24 ਜੁਲਾਈ
From Wikipedia, the free encyclopedia
Remove ads
24 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 205ਵਾਂ (ਲੀਪ ਸਾਲ ਵਿੱਚ 206ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 160 ਦਿਨ ਬਾਕੀ ਹਨ।
ਵਾਕਿਆ
- 1567– ਇੰਗਲੈਂਡ ਦੀ ਰਾਣੀ ਕੁਈਨ ਮੇਰੀ ਨੂੰ ਗ੍ਰਿਫ਼ਤਾਰ ਕਰ ਕੇ ਤਖ਼ਤ ਛੱਡਣ ਲਈ ਮਜਬੂਰ ਕੀਤਾ ਗਿਆ ਅਤੇ ਉਸ ਦਾ ਇੱਕ ਸਾਲਾ ਪੁੱਤਰ ਜੇਮਜ਼ ਬਾਦਸ਼ਾਹ ਬਣਾਇਆ ਗਿਆ।
- 1704– ਇੰਗਲੈਂਡ ਦੇ ਐਡਮਿਰਲ ਜਾਰਜ ਰੂਕੇ ਨੇ ਸਪੇਨ ਦੇ ਸ਼ਹਿਰ ਜਿਬਰਾਲਟਰ ਤੇ ਕਬਜ਼ਾ ਕਰ ਲਿਆ। ਇਸ ਸ਼ਹਿਰ ਦਾ ਰਕਬਾ ਸਿਰਫ਼ 2.6 ਵਰਗ ਕਿਲੋਮੀਟਰ ਅਤੇ ਅਬਾਦੀ ਸਿਰਫ਼ 30000 ਹੈ। ਇਸ ਸ਼ਹਿਰ ‘ਤੇ ਇੰਗਲੈਂਡ ਦਾ ਕਬਜ਼ਾ ਅੱਜ ਵੀ ਕਾਇਮ ਹੈ। ਜਿਬਰਾਲਟਰ ਵਿੱਚ 27% ਇੰਗਲਿਸ਼, 24% ਸਪੈਨਿਸ਼, 20% ਇਟੈਲੀਅਨ, 10% ਪੁਰਤਗੇਜ਼ੀ, 8% ਮਾਲਟਾ ਵਾਸੀ, 3% ਯਹੂਦੀ ਅਤੇ ਕੁਝ ਕੁ ਹੋਰ ਕੌਮਾਂ ਦੇ ਲੋਕ ਵੀ ਵਸਦੇ ਹਨ। ਪਰ ਮਰਦਮਸ਼ੁਮਾਰੀ ਵਿੱਚ 83% ਲੋਕਾਂ ਨੇ ਆਪਣੇ ਆਪ ਨੂੰ ਜਿਬਰਾਲਟੀਅਰਨ ਲਿਖਵਾਇਆ ਹੈ ਤੇ ਉਹ ਨਹੀਂ ਚਾਹੁੰਦੇ ਕਿ ਇਹ ਸ਼ਹਿਰ ਸਪੇਨ ਨੂੰ ਵਾਪਸ ਦੇ ਦਿੱਤਾ ਜਾਵੇ।
- 1932– ਜਦੋਂ ਹਿੰਦੂ, ਮੁਸਲਮਾਨ ਅਤੇ ਸਿੱਖ, ਨਵੇਂ ਬਣ ਰਹੇ ਭਾਰਤੀ ਆਈਨ ਹੇਠ ਹੋਣ ਵਾਲੀਆਂ ਚੋਣਾਂ ਵਿੱਚ ਸੀਟਾਂ ਦੀ ਵੰਡ ਬਾਰੇ ਫ਼ਿਰਕੂ ਮਸਲੇ ਦਾ ਹੱਲ ਕੱਢਣ ਵਿੱਚ ਨਾਕਾਮਯਾਬ ਹੋ ਗਏ ਤਾਂ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਅਪਣਾ ਫ਼ੈਸਲਾ ਦੇਣਾ ਪਿਆ। ਇਹ ਫ਼ੈਸਲਾ, 17 ਅਗੱਸਤ, 1932 ਵਾਲੇ ਦਿਨ ਦਿਤਾ ਗਿਆ। ਇਸ ਨੂੰ ‘ਫ਼ਿਰਕੂ ਫ਼ੈਸਲੇ’ ਵਜੋਂ ਜਾਣਿਆ ਗਿਆ। ਫ਼ਿਰਕੂ ਫ਼ੈਸਲੇ ਵਿਰੁਧ ਜੱਦੋਜਹਿਦ ਵਾਸਤੇ 17 ਮੈਂਬਰੀ ‘ਕੌਂਸਲ ਆਫ਼ ਐਕਸ਼ਨ’ ਬਣੀ।
- 1974– ਅਮਰੀਕਾ ਦੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਰਾਸ਼ਟਰਪਤੀ ਰਿਚਰਡ ਨਿਕਸਨ ਵਾਟਰਗੇਟ ਸਕੈਂਡਲ ਨਾਲ ਸਬੰਧਤ ਟੇਪਾਂ ਅਦਾਲਤ ਨੂੰ ਸੌਂਪ ਦੇਵੇ।
- 1985– ਰਾਜੀਵ-ਲੌਂਗੋਵਾਲ ਸਮਝੌਤੇ ‘ਤੇ ਦਸਤਖ਼ਤ ਹੋਏ।
- 1991– ਭਾਰਤ ਦੇ ਵਿੱਤ ਮੰਤਰੀ ਮਨਮੋਹਨ ਸਿੰਘ ਦਾ ਪਹਿਲਾ ਬਜ਼ਟ ਦਾ ਭਾਸ਼ਨ।
Remove ads
ਜਨਮ
- 1544 – ਅੰਗਰੇਜ਼ੀ ਡਾਕਟਰ, ਭੌਤਿਕ ਅਤੇ ਕੁਦਰਤੀ ਦਾਰਸ਼ਨਿਕ ਵਿਲੀਅਮ ਗਿਲਬਰਟ ਦਾ ਜਨਮ।
- 1783 – ਵੈਂਜੂਏਲਾ ਦੇ ਇੱਕ ਫੌਜੀ ਅਤੇ ਰਾਜਨੀਤਕ ਸਿਮੋਨ ਬੋਲੀਵਾਰ ਦਾ ਜਨਮ।
- 1800 – ਹਿੰਦੂ ਦਵੈਤਵਾਦਵਾਦੀ ਨਿਮਬਰਕਾ ਸੰਪ੍ਰਦਾਯ ਦੇ ਹਿੰਦੂ ਸੰਤ ਰਾਮਦਾਸ ਕਾਠੀਆਬਾਬਾ ਦਾ ਜਨਮ।
- 1802 – ਫ਼ਰਾਂਸੀਸੀ ਲਿਖਾਰੀ ਅਲੈਗਜ਼ੈਂਡਰ ਡਿਊਮਾ ਦਾ ਜਨਮ।
- 1857 – ਡੈਨਿਸ਼ ਯਥਾਰਥਵਾਦੀ ਲੇਖਕ ਹੈਨਰਿਕ ਪੋਂਟੋਪਿਦਨ ਦਾ ਜਨਮ।
- 1895 – ਅੰਗਰੇਜ਼ੀ ਕਵੀ, ਇਤਿਹਾਸਕ ਨਾਵਲਕਾਰ, ਆਲੋਚਕ ਅਤੇ ਕਲਾਸੀਕਲ ਰਾਬਰਟ ਗਰਾਵੇਸ ਦਾ ਜਨਮ।
- 1937– ਭਾਰਤੀ ਫ਼ਿਲਮੀ ਕਲਾਕਾਰ, ਨਿਰਦੇਸ਼ਕ, ਨਿਰਮਾਤਾ ਮਨੋਜ ਕੁਮਾਰ ਦਾ ਜਨਮ।
- 1943 – ) ਸੰਸਕ੍ਰਿਤ ਭਾਸ਼ਾ ਅਤੇ ਸਾਹਿਤ ਅਧਿਆਪਨ ਦੇ ਖੇਤਰ ਵਿੱਚ ਕਰਮਸ਼ੀਲ ਵਿਦਵਾਨ ਸ਼ੁਕਦੇਵ ਸ਼ਰਮਾ ਦਾ ਜਨਮ।
- 1945– ਭਾਰਤੀ ਉਦਯੋਗਪਤੀ ਅਜ਼ੀਮ ਪ੍ਰੇਮਜੀ ਦਾ ਜਨਮ।
- 1950 – ਬੰਗਲਾਦੇਸ਼ ਪੇਸ਼ਾ ਫ਼ਿਲਮ ਨਿਰਦੇਸ਼ਕ, ਅਦਾਕਾਰ, ਪਰੋਡਿਊਸਰ, ਸੰਗੀਤ ਡਾਇਰੈਕਟਰ, ਸਿਨੇਮੈਟੋਗ੍ਰਾਫਰ ਗੌਤਮ ਘੋਸ਼ ਦਾ ਜਨਮ।
- 1955 – ਪੰਜਾਬੀ ਮੰਚ ਦੇ ਜਨਰਲ ਸਕੱਤਰ, ਯੋਜਨਾ (ਪੰਜਾਬੀ) ਦੇ ਸੰਪਾਦਕ ਤੇ ਲੇਖਕ ਬਲਬੀਰ ਮਾਧੋਪੁਰੀ ਦਾ ਜਨਮ।
- 1960 – ਭਾਰਤੀ ਮਹਿਲਾ ਹਾਕੀ ਖਿਡਾਰਣ ਸੇਲਮਾ ਡੀ'ਸਿਲਵਾ ਦਾ ਜਨਮ।
- 1980 – ) ਭਾਰਤ ਦੀ ਸੰਸਦ ਮੈਂਬਰ ਅਗਾਥਾ ਸੰਗਮਾ ਦਾ ਜਨਮ।
- 1982 – ਆਸਟਰੇਲੀਆਈ ਮੁੱਕੇਬਾਜ਼ ਬਿਆਨਕਾ ਐਲਮਰ ਦਾ ਜਨਮ।
- 1986 – ਪੰਜਾਬੀ ਮਾਡਲ ਅਤੇ ਅਦਾਕਾਰ ਅਮਨ ਧਾਲੀਵਾਲ ਦਾ ਜਨਮ।
- 1998 – ਪੁਰਤਗਾਲ ਪੇਸ਼ਾ ਪੁਜਾਰੀ ਵਿਲੀਅਮ ਲੀਓਂਗ ਕੁਆਨ ਪੁਈ ਦਾ ਜਨਮ।
Remove ads
ਮੌਤ

- 1954– ਕਾਮਾਗਾਟਾਮਾਰੂ ਬਾਬਾ ਗੁਰਦਿੱਤ ਸਿੰਘ ਦੀ ਮੌਤ ਹੋਈ।
- 1974 – ਬ੍ਰਿਟਿਸ਼ ਭੌਤਿਕ ਵਿਗਿਆਨੀ ਜੇਮਸ ਚੈਡਵਿਕ ਦਾ ਦਿਹਾਂਤ।
- 1980 – ਅੰਗਰੇਜ਼ੀ ਫ਼ਿਲਮ ਅਦਾਕਾਰ, ਕਮੇਡੀਅਨ ਅਤੇ ਗਾਇਕ ਪੀਟਰ ਸੈਲਰਸ ਦਾ ਦਿਹਾਂਤ।
- 1994 – ਕੋਚੀਟੀ ਪੂਏਬਲੋ ਮਿੱਟੀ ਦੇ ਭਾਂਡੇ ਬਣਾਉਣ ਵਾਲੀ ਕੋਚੀਟੀ ਹੈਲੇਨ ਕੋਡੇਰੋ ਦਾ ਦਿਹਾਂਤ।
- 2000 – ਫ਼ਾਰਸੀ ਸ਼ਾਇਰ, ਲੇਖਕ, ਅਤੇ ਪੱਤਰਕਾਰ ਅਹਿਮਦ ਸ਼ਾਮਲੂ ਦਾ ਦਿਹਾਂਤ।
- 2004 – ਉਘਾ ਉਰਦੂ ਕਵੀ, ਲੇਖਕ ਅਤੇ ਵਿਦਵਾਨ ਜਗਨਨਾਥ ਆਜ਼ਾਦ ਦਾ ਦਿਹਾਂਤ।
- 2005 – ਪੰਜਾਬੀ ਨਾਵਲਕਾਰ, ਲੇਖਕ ਅਤੇ ਪੰਜਾਬੀ ਪੱਤਰਕਾਰ ਸੋਹਨ ਸਿੰਘ ਹੰਸ ਦਾ ਦਿਹਾਂਤ।
- 2009 – ਬੰਗਾਲੀ ਗਾਇਕ ਅਲਪਨਾ ਬੈਨਰਜੀ ਦਾ ਦਿਹਾਂਤ।
- 2017 – ਭਾਰਤੀ ਸ਼ਿਖਿਆਵਿਦ ਅਤੇ ਵਿਗਿਆਨੀ ਯਸ਼ ਪਾਲ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads