਸਾਮਰਾਜ (ਅੰਗਰੇਜ਼ੀ: Sikh Empire) ਜਾਂ ਸਿੱਖ ਰਾਜ ਭਾਰਤੀ ਉਪ ਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਸਥਿਤ ਇੱਕ ਖੇਤਰੀ ਸ਼ਕਤੀ ਸੀ।[5][6] ਇਹ 1799 ਤੋਂ ਸ਼ੁਰੂ ਹੋਇਆ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਕਬਜ਼ਾ ਕੀਤਾ ਸੀ, 1849 ਤੱਕ, ਜਦੋਂ ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਇਸਨੂੰ ਹਰਾਇਆ ਅਤੇ ਜਿੱਤ ਲਿਆ ਸੀ।[7] 19ਵੀਂ ਸਦੀ ਦੇ ਮੱਧ ਵਿੱਚ ਆਪਣੇ ਸਿਖਰ 'ਤੇ, ਇਹ ਸਾਮਰਾਜ ਉੱਤਰ ਵਿੱਚ ਗਿਲਗਿਤ ਅਤੇ ਤਿੱਬਤ ਤੋਂ ਦੱਖਣ ਵਿੱਚ ਸਿੰਧ ਦੇ ਮਾਰੂਥਲਾਂ ਤੱਕ ਅਤੇ ਪੱਛਮ ਵਿੱਚ ਖੈਬਰ ਦੱਰੇ ਤੋਂ ਪੂਰਬ ਵਿੱਚ ਸਤਲੁਜ ਤੱਕ ਫੈਲਿਆ ਹੋਇਆ ਸੀ, ਅਤੇ ਅੱਠ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ।[8][9] ਧਾਰਮਿਕ ਤੌਰ 'ਤੇ ਵਿਭਿੰਨ, 1831 ਵਿੱਚ ਅੰਦਾਜ਼ਨ 4.5 ਮਿਲੀਅਨ ਆਬਾਦੀ ਦੇ ਨਾਲ (ਇਸਨੂੰ ਉਸ ਸਮੇਂ 19ਵਾਂ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਬਣਾਉਂਦਾ ਸੀ),[10] ਇਹ ਭਾਰਤੀ ਉਪ ਮਹਾਂਦੀਪ ਦਾ ਆਖਰੀ ਵੱਡਾ ਖੇਤਰ ਸੀ ਜਿਸਨੂੰ ਬ੍ਰਿਟਿਸ਼ ਸਾਮਰਾਜ ਦੁਆਰਾ ਆਪਣੇ ਨਾਲ ਮਿਲਾ ਲਿਆ ਗਿਆ ਸੀ।

ਵਿਸ਼ੇਸ਼ ਤੱਥ ਸਿੱਖ ਸਾਮਰਾਜਸਰਕਾਰ-ਏ-ਖ਼ਾਲਸਾਖ਼ਾਲਸਾ ਰਾਜ, ਰਾਜਧਾਨੀ ...

ਇਹ ਇੱਕ ਤਾਕਤਵਰ ਅਤੇ ਨਿਰਪੱਖ ਰਾਜ ਸੀ ਜਿਸ ਦਾ ਆਗਾਜ਼ ਦੱਖਣੀ ਏਸ਼ੀਆ ਦੇ ਪੰਜਾਬ ਖ਼ੇਤਰ ਦੁਆਲੇ ਮਹਾਰਾਜਾ ਰਣਜੀਤ ਸਿੰਘ ਅਧੀਨ ਹੋਇਆ ਸੀ।[11] ਇਹ ਸਾਮਰਾਜ 1799 ਵਿੱਚ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਾਬਜ਼ ਹੋਣ ਤੋਂ ਲੈਕੇ 1849 ਤੱਕ ਰਿਹਾ, ਜਿਸਦੀ ਜੜ੍ਹ ਸੁਤੰਤਰ ਸਿੱਖ ਮਿਸਲਾਂ ਦੇ ਖ਼ਾਲਸਾਈ ਸਿਧਾਂਤਾਂ ਉੱਤੇ ਅਧਾਰਿਤ ਸੀ।[12][13] 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ ਦੱਰਾ-ਏ-ਖ਼ੈਬਰ ਤੋਂ ਚੜ੍ਹਦੇ ਪਾਸੇ ਲਹਿੰਦੇ-ਤਿਬਤ, ਅਤੇ ਦੱਖਣ ਵੱਲ ਮਿਠਾਨਕੋਟ ਅਤੇ ਉੱਤਰ ਵੱਲ ਕਸ਼ਮੀਰ ਤੇ ਲੱਦਾਖ਼ ਤੱਕ ਫੈਲਿਆ ਹੋਇਆ ਸੀ। ਇਹ ਅੰਗਰੇਜ਼ਾਂ ਦੇ ਰਾਜ ਅਧੀਨ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖ਼ਰੀ ਨਰੋਆ ਖ਼ੇਤਰ ਸੀ।

ਸੰਨ 1700 ਦੇ ਸ਼ੁਰੂਆਤੀ ਦੌਰ ਵੇਲੇ ਔਰੰਗਜ਼ੇਬ ਦੀ ਮੌਤ ਅਤੇ ਮੁਗ਼ਲੀਆ ਸਲਤਨਤ ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, ਦਲ ਖ਼ਾਲਸਾ ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਵੱਲ ਪਠਾਣਾ ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾ ਕੇ ਵੱਖ-ਵੱਖ ਸੰਘ ਜਾਂ ਅਰਧ-ਸੁਤੰਤਰ ਮਿਸਲਾਂ ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾਂ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। 1748 ਤੋਂ 1799 ਦੇ ਵਕਵੇ ਦੌਰਾਨ, ਮਿਸਲਾਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫੌਜਦਾਰ ਬਣ ਗਏ।

ਸਾਮਰਾਜ ਦਾ ਆਗਾਜ਼ ਰਣਜੀਤ ਸਿੰਘ ਵਲੋਂ ਲਾਹੌਰ ਉੱਤੇ ਕਿਬਜ਼ ਹੋਣ ਤੋਂ ਹੋਇਆ, ਅਤੇ ਇਸੇ ਲੜੀ ਤਹਿਤ ਅਫ਼ਗਾਨ, ਅਫ਼ਗਾਨ-ਸਿੱਖ ਜੰਗਾਂ ਹਾਰਕੇ ਪੰਜਾਬ ਤੋਂ ਬਰਖ਼ਾਸਤ ਹੋਣੇ ਸ਼ੁਰੂ ਹੋ ਗਏ, ਨਾਲੇ ਖੇਰੂ-ਖੇਰੂ ਹੋਈਆਂ ਸਿੱਖ ਮਿਸਲਾਂ ਵਿੱਚ ਇਕਤਾ ਆਉਣ ਲੱਗ ਪਈ। ਰਣਜੀਤ ਸਿੰਘ ਨੂੰ 12 ਅਪ੍ਰੈਲ 1801 (ਵਿਸਾਖੀ ਵਾਲੇ ਦਿਨ) ਪੰਜਾਬ ਦਾ ਮਹਾਰਾਜਾ ਐਲਾਨਿਆ ਗਿਆ, ਜਿਸ ਨਾਲ ਇੱਕ ਸਿਆਸੀ ਏਕਤਾ ਵਾਲਾ ਰਾਜ ਸਿਰਜਿਆ ਗਿਆ। ਸਾਹਿਬ ਸਿੰਘ ਬੇਦੀ, ਜਿਹੜੇ ਗੁਰੂ ਨਾਨਕ ਸਾਹਿਬ ਦੀ ਪੀੜੀ ਵਿੱਚੋ ਸਨ, ਨੇ ਤਾਜਪੋਸ਼ੀ ਨੂੰ ਅੰਜ਼ਾਮ ਦਿੱਤਾ।[14] ਇੱਕ ਮਿਸਲ ਦੇ ਮੁੱਖੀ ਹੋਣ ਤੋਂ ਪੰਜਾਬ ਦੇ ਮਹਾਰਾਜਾ ਬਣਨ ਤੱਕ, ਰਣਜੀਤ ਸਿੰਘ ਬਹੁਤ ਥੋੜੇ ਵਕਵੇ ਵਿੱਚ ਸੱਤਾ ਤੇ ਕਾਬਜ਼ ਹੋ ਗਿਆ। ਓਹ ਆਪਣੀ ਫੌਜ ਨੂੰ ਤਾਜ਼ਾ ਸਿਖਲਾਈ, ਹਥਿਆਰਾਂ ਅਤੇ ਤੋਪਖ਼ਾਨਿਆਂ ਨਾਲ ਮੌਡਰਨ ਕਰਨ ਲੱਗ ਪਿਆ। ਸੰਨ 1799 ਈਸਵੀ ਤੋਂ 1849 ਈਸਵੀ ਤੱਕ ਖ਼ਾਲਸਾ ਰਾਜ ਦੇ ਚਾਰ ਸੂਬੇ ਸਨ: ਲਹੌਰ, ਮੁਲਤਾਨ, ਪੇਸ਼ਾਵਰ ਅਤੇ ਜੰਮੂ ਅਤੇ ਕਸ਼ਮੀਰ।

1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਅੰਦਰੂਨੀ ਵੰਡਾਂ ਅਤੇ ਰਾਜਨੀਤਿਕ ਕੁਪ੍ਰਬੰਧਾਂ ਨੂੰ ਭੜਕਾਉਣ ਕਾਰਨ ਸਾਮਰਾਜ ਕਮਜ਼ੋਰ ਹੋ ਗਿਆ। ਅਖੀਰ, ਸੰਨ 1849 ਤੱਕ ਦੂਜੀ ਐਂਗਲੋ-ਸਿੱਖ ਜੰਗ ਵਿੱਚ ਹਾਰਨ ਨਾਲ, ਇਹ ਬਰਤਾਨਵੀ ਸਾਮਰਾਜ ਅਤੇ ਉਸਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਹਿੱਸੇ ਆਇਆ।

Remove ads

ਇਤਿਹਾਸ

ਪਿਛੋਕੜ

ਸਿੱਖੀ ਦਾ ਆਗਾਜ਼ ਉਸ ਸਮੇਂ ਹੋਇਆ, ਜਦ ਮੱਧ ਏਸ਼ੀਆ ਦੇ ਬਾਬਰ ਨੇ ਉੱਤਰ ਦੱਖਣੀ ਏਸ਼ੀਆ ਨੂੰ ਜਿੱਤਕੇ ਮੁਗ਼ਲੀਆ ਸਲਤਨਤ ਨੂੰ ਕਾਇਮ ਕਰਨਾ ਸ਼ੁਰੂ ਕੀਤਾ। ਅਗਾਹਾਂ ਸਲਤਨਤ ਦੀ ਵਾਂਗ ਸੰਭਾਲਨ ਵਾਲੇ ਉਸ ਦੇ ਨਿਰਪੱਖ ਪੋਤੇ, ਅਕਬਰ ਨੇ ਗੁਰੂ ਅਮਰਦਾਸ ਦੇ ਲੰਗਰ ਛਕਣ ਅਤੇ ਦਰਸ਼ਨ ਕਰਨ ਤੋਂ ਬਾਅਦ, ਸਿੱਖੀ ਬਾਰੇ ਇੱਕ ਵਧੀਆ ਖਿਆਲ ਬਣਾ ਲਿਆ। ਇਸ ਮੁਲਾਕਾਤ ਦਾ ਇਹ ਸਿੱਟਾ ਨਿਕਲਿਆ, ਕਿ ਉਸਨੇ ਲੰਗਰ ਵਿਸਤੇ ਜ਼ਮੀਨ ਭੇਟਾ ਕੀਤੀ ਅਤੇ ਸੰਨ 1605, ਉਸਦੀ ਮੌਤ ਤੱਕ ਸਿੱਖ ਗੁਰੂਆਂ ਅਤੇ ਮੁਗਲਾਂ ਵਿਚਕਾਰ ਕੋਈ ਟਕਰਾ ਦਾ ਮਹੌਲ ਨਹੀਂ ਬਣਿਆ।[15]

Remove ads

ਭੂਗੋਲ

ਇਤਿਹਾਸਕ ਖਾਲਸਾ ਰਾਜ ਇਹਨਾਂ ਮੌਜੂਦਾ ਮੌਡਰਨ ਸਿਆਸੀ ਵੰਡਾ ਦਾ ਬਣਿਆ ਸੀ:

ਪ੍ਰਬੰਧਕੀ ਵੰਡ

ਸਾਮਰਾਜ ਨੂੰ ਵੱਖ-ਵੱਖ ਪ੍ਰਾਂਤਾਂ (ਸੂਬਾ ਵਜੋਂ ਜਾਣਿਆ ਜਾਂਦਾ ਹੈ) ਵਿੱਚ ਵੰਡਿਆ ਗਿਆ ਸੀ, ਜਿਨ੍ਹਾਂ ਦੇ ਨਾਮ ਹਰੀ ਰਾਮ ਗੁਪਤਾ ਦੇ ਅਨੁਸਾਰ ਹੇਠ ਲਿਖੇ ਅਨੁਸਾਰ ਸਨ:

ਹੋਰ ਜਾਣਕਾਰੀ ਨੰ., ਨਾਮ ...

ਇਸ ਦੀ ਬਜਾਏ ਹੰਸ ਹਰਲੀ ਦਾਅਵਾ ਕਰਦਾ ਹੈ ਕਿ ਸਿੱਖ ਸਾਮਰਾਜ ਦੇ ਪੰਜ ਸੂਬੇ ਸਨ, ਜਿਵੇਂ ਕਿ ਲਾਹੌਰ, ਮੁਲਤਾਨ, ਪੇਸ਼ਾਵਰ, ਡੇਰਾਜਾਤ, ਅਤੇ ਜੰਮੂ ਅਤੇ ਪਹਾੜੀ ਰਾਜ।[22]

Remove ads

ਆਰਥਿਕਤਾ

ਮਾਲੀਆ

ਹੋਰ ਜਾਣਕਾਰੀ ਲੜੀ ਨੰ., ਖਾਸ ...

ਜ਼ਮੀਨੀ ਮਾਲੀਆ ਆਮਦਨ ਦਾ ਮੁੱਖ ਸਰੋਤ ਸੀ, ਜੋ ਕਿ ਰਾਜ ਦੀ ਆਮਦਨ ਦਾ ਲਗਭਗ 70% ਸੀ। ਇਸ ਤੋਂ ਇਲਾਵਾ, ਆਮਦਨ ਦੇ ਹੋਰ ਸਰੋਤ ਕਸਟਮ, ਆਬਕਾਰੀ ਅਤੇ ਏਕਾਧਿਕਾਰ ਸਨ।[24]

ਟਾਈਮਲਾਈਨ

  • 1699 - ਗੁਰੂ ਗੋਬਿੰਦ ਸਿੰਘ ਵਲੋਂ ਖਾਲਸਾ ਪ੍ਰਗਟ।
  • 1710–1716, ਬੰਦਾ ਸਿੰਘ ਬਹਾਦਰ ਵਲੋਂ ਮੁਗ਼ਲਾਂ ਨੂੰ ਹਰਾ ਪਹਿਲਾ ਖ਼ਾਲਸਾ ਰਾਜ ਕਾਇਮ।
  • 1716–1738, ਗ਼ਦਰ, ਕੋਈ ਅਸਲੀ ਹਕੂਮਤ ਨਹੀਂ; ਦੋ ਦੁਹਾਕਇਆ ਲਈ ਮੁਗ਼ਲਾਂ ਵਲੋਂ ਮਹੌਲ ਨੂੰ ਫਿਰ ਕਾਬੂ, ਭਰ ਸਿੱਖ ਬਗ਼ਾਵਤ ਕਰ ਗੁਰੀਲਾ ਵੌਰਫੇਰ ਵਿੱਚ ਰੁੱਝੇ।
  • 1733–1735, ਸਿਰਫ ਬਾਅਦ ਵਿੱਚ ਨਾ-ਮਨਜ਼ੂਰ ਕਰਨ ਲਈ, ਖ਼ਾਲਸੇ ਵਲੋਂ ਮੁਗ਼ਲਾਂ ਦੇ ਦਿੱਤੇ ਨਵਾਬੀ ਰੁਤਬੇ ਨੂੰ ਪਰਵਾਨ।
  • 1748–1767, ਅਹਿਮਦ ਸ਼ਾਹ ਅਬਦਾਲੀ ਵਲੋਂ ਹੋਲਾ।
  • 1763–1774, ਚੜਤ ਸਿੰਘ, ਸ਼ੁੱਕਰਚੱਕੀਆ ਮਿਸਲ ਦੇ ਮਿਸਲਦਾਰ ਵਲੋਂ ਗੁਜਰਾਂਵਾਲਾ ਵਿਖੇ ਆਪਣੇ ਆਪ ਨੂੰ ਸਥਾਪਿਤ।
  • 1764–1783, ਬਘੇਲ ਸਿੰਘ, ਕਰੋੜ ਸਿੰਘੀਆ ਮਿਸਲ ਦੇ ਮਿਸਲਦਾਰ ਵਲੋਂ ਮੁਗ਼ਲਾਂ ਨੂੰ ਟੈਕਸ ਲਾਗੂ।
  • 1783- ਦਿੱਲੀ ਅਤੇ ਲਾਲ ਕਿਲ੍ਹੇ ਉੱਤੇ ਸਿੱਖ ਕਬਜ਼ਾ।
  • 1773, ਅਹਿਮਦ ਸ਼ਾਹ ਅਬਦਾਲੀ ਦੀ ਮੌਤ ਉਪਰੰਤ ਉਸਦੇ ਮੁੰਡੇ ਤਿਮੂਰ ਸ਼ਾਹ ਦੇ ਪੰਜਾਬ ਵੱਲ ਕਈ ਹੋਲੇ।
  • 1774–1790, ਮਹਾਂ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
  • 1790–1801, ਰਣਜੀਤ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
  • 1799, ਸਿੱਖ ਖ਼ਾਲਸਾ ਫ਼ੌਜ ਦਾ ਗਠਨ।
  • 12 ਅਪ੍ਰੈਲ 1801, ਰਣਜੀਤ ਸਿੰਘ ਨੂੰ ਬਤੌਰ ਮਹਾਰਾਜਾ ਵਜੋਂ ਤਾਜਪੋਸ਼ੀ।
  • 12 ਅਪ੍ਰੈਲ 1801 – 27 ਜੂਨ 1839, ਮਹਾਰਾਜਾ ਰਣਜੀਤ ਸਿੰਘ ਦਾ ਰਾਜ।
  • 13 ਜੁਲਾਈ 1813, ਅੱਟਕ ਦੀ ਲੜਾਈ, ਸਿੱਖ ਐਮਪਾਇਰ ਦੀ ਦੁਰਾਨੀ ਸਲਤਨਤ ਉੱਪਰ ਪਹਿਲੀ ਅਹਿਮ ਫਤਿਹ।
  • ਮਾਰਚ – 2 ਜੂਨ 1818, ਮੁਲਤਾਨ ਦੀ ਲੜਾਈ, ਅਫ਼ਗਾਨ-ਸਿੱਖ ਜੰਗਾਂ ਦੀ ਦੂਜੀ ਲੜਾਈ।
  • 3 ਜੁਲਾਈ 1819, ਸ਼ੋਪੀਆ ਦੀ ਲੜਾਈ
  • 14 ਮਾਰਚ 1823, ਨੌਸ਼ਹਿਰਾ ਦੀ ਲੜਾਈ
  • 30 ਅਪ੍ਰੈਲ 1837, ਜਮਰੌਦ ਦੀ ਲੜਾਈ
  • 27 ਜੂਨ 1839 – 5 ਨਵੰਬਰ 1840, ਮਹਾਰਾਜਾ ਖੜਕ ਸਿੰਘ ਦਾ ਰਾਜ।
  • 5 ਨਵੰਬਰ 1840 – 18 ਜਨਵਰੀ 1841, ਚੰਦ ਕੌਰ ਵੱਲੋਂ ਰਾਜ ਦੀ ਸੰਖੇਪ ਵਕਵੇ ਲਈ ਸੰਭਾਲ।
  • 18 ਜਨਵਰੀ 1841 – 15 ਸਤੰਬਰ 1843, ਮਹਾਰਾਜਾ ਸ਼ੇਰ ਸਿੰਘ ਦਾ ਰਾਜ।
  • ਮਈ 1841 – ਅਗਸਤ 1842, ਸੀਨੋ-ਸਿੱਖ ਜੰਗ
  • 15 ਸਤੰਬਰ 1843 – 31 ਮਾਰਚ 1849, ਮਹਾਰਾਜਾ ਦਲੀਪ ਸਿੰਘ ਦਾ ਰਾਜ।
  • 1845–1846, ਪਹਿਲੀ ਐਂਗਲੋ-ਸਿੱਖ ਜੰਗ
  • 1848–1849, ਦੂਜੀ ਐਂਗਲੋ-ਸਿੱਖ ਜੰਗ
Remove ads

ਸ਼ਾਸਕਾਂ ਦੀ ਸੂਚੀ

ਹੋਰ ਜਾਣਕਾਰੀ ਸ. ਨੰ., ਨਾਮ ...

ਵਜ਼ੀਰ/ਵਜ਼ੀਰ (ਪ੍ਰਧਾਨ ਮੰਤਰੀ ਜਾਂ ਚੈਂਬਰਲੇਨ)

Remove ads

ਗੈਲਰੀ

ਪਿਛਲਾ
ਸ਼ੁਕਰਚਕੀਆ ਮਿਸਲ
ਸਿੱਖ ਸਾਮਰਾਜ
1799–1849
ਅਗਲਾ
ਬ੍ਰਿਟਿਸ਼ ਪੰਜਾਬ

ਇਹ ਵੀ ਵੇਖੋ

ਹਵਾਲੇ

ਹੋਰ ਅੱਗੇ ਪੜ੍ਹਾਈ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads