ਮਿਸਲ

ਸਿੱਖ ਰਿਆਸਤਾਂ (1748–1799) From Wikipedia, the free encyclopedia

ਮਿਸਲ
Remove ads

ਸਿੱਖ ਮਿਸਲਾਂ (ਅਰਬੀ: مِثْل; ਭਾਵ: "ਬਰਾਬਰ") ਸਿੱਖਾਂ ਦੇ ਬਾਰਾਂ ਪ੍ਰਭੂਸੱਤਾ ਰਾਜਾਂ ਦਾ ਇੱਕ ਸੰਘ ਸੀ, ਜਿਹੜਾ 18ਵੀਂ ਸਦੀ ਦੌਰਾਨ ਭਾਰਤੀ ਉਪਮਹਾਂਦੀਪ ਦੇ ਪੰਜਾਬ ਖ਼ੇਤਰ ਵਿੱਚ ਸਥਾਪਿਤ ਹੋਇਆ ਤੇ ਨਾਦਰ ਸ਼ਾਹ ਦੇ ਹਮਲੇ ਤੋਂ ਪਹਿਲਾ ਮੁਗ਼ਲ ਸਾਮਰਾਜ ਦੇ ਕਮਜ਼ੋਰ ਹੋਣ ਦਾ ਕਾਰਨ ਬਣਿਆ।[1][2][3][4][5]

ਵਿਸ਼ੇਸ਼ ਤੱਥ ਸਿੱਖ ਮਿਸਲਾਂ, ਰਾਜਧਾਨੀ ...
Remove ads
Remove ads

ਮਿਸਲਾਂ ਦੀ ਸੂਚੀ

ਹੋਰ ਜਾਣਕਾਰੀ ਲੜੀਵਾਰ ਨੰਬਰ, ਨਾਮ ...

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1708ਈਸਵੀ ਵਿੱਚ ਜੋਤੀ ਜੋਤਿ ਸਮਾਉਣ ਉਪਰੰਤ ਸਰਦਾਰ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਇੱਕ ਹਨ੍ਹੇਰੀ ਵਾਂਗ ਆਇਆ ਅਤੇ ਆਪਣਾ ਪਰਭਾਵ ਦਿਖਾ ਕੇ ਕਿਸੇ ਹਨ੍ਹੇਰੀ ਵਾਂਗ ਹੀ ਚਲਾ ਗਿਆ। ਬਾਬਾ ਜੀ ਦੀ ਸ਼ਹਾਦਤ ਦੇ ਬਾਅਦ ਸਿੱਖਾਂ ਦੀ ਕੇਂਦਰੀ ਜੱਥੇਬੰਦੀ ਦਾ ਖਾਤਮਾ ਹੋ ਗਿਆ ਹੈ। ਸਿੱਖ ਪਹਿਲਾਂ ਵਾਂਗ ਹੀ ਜੰਗਲਾਂ ਅਤੇ ਪਹਾੜਾਂ ਵਿੱਚ ਜਿੰਦਗੀ ਬਤੀਤ ਕਰਨ ਲੱਗੇ। ਕਦੇ ਕਦੇ ਸਿੰਘ ਪੰਜਾਬ ਵਿੱਚ ਆ ਜਾਂਦੇ ਅਤੇ ਆਪਣੀ ਮੌਜੂਦਗੀ ਵੇਖਾਉਦੇ ਅਤੇ ਫੇਰ ਅਲੋਪ ਹੋ ਜਾਦੇ, ਪਰ ਕੋਈ ਵੀ ਕੇਂਦਰੀ ਜੱਥੇਬੰਦੀ ਦੀ ਅਣਹੋਂਦ ਵਿੱਚ ਸਦੀਵੀ ਪਰਭਾਵ ਨਹੀਂ ਪੈ ਸਕਿਆ। ਇਹ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਮੰਨੀ ਜਾ ਸਕਦੀ ਸੀ

Remove ads

18ਵੀਂ ਸਦੀ

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਉਪਰੰਤ, ਪੰਜਾਬ ਵਿੱਚ ਵੱਖ ਵੱਖ ਜੱਥੇ ਵੱਖ ਵੱਖ ਖੇਤਰਾਂ ਵਿੱਚ ਸਰਗਰਮ ਹੋਣ ਲੱਗ ਪਏ। ਇਹਨਾਂ ਦੀ ਗਿਣਤੀ 11 ਦੀ ਸੀ। ਇਸ ਸਦੀ ਦੀਆਂ ਕੁਝ ਅਹਿਮ ਘਟਨਾਵਾਂ ਹੇਠ ਦਿੱਤੀਆਂ ਹਨ:

  1. 1762-1767 ਅਹਿਮਦ ਸ਼ਾਹ ਅਤੇ ਸਿੰਘਾਂ ਦੀ ਲੜਾਈ
  2. 1763-1774 ਚੜ੍ਹਤ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ, ਜਿਸ ਨੂੰ ਉਸਨੇ ਗੁੱਜਰਾਂਵਾਲੇ ਵਿਖੇ ਬਣਾਇਆ ਹੈ।
  3. 1773 - ਅਹਿਮਦ ਸ਼ਾਹ ਦੀ ਮੌਤ ਅਤੇ ਉਸ ਦੇ ਪੁੱਤਰ ਤੈਮੂਰ ਸ਼ਾਹ ਦੀ ਸਿੱਖਾਂ ਨੂੰ ਦਬਾਉਣ ਦੀ ਅਸਫ਼ਲਤਾ।
  4. 1774-1790 ਮਹਾਂ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
  5. 1790-1801 ਰਣਜੀਤ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।

ਇਸ ਸਮੇਂ ਦੌਰਾਨ, ਜਿੱਥੇ ਕੁਝ ਮਿਸਲਾਂ ਨੇ ਪੱਛਮੀ ਅਫ਼ਗਾਨ ਹਮਲਿਆਂ ਨੂੰ ਰੋਕਿਆ, ਉੱਥੇ ਹੀ ਚੜ੍ਹਦੇ ਪੰਜਾਬ ਦੀਆਂ ਮਿਸਲਾਂ ਨੇ ਦਿੱਲੀ ਤੇ ਹਮਲੇ ਕਰਕੇ ਉਸ ਨੂੰ ਕਈ ਵਾਰ ਫਤਹਿ ਕੀਤਾ । ਇਹਨਾਂ ਵਿੱਚ ਸਰਦਾਰ ਬਘੇਲ ਸਿੰਘ ਕਰੋੜਾਸਿੰਘੀਆਂ ਮਿਸਲ ਵਾਲਿਆਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰ ਝੰਡਾ ਵੀ ਝੁਲਾ ਦਿੱਤਾ। ਇਸ ਨਾਲ ਮਿਸਲਾਂ ਨੇ ਆਪਣੇ ਆਪਣੇ ਖਿੱਤੇ ਵਿੱਚ ਮੱਲਾਂ ਮਾਰੀਆਂ ਅਤੇ ਸਿੰਘਾਂ ਦੀ ਚੜ੍ਹਤ ਨੂੰ ਬਣਾਈ ਰੱਖਿਆ।

Remove ads

19ਵੀਂ ਸਦੀ

ਮੁੱਖ ਘਟਨਾਵਾਂ:

ਇਸ ਸਦੀ ਵਿੱਚ ਸਰਦਾਰ ਰਣਜੀਤ ਸਿੰਘ, ਜੋ ਸ਼ੁੱਕਰਚੱਕੀਆ ਮਿਸਲ ਦਾ ਮੁੱਖੀ ਸੀ, ਨੇ ਸਭ ਮਿਸਲਾਂ ਨੂੰ ਖਤਮ ਕਰਕੇ ਇੱਕ ਸਿੱਖ ਰਾਜ ਕਾਇਮ ਕੀਤਾ। ਇਸ ਨਾਲ ਹੀ ਮਿਸਲਾਂ ਦੀ ਤਾਕਤ ਨੇ ਇੱਕਠਾ ਹੋਕੇ ਇੱਕ ਖਾਲਸਾ ਰਾਜ ਦੀ ਨੀਂਹ ਰੱਖੀ, ਜਿਸ ਨੇ ਉਹਨਾਂ ਅਫ਼ਗਾਨਾਂ ਦੇ ਨੱਕ ਵਿੰਨ੍ਹ ਦਿੱਤੇ, ਜੋ ਕਿ ਪੰਜਾਬ ਵਿੱਚੋਂ ਲੰਘ ਕੇ ਸਾਰੇ ਭਾਰਤ ਵਿੱਚ ਲੁੱਟਮਾਰ ਕਰਦੇ ਸਨ।

ਮਹਾਰਾਜੇ ਦੇ ਦਰਬਾਰ ਵਿੱਚ ਇਹ ਮਿਸਲਦਾਰ ਮੌਜੂਦ ਰਹੇ ਅਤੇ ਅੰਤ ਸਮੇਂ ਤੱਕ ਮਹਾਰਾਜੇ ਦੇ ਰਾਜ ਵਿੱਚ ਸੇਵਾ ਦਿੰਦੇ ਰਹੇ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads