ਏਸ਼ੀਆ

ਮਹਾਦੀਪ From Wikipedia, the free encyclopedia

ਏਸ਼ੀਆ
Remove ads

ਏਸ਼ੀਆ ਆਕਾਰ ਅਤੇ ਜਨਸੰਖਿਆ ਦੋਵੇਂ ਪੱਖਾਂ ਤੋਂ ਇਸ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੈ। ਇਸ ਦੀ ਆਬਾਦੀ 4 ਅਰਬ ਹੈ, ਜੋ ਕਿ ਸੰਸਾਰ ਦੀ ਕੁੱਲ ਅਬਾਦੀ ਦਾ 60 ਫੀਸਦੀ ਆਬਾਦੀ ਹੈ। ਪੱਛਮ ਵਿੱਚ ਇਹ ਸਦੀਆਂ ਸੀਮਾਵਾਂ ਯੂਰਪ ਨਾਲ ਮਿਲਦੀਆਂ ਹਨ, ਇਨ੍ਹਾ ਦੋਵਾਂ ਵਿਚਕਾਰ ਕੋਈ ਸ਼ਪਸ਼ਟ ਸੀਮਾ ਨਿਰਧਾਰਿਤ ਨਹੀਂ ਹੈ, ਇਸ ਲਈ ਏਸ਼ੀਆ ਅਤੇ ਯੂਰਪ ਨੂੰ ਮਿਲਾ ਕੇ 'ਯੂਰੇਸ਼ਿਆ' ਵੀ ਕਿਹਾ ਜਾਂਦਾ ਹੈ।

ਵਿਸ਼ੇਸ਼ ਤੱਥ ਖੇਤਰਫਲ, ਅਬਾਦੀ ...
Remove ads

ਏਸ਼ੀਆਈ ਮਹਾਂਦੀਪ ਭੂਮੱਧ ਸਾਗਰ, ਅੰਧ ਸਾਗਰ, ਆਰਕਟਿਕ ਮਹਾਂਸਾਗਰ, ਪ੍ਰਸ਼ਾਂਤ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ ਨਾਲ ਘਿਰਿਆ ਹੋਇਆ ਹੈ। ਕਾਕੇਸ਼ਸ ਪਰਬਤ ਲਡ਼ੀ ਅਤੇ ਯੂਰਾਲ ਪਰਬਤ, ਕੁਦਰਤੀ ਰੂਪ ਨਾਲ ਏਸ਼ੀਆ ਨੂੰ ਯੂਰਪ ਤੋਂ ਵੱਖ ਕਰਦੇ ਹਨ।

ਕੁਝ ਸਭ ਤੋਂ ਪ੍ਰਾਚੀਨ ਮਨੁੱਖੀ ਸੱਭਿਅਤਾਵਾਂ ਦਾ ਜਨਮ ਇਸ ਮਹਾਂਦੀਪ 'ਤੇ ਹੀ ਹੋਇਆ ਹੈ, ਜਿਵੇਂ ਕਿ ਸੁਮੇਰ, ਭਾਰਤੀ ਸੱਭਿਅਤਾ, ਚੀਨੀ ਸੱਭਿਅਤਾ ਆਦਿ। ਭਾਰਤ ਅਤੇ ਚੀਨ ਦੋਵੇਂ ਸਭ ਤੋਂ ਵੱਧ ਜਨਸੰਖਿਆ ਵਾਲੇ ਦੇਸ਼ ਵੀ ਹਨ। ਰੂਸ ਦਾ ਲਗਭਗ ਤਿੰਨ ਚੌਥਾਈ ਭੂ-ਭਾਗ ਏਸ਼ੀਆ ਵਿੱਚ ਹੈ ਅਤੇ ਬਾਕੀ ਯੂਰਪ ਵਿੱਚ। ਚਾਰ ਹੋਰ ਏਸ਼ੀਆਈ ਦੇਸ਼ਾਂ ਦੇ ਭੂ-ਭਾਗ ਵੀ ਯੂਰਪ ਦੀ ਸੀਮਾ ਵਿੱਚ ਆਉਂਦੇ ਹਨ। ਉੱਤਰ ਵਿੱਚ ਬਰਫ਼ੀਲੇ ਆਰਕਟਿਕ ਤੋਂ ਲੈ ਕੇ ਦੱਖਣ ਵਿੱਚ ਊਸ਼ਣ ਭੂ-ਮੱਧ ਰੇਖਾ ਤੱਕ ਇਹ ਮਹਾਂਦੀਪ ਲਗਭਗ 4,45,79,000 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਅਤੇ ਆਪਣੇ ਵਿੱਚ ਕੁਝ ਵਿਸ਼ਾਲ ਖਾਲੀ ਰੇਗਿਸਤਾਨਾਂ, ਵਿਸ਼ਵ ਦੇ ਸਭ ਤੋਂ ਉੱਚੇ ਪਰਬਤਾਂ, ਵਿਸ਼ਾਲ ਸ਼ਹਿਰਾਂ 'ਤੇ ਦੇਸ਼ਾਂ, ਅਤੇ ਕੁਝ ਸਭ ਤੋਂ ਲੰਬੀਆਂ ਨਦੀਆਂ ਨੂੰ ਸਮੋਈ ਬੈਠਾ ਹੈ।

Thumb
ਏਸ਼ੀਆ ਦਾ ਨਕਸ਼ਾ।
Remove ads

ਖੇਤਰ

ਉੱਤਰੀ ਏਸ਼ੀਆ, ਏਸ਼ੀਆ ਦਾ ਇੱਕ ਉਪ-ਖੇਤਰ ਹੈ, ਜਿਸ ਵਿੱਚ ਸਾਇਬੇਰੀਆ ਅਤੇ ਏਸ਼ੀਆ-ਪ੍ਰਸ਼ਾਂਤ ਵਿਚਲੇ ਰੂਸ ਦੇ ਦੂਰ ਪੂਰਬੀ ਰੂਸ ਦੇ ਖੇਤਰ ਆਉਂਦੇ ਹਨ, ਜਿਹੜਾ ਯੁਰਾਲ ਪਰਬਤ ਦੇ ਪੂਰਬ ਵਾਲਾ ਖੇਤਰ ਹੈ। ਇਸ ਖੇਤਰ ਦੇ ਵਧੇਰੇ ਹਿੱਸੇ ਨੂੰ ਏਸ਼ੀਆਈ ਰੂਸ ਜਾਂ ਰੂਸੀ ਏਸ਼ੀਆ ਵੀ ਕਿਹਾ ਜਾਂਦਾ ਹੈ।
ਦੱਖਣੀ ਏਸ਼ੀਆ, ਏਸ਼ੀਆ ਦਾ ਇੱਕ ਹਿੱਸਾ ਹੈ, ਜੋ ਭਾਰਤੀ ਉਪ-ਮਹਾਂਦੀਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਪੂਰਬੀ ਏਸ਼ੀਆ ਏਸ਼ੀਆਈ ਮਹਾਂਦੀਪ]] ਦਾ ਇੱਕ ਉਪ-ਖੇਤਰ ਹੈ ਜਿਹਨੂੰ ਭੂਗੋਲਕ[2] ਜਾਂ ਸੱਭਿਆਚਾਰਕ[3] ਤੌਰ 'ਤੇ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਇਹਦਾ ਖੇਤਰਫਲ ਲਗਭਗ 12,000,000 ਵਰਗ ਕਿਲੋਮੀਟਰ ਹੈ ਭਾਵ ਏਸ਼ੀਆ ਦਾ ਲਗਭਗ 28% ਅਤੇ ਇਹ ਯੂਰਪ ਤੋਂ 15% ਵੱਡਾ ਹੈ।
ਪੱਛਮੀ ਏਸ਼ੀਆ, ਜਾਂ ਦੱਖਣ-ਪੱਛਮੀ ਏਸ਼ੀਆ, ਸ਼ਬਦ ਏਸ਼ੀਆ ਦੇ ਸਭ ਤੋਂ ਪੱਛਮੀ ਹਿੱਸੇ ਲਈ ਵਰਤੇ ਜਾਂਦੇ ਹਨ। ਇਹ ਸ਼ਬਦ ਮੱਧ ਪੂਰਬ ਦਾ ਕੁਝ ਹੱਦ ਤੱਕ ਸਮਾਨਰਥੀ ਹੈ ਜੋ ਕਿਸੇ ਭੂਗੋਲਕ ਸਥਿਤੀ ਨੂੰ ਪੱਛਮੀ ਯੂਰਪ ਦੇ ਸਬੰਧ ਵਿੱਚ ਦੱਸਦਾ ਹੈ ਨਾ ਕਿ ਏਸ਼ੀਆ ਵਿੱਚ ਸਥਿਤੀ ਬਾਬਤ। ਇਸੇ ਗਿਆਤ ਯੂਰਪੀ-ਕੇਂਦਰਵਾਦ ਕਰ ਕੇ ਅੰਤਰਰਾਸ਼ਟਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ[1] ਮੱਧ ਪੂਰਬ ਅਤੇ ਲਾਗਲਾ ਪੂਰਬ ਦੀ ਥਾਂ ਪੱਛਮੀ ਏਸ਼ੀਆ ਵਰਤਦੇ ਹਨ। ਇਸ ਖੇਤਰ ਅਤੇ ਯੂਰਪ ਨੂੰ ਇਕੱਠਿਆਂ ਪੱਛਮੀ ਯੂਰੇਸ਼ੀਆ ਕਿਹਾ ਜਾਂਦਾ ਹੈ।
ਏਸ਼ੀਆ-ਪ੍ਰਸ਼ਾਂਤ ਜਾਂ ਏਸ਼ੀਆ ਪੈਸੀਫ਼ਿਕ (ਛੋਟੇ ਰੂਪ ਏਸ਼ੀਆ-ਪੈਕ, ਐਸਪੈਕ, ਏਪੈਕ, ਏ.ਪੀ.ਜੇ., ਜਾਪਾ ਜਾਂ ਜਪੈਕ ਹਨ) ਦੁਨੀਆਂ ਦਾ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿਚਲਾ ਜਾਂ ਨੇੜਲਾ ਹਿੱਸਾ ਹੈ। ਪ੍ਰਸੰਗ ਮੁਤਾਬਕ ਇਸ ਇਲਾਕੇ ਦਾ ਅਕਾਰ ਬਦਲਦਾ ਰਹਿੰਦਾ ਹੈ ਪਰ ਮੁੱਖ ਤੌਰ ਉੱਤੇ ਇਸ ਵਿੱਚ ਪੂਰਬੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਓਸ਼ੇਨੀਆ ਆਉਂਦੇ ਹਨ।
ਮੱਧ ਏਸ਼ੀਆ ਏਸ਼ੀਆਈ ਮਹਾਂਦੀਪ ਦਾ ਧੁਰਾਤਮਕ ਖੇਤਰ ਹੈ ਜੋ ਪੱਛਮ ਵਿੱਚ ਕੈਸਪੀਅਨ ਸਾਗਰ ਤੋਂ ਪੂਰਬ ਵਿੱਚ ਚੀਨ ਅਤੇ ਉੱਤਰ ਵਿੱਚ ਰੂਸ ਤੋਂ ਲੈ ਕੇ ਦੱਖਣ ਵਿੱਚ ਅਫ਼ਗ਼ਾਨਿਸਤਾਨ ਤੱਕ ਫੈਲਿਆ ਹੋਇਆ ਹੈ। ਇਸਨੂੰ ਕਈ ਵਾਰ ਮੱਧ ਏਸ਼ੀਆ ਜਾਂ ਆਮ ਬੋਲਚਾਲ ਵਿੱਚ -ਸਤਾਨਾਂ ਦੀ ਭੋਂ ਕਿਹਾ ਜਾਂਦਾ ਹੈ (ਕਿਉਂਕਿ ਇਸ ਵਿਚਲੇ ਪੰਜ ਦੇਸ਼ਾਂ ਦੇ ਨਾਂ ਫ਼ਾਰਸੀ ਪਿਛੇਤਰ "-ਸਤਾਨ" ਵਿੱਚ ਖ਼ਤਮ ਹੁੰਦੇ ਹਨ ਭਾਵ "ਦੀ ਧਰਤੀ")[3] ਅਤੇ ਇਹ ਮੋਕਲੇ ਯੂਰੇਸ਼ੀਆਈ ਮਹਾਂਦੀਪ ਵਿੱਚ ਆਉਂਦਾ ਹੈ।
ਦੱਖਣ-ਪੂਰਬੀ ਏਸ਼ੀਆ ਏਸ਼ੀਆ ਦਾ ਉਪ-ਖੇਤਰ ਹੈ ਜਿਸ ਵਿੱਚ ਚੀਨ ਦੇ ਦੱਖਣ, ਭਾਰਤ ਦੇ ਪੂਰਬ, ਨਿਊ ਗਿਨੀ ਦੇ ਪੱਛਮ ਅਤੇ ਆਸਟਰੇਲੀਆ ਦੇ ਉੱਤਰ ਵੱਲ ਪੈਂਦੇ ਦੇਸ਼ ਸ਼ਾਮਲ ਹਨ। ਇਸ ਵਿੱਚ ਦੋ ਭੂਗੋਲਕ ਖੇਤਰ ਸ਼ਾਮਲ ਹਨ: ਮੁੱਖਦੀਪੀ ਦੱਖਣ-ਪੂਰਬੀ ਏਸ਼ੀਆ ਜਿਹਨੂੰ ਹਿੰਦਚੀਨ ਵੀ ਆਖਿਆ ਜਾਂਦਾ ਹੈ ਅਤੇ ਜਿਸ ਵਿੱਚ ਕੰਬੋਡੀਆ, ਲਾਓਸ, ਮਿਆਂਮਾਰ, ਥਾਈਲੈਂਡ, ਵੀਅਤਨਾਮ ਅਤੇ ਪਰਾਇਦੀਪੀ ਮਲੇਸ਼ੀਆ ਸ਼ਾਮਲ ਹਨ ਅਤੇ ਸਮੁੰਦਰੀ ਦੱਖਣ-ਪੂਰਬੀ ਏਸ਼ੀਆ ਜਿਸ ਵਿੱਚ ਬਰੂਨਾਏ, ਪੂਰਬੀ ਮਲੇਸ਼ੀਆ, ਪੂਰਬੀ ਤਿਮੋਰ, ਇੰਡੋਨੇਸ਼ੀਆ, ਫ਼ਿਲਪੀਨਜ਼, ਕ੍ਰਿਸਮਸ ਟਾਪੂ ਅਤੇ ਸਿੰਘਾਪੁਰ ਸ਼ਾਮਲ ਹਨ।
ਉੱਤਰ-ਪੂਰਬੀ ਏਸ਼ੀਆ ਏਸ਼ੀਆਈ ਮਹਾਂਦੀਪ ਦੇ ਉੱਤਰ-ਪੂਰਬੀ ਉਪ-ਖੇਤਰ ਨੂੰ ਕਿਹਾ ਜਾਂਦਾ ਹੈ। ਉੱਤਰ-ਪੂਰਬੀ ਏਸ਼ੀਆਂ ਵਿਚਲੇ ਦੇਸ਼ ਜਪਾਨ, ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਹਨ ਅਤੇ ਕਈ ਵਾਰ ਚੀਨ (ਹਾਂਗਕਾਂਗ ਅਤੇ ਮਕਾਓ ਸਮੇਤ), ਤਾਈਵਾਨ, ਰੂਸ (ਖ਼ਾਸ ਤੌਰ ਉੱਤੇ ਦੁਰਾਡਾ ਪੂਰਬੀ ਰੂਸ) ਅਤੇ ਮੰਗੋਲੀਆ ਵੀ ਮਿਲਾ ਲਏ ਜਾਂਦੇ ਹਨ।

Remove ads

ਯੂਰੇਸ਼ਿਅਨ ਦੇਸ਼

ਰੂਸ ਦਾ ਕੁਝ ਹਿੱਸਾ ਯੂਰਪ ਵਿੱਚ ਹੈ ਅਤੇ ਕੁਝ ਹਿੱਸਾ ੲੇਸ਼ੀਆ ਵਿੱਚ ਹੈ। ੲਿਸ ਤਰ੍ਹਾਂ ਚਾਰ ਹੋਰ ਦੇਸ਼ ਹਨ, ਜਿਨ੍ਹਾ ਦਾ ਕੁਝ ਹਿੱਸਾ ਯੂਰਪ ਅਤੇ ਬਾਕੀ ਹਿੱਸਾ ੲੇਸ਼ੀਆ ਵਿੱਚ ਹੈ। ੲਿਹ ਚਾਰ ਹੋਰ ਦੇਸ਼ ਹਨ- ਕਜ਼ਾਖ਼ਸਤਾਨ, ਜਾਰਜੀਆ, ਅਜ਼ਰਬਾੲੀਜਾਨ ਅਤੇ ਤੁਰਕੀ। ੲਿਨ੍ਹਾ ਦੇਸ਼ਾਂ ਨੂੰ 'ਯੂਰੇਸ਼ਿਅਨ ਦੇਸ਼' ਵੀ ਕਹਿ ਦਿੱਤਾ ਜਾਂਦਾ ਹੈ।

ੲੇਸ਼ੀਆੲੀ ਦੇਸ਼ਾਂ ਦੀ ਸੂਚੀ

ਜਨਸੰਖਿਆ

ਭਾਸ਼ਾ

ਏਸ਼ੀਆ ਦੀਆਂ ਭਾਸ਼ਾਵਾਂ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸਬੰਧਿਤ ਹਨ ਕਿਉਂਕਿ ਸਮੁੱਚੇ ਏਸ਼ੀਆ ਵਿੱਚ ਬਹੁਤ ਕਿਸਮਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀ ਹਨ। ਜ਼ਿਆਦਾਤਰ ਏਸ਼ੀਆਈ ਭਾਸ਼ਾਵਾਂ ਵਿੱਚ ਲਿਖਣ ਦੀ ਬਹੁਤ ਪੁਰਾਣੀ ਪਰੰਪਰਾ ਹੈ। ਦੱਖਣੀ ਏਸ਼ੀਆ ਦਾ ਭਾਰੋਪੀ ਭਾਸ਼ਾ ਪਰਿਵਾਰ ਅਤੇ ਪੂਰਬੀ ਏਸ਼ੀਆ ਦਾ ਸੀਨੋ-ਤਿੱਬਤੀ ਭਾਸ਼ਾ ਪਰਿਵਾਰ ਏਸ਼ੀਆ ਦੇ ਪ੍ਰਮੁੱਖ ਭਾਸ਼ਾ ਪਰਿਵਾਰ ਹਨ। ਵਿਸ਼ੇਸ਼ ਖੇਤਰਾਂ ਵਿੱਚ ਕਈ ਹੋਰ ਭਾਸ਼ਾ ਪਰਿਵਾਰ ਵੀ ਪ੍ਰਚੱਲਤ ਹਨ।

ਸੈਰ-ਸਪਾਟਾ

Thumb
ਬੈਂਕਾਕ ਦੇ ਮੁੱਖ ਸੈਲਾਨੀ ਆਕਰਸ਼ਣਾਂ ਵਿੱਚ Grand Grand Vat Phra Kaeo ਸਥਿਤ ਹੈ

ਚੀਨੀ ਸੈਲਾਨੀ ਦੇ ਆਵਾਸ ਦੇ ਨਾਲ ਖੇਤਰੀ ਸੈਰ-ਸਪਾਟੇ ਨੂੰ ਵਧਾਉਣ ਦੇ ਨਾਲ, ਮਾਸਟਰਕਾਰਡ ਨੇ ਗਲੋਬਲ ਡੇਸਟਿਸ਼ਨ ਸਿਟੀਜ ਇਨਕੈਪਿਡ 2013 ਜਾਰੀ ਕੀਤਾ ਹੈ ਜਿਸ ਵਿਚ 10 ਤੋਂ 20 ਦੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਸ਼ਹਿਰਾਂ ਦਾ ਪ੍ਰਭਾਵ ਹੈ ਅਤੇ ਪਹਿਲੀ ਵਾਰ ਏਸ਼ੀਆ ਦੇ ਦੇਸ਼ ਦਾ ਇੱਕ ਸ਼ਹਿਰ (ਬੈਂਕਾਕ) 15.98 ਅੰਤਰਰਾਸ਼ਟਰੀ ਸੈਲਾਨੀਆਂ ਨਾਲ ਪਹਿਲੇ ਸਥਾਨ ਤੇ ਰਿਹਾ ਸੀ।[4]

ਹੋਰ ਵੇਖੋ

ਬਾਹਰੀ ਕੜੀਆਂ

  • "Display Maps". The Soil Maps of Asia. European Digital Archive of Soil Maps – EuDASM. Archived from the original on 12 August 2011. Retrieved 26 July 2011. {{cite web}}: Unknown parameter |deadurl= ignored (|url-status= suggested) (help)
  • "Asia Maps". Perry-Castañeda Library Map Collection. University of Texas Libraries. Archived from the original on 18 July 2011. Retrieved 20 July 2011. {{cite web}}: Unknown parameter |deadurl= ignored (|url-status= suggested) (help)
  • "Asia". Norman B. Leventhal Map Center at the Boston Public Library. Archived from the original on 29 September 2011. Retrieved 26 July 2011. {{cite web}}: Unknown parameter |deadurl= ignored (|url-status= suggested) (help)
  • Bowring, Philip (12 February 1987). "What is Asia?". Eastern Economic Review. 135 (7). Columbia University Asia For Educators. Archived from the original on 28 ਜੁਲਾਈ 2011. Retrieved 12 ਮਈ 2018. {{cite journal}}: Unknown parameter |dead-url= ignored (|url-status= suggested) (help)
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads