2017 ਪੰਜਾਬ ਵਿਧਾਨ ਸਭਾ ਚੋਣਾਂ
From Wikipedia, the free encyclopedia
Remove ads
ਪੰਜਾਬ ਵਿਧਾਨ ਸਭਾ ਚੋਣਾਂ 2017, 4 ਫਰਵਰੀ, 2017 ਨੂੰ ਹੋਈਆਂ ਹਨ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ, ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਅਤੇ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦਾ ਮੁਕਾਬਲਾ ਹੈ। ਇਨ੍ਹਾਂ ਚੋਣਾਂ ਤਹਿਤ 117 ਹਲਕਿਆਂ ਵਿੱਚ ਵੋਟਿੰਗ ਹੋਈ ਸੀ ਅਤੇ ਚੋਣ-ਨਤੀਜੇ 11 ਮਾਰਚ 2017 ਨੂੰ ਐਲਾਨੇ ਗਏ ਸਨ, ਨਤੀਜੇ ਵਜੋਂ ਭਾਰਤੀ ਰਾਸ਼ਟਰੀ ਕਾਂਗਰਸ ਨੇ ਬਹੁਮਤ ਪ੍ਰਾਪਤ ਕੀਤਾ ਸੀ। ਪੰਦਰ੍ਹਵੀਂ ਪੰਜਾਬ ਵਿਧਾਨ ਸਭਾ
Remove ads
Remove ads
ਪਿਛੋਕੜ ਅਤੇ ਸੰਖੇਪ ਜਾਣਕਾਰੀ
ਲਗਾਤਾਰ 2 ਵਾਰੀਆਂ ਸਰਕਾਰ ਬਣਾਉਣ ਮਗਰੋਂ ਇਤਿਹਾਸ ਬਣਾ ਚੁੱਕੇ ਅਕਾਲੀ ਦਲ-ਭਾਜਪਾ ਗਠਜੋੜ ਅੱਗੇ ਤੀਜੀ ਵਾਰ ਸਰਕਾਰ ਬਨਾਉਣ ਦੀ ਚੁਣੌਤੀ ਹੈ, ਅਤੇ ਇਸ ਤੋਂ ਉਲਟ ਕਾਂਗਰਸ ਪਾਰਟੀ ਜੋ ਕਿ 10 ਸਾਲ ਤੋਂ ਸੱਤਾ ਤੋਂ ਬਾਹਰ ਹੈ ਉਸ ਅੱਗੇ ਕਿਸੇ ਵੀ ਹਾਲਤ ਵਿੱਚ ਸੱਤਾ ਤੇ ਕਾਬਿਜ ਹੋਣ ਦੀ ਚੁਣੌਤੀ ਹੈ। [3]
ਇਸ ਵਾਰ ਸਾਲ 2014 ਵਿੱਚ ਹੋਏ ਲੋਕਸਭਾ ਚੋਣਾਂ ਵਿੱਚ 13 'ਚੋਂ 4 ਸੀਟਾਂ ਜਿੱਤਣ ਕਰਕੇ ਪੰਜਾਬ ਦੇ ਰਾਜਨੀਤਿਕ ਮੈਦਾਨ ਵਿੱਚ ਆਮ ਆਦਮੀ ਪਾਰਟੀ ਵੀ ਕੁੱਦ ਪਈ ਹੈ। ਜਿਸ ਕਰਕੇ ਮੁਕਾਬਲਾ ਸਖਤ ਅਤੇ ਦਿਲਚਸਪ ਹੋਣ ਦੇ ਪੂਰੇ ਆਸਾਰ ਬਣ ਗਏ ਹਨ।[4]
Remove ads
ਵੋਟਰਾਂ ਦੀ ਸੰਖਿਆ ਅਤੇ ਹੋਰ ਜਾਣਕਾਰੀ
ਅਗਸਤ 2016 ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ 1.9 ਕਰੋੜ ਵੋਟਰ ਹਿੱਸਾ ਲੈਣਗੇ।[8] ਇਸ ਤਰ੍ਹਾਂ 4 ਫ਼ਰਵਰੀ, 2017 ਨੂੰ ਪੰਜਾਬ ਵਿੱਚ 78.62 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਅਤੇ ਚੋਣ ਮੈਦਾਨ ਵਿਚਾਲੇ 1145 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਬੰਦ ਹੋ ਗਈ। ਰਾਜ ਦੇ 33 ਵਿਧਾਨ ਸਭਾ ਹਲਕਿਆਂ ਵਿੱਚ 6,668 ਵੀ.ਵੀ. ਪੈਟ ਮਸ਼ੀਨਾਂ ਦੀ ਪਹਿਲੀ ਵਾਰ ਵਰਤੋਂ ਕੀਤੀ ਗਈ ਸੀ।[9][10][11][12][13]
ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਸਮੇਤ 33 ਹਲਕਿਆਂ ਵਿੱਚ ਈਵੀਐਮਜ਼ ਨਾਲ ਵੀਵੀਪੈਟ ਮਸ਼ੀਨਾਂ ਲਗਾਈਆਂ ਗਈਆਂ ਸਨ,[14] ਉੱਚ-ਪ੍ਰੋਫਾਈਲ ਹਲਕਿਆਂ ਤੋਂ ਇਲਾਵਾ 22 ਜ਼ਿਲ੍ਹਾ ਹੈੱਡਕੁਆਰਟਰਾਂ 'ਚ ਇਹ ਸਹੂਲਤ ਦਿੱਤੀ ਗਈ ਸੀ।
ਚੋਣ ਕਮਿਸ਼ਨ ਨੇ ਨਵੇਂ ਪੋਲਿੰਗ ਸਟੇਸ਼ਨ ਸਥਾਪਤ ਕਰਨ ਦਾ ਫੈਸਲਾ ਵੀ ਕੀਤਾ, ਜੇ ਪੇਂਡੂ ਖੇਤਰਾਂ ਵਿੱਚ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਅਤੇ ਸ਼ਹਿਰੀ ਖੇਤਰਾਂ ਵਿੱਚ 1400 ਤੋਂ ਵੱਧ ਹੋਵੇਗੀ ਤਾਂ ਉਥੇ ਨਵੇਂ ਬੂਥ ਬਣਾਏ ਜਾਣਗੇ [16]
Remove ads
ਚੌਣ ਸਮਾਸੂਚੀ
ਚੋਣਾਂ ਦਾ ਐਲਾਨ ਭਾਰਤ ਦੇ ਚੋਣ ਕਮਿਸ਼ਨ ਦੁਆਰਾ 4 ਜਨਵਰੀ 2017 ਨੂੰ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ [17]
ਪਾਰਟੀਆਂ ਅਤੇ ਗਠਜੋੜ
ਸੰਯੁਕਤ ਪ੍ਰਗਤੀਸ਼ੀਲ ਗਠਜੋੜ
ਆਮ ਆਦਮੀ ਪਾਰਟੀ-ਲੋਕ ਇਨਸਾਫ਼ ਪਾਰਟੀ
ਕੌਮੀ ਜਮਹੂਰੀ ਗਠਜੋੜ
ਪੰਜਾਬ ਜਮਹੂਰੀ ਗੱਠਜੋੜ
Remove ads
ਓਪੀਨੀਅਨ ਪੋਲ/ਸਰਵੇਖਣ
Remove ads
ਚੋਣ ਮੁਕੰਮਲ ਹੋਣ ਤੇ ਸਰਵੇਖਣ
ਨਤੀਜਾ
ਇਨ੍ਹਾ ਚੋਣਾਂ ਦਾ ਨਤੀਜਾ 11 ਮਾਰਚ 2017 ਨੂੰ ਘੋਸ਼ਿਤ ਕੀਤਾ ਗਿਆ ਸੀ, ਜਿਸਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਲ ਨੂੰ ਬਹੁਮਤ ਪ੍ਰਾਪਤ ਹੋਇਆ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ।

ਪਾਰਟੀਆਂ ਅਨੁਸਾਰ ਨਤੀਜਾ
ਪੰਜਾਬ ਵਿਧਾਨਸਭਾ ਚੋਣਾਂ 2017 ਦਾ ਨਤੀਜਾ
ਖੇਤਰਵਾਰ ਨਤੀਜਾ
ਜ਼ਿਲ੍ਹਾਵਾਰ ਨਤੀਜਾ
Remove ads
ਉਮੀਦਵਾਰਾਂ ਅਨੁਸਾਰ ਨਤੀਜਾ
Remove ads
ਉਪਚੌਣਾਂ 2017-2021
ਸਰਕਾਰ ਦਾ ਗਠਨ
11 ਮਾਰਚ 2017 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਅਤੇ ਇਸ ਵਿਚ ਅਕਾਲੀ ਭਾਜਪਾ ਦੀ ਕਰਾਰੀ ਹਾਰ ਹੋਈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਗਲੇ ਦਿਨ 12 ਤਰੀਕ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।[31]
16 ਮਾਰਚ 2017 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 26ਵੇੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਇਸ ਦੇ ਨਾਲ ਹੀ ਉਨ੍ਹਾਂ ਦੇ 9 ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕੀ। [32]
ਇਹ ਵੀ ਦੇਖੋ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads