15 ਜੁਲਾਈ

From Wikipedia, the free encyclopedia

Remove ads

15 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 196ਵਾਂ (ਲੀਪ ਸਾਲ ਵਿੱਚ 197ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 169 ਦਿਨ ਬਾਕੀ ਹਨ।

ਹੋਰ ਜਾਣਕਾਰੀ ਜੁਲਾਈ, ਐਤ ...

ਵਾਕਿਆ

Thumb
ਭਾਰਤੀ ਰੁਪਈਆ
  • 1099 ਈਸਾਈ ‘ਕਰੂਸੇਡਰਜ਼’ ਫ਼ੌਜੀ ਗਰੁੱਪ ਨੇ ਜੇਰੂਸਲੇਮ ਨੂੰ ਜਮੁਸਲਮਾਨਾਂ ਤੋਂ ਖੋਹ ਲਿਆ।
  • 1685 ਜੇਮਜ਼ ਦੂਜੇ ਵਿਰੁਧ ਬਗ਼ਾਵਤ ਫ਼ੇਲ ਹੋਣ ਮਗਰੋਂ ਜੇਮਜ਼ ਸਕਾਟ ਜੋ ਪਹਿਲੇ ਬਾਦਸ਼ਾਹ ਚਾਰਲਸ ਦੂਜੇ ਦਾ ਨਾਜਾਇਜ਼ ਪੁੱਤਰ ਸੀ, ਨੂੰ ਗ੍ਰਿਫ਼ਤਾਰ ਕਰ ਕੇ ਉਸ ਨੂੰ ਫਾਂਸੀ ਦੇ ਦਿਤੀ ਗਈ।
  • 1775 ਸਿੱਖ ਫ਼ੌਜਾਂ ਦਾ ਦਿੱਲੀ ਉੱਤੇ ਹਮਲਾ: 15 ਜੁਲਾਈ, 1775 ਦੇ ਦਿਨ ਸਿੱਖ ਫ਼ੌਜਾਂ ਨੇ ਜੈ ਸਿੰਘ ਘਨਈਆ ਦੀ ਅਗਵਾਈ ਹੇਠ ਦਿੱਲੀ ਉੱਤੇ ਹਮਲਾ ਕੀਤਾ ਅਤੇ ਪਹਾੜਗੰਜ ਅਤੇ ਜੈ ਸਿੰਘ ਪੁਰਾ ਉੱਤੇ ਕਬਜ਼ਾ ਕਰ ਲਿਆ।
  • 1932 ਸਾਕਾ ਨਨਕਾਣਾ ਸਾਹਿਬ ਮਗਰੋਂ ਇਸ ਜੱਥੇ ਨੂੰ ਬੱਬਰ ਅਕਾਲੀ ਵਜੋਂ ਜਾਣਿਆ ਜਾਣ ਲੱਗ ਪਿਆ। ਇਸੇ ਲਹਿਰ ਦਾ ਇੱਕ ਹਿੱਸਾ ਰਤਨ ਸਿੰਘ ਰੱਕੜਾਂ 200 ਫ਼ੌਜੀਆਂ ਨਾਲ ਇਕੱਲਾ ਹੀ ਜੂਝ ਕੇ ਸ਼ਹੀਦ ਹੋਇਆ।
  • 1945 ਇਜ਼ਰਾਈਲ ਦੀ ਤਰਜ਼ ‘ਤੇ ਸਿੱਖ ਆਗੂਆਂ ਨੇ ‘ਸਿੱਖ ਹੋਮਲੈਂਡ’ ਦੀ ਮੰਗ ਸ਼ੁਰੂ ਕੀਤੀ ਤਾਂ ਅੰਗਰੇਜ਼ਾਂ ਨੇ ਬਹਾਨਾ ਬਣਾਇਆ ਕਿ ਸਿੱਖ ਕਿਸੇ ਇੱਕ ਜ਼ਿਲ੍ਹੇ ਵਿੱਚ ਬਹੁਸੰਮਤੀ ਨਹੀਂ ਹਨ। ਮਾਸਟਰ ਤਾਰਾ ਸਿੰਘ ਨੇ ਕਿਹਾ ਕਿ, ਜੇਕਰ ਫ਼ਲਸਤੀਨ ਇਲਾਕੇ ਵਿੱਚ 10 ਫ਼ੀ ਸਦੀ ਆਬਾਦੀ ਵਾਲੇ ਯਹੂਦੀਆਂ ਵਾਸਤੇ ਯਹੂਦੀ ਹੋਮਲੈਂਡ ਬਣਾਇਆ ਜਾ ਸਕਦਾ ਹੈ ਤਾਂ ਪੰਜਾਬ ਵਿੱਚ ਸਿੱਖਾਂ ਵਾਸਤੇ ਕਿਉਂ ਨਹੀਂ?
  • 1948 15 ਅਗਸਤ, 1947 ਦੇ ਦਿਨ ਪੰਜਾਬ ਵਿੱਚ ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਫ਼ਰੀਦਕੋਟ, ਮਾਲੇਰਕੋਟਲਾ, ਨਾਲਾਗੜ੍ਹ ਆਜ਼ਾਦ ਰਿਆਸਤਾਂ ਨੂੰ ਇਕੱਠਿਆਂ ਕਰ ਕੇ ਪੈਪਸੂ (ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ) ਸੂਬਾ ਬਣਾ ਦਿਤਾ ਗਿਆ। ਯਾਦਵਿੰਦਰ ਸਿੰਘ ਪਟਿਆਲਾ ਇਸ ਨਵੀਂ ਸਟੇਟ ਦਾ ਰਾਜ ਪ੍ਰਮੁੱਖ ਬਣਿਆ।
  • 1968 ਅਮਰੀਕਾ ਅਤੇ ਰੂਸ ਵਿੱਚਕਾਰ ਹਵਾਈ ਸਫ਼ਰ ਸ਼ੁਰੂ ਹੋਇਆ। ਪਹਿਲਾ ਰੂਸੀ ਏਰੋਫ਼ਲੋਟ ਜਹਾਜ਼ ਨਿਊਯਾਰਕ ਉਤਰਿਆ।
  • 1971 ਅਮਰੀਕਨ ਰਾਸਟਰਪਤੀ ਰਿਚਰਡ ਨਿਕਸਨ ਨੇ ਐਲਾਨ ਕੀਤਾ ਕਿ ਉਹ ਚੀਨ ਨਾਲ ਸਬੰਧ ਸੁਖਾਵੇਂ ਬਣਾਉਣ ਵਾਸਤੇ ਚੀਨ ਦਾ ਦੌਰਾ ਕਰੇਗਾ।
  • 1979 ਜਨਤਾ ਪਾਰਟੀ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਵਿੱਚ ਫੁੱਟ ਪੈ ਜਾਣ ਕਾਰਨ ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
  • 2010 ਭਾਰਤ ਨੇ ਆਪਣੀ ਮੁਦਰਾ ਰੁਪਏ ਦਾ ਨਿਸ਼ਾਨ ਤੈਅ ਕੀਤਾ।
Remove ads

ਛੁੱਟੀਆਂ

ਜਨਮ

Thumb
ਐਂਤਨ ਚੈਖਵ

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads