ਦਲ ਖ਼ਾਲਸਾ (ਸਿੱਖ ਫੌਜ)

ਪੰਜਾਬ ਵਿੱਚ ਸਿੱਖ ਫੌਜ From Wikipedia, the free encyclopedia

ਦਲ ਖ਼ਾਲਸਾ (ਸਿੱਖ ਫੌਜ)
Remove ads

ਦਲ ਖ਼ਾਲਸਾ ਸਿੱਖ ਮਿਸਲਾਂ ਦੇ ਸੰਯੁਕਤ ਫੌਜੀ ਬਲਾਂ ਦਾ ਨਾਮ ਸੀ ਜੋ 18ਵੀਂ ਸਦੀ (1735-1799) ਵਿੱਚ ਪੰਜਾਬ ਖੇਤਰ ਵਿੱਚ ਕੰਮ ਕਰਦੀਆਂ ਸਨ। ਇਸਦੀ ਦੀ ਸਥਾਪਨਾ ਨਵਾਬ ਕਪੂਰ ਸਿੰਘ ਦੁਆਰਾ 1730 ਦੇ ਅੱਧ ਵਿੱਚ ਕੀਤੀ ਗਈ ਸੀ। ਦਲ ਖ਼ਾਲਸਾ ਦੇ ਆਗੂ ਸਾਲ ਵਿੱਚ ਦੋ ਵਾਰ ਸਰਬੱਤ ਖ਼ਾਲਸਾ ਲਈ ਅੰਮ੍ਰਿਤਸਰ ਵਿੱਚ ਇਕੱਠੇ ਹੁੰਦੇ ਸਨ।

ਵਿਸ਼ੇਸ਼ ਤੱਥ ਦਲ ਖ਼ਾਲਸਾ, ਸਰਗਰਮ ...
Remove ads

ਇਤਿਹਾਸ

1733 ਵਿੱਚ, ਜ਼ਕਰੀਆ ਖਾਨ ਬਹਾਦੁਰ ਨੇ ਸਿੱਖਾਂ ਨੂੰ ਇੱਕ ਜਾਗੀਰ, ਉਹਨਾਂ ਦੇ ਨੇਤਾ ਨੂੰ ਨਵਾਬ ਦੀ ਉਪਾਧੀ, ਅਤੇ ਹਰਿਮੰਦਰ ਸਾਹਿਬ ਤੱਕ ਨਿਰਵਿਘਨ ਪਹੁੰਚ ਦੀ ਪੇਸ਼ਕਸ਼ ਕਰਕੇ ਸ਼ਾਂਤੀ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਸਰਬੱਤ ਖ਼ਾਲਸਾ ਵਿਚ ਵਿਚਾਰ ਵਟਾਂਦਰੇ ਤੋਂ ਬਾਅਦ, ਕਪੂਰ ਸਿੰਘ ਨੂੰ ਸਿੱਖਾਂ ਦਾ ਨੇਤਾ ਚੁਣਿਆ ਗਿਆ ਅਤੇ ਨਵਾਬ ਦਾ ਖਿਤਾਬ ਲੈ ਲਿਆ ਗਿਆ। ਨਵਾਬ ਕਪੂਰ ਸਿੰਘ ਨੇ ਵੱਖ-ਵੱਖ ਸਿੱਖ ਫੌਜਾਂ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ; ਤਰੁਣਾ ਦਲ ਅਤੇ ਬੁੱਢਾ ਦਲ, ਜਿਸਨੂੰ ਸਮੂਹਿਕ ਤੌਰ 'ਤੇ ਦਲ ਖ਼ਾਲਸਾ ਕਿਹਾ ਗਿਆ। 40 ਸਾਲ ਤੋਂ ਵੱਧ ਉਮਰ ਦੇ ਸਿੱਖ ਲੜਾਕੇ ਬੁੱਢਾ ਦਲ ਦਾ ਅਤੇ 40 ਸਾਲ ਤੋਂ ਘੱਟ ਉਮਰ ਦੇ ਸਿੱਖ ਲੜਾਕੇ ਤਰੁਣਾ ਦਲ ਦਾ ਹਿੱਸਾ ਸਨ।[2] ਤਰੁਣਾ ਦਲ ਨੂੰ ਅੱਗੇ ਪੰਜ ਜਥਿਆਂ ਵਿੱਚ ਵੰਡਿਆ ਗਿਆ ਸੀ, ਹਰੇਕ ਵਿੱਚ 1300 ਤੋਂ 2000 ਆਦਮੀ ਸਨ । ਹਰ ਦਲ ਜਾਂ ਫੌਜ ਦੇ ਕਾਰਜਾਂ ਦਾ ਖੇਤਰ ਹਰੀ ਕੇ ਪੱਤਣ ਸੀ, ਜਿੱਥੇ ਸਤਲੁਜ ਦਰਿਆ ਅਤੇ ਬਿਆਸ ਦਰਿਆ ਮਿਲਦੇ ਹਨ; ਤਰੁਣਾ ਦਲ ਦੀ ਹਰੀ ਕੇ ਪੱਤਣ ਦੇ ਪੂਰਬ ਦੇ ਖੇਤਰ ਨੂੰ ਜਦੋਂਕਿ ਬੁੱਢਾ ਦਲ ਦੀ ਇਸ ਦੇ ਪੱਛਮ ਦੇ ਖੇਤਰ ਨੂੰ ਨਿਯੰਤਰਿਤ ਕਰਨ ਦੀ ਜ਼ਿੰਮੇਵਾਰੀ ਸੀ।[3] ਬੁੱਢਾ ਦਲ, ਦਾ ਉਦੇਸ਼ ਗੁਰਦੁਆਰਿਆਂ ਦੀ ਸੁਰੱਖਿਆ ਅਤੇ ਤਰੁਣਾ ਦਲ ਨੂੰ ਸਿਖਲਾਈ ਦੇਣਾ ਸੀ, ਜਦੋਂ ਕਿ ਤਰੁਣਾ ਦਲ ਲੜਾਕੂ ਫੌਜਾਂ ਵਜੋਂ ਕੰਮ ਕਰਦਾ ਸੀ। ਹਾਲਾਂਕਿ, 1735 ਵਿੱਚ, ਜ਼ਕਰੀਆ ਖਾਨ ਅਤੇ ਨਵਾਬ ਕਪੂਰ ਸਿੰਘ ਵਿਚਕਾਰ ਸਮਝੌਤਾ ਟੁੱਟ ਗਿਆ ਅਤੇ ਦਲ ਖ਼ਾਲਸਾ ਮੁੜ ਸੰਗਠਿਤ ਹੋਣ ਲਈ ਸ਼ਿਵਾਲਿਕ ਪਹਾੜੀਆਂ ਵੱਲ ਪਿੱਛੇ ਹਟ ਗਿਆ। ਬਾਅਦ ਵਿੱਚ ਦਲ ਖ਼ਾਲਸਾ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ ਨੇ ਸੰਭਾਲੀ ਜੋ ਇੱਕ ਯੋਗ ਅਤੇ ਸ਼ਕਤੀਸ਼ਾਲੀ ਪ੍ਰਸ਼ਾਸਕ ਸੀ।

Remove ads

ਵਰਗੀਕਰਨ

1733 ਤੋਂ ਬਾਅਦ, ਦਲ ਖ਼ਾਲਸਾ ਬੁਨਿਆਦੀ ਤੌਰ 'ਤੇ ਦੋ ਧੜਿਆਂ, ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਵੰਡਿਆ ਗਿਆ। ਦੋਵੇਂ ਦਲਾਂ ਨੂੰ 14 ਅਕਤੂਬਰ 1745 ਨੂੰ ਅੰਮ੍ਰਿਤਸਰ ਵਿੱਚ ਇੱਕ ਮੀਟਿੰਗ ਦੌਰਾਨ ਭਾਗੀਦਾਰ ਜਥੇ ਦੇ ਨਾਲ ਨਿਯੁਕਤ ਕੀਤਾ ਗਿਆ । ਬਹੁਤ ਸਾਰੇ ਛੋਟੇ, ਪਹਿਲਾਂ ਤੋਂ ਮੌਜੂਦਾ ਜਥਿਆਂ ਦੇ ਇਕੱਠੇ ਹੋਣ ਤੋਂ ਬਾਅਦ 1748 ਤੱਕ ਉਹਨਾਂ ਦੀ ਗਿਣਤੀ ਵਧ ਕੇ 65 ਹੋ ਗਈ।[4] 1748 ਦੇ ਸਰਬੱਤ ਖ਼ਾਲਸਾ ਤੋਂ ਬਾਅਦ, ਬਹੁਤ ਸਾਰੇ ਜਥਿਆਂ ਨੂੰ ਪੁਨਰਗਠਿਤ ਕੀਤਾ ਗਿਆ ਸੀ ਅਤੇ ਹੇਠ ਲਿਖੇ ਅਨੁਸਾਰ ਮਿਸਲਾਂ ਦੇ ਅਧੀਨ ਵੰਡਿਆ ਗਿਆ,

Thumb
ਨਵਾਬ ਕਪੂਰ ਸਿੰਘ

ਬੁੱਢਾ ਦਲ

ਤਰੁਣਾ ਦਲ

ਨੋਟ - ਫੂਲਕੀਆਂ ਮਿਸਲ ਦਲ ਖ਼ਾਲਸਾ ਦਾ ਹਿੱਸਾ ਨਹੀਂ ਸੀ।[5]

Remove ads

ਨਾਦਰ ਸ਼ਾਹ ਦਾ ਹਮਲਾ

1738 ਵਿੱਚ, ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਦੇ ਮੁਗ਼ਲ ਸਾਮਰਾਜ ਉੱਤੇ ਹਮਲਾ ਕੀਤਾ। ਨਾਦਿਰ ਸ਼ਾਹ ਨੇ ਕਰਨਾਲ ਦੀ ਲੜਾਈ ਵਿੱਚ ਮੁਗਲ ਸਾਮਰਾਜ ਨੂੰ ਹਰਾਇਆ ਅਤੇ ਦਿੱਲੀ ਨੂੰ ਬਰਬਾਦ ਕਰਨ ਲਈ ਅੱਗੇ ਵਧਿਆ। ਕਰਨਾਲ ਦੀ ਲੜਾਈ ਤੋਂ ਪਹਿਲਾਂ ਅਤੇ ਬਾਅਦ ਵਿੱਚ ਦਹਿਸ਼ਤ ਦੇ ਦੌਰਾਨ, ਮੁਗਲ ਸਾਮਰਾਜ ਦੇ ਮਹੱਤਵਪੂਰਨ ਅਧਿਕਾਰੀ ਦਿੱਲੀ ਤੋਂ ਭੱਜ ਗਏ ਪਰ ਦਲ ਖ਼ਾਲਸਾ ਦੇ ਛੋਟੇ ਜਥਿਆਂ ਦੁਆਰਾ ਉਹਨਾਂ ਨੂੰ ਰੋਕ ਲਿਆ ਗਿਆ ਅਤੇ ਉਹਨਾਂ ਦੀ ਦੌਲਤ ਨੂੰ ਲੁੱਟ ਲਿਆ ਗਿਆ।[6] ਨਾਦਿਰ ਸ਼ਾਹ ਨੇ ਫਿਰ ਮੁਹੰਮਦ ਸ਼ਾਹ ਨੂੰ ਮੁਗਲ ਬਾਦਸ਼ਾਹ ਦਾ ਖਿਤਾਬ ਵਾਪਸ ਦੇ ਦਿੱਤਾ ਪਰ ਮੋਰ ਸਿੰਘਾਸਣ ਸਮੇਤ ਉਸਦਾ ਸ਼ਾਹੀ ਖਜ਼ਾਨਾ ਖੋਹ ਲਿਆ। ਜਦੋਂ ਨਾਦਿਰ ਸ਼ਾਹ ਨੇ ਪਿੱਛੇ ਹਟਣਾ ਸ਼ੁਰੂ ਕੀਤਾ ਤਾਂ ਸ਼ਿਵਾਲਿਕ ਪਹਾੜੀਆਂ ਵਿਚ ਪਨਾਹ ਲੈਣ ਵਾਲੇ ਸਿੱਖ ਪਹਾੜਾਂ ਤੋਂ ਹੇਠਾਂ ਆ ਗਏ ਅਤੇ ਉਸਦੇ ਖ਼ਜ਼ਾਨੇ ਨੂੰ ਲੁੱਟ ਲਿਆ। ਇਸ ਤੋਂ ਬਾਅਦ ਦਲ ਖ਼ਾਲਸਾ ਨੇ ਰਾਵੀ ਨਦੀ ਦੇ ਨੇੜੇ ਡੱਲੇਵਾਲ ਵਿਖੇ ਇੱਕ ਕਿਲ੍ਹਾ ਸਥਾਪਿਤ ਕੀਤਾ ਅਤੇ ਲਾਹੌਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਆਪਣੇ ਅਧਿਕਾਰ ਹੇਠ ਕਰ ਲਿਆ।

ਦਲ ਖ਼ਾਲਸਾ ਦਾ ਅੰਤ

1783 ਵਿੱਚ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਤੋਂ ਬਾਅਦ ਦਲ ਖ਼ਾਲਸਾ ਨੂੰ ਸੰਗਠਿਤ ਨਹੀਂ ਰੱਖਿਆ ਜਾ ਸਕਿਆ ਅਤੇ 1799 ਵਿੱਚ ਦਲ ਖ਼ਾਲਸਾ ਪੂਰੀ ਤਰ੍ਹਾਂ ਖ਼ਤਮ ਹੋ ਗਿਆ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀਆਂ ਸਾਰੀਆਂ ਮਿਸਲਾਂ ਨੂੰ ਆਪਣੇ ਅਧੀਨ ਕਰ ਲਿਆ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads