2022 ਪੰਜਾਬ ਵਿਧਾਨ ਸਭਾ ਚੋਣਾਂ

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ From Wikipedia, the free encyclopedia

2022 ਪੰਜਾਬ ਵਿਧਾਨ ਸਭਾ ਚੋਣਾਂ
Remove ads

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ 20 ਫਰਵਰੀ 2022 ਨੂੰ, 16ਵੀਂ ਵਿਧਾਨ ਸਭਾ ਦੀ ਚੋਣ ਲਈ 117 ਮੈਂਬਰਾਂ ਦੀ ਚੋਣ ਕਰਨ ਲਈ ਹੋਈਆਂ। ਸਾਲ 2017 ਵਿੱਚ ਚੁਣੀ ਗਈ ਪਹਿਲਾਂ ਵਾਲੀ ਅਸੈਂਬਲੀ ਦਾ ਕਾਰਜਕਾਲ 23 ਮਾਰਚ 2022 ਨੂੰ ਖਤਮ ਹੋ ਗਿਆ।[1][2]

ਵਿਸ਼ੇਸ਼ ਤੱਥ ਸਾਰਿਆਂ 117 ਸੀਟਾਂ ਪੰਜਾਬ ਵਿਧਾਨ ਸਭਾ 59 ਬਹੁਮਤ ਲਈ ਚਾਹੀਦੀਆਂ ਸੀਟਾਂ, ਮਤਦਾਨ % ...
Remove ads
Remove ads

ਪਿਛੋਕੜ

2017 ਪੰਜਾਬ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਨੇ 117 'ਚੋ 77 ਸੀਟਾਂ ਜਿੱਤ ਕੇ 10 ਸਾਲ ਬਾਅਦ ਸੱਤਾ ਚ ਵਾਪਸੀ ਕੀਤੀ ਅਤੇ ਆਮ ਆਦਮੀ ਪਾਰਟੀ 20 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਬਣ ਕੇ ਉੱਭਰੀ ਅਤੇ ਇਸ ਦੇ ਗੱਠਜੋੜ ਨੇ ਕੁੱਲ 22 ਸੀਟਾਂ ਜਿੱਤ ਕੇ ਇਤਿਹਾਸ ਬਣਾਇਆ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ 10 ਸਾਲ ਲਗਾਤਾਰ ਰਾਜ ਕਰਨ ਦੇ ਬਾਵਜੂਦ 18 ਸੀਟਾਂ ਨਾਲ ਤੀਜੇ ਨੰਬਰ ਤੇ ਜਾ ਪੁੱਜਾ। [3]

2019 ਲੋਕ ਸਭਾ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਦਾ ਦਬਦਬਾ ਦਿਸਿਆ ਅਤੇ ਕਾਂਗਰਸ ਪਾਰਟੀ ਨੇ 13 'ਚੋਂ 8 ਸੀਟਾਂ ਜਿੱਤੀਆਂ ਅਤੇ ਅਕਾਲੀ, ਭਾਜਪਾ ਵਾਲਿਆਂ ਨੂੰ 2-2 ਸੀਟਾਂ ਤੇ ਜਿੱਤ ਮਿਲੀ ਅਤੇ ਆਪ ਪਾਰਟੀ ਨੂੰ ਸਿਰਫ ਇਕ ਸੀਟ ਤੇ ਹੀ ਜਿੱਤ ਮਿਲੀ। [4]

2017 'ਚ ਆਪ ਵੱਲੋਂ ਵਿਰੋਧੀ ਧਿਰ ਦੇ ਨੇਤਾ ਬਣਾਏ ਗਏ ਸੁਖਪਾਲ ਸਿੰਘ ਖਹਿਰਾ ਸਮੇਤ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇੇ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਆਪ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਏ।[5]

ਹੋਰ ਜਾਣਕਾਰੀ ਨੰ., ਚੋਣਾਂ ...

ਰਾਜਨੀਤਿਕ ਵਿਕਾਸ

ਹਾਸ਼ੀਏ ਤੇ ਜਾਣ ਵਾਲੀ ਬਹੁਜਨ ਸਮਾਜ ਪਾਰਟੀ ਦੀ ਪੁਨਰ-ਸੁਰਜੀਤੀ ਹੋਈ ਹੈ। ਪਾਰਟੀ 2019 ਲੋਕਸਭਾ ਚੋਣਾਂ 'ਚ ਪੰਜਾਬ ਜਮਹੂਰੀ ਗਠਜੋੜ ਦਾ ਹਿੱਸਾ ਬਣੀ ਤੇ ਤਿੰਨ ਸੀਟਾਂ ਜਲੰਧਰ, ਹੁਸ਼ਿਆਰਪੁਰ ਤੇ ਅਨੰਦਪੁਰ ਸਾਹਿਬ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ। ਤਿੰਨੇ ਸੀਟਾਂ 'ਤੇ 4.79 ਲੱਖ ਵੋਟਾਂ ਬਸਪਾ ਉਮੀਦਵਾਰਾਂ ਨੇ ਹਾਸਲ ਕੀਤੀਆਂ, ਜਲੰਧਰ (ਰਿਜ਼ਰਵ) ਤੋਂ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ 2.4 ਵੱਖ ਵੋਟਾਂ ਹਾਸਲ ਕਰ ਕੇ ਬਿਹਤਰ ਪ੍ਰਦਰਸ਼ਨ ਕੀਤਾ। ਹੁਸ਼ਿਆਰਪੁਰ (ਰਿਜ਼ਰਵ) ਤੋਂ ਪਾਰਟੀ ਉਮੀਦਵਾਰ ਖੁਸ਼ੀ ਰਾਮ ਨੂੰ 1.28 ਲੱਖ ਵੋਟਾਂ ਤੇ ਆਨੰਦਪੁਰ ਸਾਹਿਬ ਤੋਂ ਵਿਕਰਮ ਸਿੰਘ ਸੋਢੀ ਨੂੰ 1.46 ਲੱਖ ਵੋਟਾਂ ਮਿਲੀਆਂ। ਚੋਣ ਨਤੀਜਿਆਂ ਮੁਤਾਬਕ ਤਿੰਨਾਂ ਸੀਟਾਂ 'ਤੇ ਬਸਪਾ ਤੀਜੇ ਨੰਬਰ 'ਤੇ ਰਹੀ ਜਦਕਿ ਪੰਜਾਬ 'ਚ ਵਿਰੋਧੀ ਧਿਰ ਦਾ ਰੁਤਬਾ ਹਾਸਲ ਆਮ ਆਦਮੀ ਪਾਰਟੀ ਇਨ੍ਹਾਂ ਸੀਟਾਂ 'ਤੇ ਚੌਥੇ ਨੰਬਰ 'ਤੇ ਆਈ।[6]

ਆਪ ਵਿਧਾਇਕ ਐੱਚ. ਐੱਸ. ਫੂਲਕਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ 15 ਦਿਨਾਂ ਅੰਦਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ 16 ਸਤੰਬਰ ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਜਾ ਕੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਪੰਜਾਬ 'ਚ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਹੇ ਜਾਣ ਕਾਰਨ ਅਤੇ ਕੇਜਰੀਵਾਲ ਦੇ ਦਿੱਲੀ ਤੋਂ ਤੁਗਲਕੀ ਫਰਮਾਨ ਤੋਂ ਨਾਰਾਜ਼ ਪੰਜਾਬ ਆਪ ਦੇ ਖਹਿਰਾ ਸਮੇਤ 8 ਵਿਧਾਇਕ ਆਪ ਛੱਡ ਕੇ ਬਾਗੀ ਹੋ ਗਏ, ਹਾਲਾਂਕਿ ਕਈ ਵਿਧਾਇਕ ਆਪ 'ਚ ਵਾਪਿਸ ਵੀ ਗਏ[7][8][9]

2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਦੇ ਮਾਨਸਾ ਤੋਂ ਵਿਧਾਇਕ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ।[10]ਰੋਪੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਮੁੜ ਪਾਰਟੀ ਵਿਚ ਵਾਪਸ ਆਉਣ ਦਾ ਐਲਾਨ ਕੀਤਾ ਗਿਆ, ਉਹ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ।[11]

ਨਵੇਂ ਸਮੀਕਰਣ

ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਸੰਸਦ ਦੁਆਰਾ ਪਾਸ ਕੀਤੇ ਗਏ 3 ਕਿਸਾਨੀ ਬਿੱਲਾਂ 'ਤੇ ਰੋਸ ਵਜੋਂ 2 ਦਹਾਕਿਆਂ ਤੋਂ ਵੱਧ ਸਮੇਂ ਬਾਅਦ ਬੀਜੇਪੀ ਨਾਲ 2020 ਚ ਆਪਣਾ ਗੱਠਜੋੜ ਤੋੜ ਦਿੱਤਾ।[12]

ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਗੱਠਜੋੜ ਵਿਚ 2017 ਦੀਆਂ ਚੋਣਾਂ ਲੜੀਆਂ ਸਨ ਪਰ ਹੁਣ ਉਨ੍ਹਾਂ ਨੇ ਆਪਣਾ ਗੱਠਜੋੜ ਵੀ ਤੋੜ ਦਿੱਤਾ ਹੈ।[13]

ਚੋਣ ਸਾਲ ਵਿੱਚ ਮੁੱਖ ਮੰਤਰੀ ਦੀ ਤਬਦੀਲੀ

17 ਸਿਤੰਬਰ 2021 ਦੀ ਸ਼ਾਮ ਨੂੰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਕਰਕੇ ਕਾਂਗਰਸ ਹਾਈਕਮਾਨ ਵਲੋਂ ਵਿਧਾਇਕ ਦਲ ਦੀ ਮੀਟਿੰਗ ਦੀ ਖ਼ਬਰ ਦਿੱਤੀ।[14] ਜਿਸ ਦੇ ਨਤੀਜੇ ਵਜੋਂ 18 ਸਿਤੰਬਰ 2021 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਵਿੱਚ ਹੋਰਨਾਂ ਕਾਂਗਰਸ ਮੈਂਬਰਾਂ ਨਾਲ ਮਤਭੇਦ ਸਨ।[15] ਚਰਨਜੀਤ ਸਿੰਘ ਚੰਨੀ [16] ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਸੀ, ਜਿਸ ਨੇ 20 ਸਤੰਬਰ 2021 ਨੂੰ ਆਪਣਾ ਅਹੁਦਾ ਸੰਭਾਲਿਆ।[17][18]

Remove ads

ਚੋਣ ਸਮਾਂ ਸੂਚੀ

ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ 8 ਜਨਵਰੀ 2022 ਨੂੰ 11 ਵਜੇ ਦੇ ਕਰੀਬ ਉਹ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕਰਕੇ 5 ਰਾਜਾਂ ਵਿੱਚ ਚੋਣਾਂ ਦਾ ਐਲਾਨ ਕਰਨਗੇ।[19]

ਦਿੱਲੀ ਦੇ ਵਿਗਿਆਨ ਭਵਨ ਵਿਚ ਭਾਰਤੀ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ 8 ਜਨਵਰੀ 2022 ਨੂੰ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਅਤੇ ਨਾਲ ਹੀ ਚੋਣ ਜਾਬਤਾ ਲੱਗ ਗਿਆ। ਚੋਣ ਤਰੀਕ 14 ਫਰਵਰੀ 2022 ਤੋਂ 20 ਫਰਵਰੀ 2022 ਤੱਕ ਗੁਰੂ ਰਵੀਦਾਸ ਜਯੰਤੀ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।[20]

Thumb
2022 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੌਣ ਹਲਕੇ
ਹੋਰ ਜਾਣਕਾਰੀ ਨੰਬਰ, ਘਟਨਾ ...

ਪਹਿਲਾਂ ਹੇਠ ਲਿਖੀਆਂ ਗਈਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਰੱਦ ਕਰ ਦਿੱਤਾ ਗਿਆ।

ਹੋਰ ਜਾਣਕਾਰੀ ਨੰਬਰ, ਘਟਨਾ ...

ਚੋਣ ਕਮਿਸ਼ਨ ਦੁਆਰਾ ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਇਕ ਉਮੀਦਵਾਰ ਆਪਣੀ ਚੋਣ ਮੁਹਿੰਮ 'ਤੇ ਵੱਧ ਤੋਂ ਵੱਧ 30.80 ਲੱਖ ਰੁਪਏ ਹੀ ਖ਼ਰਚ ਕਰ ਸਕੇਗਾ।[21]

Remove ads

ਵੋਟਰ ਅੰਕੜੇ

2022 ਦੀਆਂ ਚੋਣਾਂ ਲਈ ਪੰਜਾਬ ਵਿੱਚ ਕੁੱਲ ਵੋਟਰਾਂ ਨੇ ਲਿੰਗ ਅਨੁਸਾਰ ਸੂਚੀਬੱਧ ਕੀਤਾ।[22]

ਹੋਰ ਜਾਣਕਾਰੀ ਨੰ., ਵੇਰਵਾ ...
ਹੋਰ ਜਾਣਕਾਰੀ ਨੰ., ਵੇਰਵਾ ...

ਵੋਟਾਂ ਵਾਲੇ ਦਿਨ ਸਾਰੇ ਪੋਲਿੰਗ ਬੂਥਾਂ ਨੂੰ ਵੈੱਬਕਾਸਟਿੰਗ ਅਧੀਨ ਕਵਰ ਕੀਤਾ ਜਾਵੇਗਾ। ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਨਿਯਮਾਂ ਅਨੁਸਾਰ ਸੰਵੇਦਨਸ਼ੀਲ ਪੋਲਿੰਗ ਸਥਾਨਾਂ ’ਤੇ ਕੇਂਦਰੀ ਹਥਿਆਰਬੰਦ ਪੁਲਸ ਬਲਾਂ (ਸੀ. ਏ. ਪੀ. ਐੱਫ.) ਨੂੰ ਘੱਟ ਤੋਂ ਘੱਟ ਅੱਧੇ ਹਿੱਸੇ ਤੇ ਬਾਕੀ ’ਤੇ ਪੰਜਾਬ ਪੁਲਸ ਦੀ ਨਿਯੁਕਤੀ ਕੀਤੀ ਜਾਵੇਗੀ।

ਹੋਰ ਜਾਣਕਾਰੀ ਨੰ., ਵੇਰਵਾ ...

ਪਾਰਟੀਆਂ ਅਤੇ ਗਠਜੋੜ

      ਸੰਯੁਕਤ ਪ੍ਰਗਤੀਸ਼ੀਲ ਗਠਜੋੜ

ਹੋਰ ਜਾਣਕਾਰੀ ਨੰਬਰ, ਪਾਰਟੀ ...

      ਆਮ ਆਦਮੀ ਪਾਰਟੀ

ਹੋਰ ਜਾਣਕਾਰੀ ਨੰਬਰ, ਪਾਰਟੀ ...

      ਕਿਸਾਨ ਮੋਰਚਾ [24][25]

Thumb
ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਵਿੱਚ ਸੀਟਾਂ ਦੀ ਵੰਡ ਦਾ ਨਕਸ਼ਾ
ਹੋਰ ਜਾਣਕਾਰੀ ਨੰਬਰ, ਪਾਰਟੀ ...

      ਅਕਾਲੀ+ਬਸਪਾ

Thumb
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿੱਚ ਸੀਟਾਂ ਦੀ ਵੰਡ ਦਾ ਨਕਸ਼ਾ
ਹੋਰ ਜਾਣਕਾਰੀ ਨੰਬਰ, ਪਾਰਟੀ ...

      ਕੌਮੀ ਜਮਹੂਰੀ ਗਠਜੋੜ

Thumb
ਸੀਟ ਵੰਡ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ)
ਹੋਰ ਜਾਣਕਾਰੀ ਨੰਬਰ, ਪਾਰਟੀ ...

      ਪੰਜਾਬ ਜਮਹੂਰੀ ਗੱਠਜੋੜ

ਹੋਰ ਜਾਣਕਾਰੀ ਨੰਬਰ, ਪਾਰਟੀ ...
Remove ads

ਭੁਗਤੀਆਂ ਵੋਟਾਂ

ਪੰਜਾਬ ਵਿੱਚ ਵੋਟਾਂ ਦਾ ਸਮਾਂ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਨਿਰਧਾਰਿਤ ਸੀ।

ਸਵੇਰੇ 9:00 ਵਜੇ ਤੱਕ ਪੰਜਾਬ ਵਿੱਚ 4.80% ਵੋਟਿੰਗ ਦਰਜ ਕੀਤੀ ਗਈ। ਇਸ ਸਮੇਂ ਸਭ ਤੋਂ ਵੱਧ ਵੋਟਿੰਗ ਅਮਲੋਹ ਵਿਧਾਨ ਸਭਾ ਹਲਕਾ ਵਿੱਚ 12.00% ਵੋਟਾਂ ਪਈਆਂ ਸਨ ਅਤੇ ਸਭ ਤੋਂ ਘੱਟ ਖਰੜ ਵਿਧਾਨ ਸਭਾ ਚੋਣ ਹਲਕੇ ਵਿੱਚ 0.80% ਵੋਟਿੰਗ ਦਰਜ ਕੀਤੀ ਗਈ ਸੀ।[32]

11:00 ਵਜੇ ਤੱਕ ਦਾ ਆਂਕੜਾ 11:30 ਵਜੇ ਆਇਆ ਜਿਸ ਵਿੱਚ ਕੁੱਲ 17.77% ਵੋਟਾਂ ਭੁਗਤੀਆਂ ਅਤੇ ਸਭ ਤੋਂ ਵੱਧ ਵੋਟਾਂ ਫ਼ਾਜ਼ਿਲਕਾ ਵਿਧਾਨ ਸਭਾ ਹਲਕਾ ਵਿੱਚ 25.01% ਵੋਟਾਂ ਪਾਈਆਂ ਗਈਆਂ ਅਤੇ ਸਭ ਤੋਂ ਘੱਟ ਅਤੇ ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਵਿਚ ਸਭ ਤੋਂ ਘੱਟ 5.90% ਵੋਟਾਂ ਹੀ ਪਾਈਆਂ ਗਈਆਂ।[33]

1:00 ਵਜੇ ਤੱਕ ਦਾ ਆਂਕੜਾ ਜੋ ਕਿ ਚੌਣ ਕਮਿਸ਼ਨ ਵੱਲੋਂ 1:30 ਵਜੇ ਆਇਆ ਜਿਸ ਵਿੱਚ ਕੁੱਲ 34.10 % ਵੋਟਾਂ ਭੁਗਤੀਆਂ ਅਤੇ ਸਭ ਤੋਂ ਵੱਧ ਵੋਟਾਂ ਫ਼ਾਜ਼ਿਲਕਾ ਵਿਧਾਨ ਸਭਾ ਹਲਕਾ ਵਿੱਚ 44.70 % ਵੋਟਾਂ ਪਈਆਂ ਅਤੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿਚ 43.70 % ਵੋਟਾਂ ਪਾਈਆਂ ਗਈਆਂ ਅਤੇ ਸਭ ਤੋਂ ਘੱਟ ਵੋਟਾਂ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ ਅਤੇ ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਵਿਚ ਪਈਆਂ। ਇਨ੍ਹਾਂ ਦੋਵਾਂ ਹਲਕਿਆਂ ਵਿੱਚ ਸਭ ਤੋਂ ਘੱਟ 18.60 % ਵੋਟਾਂ ਹੀ ਪਾਈਆਂ ਗਈਆਂ। ਇਸ ਤੋਂ ਇਲਾਵਾ ਪਠਾਨਕੋਟ ਵਿਧਾਨ ਸਭਾ ਹਲਕੇ ਅਤੇ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਵਿੱਚ 22.30 % ਵੋਟਾਂ ਹੀ ਪਾਈਆਂ ਗਈਆਂ [34]

3 :00 ਵਜੇ ਤੱਕ ਦਾ ਆਂਕੜਾ ਜੋ ਕਿ ਚੌਣ ਕਮਿਸ਼ਨ ਵੱਲੋਂ 3:30 ਵਜੇ ਆਇਆ ਜਿਸ ਵਿੱਚ ਕੁੱਲ 49.81 % ਵੋਟਾਂ ਭੁਗਤੀਆਂ ਅਤੇ ਸਭ ਤੋਂ ਵੱਧ ਵੋਟਾਂ ਇਸ ਵਾਰ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ 61.40 % ਅਤੇ ਫ਼ਾਜ਼ਿਲਕਾ ਵਿਧਾਨ ਸਭਾ ਹਲਕਾ ਵਿੱਚ 60.30 % ਵੋਟਾਂ ਪਈਆਂ ਗਈਆਂ। ਸਭ ਤੋਂ ਘੱਟ ਵੋਟ ਫ਼ੀਸਦੀ ਵਾਲੇ ਹਲਕੇ ਇਸ ਵਾਰ ਵੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਵਿੱਚ 33.70 % ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਵਿੱਚ 36.60 % ਦਰਜ ਕੀਤੀ ਗਈ।[35]

5:00 ਵਜੇ ਤੱਕ ਦਾ ਆਂਕੜਾ 5:30 ਵਜੇ ਆਇਆ ਜਿਸ ਵਿੱਚ ਕੁੱਲ 63.44% ਵੋਟਾਂ ਭੁਗਤੀਆਂ ਅਤੇ ਸਭ ਤੋਂ ਵੱਧ ਵੋਟਾਂ ਵਾਲੇ ਹਲਕਿਆਂ ਵਿੱਚੋਂ ਗਿੱਦੜਬਾਹਾ ਵਿਧਾਨ ਸਭਾ ਹਲਕਾ ਵਿੱਚ 77.80%, ਸਰਦੂਲਗੜ੍ਹ ਵਿਧਾਨ ਸਭਾ ਚੋਣ ਹਲਕਾ ਵਿੱਚ 77.00%, ਤਲਵੰਡੀ ਸਾਬੋ ਵਿਧਾਨ ਸਭਾ ਚੋਣ ਹਲਕਾ ਵਿੱਚ 74.96%,ਫ਼ਾਜ਼ਿਲਕਾ ਵਿਧਾਨ ਸਭਾ ਹਲਕਾ ਵਿੱਚ 74.50% ਬੁਢਲਾਡਾ ਵਿਧਾਨ ਸਭਾ ਹਲਕਾ ਵਿੱਚ 74.00% ਵੋਟਾਂ ਭੁਗਤੀਆਂ। ਘੱਟ ਵੋਟ ਫ਼ੀਸਦੀ ਵਾਲੇ ਹਲਕਿਆਂ ਵਿੱਚ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ ਵਿੱਚ 48.06%, ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਾ ਵਿੱਚ 49.30%, ਅੰਮ੍ਰਿਤਸਰ (ਪੱਛਮੀ) ਵਿਧਾਨ ਸਭਾ ਹਲਕਾ ਵਿੱਚ 50.10%, ਡੇਰਾ ਬੱਸੀ ਵਿਧਾਨ ਸਭਾ ਹਲਕਾ ਵਿੱਚ ਕੇਵਲ 50.50% ਫ਼ੀਸਦੀ ਵੋਟਾਂ ਹੀ ਪੈਐ ਸਕੀਆਂ।

ਕੁੱਲ ਮਿਲਾ ਕੇ ਪੇਂਡੂ ਹਲਕਿਆਂ ਵਿੱਚ ਵੱਧ ਅਤੇ ਸ਼ਹਿਰੀ ਹਲਕਿਆਂ ਵਿੱਚ ਘੱਟ ਹੀ ਰਿਹਾ।[36]

ਹਲਕੇ ਮੁਤਾਬਿਕ ਵੋਟ ਫ਼ੀਸਦੀ

ਹੋਰ ਜਾਣਕਾਰੀ ਨੰ., ਜ਼ਿਲ੍ਹਾ ...

ਸਰੋਤ: ਭਾਰਤੀ ਚੋਣ ਕਮਿਸ਼ਨ Archived 2014-12-18 at the Wayback Machine.

Remove ads

ਪ੍ਰਮੁੱਖ ਉਮੀਦਵਾਰ

ਮੈਨੀਫੈਸਟੋ

ਖੇਤੀਬਾੜੀ ਤੇ ਪੇਂਡੂ ਵਿਕਾਸ

  1. ਹਰ ਕਿਸਾਨ ਪਰਿਵਾਰ ਦੀ ਆਮਦਨ 25000/- ਰੂਪੈ ਪ੍ਰਤੀ ਮਹੀਨੇ ਲਈ 'ਕਿਸਾਨ ਬਚਾਅ ਕਮਿਸ਼ਨ'
  2. ਪਾਕਿਸਤਾਨ ਨਾਲ ਵਪਾਰ ਲਈ ਹੁਸੈਨੀਵਾਲਾ ਅਤੇ ਅਟਾਰੀ ਬਾਰਡਰ ਖੁਲਵਾਉਣਾ।
  3. ਖੇਤੀਬਾੜੀ ਲਈ 'ਕਰਤਾਰਪੁਰ ਮਾਡਲ', ਫ਼ਸਲ ਵਿਭਿੰਨਤਾ ਅਤੇ ਸਬਜ਼ੀਆਂ ਲਈ ਐੱਮ.ਐੱਸ.ਪੀ।
  4. ਸਹਿਕਾਰੀ ਸੁਸਾਇਟੀਆਂ ਵਿੱਚ ਖੇਤੀਬਾੜੀ ਦੇ ਸਮਾਨ ਦਾ ਉਚੇਚਾ ਪ੍ਰਬੰਧ।
  5. ਪੇਂਡੂ ਲੋਕਾਂ ਲਈ ਆਪਣੇ ਸਟੋਰ ਖੋਲ੍ਹਣ ਲਈ ਮਦਦ।
  6. ਪੇਂਡੂ ਖੇਤਰਾਂ ਲਈ ਆਵਾਜਾਈ ਮਜਬੂਤ ਹੋਵੇਗੀ।
  7. ਪਿੰਡਾਂ ਵਿੱਚ ਉਦਯੋਗ ਤਾਂ ਕਿ ਸ਼ਹਿਰਾਂ ਦੇ ਫੈਲਾਅ ਰੋਕੇ ਜਾਣ।
  8. ਫੂਡ ਪ੍ਰੋਸੈਸਿੰਗ ਯੂਨਿਟ ਲਈ 5 ਲੱਖ ਦਾ ਕਰਜਾ।
  9. ਖੇਤੀ ਅਧਾਰਿਤ ਨਿਰਯਾਤ ਕੀਤਾ ਜਾਏਗਾ
  10. ਕਿਸਾਨਾਂ ਦੀ ਆਮਦਨ ਵਧਾਉਣ ਲਈ ਫਾਰਮਰ ਪ੍ਰੋਸੈਸਿੰਗ ਯੂਨਿਟ।
  11. ਸਹਿਕਾਰੀ ਸੁਸਾਇਟੀਆਂ ਵਿੱਚ 3 ਲੱਖ ਤੱਕ ਦਾ ਕਰਜਾ ਵਿਆਜ ਰਹਿਤ।
  12. ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਪੰਚਾਇਤਾਂ ਦੇ ਸਾਥ ਨਾਲ ਕੰਮ ਕੀਤਾ ਜਾਵੇਗਾ।
  13. ਕਿਸਾਨਾਂ ਤੋਂ ਅਧਿਗ੍ਰਹਿਣ ਜਮੀਨ ਤੇ ਕੰਮ ਨਾ ਹੋਏ ਤਾਂ ਉਨ੍ਹਾਂ ਦੀ ਜ਼ਮੀਨ ਵਾਪਿਸ ਕੀਤੀ ਜਾਵੇਗੀ।

(2) ਮਾਲ ਮਹਿਕਮਾ

  1. ਘਰੇਲੂ ਝਗੜੇ ਦੀ ਤਕਸੀਮ 1 ਸਾਲ ਦੇ ਅੰਦਰ-ਅੰਦਰ ਖਤਮ ਕੀਤਾ ਜਾਵੇਗਾ ਅਤੇ ਤਕਸੀਮ ਸਮੇਂ 5 ਸਾਲ ਤੋਂ ਵੱਧ ਉਸ ਤੇ ਕਾਬਜ ਨੂੰ ਉਸ ਦੇ ਹਿੱਸੇ ਅਨੁਸਾਰ ਦਿੱਤੀ ਜਾਵੇਗੀ।
  2. ਇੰਤਕਾਲ ਮਨਜੂਰ ਕਰਾਉਣਾ ਪਟਵਾਰੀ, ਕਾਨੂੰਗੋ ਅਤੇ ਤਹਿਸੀਲਦਾਰ ਦੀ ਜਿੰਮੇਵਾਰੀ ਹੋਏਗੀ। ਇੰਤਕਾਲ ਲਈ 6 ਮਹੀਨੇ ਤੋਂ ਵੱਧ ਸਮਾਂ ਲੈਣ ਦੀ ਸੂਰਤ ਵਿੱਚ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।
  3. ਫਰਦ-ਬਦਰ ਦੇ ਕੇਸਾਂ ਵਿਚ ਦੁਰਸਤੀ ਦੀ ਜਿੰਮੇਵਾਰੀ ਪਟਵਾਰੀ, ਕਾਨੂੰਗੋ ਅਤੇ ਤਹਿਸੀਲਦਾਰ ਦੀ ਹੋਵੇਗੀ।

(3) ਉਦਯੋਗਿਕ ਵਿਕਾਸ ਅਤੇ ਵਿਉਪਾਰ

  1. ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਜੋ ਕਿ ਵਾਤਾਵਰਣ ਨੂੰ ਸਾਫ ਰੱਖਣ।
  2. ਪੰਜਾਬ ਦੇ ਉਦਮੀਆਂ ਲਈ ਸਰਕਾਰ ਵਿਦੇਸ਼ਾਂ ਵਿੱਚ ਮੰਡੀਕਰਨ ਦੀ ਸਹੂਲਤ। ਨਵੇਂ 10 ਵਿਅਕਤੀਆਂ ਨੂੰ ਰੋਜ਼ਗਾਰ ਦੇਣ ਵਾਲੇ ਨੂੰ 5 ਲੱਖ ਦਾ ਕਰਜਾ ਵਿਆਜ ਰਹਿਤ।
  3. ਸਰਕਾਰੀ ਖੇਤਰ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ।
  4. ਸੂਚਨਾ ਤਕਨੀਕ ਅਧਾਰਿਤ ਉਦਯੋਗ ਨੂੰ ਪਹਿਲ।
  5. ਉਦਯੋਗਾਂ ਵੱਲੋਂ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਟ੍ਰੀਟਮੈਂਟ ਪਲਾਂਟ ਸਰਕਾਰ ਲਾਵੇਗੀ।
  6. ਅਸੰਗਠਿਤ ਸੈਕਟਰ ਦੇ ਮਜਦੂਰ ਦੀ ਲੁੱਟ ਨੂੰ ਬੰਦ ਕਰਵਾਉਣਾ

(4) ਰੁਜ਼ਗਾਰ

  1. ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ।
  2. ਰੁਜ਼ਗਾਰ ਪੈਦਾ ਕਰਨ ਲਈ ਪੇਂਡੂ ਖੇਤਰਾਂ ਵਿਚ ਉਦਯੋਗਿਕ ਵਿਕਾਸ ਲਈ ਵਿਸ਼ੇਸ਼ ਰਿਆਇਤਾਂ।
  3. ਚੰਡੀਗੜ੍ਹ ਵਿੱਚ ਪੰਜਾਬੀਆਂ ਦਾ ਬਣਦਾ 60% ਕੋਟਾ ਪੂਰਾ ਕਰਵਾਇਆ ਜਾਵੇਗਾ।
  4. 5 ਏਕੜ ਤੱਕ ਦੇ ਕਿਸਾਨਾਂ ਨੂੰ ਮਨਰੇਗਾ ਵਿੱਚ ਲਿਆਇਆ ਜਾਏਗਾ।
  5. ਸ਼ਹਿਰਾਂ ਵਿੱਚ ਰੁਜ਼ਗਾਰ ਲਈ ਛੋਟੇ ਸਨਅਤਕਾਰਾਂ ਨੂੰ ਵਿਸ਼ੇਸ਼ ਰਿਆਇਤਾਂ ਅਤੇ ਘਰੇਲੂ ਦਰਾਂ 'ਤੇ ਬਿਜਲੀ ਦਿੱਤੀ ਜਾਵੇਗੀ।
  6. ਬਲਾਕ ਪੱਧਰ ਤੇ ਮਿਆਰੀ ਹੁਨਰ ਵਧਾਉਣ ਲਈ ਵਿਕਾਸ ਕੇਂਦਰ ਖੋਲੇ ਜਾਣਗੇ ਅਤੇ ਕੋਈ ਫ਼ੀਸ ਨਹੀਂ ਹੋਏਗੀ।
  7. ਸਰਕਾਰੀ ਕਿਰਤ ਵਿਭਾਗ ਅਤੇ ਜਿਲ੍ਹਾ ਰੁਜ਼ਗਾਰ ਸੰਸਥਾਵਾਂ ਨੂੰ ਮਜਬੂਤ ਕਰਨਾ
  8. ਸ਼ਹਿਰੀ ਬੇਰੁਜ਼ਗਾਰਾਂ ਨੂੰ ਮਨਰੇਗਾ ਵਾਂਗ ਰੁਜ਼ਗਾਰ ਦੇਣ ਲਈ ਕੇਂਦਰ ਸਰਕਾਰ ਉੱਪਰ ਦਬਾਅ ਪਾਇਆ ਜਾਵੇਗਾ।
  9. ਸਹਿਕਾਰੀ ਸਭਾਵਾਂ ਰਾਹੀਂ ਪਿੰਡ ਅਤੇ ਸ਼ਹਿਰ ਵਿੱਚ ਰੁਜ਼ਗਾਰ ਪੈਦਾ ਕਰਨ ਵਾਲੇ ਉਦਯੋਗਾਂ ਨੂੰ ਵਿਸ਼ੇਸ਼ ਰਿਆਇਤਾਂ।

(5) ਸਿੱਖਿਆ ਦੇ ਖੇਤਰ ਵਿਚ

  1. ਸਿੱਖਿਆ ਦੇ ਬਜਟ ਨੂੰ ਦੁਗਣਾ ਕਰਨਾ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ।
  2. ਪ੍ਰਾਈਵੇਟ ਅਦਾਰਿਆਂ ਵੱਲੋਂ ਲਈ ਜਾਂਦੀ ਫੀਸ ਨੂੰ ਨਿਯਮਬੱਧ ਕਰਨਾ, ਸਰਕਾਰੀ ਅਦਾਰਿਆਂ ਵਿੱਚ ਅਸਾਮੀਆਂ ਪੂਰੀਆਂ ਕਰਨਾ।
  3. ਸਰਕਾਰੀ ਨਿਯਮਾਂ ਦਾ ਉਲੰਘਣ ਕਰਨ ਵਾਲੇ ਸਕੂਲਾਂ ਦਾ ਪ੍ਰਬੰਧ ਸਰਕਾਰ ਆਪਣੇ ਹੱਥ ਵਿੱਚ ਲਏਗੀ।
  4. ਪੰਜਾਬੀ ਭਾਸ਼ਾ ਨੂੰ ਦਸਵੀਂ ਤੱਕ ਲਾਜ਼ਮੀ ਕੀਤਾ ਜਾਵੇਗਾ।
  5. ਨਿਜੀ ਸਕੂਲਾਂ ਵਿੱਚ 25% ਗਰੀਬ ਵਿਦਿਆਰਥੀਆਂ ਨੂੰ ਪੜ੍ਹਾਉਣਾ ਲਾਜ਼ਮੀ ਕੀਤਾ ਜਾਵੇਗਾ।
  6. ਪਹਿਲੀ ਤੋਂ ਅੱਠਵੀਂ ਤੱਕ ਹਰ ਵਿਦਿਆਰਥੀ ਦੀ ਸਿੱਖਿਆ ਮੁਫਤ।
  7. ਪ੍ਰਾਈਵੇਟ ਅਦਾਰਿਆਂ ਵਿੱਚ ਕਰਮਚਾਰੀਆਂ ਅਤੇ ਅਧਿਆਪਕਾਂ ਦਾ ਸੋਸ਼ਨ ਰੋਕਿਆ ਜਾਵੇਗਾ ਅਤੇ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹਾਂ ਦਿੱਤੀਆਂ ਜਾਇਆ ਕਰਨਗੀਆਂ।
  8. ਨਿੱਜੀ ਸਕੂਲਾਂ ਦੀ ਆਮਦਨ ਅਤੇ ਖਰਚ ਵੈੱਬਸਾਈਟ ਉੱਪਰ ਪਾਉਣਾ ਲਾਜ਼ਮੀ ਹੋਵੇਗਾ।

(6) ਉੱਚ ਸਿੱਖਿਆ

  1. ਉੱਚ ਸਿੱਖਿਆ ਰੈਗੂਲੇਟਰੀ ਅਥਾਰਟੀ ਬਣਾਈ ਜਾਏਗੀ ਜੋ ਫੀਸਾਂ ਅਧਾਰਿਤ ਕਰੇਗੀ।
  2. ਉਦਯੋਗਿਕ ਸਿਖਲਾਈ ਸੰਸਥਾ ਅਤੇ ਪੋਲੀਟੈਕਨਿਕ ਵਿਦਿਆ ਅਦਾਰਿਆਂ ਵਿੱਚ ਹੁਨਰ ਸਿਖਿਆ ਪ੍ਰਧਾਨ ਕਰਾਈ ਜਾਵੇਗੀ।
  3. ਯੋਗਤਾ ਪ੍ਰਾਪਤ ਅਧਿਆਪਕ ਰੱਖੇ ਜਾਣਗੇ ਪ੍ਰਾਈਵੇਟ ਅਦਾਰੇ ਸਰਕਾਰੀ ਖਜ਼ਾਨੇ ਵਿੱਚ ਅਧਿਕਾਰੀਆਂ ਦੀਆਂ ਤਨਖਾਹਾਂ ਦੇਣਗੇ ਅਤੇ ਸਰਕਾਰ ਉਹਨਾਂ ਨੂੰ ਤਨਖਾਹਾਂ ਦਿਆ ਕਰਨਗੀਆਂ।
  4. ਉੱਚ ਸਿੱਖਿਆ ਦੇ ਨਿੱਜੀ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਸਮਾਜਿਕ ਸੁਰੱਖਿਆ ਲਈ ਫੰਡ ਬਣਾਇਆ ਜਾਵੇਗਾ।
  5. ਵਿਦਿਆਰਥੀਆਂ ਨੂੰ ਭਰਤੀ ਕਰਨ ਵਾਸਤੇ ਯੂਨੀਵਰਸਿਟੀਆਂ ਨੂੰ ਤਿਆਰੀ ਕਰਨ ਦੀ ਜਿੰਮੇਵਾਰੀ ਦਿੱਤੀ ਜਾਵੇਗੀ।

(7) ਸਿਹਤ

  1. ਸਿਹਤ ਦਾ ਬਜਟ ਦੁਗਣਾ ਹੋਏਗਾ।
  2. ਪਿੰਡ, ਬਲਾਕ, ਸਬ-ਡਵੀਜ਼ਨ ਅਤੇ ਜਿਲ੍ਹੇ ਵਿੱਚ ਸਿਹਤ ਸਹੂਲਤਾਂ ਲਈ ਪੜਾਅ ਵਾਰ ਕੰਮ ਹੋਣਗੇ।
  3. 8 ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦਾ ਸਿਹਤ ਦਾ ਖਰਚ ਸਰਕਾਰ ਚੁੱਕੇਗੀ।
  4. ਸੁਪਰ-ਸਪੈਸ਼ਲਿਸਟ ਹਸਪਤਾਲ ਖੋਲ੍ਹੇ ਜਾਣਗੇ ਤਾਂ ਜੋ ਲੋਕ ਆਪਣੇ ਪਿੰਡ - ਸ਼ਹਿਰ ਤੋਂ ਆਪਣਾ ਇਲਾਜ ਕਰਵਾ ਸਕਣ।
Remove ads

ਚੌਣ ਸਰਵੇਖਣ ਅਤੇ ਸੰਭਾਵਨਾਵਾਂ

ਵਿਸ਼ੇਸ਼ ਤੱਥ

ਓਪੀਨੀਅਨ ਪੋਲ

ਹੋਰ ਜਾਣਕਾਰੀ ਤਾਰੀਖ ਪ੍ਰਕਾਸ਼ਤ, ਪੋਲਿੰਗ ਏਜੰਸੀ ...

ਏਬੀਪੀ ਨਿਊਜ਼ ਸੀ-ਵੋਟਰ ਦੇ ਸਰਵੇਖਣ ਦੇ ਕੁਝ ਅਹਿਮ ਪਹਿਲੂ (19 ਮਾਰਚ 2021) [46]

ਹੋਰ ਜਾਣਕਾਰੀ 1., ਮੁੱਖ ਮੰਤਰੀ ਦੇ ਕੰਮ ਨਾਲ ਲੋਕਾਂ ਦਾ ਸੰਤੁਸ਼ਟੀ ...

ਚੋਣ ਮੁਕੰਮਲ ਹੋਣ ਤੇ ਸਰਵੇਖਣ

7 ਮਾਰਚ 2022 ਨੂੰ ਸਾਰੇ ਰਾਜਾਂ ਵਿੱਚ ਵੋਟਾਂ ਮੁਕੰਮਲ ਹੋਣ ਤੋਂ ਬਾਅਦ ਜਾਰੀ ਕੀਤੇ ਗਏ।

The Election Commission banned the media from publishing exit polls between 7 AM on 10 February 2022 and 6:30 PM on 7 March 2022. Violation of the directive would be punishable with two years of imprisonment.

ਹੋਰ ਜਾਣਕਾਰੀ ਨੰਬਰ, ਪੋਲਿੰਗ ਏਜੰਸੀ ...
Remove ads

ਚੋਣ ਸਰਗਰਮੀਆਂ ਅਤੇ ਰਾਜਨੀਤੀ

ਮੁਹਿੰਮ

ਭਾਰਤੀ ਰਾਸ਼ਟਰੀ ਕਾਂਗਰਸ

ਕਾਂਗਰਸ ਪਾਰਟੀ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਆਤਮਨਗਰ, ਲੁਧਿਆਣਾ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਕੀਤੀ।[47]

ਆਮ ਆਦਮੀ ਪਾਰਟੀ

ਮਾਰਚ 2021 ਵਿਚ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਗਾ ਜ਼ਿਲੇ ਦੇ ਬਾਘਾ ਪੁਰਾਨਾ ਵਿਖੇ ਇਕ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਅਤੇ ਚੋਣਾਂ ਲਈ ਮੁਹਿੰਮ ਸ਼ੁਰੂ ਕੀਤੀ। ਉਹਨਾਂ ਨੇ ਦਿੱਲੀ ਮਾਡਲ ਪੰਜਾਬ ਚ ਵੀ ਲਾਗੂ ਕਰਨ ਦੀ ਗੱਲ ਕੀਤੀ ਅਤੇ ਕੈਪਟਨ ਵੱਲੋਂ ਕੀਤੇ ਵਾਦੇ ਪੂਰੇ ਕਰਨ ਦੀ ਵੀ ਗੱਲ ਕਹੀ। [48] 28 ਜੂਨ 2021 ਨੂੰ, ਕੇਜਰੀਵਾਲ ਨੇ [ਚੰਡੀਗੜ੍ਹ]] ਦੇ ਇੱਕ ਭਾਸ਼ਣ ਵਿੱਚ ਐਲਾਨ ਕੀਤਾ ਕਿ ਜੇ ਪਾਰਟੀ ਚੋਣ ਜਿੱਤ ਜਾਂਦੀ ਹੈ ਤਾਂ ਸਾਰੇ ਪੰਜਾਬੀਆਂ ਨੂੰ 300 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਜਾਏਗੀ।[49] 30 ਸਤੰਬਰ 2021 ਨੂੰ, ਕੇਜਰੀਵਾਲ ਨੇ ਇਹ ਵੀ ਐਲਾਨ ਕੀਤਾ ਕਿ ਜੇ ਆਪ ਚੋਣ ਜਿੱਤ ਜਾਂਦੀ ਹੈ, ਤਾਂ ਉਸਦੀ ਸਰਕਾਰ ਪੰਜਾਬ ਵਿੱਚ ਮੋਹਲਾ ਕਲੀਨਿਕ ਬਣਾਏਗੀ ਜੋ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ।[50] 22 ਨਵੰਬਰ 2021 ਨੂੰ, ਅਰਵਿੰਦ ਕੇਜਰੀਵਾਲ ਨੇ ਘੋਸ਼ਣਾ ਕੀਤੀ ਕਿ ਜੇ ਆਪ ਪੰਜਾਬ ਜਿੱਤ ਜਾਂਦੀ ਹੈ ਤਾਂ 18 ਸਾਲ ਤੋਂ ਵੱਧ ਉਮਰ ਦੀਆਂ ਹਰ ਔਰਤਾਂ ਨੂੰ 1,000 ਰੁਪਏ ਦਿੱਤੇ ਜਾਣਗੇ।[51]

ਸ਼੍ਰੋਮਣੀ ਅਕਾਲੀ ਦਲ

ਮਾਰਚ 2021 ਵਿਚ, ਸ਼੍ਰੋਮਣੀ ਅਕਾਲੀ ਦਲ ਨੇ "ਪੰਜਾਬ ਮੰਗਦਾ ਜਾਵਾਬ" ਦੇ ਨਾਅਰੇ ਤਹਿਤ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ, ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਵਰ ਟੈਰਿਫ ਵਾਧੇ, ਬਾਲਣ 'ਤੇ ਵੈਟ ਅਤੇ ਕਰਜ਼ਾ ਮੁਆਫੀ ਦੇ ਵਾਅਦੇ ਸਮੇਤ ਕਈ ਮੁੱਦਿਆਂ' ਤੇ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ। [52][53] [54]

ਬਹੁਜਨ ਸਮਾਜ ਪਾਰਟੀ

ਨਵੇਂ ਸਾਲ ਨੂੰ, ਬਸਪਾ ਦੇ ਰਾਜ ਪ੍ਰਧਾਨ ਜੱਸਬੀਰ ਸਿੰਘ ਦੀ ਅਗਵਾਈ ਵਿੱਚ, ਸਭ ਤੋਂ ਪਹਿਲਾਂ ਵਰਕਰ ਸ਼ੰਭੂ ਸਰਹੱਦ 'ਤੇ ਇਕੱਠੇ ਹੋਏ ਅਤੇ ਫਿਰ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਅਤੇ ਕਿਸਾਨਾਂ ਨਾਲ ਏਕਤਾ ਦਿਖਾਉਣ ਲਈ 100 ਕਾਰਾਂ ਦੀ ਲੈ ਕੇ ਰਵਾਨਾ ਹੋ ਗਏ। ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਏਕਤਾ 'ਤੇ ਬੈਨਰ ਵੀ ਲਹਿਰਾਏ।, ਜਿਵੇਂ ਕਿ ਜ਼ਿਆਦਾਤਰ ਮਜ਼ਦੂਰ ਅਨੁਸੂਚਿਤ ਜਾਤੀਆਂ ਤੋਂ ਆਉਂਦੇ ਹਨ. ਇਹ ਪਹਿਲਾ ਮੌਕਾ ਸੀ ਜਦੋਂ ਇਕ ਰਾਜਨੀਤਿਕ ਪਾਰਟੀ ਇੰਨੀ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਵਿਰੋਧ ਦਾ ਹਿੱਸਾ ਬਣੀ ਸੀ।[55]

ਪਾਰਟੀ ਦੇ ਪ੍ਰਧਾਨ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਨ ਜਾਂ ਸਕਾਲਰਸ਼ਿਪ ਸਕੀਮ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ 'ਤੇ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।[56] [57][58][59][60]

ਮੁਹਿੰਮ ਦੇ ਵਿਵਾਦ

ਭਾਰਤੀ ਰਾਸ਼ਟਰੀ ਕਾਂਗਰਸ

ਆਮ ਆਦਮੀ ਪਾਰਟੀ

ਸ਼੍ਰੋਮਣੀ ਅਕਾਲੀ ਦਲ

ਪਾਰਟੀ ਮੁਹਿੰਮਾਂ

ਭਾਰਤੀ ਰਾਸ਼ਟਰੀ ਕਾਂਗਰਸ

ਆਮ ਆਦਮੀ ਪਾਰਟੀ

ਸ਼੍ਰੋਮਣੀ ਅਕਾਲੀ ਦਲ

2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਐਲਾਨ ਕਰਦੇ ਹੋਏ ਆਖਿਆ ਹੈ ਕਿ ਜੇਕਰ 2022 ਵਿਚ ਅਕਾਲੀ ਦਲ ਬਾਦਲ ਦੀ ਸਰਕਾਰ ਬਣਦੀ ਹੈ ਤਾਂ ਦਲਿਤ ਚਿਹਰਾ ਪਾਰਟੀ ਦਾ ਉਪ ਮੁੱਖ ਮੰਤਰੀ ਹੋਵੇਗਾ। [61]

ਰਾਜਵੰਸ਼ ਰਾਜਨੀਤੀ

ਭਾਰਤੀ ਰਾਸ਼ਟਰੀ ਕਾਂਗਰਸ

ਆਮ ਆਦਮੀ ਪਾਰਟੀ

ਸ਼੍ਰੋਮਣੀ ਅਕਾਲੀ ਦਲ

ਬਹੁਜਨ ਸਮਾਜ ਪਾਰਟੀ

ਮੁਹਿੰਮ ਵਿੱਤ

Remove ads

ਮੁੱਦੇ ਅਤੇ ਚੋਣ ਮਨੋਰਥ ਪੱਤਰ

ਮੁੱਦੇ

1. ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਫਰੇਮ ਕਾਨੂੰਨ ਪੰਜਾਬ ਵਿਚ ਸਭ ਤੋਂ ਵੱਡਾ ਮੁੱਦਾ ਹੈ।

2. ਬੇਰੁਜ਼ਗਾਰੀ ਖ਼ਤਮ ਕਰਨਾ ਅਤੇ ਚੰਗਾ ਪ੍ਰਸ਼ਾਸਨ ਦੇਣਾ।

3. ਨਸ਼ਿਆਂ ਦਾ ਮੁੱਦਾ , ਕਿਸਾਨਾਂ ਦੇ ਸੰਕਟ, ਨਿਰੰਤਰ ਅਸਫਲ ਅਰਥਚਾਰੇ ਵਰਗੇ ਮੁੱਦੇ 2017 ਵਿੱਚ ਸਰਕਾਰ ਬਦਲਣ ਤੋਂ ਬਾਅਦ ਵੀ ਅਣਸੁਲਝੇ ਰਹੇ।

4. ਸਾਲ 2015 ਵਿਚ ਗੁਰੂ ਗ੍ਰਾਂਥ ਸਾਹਿਬ ਦੀ ਬੇਅਦਬੀ ਅਤੇ ਸਰਕਾਰ ਦੁਆਰਾ ਕੇਸ ਚਲਾਉਣਾ ਵੀ ਇਕ ਮਹੱਤਵਪੂਰਨ ਮੁੱਦਾ ਹੈ।

5. ਏਬੀਪੀ ਨਿਊਜ਼ ਸੀ-ਵੋਟਰ ਰਾਏ ਪੋਲ ਦੇ ਅਨੁਸਾਰ, ਪੰਜਾਬ ਵਿੱਚ ਹੇਠਾਂ ਦਿੱਤੇ ਸਭ ਤੋਂ ਵੱਡੇ ਮੁੱਦੇ ਹਨ-

ਹੋਰ ਜਾਣਕਾਰੀ ਨੰਬਰ, ਮੁੱਦਾ ...

ਚੋਣ ਮਨੋਰਥ ਪੱਤਰ

ਭਾਰਤੀ ਰਾਸ਼ਟਰੀ ਕਾਂਗਰਸ

ਆਮ ਆਦਮੀ ਪਾਰਟੀ

ਸ਼੍ਰੋਮਣੀ ਅਕਾਲੀ ਦਲ

ਸੰਯੁਕਤ ਸਮਾਜ ਮੋਰਚਾ

ਸੰਯੁਕਤ ਸਮਾਜ ਮੋਰਚੇ ਦੇ ਮੈਨੀਫੈਸਟੋ ਨੂੰ ਇਕਰਾਰਨਾਮੇ ਦਾ ਨਾਂ ਦਿੱਤਾ ਗਿਆ ਹੈ। (ਚੋਣ ਮੈਨੀਫੈਸਟੋ)[62]

(1) ਖੇਤੀਬਾੜੀ ਤੇ ਪੇਂਡੂ ਵਿਕਾਸ

  1. ਹਰ ਕਿਸਾਨ ਪਰਿਵਾਰ ਦੀ ਆਮਦਨ 25000/- ਰੂਪੈ ਪ੍ਰਤੀ ਮਹੀਨੇ ਲਈ 'ਕਿਸਾਨ ਬਚਾਅ ਕਮਿਸ਼ਨ'
  2. ਪਾਕਿਸਤਾਨ ਨਾਲ ਵਪਾਰ ਲਈ ਹੁਸੈਨੀਵਾਲਾ ਅਤੇ ਅਟਾਰੀ ਬਾਰਡਰ ਖੁਲਵਾਉਣਾ।
  3. ਖੇਤੀਬਾੜੀ ਲਈ 'ਕਰਤਾਰਪੁਰ ਮਾਡਲ', ਫ਼ਸਲ ਵਿਭਿੰਨਤਾ ਅਤੇ ਸਬਜ਼ੀਆਂ ਲਈ ਐੱਮ.ਐੱਸ.ਪੀ।
  4. ਸਹਿਕਾਰੀ ਸੁਸਾਇਟੀਆਂ ਵਿੱਚ ਖੇਤੀਬਾੜੀ ਦੇ ਸਮਾਨ ਦਾ ਉਚੇਚਾ ਪ੍ਰਬੰਧ।
  5. ਪੇਂਡੂ ਲੋਕਾਂ ਲਈ ਆਪਣੇ ਸਟੋਰ ਖੋਲ੍ਹਣ ਲਈ ਮਦਦ।
  6. ਪੇਂਡੂ ਖੇਤਰਾਂ ਲਈ ਆਵਾਜਾਈ ਮਜਬੂਤ ਹੋਵੇਗੀ।
  7. ਪਿੰਡਾਂ ਵਿੱਚ ਉਦਯੋਗ ਤਾਂ ਕਿ ਸ਼ਹਿਰਾਂ ਦੇ ਫੈਲਾਅ ਰੋਕੇ ਜਾਣ।
  8. ਫੂਡ ਪ੍ਰੋਸੈਸਿੰਗ ਯੂਨਿਟ ਲਈ 5 ਲੱਖ ਦਾ ਕਰਜਾ।
  9. ਖੇਤੀ ਅਧਾਰਿਤ ਨਿਰਯਾਤ ਕੀਤਾ ਜਾਏਗਾ
  10. ਕਿਸਾਨਾਂ ਦੀ ਆਮਦਨ ਵਧਾਉਣ ਲਈ ਫਾਰਮਰ ਪ੍ਰੋਸੈਸਿੰਗ ਯੂਨਿਟ।
  11. ਸਹਿਕਾਰੀ ਸੁਸਾਇਟੀਆਂ ਵਿੱਚ 3 ਲੱਖ ਤੱਕ ਦਾ ਕਰਜਾ ਵਿਆਜ ਰਹਿਤ।
  12. ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਪੰਚਾਇਤਾਂ ਦੇ ਸਾਥ ਨਾਲ ਕੰਮ ਕੀਤਾ ਜਾਵੇਗਾ।
  13. ਕਿਸਾਨਾਂ ਤੋਂ ਅਧਿਗ੍ਰਹਿਣ ਜਮੀਨ ਤੇ ਕੰਮ ਨਾ ਹੋਏ ਤਾਂ ਉਨ੍ਹਾਂ ਦੀ ਜ਼ਮੀਨ ਵਾਪਿਸ ਕੀਤੀ ਜਾਵੇਗੀ।

(2) ਮਾਲ ਮਹਿਕਮਾ

  1. ਘਰੇਲੂ ਝਗੜੇ ਦੀ ਤਕਸੀਮ 1 ਸਾਲ ਦੇ ਅੰਦਰ-ਅੰਦਰ ਖਤਮ ਕੀਤਾ ਜਾਵੇਗਾ ਅਤੇ ਤਕਸੀਮ ਸਮੇਂ 5 ਸਾਲ ਤੋਂ ਵੱਧ ਉਸ ਤੇ ਕਾਬਜ ਨੂੰ ਉਸ ਦੇ ਹਿੱਸੇ ਅਨੁਸਾਰ ਦਿੱਤੀ ਜਾਵੇਗੀ।
  2. ਇੰਤਕਾਲ ਮਨਜੂਰ ਕਰਾਉਣਾ ਪਟਵਾਰੀ, ਕਾਨੂੰਗੋ ਅਤੇ ਤਹਿਸੀਲਦਾਰ ਦੀ ਜਿੰਮੇਵਾਰੀ ਹੋਏਗੀ। ਇੰਤਕਾਲ ਲਈ 6 ਮਹੀਨੇ ਤੋਂ ਵੱਧ ਸਮਾਂ ਲੈਣ ਦੀ ਸੂਰਤ ਵਿੱਚ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।
  3. ਫਰਦ-ਬਦਰ ਦੇ ਕੇਸਾਂ ਵਿਚ ਦੁਰਸਤੀ ਦੀ ਜਿੰਮੇਵਾਰੀ ਪਟਵਾਰੀ, ਕਾਨੂੰਗੋ ਅਤੇ ਤਹਿਸੀਲਦਾਰ ਦੀ ਹੋਵੇਗੀ।

(3) ਉਦਯੋਗਿਕ ਵਿਕਾਸ ਅਤੇ ਵਿਉਪਾਰ

  1. ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਜੋ ਕਿ ਵਾਤਾਵਰਣ ਨੂੰ ਸਾਫ ਰੱਖਣ।
  2. ਪੰਜਾਬ ਦੇ ਉਦਮੀਆਂ ਲਈ ਸਰਕਾਰ ਵਿਦੇਸ਼ਾਂ ਵਿੱਚ ਮੰਡੀਕਰਨ ਦੀ ਸਹੂਲਤ। ਨਵੇਂ 10 ਵਿਅਕਤੀਆਂ ਨੂੰ ਰੋਜ਼ਗਾਰ ਦੇਣ ਵਾਲੇ ਨੂੰ 5 ਲੱਖ ਦਾ ਕਰਜਾ ਵਿਆਜ ਰਹਿਤ।
  3. ਸਰਕਾਰੀ ਖੇਤਰ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ।
  4. ਸੂਚਨਾ ਤਕਨੀਕ ਅਧਾਰਿਤ ਉਦਯੋਗ ਨੂੰ ਪਹਿਲ।
  5. ਉਦਯੋਗਾਂ ਵੱਲੋਂ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਟ੍ਰੀਟਮੈਂਟ ਪਲਾਂਟ ਸਰਕਾਰ ਲਾਵੇਗੀ।
  6. ਅਸੰਗਠਿਤ ਸੈਕਟਰ ਦੇ ਮਜਦੂਰ ਦੀ ਲੁੱਟ ਨੂੰ ਬੰਦ ਕਰਵਾਉਣਾ

(4) ਰੁਜ਼ਗਾਰ

  1. ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ।
  2. ਰੁਜ਼ਗਾਰ ਪੈਦਾ ਕਰਨ ਲਈ ਪੇਂਡੂ ਖੇਤਰਾਂ ਵਿਚ ਉਦਯੋਗਿਕ ਵਿਕਾਸ ਲਈ ਵਿਸ਼ੇਸ਼ ਰਿਆਇਤਾਂ।
  3. ਚੰਡੀਗੜ੍ਹ ਵਿੱਚ ਪੰਜਾਬੀਆਂ ਦਾ ਬਣਦਾ 60% ਕੋਟਾ ਪੂਰਾ ਕਰਵਾਇਆ ਜਾਵੇਗਾ।
  4. 5 ਏਕੜ ਤੱਕ ਦੇ ਕਿਸਾਨਾਂ ਨੂੰ ਮਨਰੇਗਾ ਵਿੱਚ ਲਿਆਇਆ ਜਾਏਗਾ।
  5. ਸ਼ਹਿਰਾਂ ਵਿੱਚ ਰੁਜ਼ਗਾਰ ਲਈ ਛੋਟੇ ਸਨਅਤਕਾਰਾਂ ਨੂੰ ਵਿਸ਼ੇਸ਼ ਰਿਆਇਤਾਂ ਅਤੇ ਘਰੇਲੂ ਦਰਾਂ 'ਤੇ ਬਿਜਲੀ ਦਿੱਤੀ ਜਾਵੇਗੀ।
  6. ਬਲਾਕ ਪੱਧਰ ਤੇ ਮਿਆਰੀ ਹੁਨਰ ਵਧਾਉਣ ਲਈ ਵਿਕਾਸ ਕੇਂਦਰ ਖੋਲੇ ਜਾਣਗੇ ਅਤੇ ਕੋਈ ਫ਼ੀਸ ਨਹੀਂ ਹੋਏਗੀ।
  7. ਸਰਕਾਰੀ ਕਿਰਤ ਵਿਭਾਗ ਅਤੇ ਜਿਲ੍ਹਾ ਰੁਜ਼ਗਾਰ ਸੰਸਥਾਵਾਂ ਨੂੰ ਮਜਬੂਤ ਕਰਨਾ
  8. ਸ਼ਹਿਰੀ ਬੇਰੁਜ਼ਗਾਰਾਂ ਨੂੰ ਮਨਰੇਗਾ ਵਾਂਗ ਰੁਜ਼ਗਾਰ ਦੇਣ ਲਈ ਕੇਂਦਰ ਸਰਕਾਰ ਉੱਪਰ ਦਬਾਅ ਪਾਇਆ ਜਾਵੇਗਾ।
  9. ਸਹਿਕਾਰੀ ਸਭਾਵਾਂ ਰਾਹੀਂ ਪਿੰਡ ਅਤੇ ਸ਼ਹਿਰ ਵਿੱਚ ਰੁਜ਼ਗਾਰ ਪੈਦਾ ਕਰਨ ਵਾਲੇ ਉਦਯੋਗਾਂ ਨੂੰ ਵਿਸ਼ੇਸ਼ ਰਿਆਇਤਾਂ।

(5) ਸਿੱਖਿਆ ਦੇ ਖੇਤਰ ਵਿਚ

  1. ਸਿੱਖਿਆ ਦੇ ਬਜਟ ਨੂੰ ਦੁਗਣਾ ਕਰਨਾ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ।
  2. ਪ੍ਰਾਈਵੇਟ ਅਦਾਰਿਆਂ ਵੱਲੋਂ ਲਈ ਜਾਂਦੀ ਫੀਸ ਨੂੰ ਨਿਯਮਬੱਧ ਕਰਨਾ, ਸਰਕਾਰੀ ਅਦਾਰਿਆਂ ਵਿੱਚ ਅਸਾਮੀਆਂ ਪੂਰੀਆਂ ਕਰਨਾ।
  3. ਸਰਕਾਰੀ ਨਿਯਮਾਂ ਦਾ ਉਲੰਘਣ ਕਰਨ ਵਾਲੇ ਸਕੂਲਾਂ ਦਾ ਪ੍ਰਬੰਧ ਸਰਕਾਰ ਆਪਣੇ ਹੱਥ ਵਿੱਚ ਲਏਗੀ।
  4. ਪੰਜਾਬੀ ਭਾਸ਼ਾ ਨੂੰ ਦਸਵੀਂ ਤੱਕ ਲਾਜ਼ਮੀ ਕੀਤਾ ਜਾਵੇਗਾ।
  5. ਨਿਜੀ ਸਕੂਲਾਂ ਵਿੱਚ 25% ਗਰੀਬ ਵਿਦਿਆਰਥੀਆਂ ਨੂੰ ਪੜ੍ਹਾਉਣਾ ਲਾਜ਼ਮੀ ਕੀਤਾ ਜਾਵੇਗਾ।
  6. ਪਹਿਲੀ ਤੋਂ ਅੱਠਵੀਂ ਤੱਕ ਹਰ ਵਿਦਿਆਰਥੀ ਦੀ ਸਿੱਖਿਆ ਮੁਫਤ।
  7. ਪ੍ਰਾਈਵੇਟ ਅਦਾਰਿਆਂ ਵਿੱਚ ਕਰਮਚਾਰੀਆਂ ਅਤੇ ਅਧਿਆਪਕਾਂ ਦਾ ਸੋਸ਼ਨ ਰੋਕਿਆ ਜਾਵੇਗਾ ਅਤੇ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹਾਂ ਦਿੱਤੀਆਂ ਜਾਇਆ ਕਰਨਗੀਆਂ।
  8. ਨਿੱਜੀ ਸਕੂਲਾਂ ਦੀ ਆਮਦਨ ਅਤੇ ਖਰਚ ਵੈੱਬਸਾਈਟ ਉੱਪਰ ਪਾਉਣਾ ਲਾਜ਼ਮੀ ਹੋਵੇਗਾ।

(6) ਉੱਚ ਸਿੱਖਿਆ

  1. ਉੱਚ ਸਿੱਖਿਆ ਰੈਗੂਲੇਟਰੀ ਅਥਾਰਟੀ ਬਣਾਈ ਜਾਏਗੀ ਜੋ ਫੀਸਾਂ ਅਧਾਰਿਤ ਕਰੇਗੀ।
  2. ਉਦਯੋਗਿਕ ਸਿਖਲਾਈ ਸੰਸਥਾ ਅਤੇ ਪੋਲੀਟੈਕਨਿਕ ਵਿਦਿਆ ਅਦਾਰਿਆਂ ਵਿੱਚ ਹੁਨਰ ਸਿਖਿਆ ਪ੍ਰਧਾਨ ਕਰਾਈ ਜਾਵੇਗੀ।
  3. ਯੋਗਤਾ ਪ੍ਰਾਪਤ ਅਧਿਆਪਕ ਰੱਖੇ ਜਾਣਗੇ ਪ੍ਰਾਈਵੇਟ ਅਦਾਰੇ ਸਰਕਾਰੀ ਖਜ਼ਾਨੇ ਵਿੱਚ ਅਧਿਕਾਰੀਆਂ ਦੀਆਂ ਤਨਖਾਹਾਂ ਦੇਣਗੇ ਅਤੇ ਸਰਕਾਰ ਉਹਨਾਂ ਨੂੰ ਤਨਖਾਹਾਂ ਦਿਆ ਕਰਨਗੀਆਂ।
  4. ਉੱਚ ਸਿੱਖਿਆ ਦੇ ਨਿੱਜੀ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਸਮਾਜਿਕ ਸੁਰੱਖਿਆ ਲਈ ਫੰਡ ਬਣਾਇਆ ਜਾਵੇਗਾ।
  5. ਵਿਦਿਆਰਥੀਆਂ ਨੂੰ ਭਰਤੀ ਕਰਨ ਵਾਸਤੇ ਯੂਨੀਵਰਸਿਟੀਆਂ ਨੂੰ ਤਿਆਰੀ ਕਰਨ ਦੀ ਜਿੰਮੇਵਾਰੀ ਦਿੱਤੀ ਜਾਵੇਗੀ।

(7) ਸਿਹਤ

  1. ਸਿਹਤ ਦਾ ਬਜਟ ਦੁਗਣਾ ਹੋਏਗਾ।
  2. ਪਿੰਡ, ਬਲਾਕ, ਸਬ-ਡਵੀਜ਼ਨ ਅਤੇ ਜਿਲ੍ਹੇ ਵਿੱਚ ਸਿਹਤ ਸਹੂਲਤਾਂ ਲਈ ਪੜਾਅ ਵਾਰ ਕੰਮ ਹੋਣਗੇ।
  3. 8 ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦਾ ਸਿਹਤ ਦਾ ਖਰਚ ਸਰਕਾਰ ਚੁੱਕੇਗੀ।
  4. ਸੁਪਰ-ਸਪੈਸ਼ਲਿਸਟ ਹਸਪਤਾਲ ਖੋਲ੍ਹੇ ਜਾਣਗੇ ਤਾਂ ਜੋ ਲੋਕ ਆਪਣੇ ਪਿੰਡ - ਸ਼ਹਿਰ ਤੋਂ ਆਪਣਾ ਇਲਾਜ ਕਰਵਾ ਸਕਣ।
Remove ads

ਪਾਰਟੀ, ਖੇਤਰ 'ਤੇ ਜ਼ਿਲ੍ਹੇਵਾਰ ਨਤੀਜਾ

੧. ਗੱਠਜੋੜ/ਪਾਰਟੀ ਮੁਤਾਬਕ ਨਤੀਜਾ[63][64]

ਹੋਰ ਜਾਣਕਾਰੀ ਲੜੀ ਨੰ., ਗੱਠਜੋੜ ...
92 18 3
ਆ ਮ ਆ ਦ ਮੀ ਪਾ ਰ ਟੀ ਕਾਂ ਗ ਰ ਸ ਸ਼੍ਰੋ.ਅ.ਦ.

੨. ਖੇਤਰਵਾਰ ਨਤੀਜਾ

ਹੋਰ ਜਾਣਕਾਰੀ ਲੜੀ ਨੰ., ਖੇਤਰ ...

੩. ਡਿਵੀਜ਼ਨਾਂਂ ਮੁਤਾਬਿਕ ਨਤੀਜਾ

ਹੋਰ ਜਾਣਕਾਰੀ ਲੜੀ ਨੰ., ਡਿਵੀਜ਼ਨ ...

੪. ਜ਼ਿਲ੍ਹਾਵਾਰ ਨਤੀਜਾ

ਹੋਰ ਜਾਣਕਾਰੀ ਲੜੀ ਨੰ., ਜ਼ਿਲੇ ਦਾ ਨਾਂ ...

੫. ਹੋਰ ਜਾਣਕਾਰੀ

ਹੋਰ ਜਾਣਕਾਰੀ ਲੜੀ ਨੰ., ਸੀਟਾਂ ...

ਚੋਣ ਹਲਕੇ ਮੁਤਾਬਿਕ ਨਤੀਜਾ

ਚੌਣ ਨਤੀਜਾ [65][66][67][68][69][70][71][72][73][74][75][76]

ਹੋਰ ਜਾਣਕਾਰੀ ਲੜੀ ਨੰਬਰ, ਚੋਣ ਹਲਕਾ ...

ਸਰੋਤ: ਭਾਰਤੀ ਚੋਣ ਕਮਿਸ਼ਨ Archived 2014-12-18 at the Wayback Machine.

ਲੋਕਤੰਤਰੀ ਮਿਆਰ

੧. ਰਾਜਨੀਤਿਕ ਪਾਰਟੀਆਂ ਦਾ ਪ੍ਰਦਰਸ਼ਨ

(ੳ) ਭਾਰਤੀ ਰਾਸ਼ਟਰੀ ਕਾਂਗਰਸ

(ਅ) ਸ਼੍ਰੋਮਣੀ ਅਕਾਲੀ ਦਲ

(ੲ) ਆਮ ਆਦਮੀ ਪਾਰਟੀ

੨. ਦਲ ਬਦਲੂ

(ੳ) ਭਾਰਤੀ ਰਾਸ਼ਟਰੀ ਕਾਂਗਰਸ

  1. ਭੁਲੱਥ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪ ਛੱਡ ਕਾਂਗਰਸ 'ਚ ਸ਼ਾਮਿਲ ਹੋਏ।
  2. ਮੌੜ ਵਿਧਾਇਕ ਜਗਦੇਵ ਸਿੰਘ ਆਪ ਛੱਡ ਕਾਂਗਰਸ 'ਚ ਸ਼ਾਮਿਲ ਹੋਏ।
  3. ਭਦੌੜ ਵਿਧਾਇਕ ਪੀਰਮਲ ਸਿੰਘ ਆਪ ਛੱਡ ਕਾਂਗਰਸ 'ਚ ਸ਼ਾਮਿਲ ਹੋਏ।
  4. ਮਾਨਸਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਆਪ ਛੱਡ ਕਾਂਗਰਸ 'ਚ ਸ਼ਾਮਿਲ ਹੋਏ।

(ਅ) ਸ਼੍ਰੋਮਣੀ ਅਕਾਲੀ ਦਲ

  1. ਅਨਿਲ ਜੋਸ਼ੀ ਨੇ ਭਾਜਪਾ ਛੱਡ ਕੇ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਚੋਣ ਲੜੀ।
  2. ਰਾਜ ਕੁਮਾਰ ਗੁਪਤਾ ਨੇ ਭਾਜਪਾ ਛੱਡ ਕੇ ਅਕਾਲੀ ਦਲ ਵੱਲੋਂ ਸੁਜਾਨਪੁਰ ਹਲਕੇ ਤੋਂ ਚੋਣ ਲੜੀ।
  3. ਅਮਰਪਾਲ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਛੱਡ ਕੇ ਅਕਾਲੀ ਦਲ (ਬ) ਵੱਲੋਂ ਅਜਨਾਲਾ ਹਲਕੇ ਤੋਂ ਚੋਣ ਲੜੀ।
  4. ਜਗਬੀਰ ਸਿੰਘ ਬਰਾੜ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵੱਲੋਂ ਜਲੰਧਰ ਕੈਂਟ ਹਲਕੇ ਤੋਂ ਚੋਣ ਲੜੀ।
  5. ਜੀਤਮੋਹਿੰਦਰ ਸਿੰਘ ਸਿੱਧੂ ਤਲਵੰਡੀ ਸਾਬੋ ਤੋਂ ੧ ਆਜਾਦ ਤੇ ਫਿਰ ੨ ਵਾਰ ਕਾਂਗਰਸ ਤੇ ੧ ਵਾਰ ਅਕਾਲੀ ਵਿਧਾਇਕ ਰਹੇ। ੨੦੧੭ ਚੋਣਾਂ 'ਚ ਹਾਰ ਦੇ ਬਾਵਜੂਦ ਉਹ ਫਿਰ ਅਕਾਲੀ ਟਿਕਟ ਤੇ ਚੋਣ ਲੜੇ।
  6. ਪ੍ਰਕਾਸ਼ ਸਿੰਘ ਭੱਟੀ ਕਾਂਗਰਸ ਪਾਰਟੀ ਵਲੋਂ ਬੱਲੂਆਣਾ ਤੋਂ ਵਿਧਾਇਕ ਰਹਿ ਚੁੱਕੇ ਹਨ ਤੇ ਇਸ ਵਾਰ ਬਠਿੰਡਾ ਦੇਹਾਤੀ ਤੋਂ ਅਕਾਲੀ ਉਮੀਦਵਾਰ ਹਨ।
  7. ਜਗਮੀਤ ਸਿੰਘ ਬਰਾੜ ਕਾਂਗਰਸ ਵਲੋਂ ਮੈਂਬਰ ਪਾਰਲੀਮੈਂਟ ਰਹੇ, ਫ਼ਿਰ ਅਕਾਲੀ ਦਲ, ਤ੍ਰਿਣਮੂਲ ਕਾਂਗਰਸ' ਚ ਗਏ। 2019 ਵਿੱਚ ਉਹ ਫ਼ਿਰ ਅਕਾਲੀ ਦਲ 'ਚ ਪਰਤੇ ਤੇ ਮੌੜ ਹਲਕੇ ਤੋਂ ਚੋਣ ਲੜੀ।
  8. ਕੈਪਟਨ ਹਰਮਿੰਦਰ ਸਿੰਘ 2022 ਦੀਆਂ ਚੋਣਾਂ ’ਚ ਸੁਲਤਾਨਪੁਰ ਲੋਧੀ ਤੋਂ ਹੋਣਗੇ ਅਕਾਲੀ ਦਲ ਜੋ ਕਿ ਕਾਂਗਰਸ ਛੱਡ ਕੇ ਆਏ[194]

(ੲ) ਆਮ ਆਦਮੀ ਪਾਰਟੀ

੩. ਪਰਿਵਾਰਵਾਦ ਅਤੇ ਭਤੀਜਾਵਾਦ

(ੳ) ਸ਼੍ਰੋਮਣੀ ਅਕਾਲੀ ਦਲ (ਬਾਦਲ)

  1. ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਜੋ ਕਿ ਫ਼ਿਰੋਜ਼ਪੁਰ ਅਤੇ ਉਨ੍ਹਾਂ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਜੋ ਬਠਿੰਡਾ ਤੋਂ ਸੰਸਦ ਮੈਂਬਰ ਵੀ ਹਨ , ਉਹ ਜਲਾਲਾਬਾਦ ਤੋਂ ਵਿਧਾਨ ਸਭਾ ਚੋਣ ਲੜਨਗੇ।[195]
  2. ਪੰਜਾਬ ਦੇ ਸਾਬਕਾ ਮੰਤਰੀ ਤੋਤਾ ਸਿੰਘ ਧਰਮਕੋਟ ਅਤੇ ਉਨ੍ਹਾਂ ਦੇ ਪੁੱਤਰ ਬਰਜਿੰਦਰ ਸਿੰਘ ਮੋਗਾ ਤੋਂ ਚੋਣ ਲੜਨਗੇ।[196]
  3. ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਪਾਰਲੀਮੈਂਟ ਮੈਂਬਰ ਪ੍ਰੇਮ ਸਿੰਘ ਚੰਦੂਰਾਜਰਾ ਨੂੰ ਘਨੌਰ ਤੋਂ ਟਿਕਟ ਮਿਲੀ ਅਤੇ ਉਸਦਾ ਬੇਟਾ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸਨੌਰ ਤੋਂ ਉਮੀਦਵਾਰੀ ਦਾ ਐਲਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ।[197]

(ਅ) ਭਾਰਤੀ ਰਾਸ਼ਟਰੀ ਕਾਂਗਰਸ

(ੲ) ਆਮ ਆਦਮੀ ਪਾਰਟੀ

੪. ਪ੍ਰਵੇਸ਼ ਅਤੇ ਅਮੀਰ ਦੀ ਰਾਜਨੀਤੀ ਵਿਚ ਰੁਕਾਵਟ

ਇਸ ਵਾਰ ਅੱਧ ਤੋਂ ਵੱਧ ਵਿਧਾਇਕ 50 ਸਾਲ ਦੀ ਉਮਰ ਤੋਂ ਘੱਟ ਹਨ।

सबसे कर्जाई विधायक

  • राणा गुरजीत सिंह, कांग्रेस : 71 करोड़
  • अमन अरोड़ा, AAP : 22 करोड़
  • राणा इंद्र प्रताप सिंह, निर्दलीय : 17 करोड़

ਸਿੱਖਿਆ :

ਹੋਰ ਜਾਣਕਾਰੀ ਨੰ., ਸਿੱਖਿਆ ...

ਉਮਰ:

ਹੋਰ ਜਾਣਕਾਰੀ ਨੰ., ਵਿਧਾਇਕ ...

੫. ਸ਼ੁੱਧਤਾ/ ਜਾਤ-ਪਾਤ

੬. ਮਹਿਲਾ ਸਸ਼ਕਤੀਕਰਨ ਦੀ ਘਾਟ

੭. ਅਪਰਾਧੀ

੮. ਉਮੀਦਵਾਰਾਂ ਦੇ ਵਿਦਿਅਕ ਅਤੇ ਨਵੀਨਤਾ ਦੇ ਮਿਆਰਾਂ ਦੀ ਘਾਟ

੧੦. ਵਿਧਾਇਕ ਜਾਣਕਾਰੀ

ਹੋਰ ਜਾਣਕਾਰੀ ਨੰ, ਵਿਧਾਇਕ ...

ਚੌਣਾਂ ਤੋਂ ਬਾਅਦ

ਸਰਕਾਰ ਦਾ ਗਠਨ

ਪ੍ਰਤੀਕਰਮ ਅਤੇ ਵਿਸ਼ਲੇਸ਼ਣ

ਇਹ ਵੀ ਦੇਖੋ

ਮਾਨ ਮੰਤਰੀ ਮੰਡਲ

ਪੰਜਾਬ ਵਿਧਾਨ ਸਭਾ ਚੋਣਾਂ 2027

2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨ

ਪੰਜਾਬ ਲੋਕ ਸਭਾ ਚੌਣਾਂ 2019

ਪੰਜਾਬ ਲੋਕ ਸਭਾ ਚੋਣਾਂ 2024

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਪੰਜਾਬ ਵਿਧਾਨ ਸਭਾ ਚੋਣ ਸੂਚੀ

ਭਾਰਤੀ ਕਿਸਾਨ ਅੰਦੋਲਨ 2020 -2021

ਚੰਡੀਗੜ੍ਹ ਮੁਨਸੀਪਲ ਕਾਰਪੋਰੇਸ਼ਨ ਚੌਣਾਂ 2021

2022 ਭਾਰਤ ਦੀਆਂ ਚੋਣਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads