1920 ਦਾ ਦਹਾਕਾ
ਦਹਾਕਾ From Wikipedia, the free encyclopedia
Remove ads
This is a list of events occurring in the 1920s, ordered by year.
1920
1920 20ਵੀਂ ਸਦੀ ਅਤੇ 1920 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
- 16 ਜਨਵਰੀ – ਸੰਯੁਕਤ ਰਾਸ਼ਟਰ, ਪਹਿਲਾ ਅੰਤਰਰਾਸ਼ਟਰੀ ਸੰਗਠਨ ਜਿਸਦਾ ਮੁੱਖ ਮਕਸਦ ਸੰਸਾਰ ਵਿੱਚ ਅਮਨ ਕਾਇਮ ਰੱਖਣਾ ਸੀ, ਦੀ ਪੈਰਿਸ ਵਿੱਚ ਪਹਿਲੀ ਸਭਾ ਹੋਈ।
- 19 ਜਨਵਰੀ – ਅਮਰੀਕਾ ਦੀ ਸੈਨੇਟ ਨੇ ਲੀਗ ਆਫ਼ ਨੇਸ਼ਨ ਦਾ ਮੈਂਬਰ ਬਣਨ ਦਾ ਮਤਾ ਰੱਦ ਕੀਤਾ।
- 12 ਅਕਤੂਬਰ – ਅਕਾਲ ਤਖ਼ਤ ਸਾਹਿਬ ਉੱਤੇ ਸਿੱਖਾਂ ਦਾ ਕਬਜ਼ਾ।
- 13 ਅਕਤੂਬਰ – ਦਰਬਾਰ ਸਾਹਿਬ ਦੇ ਪ੍ਰਬੰਧ ਵਾਸਤੇ ਸਰਕਾਰ ਨੇ ਕਮੇਟੀ ਬਣਾਈ।
- 3 ਨਵੰਬਰ – ਸ਼੍ਰੋਮਣੀ ਕਮੇਟੀ ਬਣਾਉਣ ਵਾਸਤੇ 15 ਨਵੰਬਰ ਦੇ ਇਕੱਠ ਬਾਰੇ 'ਹੁਕਮਨਾਮਾ' ਜਾਰੀ ਕੀਤਾ ਗਿਆ।
- 19 ਨਵੰਬਰ – ਪੰਜਾ ਸਾਹਿਬ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ।
- 14 ਦਸੰਬਰ – ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਕਾਇਮ ਹੋਈ।
- 6 ਦਸੰਬਰ – ਉਦਾਸੀ ਟੋਲੇ ਦਾ ਅਕਾਲ ਤਖ਼ਤ ਸਾਹਿਬ ਉਤੇ ਹਮਲਾ
- 30 ਦਸੰਬਰ –ਗੁਰਦਵਾਰਾ ਸੱਚਾ ਸੌਦਾ ਉੱਤੇ ਪੰਥ ਦਾ ਕਬਜ਼ਾ ਅਤੇ ਅਕਾਲੀ ਜਥਾ ਸ਼ੇਖ਼ੂਪੁਰਾ ਦੀ ਕਾਇਮ ਕੀਤਾ।
Remove ads
ਜਨਮ
- 12 ਫ਼ਰਵਰੀ – ਪ੍ਰਾਣ, ਭਾਰਤੀ ਅਦਾਕਾਰ ਦਾ ਜਨਮ। (ਮ. 2013)
- 7 ਅਪਰੈਲ – ਪੰਡਤ ਰਵੀ ਸ਼ੰਕਰ ਉਘੇ ਸਿਤਾਰ ਵਾਦਕ ਦਾ ਜਨਮ ਉਤਰ ਪ੍ਰਦੇਸ਼ ਦੇ ਵਾਰਾਣਸੀ ’ਚ ਹੋਇਆ ਸੀ।
- 27 ਅਕਤੂਬਰ – ਭਾਰਤ ਦੇ 10ਵੇਂ ਰਾਸ਼ਟਰਪਤੀ ਸ਼੍ਰੀ ਕੋਚੇਰਿਲ ਰਮਣ ਨਾਰਾਇਣਨ ਦਾ ਜਨਮ।
1921
1921 20ਵੀਂ ਸਦੀ ਅਤੇ 1920 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
- 19 ਜਨਵਰੀ – ਸਰਕਾਰ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਮੋੜੀਆਂ।
- 24 ਜਨਵਰੀ – ਸ਼੍ਰੋਮਣੀ ਅਕਾਲੀ ਦਲ ਬਣਿਆ, ਸੁਰਮੁਖ ਸਿੰਘ ਝਬਾਲ ਪਹਿਲੇ ਪ੍ਰਧਾਨ ਬਣੇ।
- 31 ਜਨਵਰੀ – ਅੰਮ੍ਰਿਤਸਰ ਤੋਂ ਤਕਰੀਬਨ 20 ਕਿਲੋਮੀਟਰ ਦੂਰ ਪਿੰਡ ਘੁੱਕੇਵਾਲੀ ਵਿੱਚ ਗੁਰਦਵਾਰਾ ਗੁਰੂ ਕਾ ਬਾਗ਼ 'ਤੇ ਪੰਥਕ ਦਾ ਕਬਜ਼ਾ।
- 20 ਫ਼ਰਵਰੀ – ਨਨਕਾਣਾ ਸਾਹਿਬ ਵਿੱਚ ਮਹੰਤ ਨਾਰਾਇਣ ਦਾਸ ਵਲੋਂ 156 ਸਿੱਖਾਂ ਦਾ ਕਤਲ।
- 20 ਫ਼ਰਵਰੀ – ਰਜ਼ਾ ਖ਼ਾਨ ਪਹਿਲਵੀ ਨੇ ਈਰਾਨ ਦੇ ਤਖ਼ਤ 'ਤੇ ਕਬਜ਼ਾ ਕਰ ਲਿਆ। ਪਹਿਲਵੀ ਹਕੂਮਤ ਸ਼ੁਰੂ ਹੋਈ ਜੋ ਖ਼ੁਮੀਨੀ ਨੇ 1979 ਵਿੱਚ ਖ਼ਤਮ ਕੀਤੀ।
- 22 ਫ਼ਰਵਰੀ – ਪੰਜਾਬ ਦਾ ਗਵਰਨਰ ਮੈਕਲੇਗਨ ਨਾਨਕਾਣੇ ਪੁੱਜਾ ਤੇ ਸਾਕਾ ਨਨਕਾਣਾ ਸਾਹਿਬ ਵੇਖ ਕੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤ।
- 4 ਅਪ੍ਰੈਲ – ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸਿੱਖਾਂ ਰੋਸ ਜਤਾਇਆ।
- 29 ਜੁਲਾਈ – ਐਡੋਲਫ਼ ਹਿਟਲਰ ਨਾਜ਼ੀ ਪਾਰਟੀ ਦਾ ਮੁਖੀ ਬਣਿਆ।
- 1 ਨਵੰਬਰ – ਜ਼ਿਲ੍ਹਾ ਗੁਰਦਾਸਪੁਰ 'ਚ ਗੁਰੂ ਅਰਜਨ ਦੇਵ ਸਾਹਿਬ ਦੀ ਯਾਦ 'ਚ ਓਠੀਆਂ (ਹੋਠੀਆਂ) ਵਿੱਚ ਇੱਕ ਤਵਾਰੀਖ਼ੀ ਗੁਰਦਵਾਰਾ ਜਿਸ ਦਾ ਇੰਤਜ਼ਾਮ ਵੀ ਮਹੰਤਾਂ ਕੋਲ ਸੀ। ਸਿੱਖਾਂ ਸੰਗਤ ਦਾ ਕਬਜ਼ਾ ਹੋ ਗਿਆ।
- 7 ਨਵੰਬਰ – ਦਰਬਾਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ।
- 7 ਨਵੰਬਰ – ਬੇਨੀਤੋ ਮੁਸੋਲੀਨੀ ਨੇ ਆਪਣੇ ਆਪ ਨੂੰ ਇਟਲੀ ਦੀ ਨੈਸ਼ਨਲਿਸਟ ਫ਼ਾਸਿਸਟ ਪਾਰਟੀ ਦਾ ਮੁਖੀ ਐਲਾਨਿਆ।
- 11 ਨਵੰਬਰ – ਸਾਕਾ ਨਨਕਾਣਾ ਸਾਹਿਬ ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਨੇ ਪੰਜਾਬ ਕੌਾਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ।
Remove ads
ਜਨਮ
- 8 ਮਾਰਚ – ਸਾਹਿਰ ਲੁਧਿਆਣਵੀ, ਉਰਦੂ ਸ਼ਾਇਰ ਦਾ ਜਨਮ।
1922
1922, 20ਵੀਂ ਸਦੀ ਦਾ ਇੱਕ ਸਾਲ ਹੈ ਜੋ 1920 ਦਾ ਦਹਾਕਾ ਵਿੱਚ ਆਉਂਦਾ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
- 17 ਜਨਵਰੀ – ਚਾਬੀਆਂ ਦਾ ਮੋਰਚਾ 'ਚ ਅਕਾਲੀ ਆਗੂ ਰਿਹਾਅ ਹੋਏ।
- 22 ਜਨਵਰੀ – ਚਾਬੀਆਂ ਦਾ ਮੋਰਚਾ ਜਿੱਤਣ 'ਤੇ ਮਹਾਤਮਾ ਗਾਂਧੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦੀ ਤਾਰ ਭੇਜੀ।
- 27 ਫ਼ਰਵਰੀ –ਅਮਰੀਕਨ ਸੁਪਰੀਮ ਕੋਰਟ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਸੋਧ ਨੂੰ ਜਾਇਜ਼ ਠਹਿਰਾਇਆ।
- 28 ਫ਼ਰਵਰੀ– ਮਿਸਰ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਪਰ ਬ੍ਰਿਟਿਸ਼ ਫੌਜ ਉੱਥੇ ਬਣੀ ਰਹੀ।
- 8 ਮਾਰਚ – ਅੰਮ੍ਰਿਤਸਰ ਦੀ ਚਾਰਦੀਵਾਰੀ ਦੇ ਬਾਹਰ ਦੁਰਗਿਆਣਾ ਮੰਦਰ ਬਣਾਉਣ ਵਾਸਤੇ ਮਦਨ ਮੋਹਨ ਮਾਲਵੀਆ ਨੇ ਨੀਂਹ ਰੱਖੀ।
- 10 ਮਾਰਚ – ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਗੁਜਰਾਤ ਵਿੱਚ ਸਾਬਰਮਤੀ ਆਸ਼ਰਮ ਨੇੜੇ ਗ੍ਰਿਫਤਾਰ ਕੀਤਾ ਗਿਆ।
- 3 ਜੁਲਾਈ – ਬੱਬਰ ਅਕਾਲੀਆਂ ਨੇ ਸਰਕਾਰੀ ਖ਼ਜਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ ਇਸ ਨਾਲ ਇੱਕ ਸਾਈਕਲੋ-ਸਟਾਈਲ ਮਸ਼ੀਨ ਅਤੇ ਕੁੱਝ ਹਥਿਆਰ ਖ਼ਰੀਦੇ। ਮਗਰੋਂ ਇਸੇ ਮਸ਼ੀਨ ‘ਤੇ ਬੱਬਰ ਅਕਾਲੀ ਅਖ਼ਬਾਰ ਛਾਪਿਆ ਜਾਂਦਾ ਹੁੰਦਾ ਸੀ।
- 16 ਜੂਨ – ਮਾਸਟਰ ਮੋਤਾ ਸਿੰਘ ਗ੍ਰਿਫ਼ਤਾਰ।
- 28 ਅਕਤੂਬਰ – ਬੇਨੀਤੋ ਮਸੋਲੀਨੀ ਨੇ ਇਟਲੀ ਦੀ ਹਕੂਮਤ ਉੱਤੇ ਕਬਜ਼ਾ ਕਰ ਲਿਆ ਅਤੇ ਮੁਲਕ ਵਿੱਚ ਫ਼ਾਸਿਜ਼ਮ ਦੀ ਸ਼ੁਰੂਆਤ ਹੋਈ।
- 30 ਅਕਤੂਬਰ – ਹਸਨ ਅਬਦਾਲ ਸਟੇਸ਼ਨ (ਸਾਕਾ ਪੰਜਾ ਸਾਹਿਬ) ਉੱਤੇ ਸਿੱਖਾਂ ਦੀਆਂ ਸ਼ਹੀਦੀਆਂ।
- 30 ਅਕਤੂਬਰ – ਬੇਨੀਤੋ ਮੁਸੋਲੀਨੀ ਦਾ ਰੋਮ ਉੱਤੇ ਕਬਜ਼ਾ ਵੀ ਪੱਕਾ ਹੋ ਗਿਆ, ਇੰਜ ਫ਼ਾਸਿਸਟ ਪਾਰਟੀ ਨੇ ਬਿਨਾਂ ਖ਼ੂਨ ਖ਼ਰਾਬੇ ਤੋਂ ਇਟਲੀ ਉੱਤੇ ਕਬਜ਼ਾ ਕਰ ਲਿਆ।
- 31 ਅਕਤੂਬਰ – ਫ਼ਾਸਿਸਟ ਪਾਰਟੀ ਦਾ ਬੇਨੀਤੋ ਮੁਸੋਲੀਨੀ ਇਟਲੀ ਦਾ ਪ੍ਰਧਾਨ ਮੰਤਰੀ ਬਣਿਆ|
- 4 ਨਵੰਬਰ – ਮਿਸਰ ਵਿੱਚ ਪ੍ਰਾਚੀਨ ਕਾਲ ਦੇ ਰਾਜੇ ਫ਼ੈਰੋਆਹ ਟੂਟਨਖ਼ਾਮੇਨ ਦੀ ਕਬਰ ਲੱਭੀ।
- 14 ਨਵੰਬਰ – ਬੀ.ਬੀ.ਸੀ ਨੇ ਰੇਡੀਉ ਦੀ ਰੋਜ਼ਾਨਾ ਸਰਵਿਸ ਸ਼ੁਰੂ ਕੀਤੀ।
- 17 ਨਵੰਬਰ – ਗੁਰੂ ਕੇ ਬਾਗ਼ ਦਾ ਮੋਰਚਾ ਵਿੱਚ ਗ੍ਰਿਫ਼ਤਾਰੀਆਂ ਬੰਦ।
- 23 ਦਸੰਬਰ –ਬੀ ਬੀ ਸੀ ਰੇਡੀਉ ਤੋਂ ਰੋਜ਼ਾਨਾ ਖ਼ਬਰਾਂ ਪੜ੍ਹੀਆਂ ਜਾਣੀਆਂ ਸ਼ੁਰੂ ਹੋਈਆਂ।
- 30 ਦਸੰਬਰ –ਸੋਵੀਅਤ ਰੂਸ ਦਾ ਨਾਂ ਬਦਲ ਕੇ 'ਯੂਨੀਅਨ ਆਫ਼ ਸੋਵੀਅਤ ਰੀਪਬਲਿਕ' ਰੱਖ ਦਿਤਾ ਗਿਆ।
- 19 ਦਸੰਬਰ – ਦਿੱਲੀ ਦੇ ਗੁਰਦਵਾਰੇ ਮਹੰਤ ਹਰੀ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੇ।
Remove ads
ਜਨਮ
1923
1923 20ਵੀਂ ਸਦੀ ਅਤੇ 1920 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
- 22 ਜਨਵਰੀ – ਬਾਬਾ ਖੜਕ ਸਿੰਘ ਨੇ ਜੇਲ ਵਿੱਚ ਨੰਗਾ ਰਹਿਣਾ ਸ਼ੁਰੂ ਕੀਤਾ।
- 17 ਫ਼ਰਵਰੀ – ਮੁਕਤਸਰ ਦੇ ਗੁਰਦਵਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠ ਆਏ
- 26 ਫ਼ਰਵਰੀ –ਬੱਬਰ ਅਕਾਲੀ ਲਹਿਰ ਦੇ ਮੋਢੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਗਿ੍ਫ਼ਤਾਰ।
- 6 ਜੁਲਾਈ – ਰੂਸ ਦੀ ਸਰਦਾਰੀ ਹੇਠ ‘ਯੂਨੀਅਨ ਆਫ਼ ਸੋਵੀਅਤ ਰੀਪਬਲਿਕਜ਼’ (U.S.S.R.) ਦਾ ਮੁੱਢ ਬੱਝਾ।
- 12 ਅਕਤੂਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਗ਼ੈਰ ਕਾਨੂੰਨੀ ਕਰਾਰ ਦਿਤੇ।
- 6 ਨਵੰਬਰ – ਯੂਰਪ ਵਿੱਚ ਖਾਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਹਜ਼ਾਰਾਂ ਗੁਣਾ ਵਾਧਾ ਹੋ ਗਿਆ| ਜਰਮਨ ਵਿੱਚ ਤਾਂ ਬਰੈੱਡ ਦਾ ਕਾਲ ਹੀ ਪੈ ਗਿਆ| ਭੁੱਖਮਰੀ ਕਾਰਨ, ਪਿਛਲੇ ਸਾਲ 163 ਮਾਰਕ ਕੀਮਤ ਉੱਤੇ ਵਿਕਣ ਵਾਲੀ ਇੱਕ ਬਰੈੱਡ ਦੀ ਕੀਮਤ 140 ਕਰੋੜ ਮਾਰਕ ਤਕ ਪਹੁੰਚ ਗਈ।
- 12 ਨਵੰਬਰ – ਜਰਮਨ ਵਿੱਚ ਰਾਜ ਪਲਟਾ ਲਿਆਉੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਅਡੋਲਫ ਹਿਟਲਰ ਨੂੰ ਗਿ੍ਫ਼ਤਾਰ ਕੀਤਾ ਗਿਆ।
- 12 ਦਸੰਬਰ – ਮੁੰਡੇਰ ਸਾਕਾ ਵਿੱਚ ਦੋ ਬੱਬਰ ਬੰਤਾ ਸਿੰਘ ਧਾਮੀਆਂ, ਜਵਾਲਾ ਸਿੰਘ ਸ਼ਹੀਦ; ਬੱਬਰ ਵਰਿਆਮ ਸਿੰਘ ਧੁੱਗਾ ਬਚ ਨਿਕਲਿਆ।
- 31 ਦਸੰਬਰ – ਇੰਗਲੈਂਡ ਵਿੱਚ ਬੀ.ਬੀ.ਸੀ। ਰੇਡੀਉ ਨੇ, ਸਹੀ ਸਮਾਂ ਦੱਸਣ ਵਾਸਤੇ ਬਿਗ ਬੇਨ ਦੀਆਂ ਘੰਟੀਆਂ ਦੀ ਆਵਾਜ਼ ਰੇਡੀਉ ਤੋਂ ਸੁਣਾਉਣੀ ਸ਼ੁਰੂ ਕੀਤੀ।
Remove ads
ਜਨਮ
- 28 ਮਈ – ਭਾਰਤੀ ਫ਼ਿਲਮੀ ਕਲਾਕਾਰ, ਨਿਰਦੇਸ਼ਕ, ਰਾਜਨੇਤਾ ਅਤੇ ਆਂਧਰਾ ਪ੍ਰਦੇਸ਼ ਦਾ 10ਵਾਂ ਮੁੱਖ ਮੰਤਰੀ ਐਨ. ਟੀ. ਰਾਮਾ ਰਾਓ ਦਾ ਜਨਮ ਹੋਇਆ।
- 15 ਦਸੰਬਰ – ਅਮਰੀਕਾ-ਇੰਗਲੈਂਡ ਦੇ ਭੌਤਿਕ ਅਤੇ ਗਣਿਤ ਵਿਗਿਆਨੀ ਫ੍ਰੀਮੈਨ ਡਾਈਸਨ ਦਾ ਜਨਮ।
1924
1924 20ਵੀਂ ਸਦੀ ਅਤੇ 1920 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
- 5 ਜਨਵਰੀ – ਭਾਈ ਫੇਰੂ ਮੋਰਚਾ ਵਿੱਚ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ।
- 7 ਜਨਵਰੀ – ਅਕਾਲ ਤਖ਼ਤ 'ਤੇ ਅੰਗਰੇਜ਼ ਪੁਲਿਸ ਆ ਪੁੱਜੀ ਅਤੇ 62 ਦੀ ਗ੍ਰਿਫ਼ਤਰੀ ਹੋਈ।
- 7 ਜਨਵਰੀ – ਕੌਮਾਂਤਰੀ ਹਾਕੀ ਸੰਘ ਦੀ ਪੈਰਿਸ ਵਿੱਚ ਸਥਾਪਨਾ ਕੀਤੀ ਗਈ।
- 24 ਜਨਵਰੀ – ਰੂਸ ਵਿੱਚ ਸੇਂਟ ਪੀਟਰਸਬਰਗ ਸ਼ਹਿਰ ਦਾ ਨਾਂ ਬਦਲ ਕੇ ਲੈਨਿਨਗਰਾਡ ਰਖਿਆ ਗਿਆ।
- 9 ਫ਼ਰਵਰੀ – ਜੈਤੋ ਦਾ ਮੋਰਚਾ ਵਾਸਤੇ ਪਹਿਲਾ ਸ਼ਹੀਦੀ ਜਥਾ ਚੱਲਿਆ।
- 28 ਫ਼ਰਵਰੀ– ਅਮਰੀਕਾ ਨੇ ਮੱਧ ਅਮਰੀਕੀ ਦੇਸ਼ 'ਚ ਹਾਂਡੂਰਾਸ 'ਚ ਦਖਲਅੰਦਾਜ਼ੀ ਸ਼ੁਰੂ ਕੀਤੀ।
- 28 ਫ਼ਰਵਰੀ– ਜੈਤੋ ਦਾ ਮੋਰਚਾ ਵਾਸਤੇ 500 ਸਿੱਖਾਂ ਦਾ ਦੂਜਾ ਸ਼ਹੀਦੀ ਜੱਥ ਗਿਆ।
- 4 ਮਾਰਚ – ਕਲਾਯਡੋਨ ਸੰਨੀ ਨੇ ਹੈਪੀ ਬਰਥਡੇਅ ਟੂ ਯੂ ਗੀਤ ਲਿਖਿਆ।
- 2 ਅਪਰੈਲ – ਗੁਰੂ ਕਾ ਬਾਗ਼ ਮੋਰਚਾ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਜਥੇਦਾਰ ਪ੍ਰਿਥੀਪਾਲ ਸਿੰਘ ਦਮ ਤੋੜ ਗਿਆ।
- 30 ਮਈ – ਸੱਤਵਾਂ ਅਤੇ ਅੱਠਵਾਂ ਸ਼ਹੀਦੀ ਜੱਥਾ ਜੈਤੋ ਦਾ ਮੋਰਚਾ ਵਾਸਤੇ ਰਵਾਨਾ ਹੋਇਆ।
- 25 ਜੁਲਾਈ – ਯੂਨਾਨ ਨੇ 50 ਹਜ਼ਾਰ ਆਰਮੀਨੀਅਨ ਲੋਕਾਂ ਨੂੰ ਮੁਲਕ ਵਿੱਚੋਂ ਕੱਢਣ ਦਾ ਫ਼ੈਸਲਾ ਕੀਤਾ।
- 19 ਨਵੰਬਰ – ਬੱਬਰ ਅਕਾਲੀ ਲਹਿਰ ਦੁੱਮਣ ਸਿੰਘ (ਪੰਡੋਰੀ ਆਤਮਾ) ਦੀ ਜੇਲ ਵਿੱਚ ਮੌਤ।
- 15 ਦਸੰਬਰ – ਜਥੇਦਾਰ ਦਰਸ਼ਨ ਸਿੰਘ ਫ਼ੇਰੂਮਾਨ ਦੀ ਅਗਵਾਈ ਵਿੱਚ ਚੌਦਵਾਂ ਜਥਾ ਜੈਤੋ ਨੂੰ ਚੱਲਿਆ।
ਜਨਮ
- 1 ਜਨਵਰੀ – ਮਹਾਨ ਸਿੱਖ ਵਿਦਵਾਨ ਡਾ. ਕਿਰਪਾਲ ਸਿੰਘ ਦਾ ਜਨਮ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ
- 14 ਦਸੰਬਰ – ਪ੍ਰਸਿੱਧ ਅਭਿਨੇਤਾ, ਨਿਰਮਾਤਾ ਅਤੇ ਨਿਰਦੇਸ਼ਕ ਰਾਜ ਕਪੂਰ ਦਾ ਜਨਮ ਹੋਇਆ।
- 19 ਦਸੰਬਰ – ਬੱਬਰ ਅਕਾਲੀ ਸਾਧਾ ਸਿੰਘ ਪੰਡੋਰੀ ਨਿੱਢਰਾਂ ਦੀ ਜੇਲ੍ਹ ਵਿੱਚ ਮੌਤ ਹੋ ਗਈ।
- 20 ਦਸੰਬਰ – ਅਡੋਲਫ ਹਿਟਲਰ ਨੂੰ ਇੱਕ ਸਾਲ ਦੀ ਕੈਦ ਮਗਰੋਂ ਰਿਹਾਅ ਕੀਤਾ ਗਿਆ।
1925
1925 20ਵੀਂ ਸਦੀ ਅਤੇ 1920 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
- 1 ਜਨਵਰੀ – ਨਾਰਵੇ ਦੀ ਰਾਜਧਾਨੀ ਕਰਿਸਚੀਆਨਾ ਦਾ ਨਾਂ ਓਸਲੋ ਰੱਖਿਆ ਗਿਆ।
- 3 ਜਨਵਰੀ – ਇਟਲੀ ਵਿੱਚ ਬੇਨੀਤੋ ਮੁਸੋਲੀਨੀ ਨੇ ਪਾਰਲੀਮੈਂਟ ਤੋੜ ਦਿੱਤੀ ਤੇ ਡਿਕਟੇਟਰ ਬਣ ਗਿਆ।
- 12 ਫ਼ਰਵਰੀ – ਏਸਟੋਨਿਆ ਦੇਸ਼ ਨੇ ਕਮਿਊਨਿਸਟ ਪਾਰਟੀ ਬੈਨ ਕੀਤੀ।
- 9 ਜੁਲਾਈ – ਗੁਰਦੁਆਰਾ ਬਿਲ ਅਸੈਂਬਲੀ ‘ਚ ਪੇਸ਼ ਕੀਤਾ।
- 10 ਜੁਲਾਈ – ਰੂਸ ਨੇ ਤਾਸ ਨਾਂ ਹੇਠ ਸਰਕਾਰੀ ਨਿਊਜ਼ ਏਜੰਸੀ ਕਾਇਮ ਕੀਤੀ।
- 29 ਜੁਲਾਈ– ਸਿੱਖ ਗੁਰਦੁਆਰਾ ਐਕਟ ਗਵਰਨਰ ਵਲੋਂ ਦਸਤਖ਼ਤ ਕਰਨ ‘ਤੇ ਇਹ ਬਿੱਲ ਐਕਟ ਬਣ ਗਿਆ।
- 1 ਨਵੰਬਰ – ਸਿੱਖ ਗੁਰਦੁਆਰਾ ਐਕਟ ਪਾਸ ਹੋ ਕੇ ਲਾਗੂ ਹੋਇਆ।
- 1 ਦਸੰਬਰ – ਪਹਿਲੀ ਸੰਸਾਰ ਜੰਗ ਖ਼ਤਮ ਹੋਣ ਦੇ ਸੱਤ ਸਾਲ ਦੇ ਕਬਜ਼ੇ ਮਗਰੋਂ ਬ੍ਰਿਟਿਸ਼ ਫ਼ੌਜਾਂ ਨੇ ਜਰਮਨ ਦਾ ਸ਼ਹਿਰ ਕੋਲੋਨ ਖ਼ਾਲੀ ਕਰ ਦਿੱਤਾ।
- 12 ਦਸੰਬਰ – ਕੈਲੇਫ਼ੋਰਨੀਆ ਦੇ ਨਗਰ ਸੈਨ ਲੁਈਸ ਓਬਿਸਪੋ 'ਚ ਦੁਨੀਆ ਦਾ ਪਹਿਲਾ ਮੌਟਲ ਖੁੱਲਿਆ।
- 31 ਦਸੰਬਰ – ਸਾਊਦੀ ਅਰਬ ਦੇ ਹਾਜੀ ਮਸਤਾਨ ਨੇ ਦਰਬਾਰ ਸਾਹਿਬ ਵਿੱਚ ਕੀਮਤੀ ਚੌਰ ਭੇਟ ਕੀਤਾ, ਇਸ ਦੇ 145,000 ਰੇਸ਼ਿਆਂ ਨੂੰ 350 ਕਿੱਲੋ ਚੰਦਨ ਦੀ ਲਕੜੀ 'ਚੋਂ ਕੱਢ ਕੇ ਬਣਾਇਆ ਸੀ।
ਜਨਮ
1926
1926 20ਵੀਂ ਸਦੀ ਅਤੇ 1920 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
- 6 ਫ਼ਰਵਰੀ – ਭਾਈ ਕਾਨ੍ਹ ਸਿੰਘ ਨਾਭਾ ਦਾ 'ਮਹਾਨ ਕੋਸ਼' ਤਿਆਰ ਹੋਇਆ।
- 19 ਮਈ – ਥਾਮਸ ਐਡੀਸਨ ਨੇ ਰੇਡੀਓ ਤੋਂ ਬੋਲਣ ਦਾ ਪਹਿਲੀ ਵਾਰ ਕਾਮਯਾਬ ਤਜਰਬਾ ਕੀਤਾ; ਇੰਜ ਰੇਡੀਉ ਦੀ ਕਾਢ ਕੱਢੀ ਗਈ।
- 16 ਜੁਲਾਈ – ‘ਨੈਸ਼ਨਲ ਜਿਓਗਰਾਫ਼ਿਕ’ ਵਿੱਚ ਪਾਣੀ ਹੇਠ ਫ਼ੋਟੋਗਰਾਫ਼ੀ ਦੀਆਂ ਪਹਿਲੀਆਂ ਤਸਵੀਰਾਂ ਛਾਪੀਆਂ ਗਈਆਂ।
- 6 ਦਸੰਬਰ – ਇਟਲੀ ਦੇ ਡਿਕਟੇਟਰ ਬੇਨੀਤੋ ਮੁਸੋਲੀਨੀ ਨੇ ਛੜਿਆਂ 'ਤੇ ਟੈਕਸ ਲਾਉਣ ਦਾ ਐਲਾਨ ਕੀਤਾ |
- 28 ਦਸੰਬਰ – ਵਿਕਟੋਰੀਆ ਦੀ ਟੀਮ ਨੇ ਨਿਊ ਸਾਊਥ ਵੇਲਜ਼ ਦੀ ਟੀਮ ਵਿਰੁਧ ਕ੍ਰਿਕਟ ਮੈਚ ਵਿੱਚ 1107 ਦੌੜਾਂ ਬਣਾਈਆਂ।
ਜਨਮ
1927
1927, 20ਵੀਂ ਸਦੀ ਦਾ ਇੱਕ ਸਾਲ ਹੈ ਜੋ 1920 ਦਾ ਦਹਾਕਾ ਵਿੱਚ ਆਉਂਦਾ ਹੈ। ਇਹ ਦਿਨ ਸ਼ਨੀਵਾਰ ਨੂੰ ਸ਼ੁਰੂ ਹੁੰਦਾ ਹੈ।
ਘਟਨਾ
- 17 ਜਨਵਰੀ – ਸੈਂਟਰਲ ਬੋਰਡ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖਿਆ।
- 19 ਜਨਵਰੀ – ਬਰਤਾਨੀਆ ਨੇ ਚੀਨ ਵਿੱਚ ਫ਼ੌਜਾਂ ਭੇਜਣ ਦਾ ਫ਼ੈਸਲਾ ਕੀਤਾ।
- 4 ਜੂਨ – ਬਾਬਾ ਖੜਕ ਸਿੰਘ 3 ਸਾਲ ਦੀ ਕੈਦ ਮਗਰੋਂ ਡੇਰਾ ਗ਼ਾਜ਼ੀ ਖ਼ਾਨ ਜੇਲ੍ਹ 'ਚ ਰਿਹਾਅ।
- 12 ਨਵੰਬਰ – ਟਰਾਸਟਕੀ ਨੂੰ ਕਮਿਊਨਿਸਟ ਪਾਰਟੀ ਵਿੱਚੋਂ ਕੱਢ ਕੇ ਜੋਸਿਫ਼ ਸਟਾਲਿਨ ਰੂਸ ਦਾ ਮੁੱਖੀ ਬਣ ਗਿਆ।
- 21 ਨਵੰਬਰ – ਅਮਰੀਕਾ ਦੇ ਸ਼ਹਿਰ ਕੋਲੋਰਾਡੋ ਵਿੱਚ ਪੁਲਿਸ ਨੇ ਹੜਤਾਲ ਕਰ ਰਹੇ ਖ਼ਾਨਾਂ ਦੇ ਕਾਮਿਆਂ 'ਤੇ ਮਸ਼ੀਨ ਗੰਨਾਂ ਨਾਲ ਗੋਲੀਆਂ ਚਲਾ ਕੇ 5 ਮਜ਼ਦੂਰ ਮਾਰ ਦਿਤੇ ਤੇ 20 ਜ਼ਖ਼ਮੀ ਕਰ ਦਿਤੇ।
- 12 ਦਸੰਬਰ – ਕਮਿਊਨਿਸਟਾਂ ਨੇ ਚੀਨ ਦੇ ਨਗਰ ਕਾਂਟਨ 'ਤੇ ਕਬਜ਼ਾ ਕਰ ਲਿਆ।
ਜਨਮ
- 22 ਅਗਸਤ – ਪੰਜਾਬ ਦੇ ਮਸਹੂਰ ਗਾਇਕਆਸਾ ਸਿੰਘ ਮਸਤਾਨਾ ਦਾ ਜਨਮ ਹੋਇਆ
1928
1928 20ਵੀਂ ਸਦੀ ਅਤੇ 1920 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
- 24 ਜਨਵਰੀ – ਸੈਂਟਰਲ ਸਿੱਖ ਐਸੋਸੀਏਸ਼ਨ ਬਣੀ।
- 3 ਫ਼ਰਵਰੀ – ਸਾਈਮਨ ਕਮਿਸ਼ਨ ਬੰਬਈ ਪੁੱਜਾ।
- 4 ਫ਼ਰਵਰੀ – ਨੋਬਲ ਪੁਰਸਕਾਰ ਜੇਤੂ ਡੱਚ ਭੌਤਿਕ ਵਿਗਿਆਨੀ ਹੈਂਡਰਿਕ ਲੋਰੈਂਟਜ਼ ਦੀ ਮੌਤ(ਜ. 1853)।
- 28 ਫ਼ਰਵਰੀ– ਪ੍ਰਸਿੱਧ ਭਾਰਤੀ ਭੌਤਿਕਵਿਦ ਅਤੇ ਵਿਗਿਆਨੀ ਸੀ। ਵੀ. ਰਮਨ ਨੇ ਪ੍ਰਕਾਸ਼ ਦੇ ਪ੍ਰਸਾਰ ਨਾਲ ਸੰਬੰਧਤ ਰਮਨ ਪ੍ਰਭਾਵ ਦੀ ਖੋਜ ਕੀਤੀ। ਇਸੇ ਖੋਜ ਲਈ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ ਸੀ।
26 ਮਈ – ਭਾਰਤੀ ਹਾਕੀ ਟੀਮ ਨੇ ਉਲੰਪਿਕ ਖੇਡਾਂ ਦਾ ਸੋਨ ਤਮਗਾ ਜਿੱਤਿਆ
- 10 ਜੁਲਾਈ – ਜਾਰਜ ਈਸਟਮੈਨ ਨੇ ਪਹਿਲੀ ਰੰਗੀਨ ਫ਼ਿਲਮ ਦੀ ਨੁਮਾਇਸ਼ ਕੀਤੀ। ਇਸ ਤੋਂ ‘ਈਸਟਮੈਨ ਕਲਰ’ ਦੀ ਸ਼ੁਰੂਆਤ ਹੋਈ।
- 16 ਅਕਤੂਬਰ – ਮਾਰਵਿਨ ਪਿਪਕਿਨ ਨੇ ਬਿਜਲੀ ਦੇ ਬਲਬ ਦਾ ਪੇਟੈਂਟ ਹਾਸਲ ਕੀਤਾ।
- 22 ਨਵੰਬਰ – ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਚਮ ਫੇਫੜਿਆਂ ਦੀ ਬੀਮਾਰੀ ਕਾਰਨ ਬੀਮਾਰ ਹੋ ਕੇ ਬਿਸਤਰ 'ਤੇ ਪੈ ਗਿਆ | ਉਸ ਦੀ ਰਾਣੀ ਨੇ ਬਾਦਸ਼ਾਹ ਵਜੋਂ ਉਸ ਦੀਆਂ ਸੇਵਾਵਾਂ ਲੈ ਲਈਆਂ |
ਜਨਮ
1929
1929 20ਵੀਂ ਸਦੀ ਅਤੇ 1920 ਦਾ ਦਹਾਕੇ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
- 6 ਜਨਵਰੀ – ਮਦਰ ਟਰੈਸਾ ਭਾਰਤ ਆਈ।
- 31 ਜਨਵਰੀ – ਕਮਿਊਨਿਸਟ ਲਹਿਰ ਯਾਨੀ 'ਲਾਲ ਫੌਜ' ਦੇ ਮਹਾਨ ਆਗੂ ਅਤੇ ਪਾਰਟੀ ਦੇ ਸਾਬਕਾ ਰਾਸ਼ਟਰਪਤੀ ਲਿਓਨ ਟਰਾਟਸਕੀ ਨੂੰ ਜੋਸਿਫ਼ ਸਟਾਲਿਨ ਨੇ ਦੇਸ਼ ਨਿਕਾਲਾ ਦੇ ਕੇ ਟਰਕੀ ਭੇਜ ਦਿਤਾ।
- 27 ਦਸੰਬਰ –ਰੂਸੀ ਇਨਕਲਾਬ ਦੇ ਮੋਢੀਆਂ ਵਿੱਚੋਂ ਇਕ, ਲਿਓਨ ਟਰਾਟਸਕੀ ਨੂੰ ਰੂਸੀ ਕਮਿਊਨਿਸਟ ਪਾਰਟੀ ਵਿੱਚੋਂ ਕੱਢ ਦਿਤਾ ਗਿਆ।
ਜਨਮ
ਮਰਨ
Wikiwand - on
Seamless Wikipedia browsing. On steroids.
Remove ads