30 ਦਸੰਬਰ
From Wikipedia, the free encyclopedia
Remove ads
30 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 364ਵਾਂ (ਲੀਪ ਸਾਲ ਵਿੱਚ 365ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦਾ 1 ਦਿਨ ਬਾਕੀ ਹੈ। ਅੱਜ ਐਤਵਾਰ ਹੈ ਅਤੇ 'ਨਾਨਕਸ਼ਾਹੀ ਕੈਲੰਡਰ' ਮੁਤਾਬਕ ਅੱਜ '15 ਪੋਹ' ਬਣਦਾ ਹੈ।
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
- ਸੁਤੰਤਰ ਉਪਕਾਰੀ ਪ੍ਰਾਂਤ ਦੇ ਰੂਪ ਵਿੱਚ ਸਲੋਵਾਕੀਆ ਦੀ ਘੋਸ਼ਣਾ ਦਾ ਦਿਨ - ਸਲੋਵਾਕੀਆ।
- ਰਿਜ਼ਲ ਦਿਵਸ - ਫਿਲੀਪੀਨਜ਼।
- ਕੁਵਾਣਾ ਦੇ ਪੰਜਵਾਂ ਦਿਨ - ਸੰਯੁਕਤ ਰਾਜ(ਯਨਾਈਟਡ ਨੇਸ਼ਨਜ਼)।
- ਕ੍ਰਿਸਮਸ ਦੇ ਬਾਰ੍ਹਵੇਂ ਦਿਨ ਦਾ ਛੇਵਾਂ ਭਾਗ - ਪੱਛਮੀ ਈਸਾਈ ਧਰਮ।
ਵਾਕਿਆ
- 1853 – ਅਮਰੀਕਾ ਨੇ ਮੈਕਸੀਕੋ ਮੁਲਕ ਤੋਂ ਉਸ ਦੇ ਇਲਾਕੇ (ਹੁਣ ਨਿਊ ਮੈਕਸੀਕੋ) ਦੀ 45000 ਵਰਗ ਕਿਲੋਮੀਟਰ ਜ਼ਮੀਨ ਖ਼ਰੀਦੀ।
- 1887 – ਦਸ ਲੱਖ ਔਰਤਾਂ ਨੇ ਦਸਤਖ਼ਤ ਕਰ ਕੇ ਇੱਕ ਪਟੀਸ਼ਨ ਇੰਗਲੈਂਡ ਦੀ 'ਰਾਣੀ ਵਿਕਟੋਰੀਆ' ਨੂੰ ਦਿੱਤੀ। ਜਿਸ ਵਿੱਚ ਮੰਗ ਕੀਤੀ ਹੋਈ ਸੀ ਕਿ 'ਪਬਲਿਕ ਹਾਊਸ' ਐਤਵਾਰ ਦੇ ਦਿਨ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਮਰਦ ਘੱਟੋ-ਘੱਟ ਐਤਵਾਰ ਤਾਂ ਘਰਾਂ ਵਿੱਚ ਰਹਿ ਸਕਣ।
- 1906 – ਮੁਸਲਿਮ ਲੀਗ਼ ਪਾਰਟੀ ਦੀ ਨੀਂਹ ਢਾਕਾ (ਹੁਣ ਬੰਗਲਾਦੇਸ਼) ਵਿੱਚ ਰੱਖੀ ਗਈ।
- 1920 – ਗੁਰਦਵਾਰਾ ਸੱਚਾ ਸੌਦਾ ਉੱਤੇ ਪੰਥ ਦਾ ਕਬਜ਼ਾ ਅਤੇ ਅਕਾਲੀ ਜਥਾ ਸ਼ੇਖ਼ੂਪੁਰਾ ਦੀ ਕਾਇਮ ਕੀਤਾ।
- 1922 – ਸੋਵੀਅਤ ਰੂਸ ਦਾ ਨਾਂ ਬਦਲ ਕੇ 'ਯੂਨੀਅਨ ਆਫ਼ ਸੋਵੀਅਤ ਰੀਪਬਲਿਕ' ਰੱਖ ਦਿੱਤਾ ਗਿਆ।
- 1932 – ਰੂਸ ਵਿੱਚ ਬੇਕਾਰ ਲੋਕਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੇ ਪੈਕਟ, ਹੁਣ 36 ਸਾਲ ਤੋਂ ਘੱਟ ਉਮਰ ਦੀਆਂ ਘਰੇਲੂ ਔਰਤਾਂ ਨੂੰ ਦਿੱਤੇ ਜਾਣੇ ਬੰਦ ਕਰ ਦਿੱਤੇ ਗਏ ਤੇ ਉਹਨਾਂ ਨੂੰ ਕੰਮ ਲੱੱਭਣ ਅਤੇ ਆਪਣੀ ਕਮਾਈ ਨਾਲ ਖਾਣਾ ਖਾਣ ਵਾਸਤੇ ਕਿਹਾ ਗਿਆ।
- 1943 – ਸੁਭਾਸ਼ ਚੰਦਰ ਬੋਸ ਨੇ ਅੰਡੇਮਾਨ ਟਾਪੂਆਂ ਵਿੱਚ (ਪੋਰਟ ਬਲੇਅਰ ਨਗਰ) ਵਿੱਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ।
- 1953 – ਪਹਿਲਾ ਰੰਗਦਾਰ ਟੀ.ਵੀ. ਸੈੱਟ 1175 ਡਾੱਲਰ ਵਿੱਚ ਵੇਚਿਆ ਗਿਆ।
- 2006 – ਇਰਾਕ ਦੇ ਸਾਬਕਾ ਹਾਕਮ ਸਦਾਮ ਹੁਸੈਨ ਨੂੰ ਫ਼ਾਂਸੀ ਦੇ ਕੇ ਖ਼ਤਮ ਕਰ ਦਿੱਤਾ ਗਿਆ।
Remove ads
ਜਨਮ


- 1865 – ਬ੍ਰਿਟਿਸ਼ ਲੇਖਕ ਅਤੇ ਕਵੀ ਰੂਡਿਆਰਡ ਕਿਪਲਿੰਗ ਦਾ ਜਨਮ।
- 1869 – ਅੰਗਰੇਜ਼ੀ ਲੇਖਕ ਸਟੀਫਨ ਲੀਕਾੱਕ ਦਾ ਜਨਮ।
- 1879 – ਭਾਰਤੀ ਦੇ ਰਿਸ਼ੀ ਰਾਮਨ ਮਹਾਰਿਸ਼ੀ ਦਾ ਜਨਮ।
- 1906 – ਪੰਜਾਬੀ ਕਵੀ ਦਰਸ਼ਨ ਸਿੰਘ ਅਵਾਰਾ ਦਾ ਜਨਮ।
- 1912 – ਅੰਗਰੇਜ਼ੀ ਲੇਖਕ, ਵਿਆਕਰਨਕਾਰ ਤੇ ਕੋਸ਼ਕਾਰ ਨੌਰਮਨ ਲਿਊਈਸ ਦਾ ਜਨਮ।
- 1930 – ਚੀਨੀ ਚਿਕਿਤਸਾ ਵਿਗਿਆਨੀ ਤੂ ਯੂਯੂ ਦਾ ਜਨਮ।
- 1935 – ਭਾਰਤ ਦੇ ਮਹਾਨ ਸ਼ਤਰੰਜ ਖਿਡਾਰੀ ਮੈਨੂਏਲ ਆਰੋਨ ਦਾ ਜਨਮ।
- 1965 – ਪੰਜਾਬੀ ਗਾਇਕ ਤੇ ਅਭਿਨੇਤਾ ਹਰਭਜਨ ਮਾਨ ਦਾ ਜਨਮ।
- 1968 – ਭਾਰਤੀ-ਅਮਰੀਕੀ ਵਪਾਰੀ, ਹੌਟਮੇਲ ਅਤੇ ਸਬਸੇ-ਬੋਲੋ ਦੇ ਸਿਰਜਣਹਾਰੇ ਸਬੀਰ ਭਾਟੀਆ ਦਾ ਜਨਮ।
- 1969 – ਇਸਤੋਨੀਆ ਦਾ ਰਾਸ਼ਟਰਪਤੀ ਕੇਰਸਤੀ ਕਾਲਜੁਲੈਦ ਦਾ ਜਨਮ।
ਦਿਹਾਂਤ
- 1944 – ਨੋਬਲ ਇਨਾਮ ਜੇਤੂ ਫ਼ਰਾਂਸੀਸੀ ਲੇਖਕ ਅਤੇ ਨਾਟਕਕਾਰ ਰੋਮਾਂ ਰੋਲਾਂ ਦਾ ਦਿਹਾਂਤ।
- 1971 – ਭਾਰਤ ਦੇ ਵਿਗਿਆਨੀ ਵਿਕਰਮ ਸਾਰਾਭਾਈ ਦਾ ਦਿਹਾਂਤ।
- 1990 – ਭਾਰਤੀ ਕਿੱਤਾ ਲੇਖਕ ਤੇ ਕਵੀ ਰਘੁਵੀਰ ਸਹਾਏ ਦਾ ਦਿਹਾਂਤ।
- 2012 – ਇਤਾਲਵੀ ਨੋਬਲ ਵਿਜੇਤਾ ਅਤੇ ਸਨਮਾਨ ਤੰਤਰ-ਜੀਵ ਵਿਗਿਆਨ ਰੀਤਾ ਮੋਨਤਾਲਚੀਨੀ ਦਾ ਦਿਹਾਂਤ।
- 2014 – ਉਰਦੂ ਅਤੇ ਪੰਜਾਬੀ ਦੀ ਲੇਖਿਕਾ ਅਤੇ ਚਿੰਤਕ ਅਫ਼ਜ਼ਲ ਤੌਸੀਫ਼ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads