1950 ਦਾ ਦਹਾਕਾ
ਦਹਾਕਾ From Wikipedia, the free encyclopedia
Remove ads
1950 ਦਾ ਦਹਾਕਾ ਵਿੱਚ ਸਾਲ 1950 ਤੋਂ 1959 ਤੱਕ ਹੋਣਗੇ|
This is a list of events occurring in the 1950s, ordered by year.
1950
1950 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
- 23 ਜਨਵਰੀ – ਇਜ਼ਰਾਈਲ ਨੇ ਯੇਰੂਸਲਮ ਨੂੰ ਆਪਣੀ ਰਾਜਧਾਨੀ ਬਣਾਇਆ।
- 26 ਜਨਵਰੀ – ਭਾਰਤ ਨੇ ਇਸ ਦਿਨ ਆਪਣਾ ਸਵਿਧਾਨ ਲਾਗੂ ਕੀਤਾ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਸਹੁੰ ਚੁੱਕੀ।
- 31 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਹੈਨਰੀ ਐਸ. ਟਰੂਮੈਨ ਨੇ ਸ਼ਰੇਆਮ ਐਲਾਨ ਕੀਤਾ ਕਿ ਅਮਰੀਕਾ ਹਾਈਡਰੋਜਨ ਬੰਬ ਬਣਾਏਗਾ।
- 8 ਮਾਰਚ – ਸਾਬਕਾ ਸੋਵਿਅਤ ਸੰਘ ਨੇ ਐਲਾਨ ਕੀਤਾ ਕਿ ਉਸ ਨੇ ਨਿਊਕਲੀ ਬੰਬ ਬਣਾ ਲਿਆ ਹੈ।
- 27 ਜੂਨ –ਉੱਤਰੀ ਕੋਰੀਆ ਦੀਆਂ ਫ਼ੌਜਾਂ ਨੇ ਸਿਉਲ (ਹੁਣ ਦੱਖਣੀ ਕੋਰੀਆ ਦੀ ਰਾਜਧਾਨੀ) ‘ਤੇ ਕਬਜ਼ਾ ਕਰ ਲਿਆ।
- 1 ਜੁਲਾਈ – ਉੱਤਰੀ ਕੋਰੀਆ ਦੀਆਂ ਫ਼ੌਜਾਂ ਨੂੰ ਦੱਖਣੀ ਕੋਰੀਆ ਵਲ ਵਧਣ ਤੋਂ ਰੋਕਣ ਵਾਸਤੇ ਅਮਰੀਕਾ ਦੀਆਂ ਫ਼ੌਜਾਂ ਦੱਖਣੀ ਕੋਰੀਆ ਪੁਜੀਆਂ।
- 16 ਜੁਲਾਈ – ਰੀਓ ਡੀ ਜਨੇਰੀਓ ਬ੍ਰਾਜ਼ੀਲ ਦੇ ਸਟੇਡੀਅਮ ਵਿੱਚ ਵਰਲਡ ਕੱਪ ਦੌਰਾਨ ਉਰੂਗੁਏ ਤੇ ਬ੍ਰਾਜ਼ੀਲ ਵਿੱਚਕਾਰ ਹੋਏ ਮੈਚ ਨੂੰ ਦੁਨੀਆ ਦੇ ਸਭ ਤੋਂ ਵੱਡੇ ਇਕੱਠ,99,854 ਲੋਕ) ਨੇ ਦੇਖਿਆ।
- 30 ਨਵੰਬਰ – ਅਮਰੀਕਾ ਦੇ ਰਾਸ਼ਟਰਪਤੀ ਟਰੂਮੈਨ ਨੇ ਕੋਰੀਆ ਵਿੱਚ ਅਮਨ ਕਾਇਮ ਰੱਖਣ ਵਾਸਤੇ ਐਟਮ ਬੰਬ ਵਰਤਣ ਦੀ ਧਮਕੀ ਦਿਤੀ।
- 9 ਦਸੰਬਰ – ਅਮਰੀਕਾ ਨੇ ਕਮਿਊਨਿਸਟ ਚੀਨ ਨੂੰ ਸਮਾਨ ਭੇਜਣ 'ਤੇ ਪਾਬੰਦੀ ਲਾਈ।
- 9 ਦਸੰਬਰ – ਅਮਰੀਕਾ ਨੇ ਹੈਰੀ ਗੋਲਡ ਨੂੰ ਦੂਜੀ ਸੰਸਾਰ ਜੰਗ ਦੌਰਾਨ ਰੂਸ ਨੂੰ ਐਟਮ ਬੰਬ ਦੇ ਰਾਜ਼ ਦੇਣ 'ਤੇ 30 ਸਾਲ ਕੈਦ ਦੀ ਸਜ਼ਾ ਸੁਣਾਈ।
- 15 ਦਸੰਬਰ – ਆਲ ਇੰਡੀਆ ਕਾਂਗਰਸ ਸਿੱਖ ਕਨਵੈਨਸ਼ਨ ਬੁਲਾ ਲਈ।
- 16 ਦਸੰਬਰ – ਅੰਮ੍ਰਿਤਸਰ ਦੀ ਸਿੱਖ ਕਨਵੈਨਸ਼ਨ ਵਲੋਂ ਪੰਜਾਬੀ ਸੂਬੇ ਦੀ ਮੰਗ
- 16 ਦਸੰਬਰ – ਕਮਿਊਨਿਸਟਾਂ ਦਾ ਮੁਕਾਬਲਾ ਕਰਨ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ ਟਰੂਮੈਨ ਨੇ ਦੇਸ਼ ਵਿੱਚ ਐਮਰਜੰਸੀ ਦਾ ਐਲਾਨ ਕੀਤਾ।
Remove ads
ਜਨਮ
- 22 ਜੂਨ – ਅਦਾਕਾਰ ਟੌਮ ਆਲਟਰ
- 20 ਜੁਲਾਈ – ਅਦਾਕਾਰ ਨਸੀਰੁਦੀਨ ਸ਼ਾਹ
- 18 ਅਕਤੂਬਰ – ਭਾਰਤੀ ਫ਼ਿਲਮੀ ਕਲਾਕਾਰ ਓਮ ਪੁਰੀ ਦਾ ਜਨਮ।
- 17 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ
- 24 ਸਤੰਬਰ – ਕ੍ਰਿਕਟਰ ਮੋਹਿੰਦਰ ਅਮਰਨਾਥ
1951
1951 95 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
- 18 ਜਨਵਰੀ – ਹਾਲੈਂਡ ਵਿੱਚ ਝੂਠ ਫੜਨ ਵਾਲੀ ਮਸ਼ੀਨ 'ਲਾਈ ਡਿਟੈਕਟਰ' ਦਾ ਕਾਮਯਾਬ ਤਜਰਬਾ ਕੀਤਾ ਗਿਆ
- 4 ਮਾਰਚ – ਨਵੀਂ ਦਿੱਲੀ 'ਚ ਪਹਿਲੇ ਏਸ਼ੀਆਈ ਖੇਡਾਂ ਦਾ ਆਯੋਜਨ ਹੋਇਆ।
- ਅਪਰੈਲ 18 – ਯੂਰੋਪ ਦੇ ਏਕੀਕਰਣ ਦਾ ਸਭ ਤੋਂ ਪਹਿਲਾ ਸਫਲ ਪ੍ਰਸਤਾਵ 1951 ਵਿੱਚ ਆਇਆ ਜਦੋਂ ਯੂਰੋਪ ਦੇ ਕੋਲੇ ਅਤੇ ਸਟੀਲ ਉਦਯੋਗ ਲਾਬੀ ਨੇ ਲਾਮਬੰਦੀ ਸ਼ੁਰੂ ਕੀਤੀ।
- 26 ਜੂਨ –ਰੂਸ ਨੇ ਕੋਰੀਆ ਜੰਗ ਵਿੱਚ ਜੰਗਬੰਦੀ ਕਰਵਾਉਣ ਦੀ ਪੇਸ਼ਕਸ਼ ਕੀਤੀ।
- 8 ਜੁਲਾਈ – ਭਾਰਤ ਵਿੱਚ ਮਰਦਮਸ਼ੁਮਾਰੀ ਸਮੇਂ ਪੰਜਾਬੀ ਹਿੰਦੂਆਂ ਨੇ ਮਾਂ ਬੋਲੀ ਹਿੰਦੀ ਲਿਖਾਈ।
- 28 ਜੁਲਾਈ – ਵਾਲਟ ਡਿਜ਼ਨੀ ਦੀ ਫ਼ਿਲਮ ‘ਐਲਿਸ ਇਨ ਵੰਡਲੈਂਡ’ ਰੀਲੀਜ਼ ਕੀਤੀ ਗਈ।
Remove ads
ਜਨਮ
- 9 ਮਾਰਚ – ਭਾਰਤੀ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦਾ ਜਨਮ।
1952
1952 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
- 21 ਜਨਵਰੀ – ਭਾਰਤ ਵਿੱਚ ਨਵੇਂ ਵਿਧਾਨ ਹੇਠ ਪਹਿਲੀਆਂ ਚੋਣਾਂ ਹੋਈਆਂ।
- 6 ਫ਼ਰਵਰੀ – ਅਲੀਜ਼ਾਬੈਥ ਇੰਗਲੈਂਡ ਦੀ ਰਾਣੀ ਬਣੀ।
- 23 ਫ਼ਰਵਰੀ –ਭਾਰਤ ਵਿੱਚ ਕਰਮਚਾਰੀ ਭਵਿੱਖ ਫੰਡ ਅਤੇ ਫੁਟਕਲ ਵਿਵਸਥਾ ਬਿੱਲ ਨੂੰ ਸੰਸਦ ਵਲੋਂ ਮਨਜ਼ੂਰੀ।
- 26 ਫ਼ਰਵਰੀ –ਬ੍ਰਿਟਿਸ਼ ਰਾਜ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਦੇਸ਼ ਕੋਲ ਪਰਮਾਣੂੰ ਬੰਬ ਹੋਣ ਦਾ ਐਲਾਨ ਕੀਤਾ।
- 23 ਜੁਲਾਈ – ਮਿਸਰ ਦੇ ਜਰਨੈਲ ਜਮਾਲ ਅਬਦਲ ਨਾਸਿਰ ਦੀ ਅਗਵਾਈ ਹੇਠ ਫ਼ੌਜ ਨੇ ਦੇਸ਼ ਦੇ ਬਾਦਸ਼ਾਹ ਫ਼ਾਰੂਕ ਨੂੰ ਹਟਾ ਕੇ ਮੁਲਕ ਦੀ ਤਾਕਤ ਸੰਭਾਲ ਲਈ। ਮਗਰੋਂ 23 ਜੂਨ, 1956 ਦੇ ਦਿਨ ਉਹ ਪ੍ਰਧਾਨ ਮੰਤਰੀ ਬਣ ਗਿਆ। ਉਸ ਨੇ 14 ਸਾਲ ਹਕੂਮਤ ਕੀਤੀ।
- 31 ਅਕਤੂਬਰ – ਅਮਰੀਕਾ ਨੇ ਪਹਿਲਾ ਹਾਈਡਰੋਜਨ ਬੰਬ ਚਲਾਇਆ।
- 3 ਨਵੰਬਰ – ਅਮਰੀਕਾ ਵਿੱਚ ਪਹਿਲੀ ਫ਼ਰੋਜ਼ਨ-ਬਰੈੱਡ ਮਾਰਕੀਟ ਵਿੱਚ ਆਈ।
- 4 ਨਵੰਬਰ – ਆਈਜ਼ਨਹਾਵਰ ਅਮਰੀਕਾ ਦਾ 34ਵਾਂ ਰਾਸ਼ਟਰਪਤੀ ਬਣਿਆ।
- 11 ਨਵੰਬਰ – ਜੌਹਨ ਮੁਲਿਨ ਤੇ ਵੇਅਨ ਜੌਹਨਸਟਨ ਵਲੋਂ ਦੁਨੀਆ ਦੇ ਪਹਿਲੇ ਵੀਡੀਉ ਰਿਕਾਰਡਰ ਦੀ ਨੁਮਾਇਸ਼ ਕੀਤੀ ਗਈ।
- 1 ਦਸੰਬਰ – ਡੈਨਮਾਰਕ ਵਿੱਚ ਲਿੰਗ ਬਦਲੀ ਦਾ ਪਹਿਲਾ ਕਾਮਯਾਬ ਆਪ੍ਰੇਸ਼ਨ ਕੀਤਾ ਗਿਆ।
- 19 ਦਸੰਬਰ – ਆਂਧਰਾ ਪ੍ਰਦੇਸ਼ ਦਾ ਆਗੂ ਪੋਟੋ ਰੁਮੁਲੂ ਭੁੱਖ ਹੜਤਾਲ ਕਰ ਕੇ ਮਰ ਗਿਆ। ਇਸ ਨਾਲ ਆਂਧਰਾ ਸੂਬਾ ਤਾਂ ਬਣਨਾ ਹੀ ਸੀ ਪਰ ਨਾਲ ਹੀ ਪੰਜਾਬੀ ਸੂਬੇ ਦੀ ਮੰਗ ਦਾ ਬਿਗਲ ਵੀ ਵਜ ਗਿਆ।
Remove ads
ਜਨਮ
1953
1953 20ਵੀਂ ਸਦੀ ਦਾ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਵਾਕਿਆ
- 3 ਜਨਵਰੀ – ਅਲਾਸਕਾ ਨੂੰ ਸੰਯੁਕਤ ਰਾਜ ਦੇ 49ਵੇਂ ਰਾਜ ਵਜੋਂ ਸ਼ਾਮਿਲ ਕੀਤਾ ਗਿਆ।
- 7 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਹੇਰੀ ਟਰੂਮੈਨ ਨੇ ਹਾਈਡਰੋਜ਼ਨ ਬੰਬ ਬਣਾਉਣ ਦਾ ਐਲਾਨ ਕੀਤਾ।
- 30 ਦਸੰਬਰ –ਪਹਿਲਾ ਰੰਗਦਾਰ ਟੀ.ਵੀ. ਸੈਟ 1175 ਡਾਲਰ ਵਿੱਚ ਵੇਚਿਆ ਗਿਆ।
ਜਨਮ
- 28 ਫ਼ਰਵਰੀ– ਪਾਲ ਕਰੂਗਮੈਨ, ਨੋਬਲ ਇਨਾਮ ਜੇਤੂ ਅਮਰੀਕੀ ਅਰਥ ਵਿਗਿਆਨੀ
1954
1954 95 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
- ਜੁਲਾਈ– ਦੂਜੀ ਸੰਸਾਰ ਜੰਗ ਵਿੱਚ ਅਨਾਜ ਦਾ ਕਾਲ ਪੈਣ ਕਾਰਨ ਇੰਗਲੈਂਡ ਵਿੱਚ ਖਾਣ ਦੀਆਂ ਚੀਜ਼ਾਂ ਦਾ ਰਾਸ਼ਨ ਬੰਦ ਕੀਤਾ।
ਜਨਮ
- 3 ਅਪਰੈਲ– ਭੌਤਿਕ ਵਿਗਿਆਨੀ ਅਤੇ ਰਾਜਨੇਤਾ ਕੇ. ਕ੍ਰਿਸ਼ਨਾਸਵਾਮੀ ਦਾ ਜਨਮ।
1955
1955 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
- ਚੀਨ ਦੁਆਰਾ ਤਿੱਬਤ ਉੱਤੇ ਚੜਾਈ।
- 31 ਜਨਵਰੀ – ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਮਰੀਕੀ ਆਗੂ ਜੌਨ ਮੱਟ (ਜ. 1865)
- 4 ਮਈ – ਭਾਰਤੀ ਸੰਸਦ 'ਚ ਹਿੰਦੂ ਤਲਾਕ ਐਕਟ ਪਾਸ ਹੋਇਆ।
- 26 ਜੂਨ –ਦਰਸ਼ਨ ਸਿੰਘ ਫੇਰੂਮਾਨ ਨੇ ਦਰਬਾਰ ਸਾਹਿਬ ਵਲ ਕੂਚ ਕਰਨ ਦੀ ਧਮਕੀ ਦਿਤੀ।
- 3 ਜੁਲਾਈ – 10 ਮਈ ਤੋਂ ਚਲ ਰਹੇ ‘ਪੰਜਾਬੀ ਸੂਬਾ- ਜ਼ਿੰਦਾਬਾਦ’ ਮੋਰਚੇ ਵਿੱਚ 30 ਜੂਨ, 1955 ਤਕ 8164 ਸਿੱਖ ਗ੍ਰਿਫ਼ਤਾਰ ਹੋ ਚੁੱਕੇ ਸਨ। ਪੰਜਾਬ ਪੁਲਿਸ ਨੇ ਦਰਬਾਰ ਸਹਿਬ ਨੂੰ ਘੇਰਾ ਪਾ ਲਿਆ।
- 7 ਜੁਲਾਈ – ਗਿਆਨ ਸਿੰਘ ਰਾੜੇਵਾਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।
- 9 ਜੁਲਾਈ – 139 ਸਿੱਖ ਬੀਬੀਆਂ ਦੇ ਜੱਥੇ ਨੇ ਗ੍ਰਿਫ਼ਤਾਰੀ ਦਿਤੀ।
- 12 ਜੁਲਾਈ – ਪੰਜਾਬੀ ਸੂਬਾ ਮੋਰਚਾ ਦੌਰਾਨ ਗੁਰਬਚਨ ਸਿੰਘ ਫ਼ਤਿਹਗੜ੍ਹ ਦੀ ਕਮਾਨ ਹੇਠ 250 ਸਿੱਖਾਂ ਦਾ ਜੱਥਾ ਜੇਲ੍ਹ ਜਾਣ ਲਈ ਤਿਆਰ ਹੋ ਕੇ ਮੰਜੀ ਸਾਹਿਬ ਪਹੁੰਚ ਗਿਆ। ਸਰਕਾਰੀ ਅਧਿਕਾਰੀ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਆਏ ਅਤੇ ਸਰਕਾਰ ਵਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ‘ਤੇ ਲੱਗੀ ਪਾਬੰਦੀ ਵਾਪਸ ਲੈਣ ਦੀ ਖ਼ਬਰ ਦਿਤੀ। ਪੰਜਾਬੀ ਸੂਬੇ ਦੇ ਨਾਹਰੇ ‘ਤੇ ਲੱਗੀ ਪਾਬੰਦੀ ਦੇ ਖ਼ਿਲਾਫ਼ 64 ਰੋਜ਼ਾ ਮੋਰਚਾ ਜਿਤਿਆ ਗਿਆ।
- 10 ਨਵੰਬਰ – ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
- 1 ਦਸੰਬਰ – ਅਮਰੀਕਾ ਦੀ ਸਟੇਟ ਅਲਬਾਮਾ ਦੇ ਸ਼ਹਿਰ ਮਿੰਟਗੁਮਰੀ ਵਿੱਚ ਬੱਸ ਵਿੱਚ ਸਫ਼ਰ ਕਰ ਰਹੀ, ਇੱਕ ਕਾਲੀ ਔਰਤ ਰੋਸਾ ਪਾਰਕ ਨੇ ਇੱਕ ਗੋਰੇ ਵਾਸਤੇ ਸੀਟ ਖ਼ਾਲੀ ਕਰਨ ਤੋਂ ਨਾਂਹ ਕਰ ਦਿਤੀ | ਉਸ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਕਾਰਨ ਅਮਰੀਕਾ ਵਿੱਚ 'ਸਿਵਲ ਰਾਈਟਸ' (ਕਾਲਿਆਂ ਵਾਸਤੇ ਬਰਾਬਰ ਦੇ ਹਕੂਕ) ਦੀ ਲਹਿਰ ਸ਼ੁਰੂ ਹੋਈ।
ਜਨਮ
- 5 ਜਨਵਰੀ – ਪੱਛਮੀ ਬੰਗਾਲ ਦੀ ਪਹਿਲੀ ਔਰਤ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਦਾ ਜਨਮ।
- 17 ਫ਼ਰਵਰੀ – ਮੋ ਯਾਨ, ਨੋਬਲ ਸਾਹਿਤ ਇਨਾਮ ਜੇਤੂ ਚੀਨੀ ਸਾਹਿਤਕਾਰ ਦਾ ਜਨਮ।
- 3 ਅਪਰੈਲ – ਗਾਇਕ ਹਰੀਹਰਨ ਦਾ ਜਨਮ।
1956
1956 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
- 21 ਜਨਵਰੀ – ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ।
- 16 ਫ਼ਰਵਰੀ – ਬਰਤਾਨੀਆ ਨੇ ਸਜ਼ਾ-ਇ-ਮੌਤ ਖ਼ਤਮ ਕੀਤੀ।
- 27 ਫ਼ਰਵਰੀ – ਮਿਸਰ 'ਚ ਔਰਤਾਂ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ।
- 27 ਫ਼ਰਵਰੀ –ਐਲਵਿਸ ਪਾਰਸਲੀ (ਕਿੰਗ) ਨੇ ਆਪਣੀ ਐਲਬਮ 'ਹਾਰਟਬਰੇਕ ਹੋਟਲ' ਜਾਰੀ ਕੀਤੀ।
- 29 ਫ਼ਰਵਰੀ – ਪਾਕਿਸਤਾਨ 'ਇਸਲਾਮਿਕ ਰੀਪਬਲਿਕ' ਬਣਿਆ।
- 4 ਮਈ – ਜਾਪਾਨ ਦੀ ਰਾਜਧਾਨੀ ਟੋਕੀਓ 'ਚ ਪਹਿਲੇ ਜੂਡੋ ਵਰਲਡ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ।
- 23 ਜੂਨ – ਜਮਾਲ ਅਬਦਲ ਨਾਸਿਰ ਮਿਸਰ ਦਾ ਰਾਸ਼ਟਰਪਤੀ ਬਣਿਆ।
- 30 ਜੁਲਾਈ –ਅਸੀ ਰੱਬ ਵਿੱਚ ਯਕੀਨ ਰਖਦੇ ਹਾਂ ਨੂੰ ਅਮਰੀਕਾ ਨੇ ਕੌਮੀ ਮਾਟੋ (ਨਾਹਰੇ) ਵਜੋਂ ਮਨਜ਼ੂਰ ਕੀਤਾ। ਹੁਣ ਇਹ ਸਾਰੇ ਸਿੱਕਿਆਂ ਅਤੇ ਨੋਟਾਂ ‘ਤੇ ਵੀ ਲਿਖਿਆ ਜਾਂਦਾ ਹੈ।
- 31 ਅਕਤੂਬਰ – ਰੀਅਰ ਐਡਮਿਰਲ ਜੀ.ਜੇ. ਡੁਫ਼ਕ ਦੱਖਣੀ ਧਰੁਵ ਉੱਤੇ ਜਹਾਜ਼ ਉਤਾਰਨ ਤੇ ਉਥੇ ਪੈਰ ਰੱਖਣ ਵਾਲਾ ਪਹਿਲਾ ਆਦਮੀ ਬਣਿਆ|
- 1 ਨਵੰਬਰ – ਪੰਜਾਬ ਤੇ ਪੈਪਸੂ ਇਕੱਠੇ ਹੋਏ।
- 4 ਨਵੰਬਰ – ਰੂਸ ਨੇ ਹੰਗਰੀ ਵਿੱਚ ਆਪਣੇ ਵਿਰੁਧ ਬਗ਼ਾਵਤ ਨੂੰ ਕੁਚਲਣ ਵਾਸਤੇ ਫ਼ੌਜ ਭੇਜ ਦਿਤੀ।
- 14 ਨਵੰਬਰ – ਰੂਸ ਨੇ ਹੰਗਰੀ ਦਾ ਇਨਕਲਾਬ ਫ਼ੌਜਾਂ ਭੇਜ ਕੇ ਦਬਾ ਦਿਤਾ।
- 24 ਨਵੰਬਰ – ਅਕਾਲੀ ਦਲ ਦੇ ਕਾਂਗਰਸ ਵਿੱਚ ਸ਼ਾਮਲ ਕੀਤੇ ਜਾਣ ਦਾ ਮਤਾ ਪਾਸ ਹੋਇਆ।
- 6 ਦਸੰਬਰ – ਡਾ. ਭੀਮ ਰਾਓ ਅੰਬੇਡਕਰਦੀ ਦਿੱਲੀ ਵਿੱਚ ਮੌਤ ਹੋਈ
- 12 ਦਸੰਬਰ – ਫ਼ੋਰਡ ਫ਼ਾਊਂਡੇਸ਼ਨ ਨੇ ਹਸਪਤਾਲਾਂ, ਕਾਲਜਾਂ ਤੇ ਮੈਡੀਕਲ ਸਕੂਲਾਂ ਨੂੰ 50 ਕਰੋੜ ਡਾਲਰ ਦਾ ਦਾਨ ਦਿਤਾ।
- 12 ਦਸੰਬਰ – ਯੂ.ਐਨ.ਓ. ਨੇ ਮਤਾ ਪਾਸ ਕਰ ਕੇ ਰੂਸ ਨੂੰ ਹੰਗਰੀ ਵਿਚੋਂ ਆਪਣੀਆਂ ਫ਼ੌਜਾਂ ਨੂੰ ਇੱਕ ਦਮ ਕੱਢਣ ਵਾਸਤੇ ਕਿਹਾ।
- 18 ਦਸੰਬਰ – ਜਾਪਾਨ ਨੂੰ ਯੂ.ਐਨ.ਓ. ਦਾ ਮੈਂਬਰ ਬਣਾ ਲਿਆ ਗਿਆ।
ਜਨਮ
1957
1957 95 19ਵੀਂ ਸਦੀ ਅਤੇ 1870 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
- 3 ਜਨਵਰੀ – ਹੈਮਿਲਟਨ ਵਾਚ ਕੰਪਨੀ ਨੇ ਸੰਸਾਰ ਦੀ ਪਹਿਲੀ ਬਿਜਲਾਈ ਘੜੀ ਪੇਸ਼ ਕੀਤੀ।
- 22 ਜਨਵਰੀ – ਭਾਰਤ ਸਰਕਾਰ ਨੇ ਸ਼ਕ ਸੰਮਤ ਨੂੰ ਸਰਕਾਰੀ ਕੈਲੰਡਰ ਵਜੋਂ ਮਨਜ਼ੂਰੀ ਦਿਤੀ। ਸ਼ਕ ਸੰਮਤ ਗਰੈਗੋਰੀਅਨ (ਕੌਮਾਂਤਰੀ) ਕੈਲੰਡਰ ਤੋਂ 79 ਸਾਲ ਤੇ ਬਿਕਰਮੀ ਸੰਮਤ ਤੋਂ 135 ਸਾਲ ਪਿਛੇ ਹੈ।
- 8 ਮਾਰਚ – ਇਜ਼ਰਾਇਲੀ ਫੌਜ ਮਿਸਰ ਤੋਂ ਹਟੀ। ਛੋਟੇ ਜਹਾਜ਼ਾਂ ਲਈ ਸੁਏਸ ਨਹਿਰ ਦੁਬਾਰਾ ਖੋਲ੍ਹੀ।
- 8 ਮਾਰਚ – ਸਾਬਕਾ ਸੋਵਿਅਤ ਸੰਘ ਨੇ ਹਵਾ 'ਚ ਪਰਮਾਣੂੰ ਪਰਖ ਕੀਤੀ।
- ਮਾਰਚ 23 – ਰੋਮ ਦੀ ਸੁਲਾਹ।
- 12 ਜੁਲਾਈ – ਅਮਰੀਕਨ ਸਰਜਨ ਲੀਰੌਏ ਬਰਨੀ ਨੇ ਤਮਾਕੂਨੋਸ਼ੀ ਅਤੇ ਫੇਫੜਿਆਂ ਦੇ ਕੈਂਸਰ ਵਿੱਚ ਸਿੱਧਾ ਸਬੰਧ ਹੋਣ ਸੰਬੰਧੀ ਖੋਜ ਪੇਸ਼ ਕਰ ਕੇ ਦੁਨੀਆ ਨੂੰ ਖ਼ਬਰਦਾਰ ਕੀਤਾ।
- 16 ਨਵੰਬਰ – ਬਠਿੰਡਾ ਵਿਖੇ ਹੋਈ 11ਵੀਂ ਅਕਾਲੀ ਕਾਫ਼ਰੰਸ ਵਿੱਚ ਲੱਖਾਂ ਸਿੱਖ ਪੁੱਜੇ। ਇਸ ਕਾਨਫ਼ਰੰਸ ਨੇ ਰੀਜਨਲ ਫ਼ਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ।
ਜਨਮ
- 27 ਮਈ – ਨਿਤਿਨ ਗਡਕਰੀ ਭਾਰਤੀ ਰਾਜਨੇਤਾ ਅਤੇ ਵਕੀਲ ਦਾ ਜਨਮ ਹੋਇਆ।
1958
1958 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
- 16 ਫ਼ਰਵਰੀ – ਕਿਊਬਾ ਵਿੱਚ ਫ਼ੀਦੇਲ ਕਾਸਤਰੋ ਨੇ ਬਾਤਿਸਤਾ ਨੂੰ ਗੱਦੀਉਂ ਲਾਹ ਕੇ ਆਪਣੇ ਆਪ ਨੂੰ ਪਰੀਮੀਅਰ ਐਲਾਨਿਆ।
- 22 ਫ਼ਰਵਰੀ – ਆਸਟ੍ਰੇਲੀਆ ਦੇ ਤੈਰਾਕ ਜਾਨ ਕਾਰਨੇਡਸ ਨੇ 2 ਦਿਨਾਂ 'ਚ 6 ਵਿਸ਼ਵਕੀਰਤੀਮਾਨ ਕਾਇਮ ਕੀਤੇ।
- 22 ਫ਼ਰਵਰੀ – ਮਿਸਰ ਅਤੇ ਸੀਰੀਆ ਨੇ ਮਿਲ ਕੇ ਸੰਯੁਕਤ ਅਰਬ ਰਿਪਲਬਿਕ ਬਣਾਇਆ।
- 28 ਫ਼ਰਵਰੀ– ਪਾਕਿਸਤਾਨ ਨਾਲ ਮੈਚ ਵਿੱਚ ਵੈਸਟ ਇੰਡੀਜ਼ ਦੀ ਟੀਮ ਨੇ ਸਿਰਫ਼ ਇੱਕ ਖਿਡਾਰੀ ਦੇ ਆਊਟ ਹੋਣ 'ਤੇ 504 ਦੌੜਾਂ ਬਣਾ ਕੇ ਪਾਰੀ ਬੰਦ ਕੀਤੀ।
- 27 ਮਾਰਚ – ਨਿਕੀਤਾ ਖਰੁਸ਼ਚੇਵ ਸੋਵੀਅਤ ਕੌਂਸਲ ਆਫ਼ ਮਨਿਸਟਰਜ਼ ਦਾ ਚੇਅਰਮੈਨ ਬਣਿਆ।
- 13 ਮਈ – ਵੈਨੇਜ਼ੁਐਲਾ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਲਿਮੋਜ਼ੀਨ ਤੇ ਲੋਕਾਂ ਨੇ ਪੱਥਰ ਮਾਰੇ।
- 16 ਜੂਨ – ਰੂਸ ਨੇ ਹੰਗਰੀ ਦੇ ਸਾਬਕਾ ਪ੍ਰਧਾਨ ਮੰਤਰੀ ਇਮਰੇ ਨਾਗੀ ਨੂੰ ਗ਼ਦਾਰੀ ਦਾ ਦੋਸ਼ ਲਾ ਕੇ ਫਾਂਸੀ ਦੇ ਦਿਤੀ। ਉਹ ਦੋ ਸਾਲ ਪਹਿਲਾਂ 1956 ਵਿੱਚ ਪ੍ਰਧਾਨ ਮੰਤਰੀ ਸੀ ਤੇ 1958 ਵਿੱਚ ਉਸ ਨੇ ਰੂਸ ਤੋਂ ਆਜ਼ਾਦੀ ਦੀ ਲਹਿਰ ਚਲਾਈ ਸੀ।
- 16 ਨਵੰਬਰ – ਪ੍ਰੇਮ ਸਿੰਘ ਲਾਲਪੁਰਾ ਨੇ ਮਾਸਟਰ ਤਾਰਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ 'ਚ ਹਰਾਇਆ।
- 21 ਦਸੰਬਰ – ਚਾਰਲਸ-ਡੀ-ਗਾਲ ਫ਼ਰਾਂਸ ਦਾ ਪਹਿਲਾ ਰਾਸ਼ਟਰਪਤੀ ਬਣਿਆ।
ਜਨਮ
- 22 ਫ਼ਰਵਰੀ – ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਦਿਹਾਂਤ।
1959
1959 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
- 6 ਜਨਵਰੀ — ਕਪਿਲ ਦੇਵ ਦਾ ਜਨਮ ਹੋਇਆ।
- 7 ਜਨਵਰੀ – ਅਮਰੀਕਾ ਨੇ ਅਖ਼ੀਰ ਕਿਊਬਾ ਵਿੱਚ ਫ਼ੀਦੇਲ ਕਾਸਤਰੋ ਦੀ ਸਰਕਾਰ ਨੂੰ ਮਾਨਤਾ ਦਿਤੀ।
- 8 ਜਨਵਰੀ – ਚਾਰਲਸ ਡੀਗਾਲ ਫ਼ਰਾਂਸ ਦਾ ਰਾਸ਼ਟਰਪਤੀ ਬਣਿਆ।
- 13 ਫ਼ਰਵਰੀ – ਬਾਰਬੀ ਡੌਲ ਦੀ ਵਿਕਰੀ ਸ਼ੁਰੂ ਕੀਤੀ ਗਈ।
- 17 ਫ਼ਰਵਰੀ – ਮੌਸਮ ਦਾ ਪਤਾ ਲਾਉਣ ਵਾਸਤੇ ਪਹਿਲਾ ਸੈਟੇਲਾਈਟ ਪੁਲਾੜ ਵਿੱਚ ਭੇਜਿਆ ਗਿਆ।
- 9 ਮਾਰਚ – ਕੁੜੀਆਂ ਦੀ ਮਸ਼ਹੂਰ ਡੌਲ 'ਬਾਰਬੀ' ਦੀ ਵੇਚ ਸ਼ੁਰੂ ਹੋਈ।
- 20 ਦਸੰਬਰ – ਕਾਨਪੁਰ ਵਿੱਚ ਯਸੂ ਪਟੇਲ ਨੇ ਭਾਰਤ-ਆਸਟਰੇਲੀਆ ਵਿਚਕਾਰ ਹੋਏ ਇੱਕ ਮੈਚ ਵਿੱਚ 69 ਰਨ ਦੇ ਕੇ 9 ਖਿਡਾਰੀ ਆਊਟ ਕੀਤੇ।
ਜਨਮ
ਮਰਨ
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.
Remove ads