25 ਮਾਰਚ
From Wikipedia, the free encyclopedia
Remove ads
25 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 84ਵਾਂ (ਲੀਪ ਸਾਲ ਵਿੱਚ 85ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 281 ਦਿਨ ਬਾਕੀ ਹਨ।
ਵਾਕਿਆ
- 421 – ਵੈਨਿਸ ਸ਼ਹਿਰ ਦੀ ਨੀਂਹ ਰੱਖੀ।
- 1655 – ਸ਼ਨੀ (ਗ੍ਰਹਿ) ਦੇ ਸਭ ਤੋਂ ਵੱਡੇ ਉਪ-ਗ੍ਰਿਹ ਟਾਈਟਨ ਦੀ ਖੋਜ ਕ੍ਰਿਸਟਿਆਨ ਹੁਏਜਨਜ਼ ਨੇ ਕੀਤੀ।
- 1664 –ਗੁਰੂ ਹਰਿਕ੍ਰਿਸ਼ਨ ਜੀ ਸਾਹਿਬ ਦੀ ਔਰੰਗਜ਼ੇਬ ਨਾਲ ਲਾਲ ਕਿਲ੍ਹੇ ਵਿੱਚ ਮੁਲਾਕਾਤ ਹੋਈ।
- 1669 – ਇਟਲੀ ਦੇ ਸਿਚੀਲੀਆ ਦੀਪ ਸਥਿਤ ਸਰਗਰਮ ਜਵਾਲਾਮੁਖੀ ਮਾਊਂਟ ਏਟਨਾ 'ਚ ਧਮਾਕਾ ਹੋਣ ਨਾਲ 20 ਹਜ਼ਾਰ ਲੋਕਾਂ ਦੀ ਮੌਤ ਹੋਈ।
- 1788 – ਕਿਸੇ ਵੀ ਭਾਰਤੀ ਭਾਸ਼ਾ ਬੰਗਾਲੀ 'ਚ ਪਹਿਲਾ ਵਿਗਿਆਪਨ ਕੋਲਕਾਤਾ ਗਜੇਟ ਸਮਾਚਾਰ ਪੱਤਰ 'ਚ ਛਪਿਆ।
- 1807 – ਬਰਤਾਨਵੀ ਪਾਰਲੀਮੈਂਟ ਨੇ ਗ਼ੁਲਾਮਾਂ ਦੇ ਵਪਾਰ ਉੱਤੇ ਪਾਬੰਦੀ ਲਾਈ।
- 1821 – ਯੂਨਾਨ ਨੇ ਟਰਕੀ ਤੋਂ ਆਜ਼ਾਦੀ ਹਾਸਲ ਕੀਤੀ।
- 1895 – ਇਟਲੀ ਦੀ ਫੌਜ ਨੇ ਅਫਰੀਕੀ ਦੇਸ਼ ਇਥੋਪੀਆ ਦੇ ਅਬੀਸੀਨੀਆ ਖੇਤਰ 'ਤੇ ਹਮਲਾ ਕੀਤਾ।
- 1896 – ਆਧੁਨਿਕ ਓਲੰਪਿਕ ਖੇਡਾਂ ਦੀ ਯੂਨਾਨ ਦੀ ਰਾਜਧਾਨੀ ਐਥਨਜ਼ 'ਚ ਸ਼ੁਰੂਆਤ ਹੋਈ।
- 1898 – ਸਿਸਟਰ ਨਿਵੇਦਿਤਾ ਨੇ ਸਵਾਮੀ ਵਿਵੇਕਾਨੰਦ ਦੇ ਬ੍ਰਹਮਾਚਰੀਆ ਦੀ ਦੀਕਸ਼ਾ ਲਈ।
- 1921 – ਸਿੱਖ ਐਜੂਕੇਸ਼ਨਲ ਕਾਨਫ਼ਰੰਸ, ਹੁਸ਼ਿਆਰਪੁਰ ਵਿੱਚ 25 ਤੋਂ 27 ਮਾਰਚ ਤਕ ਹੋਈ।
- 1940 – ਧੰਨਾ ਸਿੰਘ ਬਹਿਬਲਪੁਰ, ਬੱਬਰ ਅਕਾਲੀ ਲਹਿਰ ਦਾ ਇੱਕ ਵੱਡਾ ਥੰਮ੍ਹ ਦਾ ਕਤਲ ਕਰ ਦਿਤਾ।
- 1940 – ਗ਼ਦਰ ਲਹਿਰ ਵਿੱਚ ਉਮਰ ਕੈਦ ਕੱਟਣ ਮਗਰੋਂ ਭਾਈ ਰਣਧੀਰ ਸਿੰਘ, ਅਕਾਲ ਤਖ਼ਤ ਉੱਤੇ ਹਾਜ਼ਰ ਹੋਏ ਜਿਥੇ ਉਨ੍ਹਾਂ ਨੂੰ ਸਿਰੋਪਾਉ ਬਖ਼ਸ਼ਿਸ਼ ਕੀਤਾ ਗਿਆ।
- 1970 –ਫ਼ਤਹਿ ਸਿੰਘ ਨੂੰ ਨਾਰਾਜ਼ ਕਰਨ ਕਾਰਨ ਜਸਟਿਸ ਗੁਰਨਾਮ ਸਿੰਘ ਸਰਕਾਰ ਤੋੜੀ ਗਈ।
- 1972 – ਜਥੇਦਾਰ ਮੋਹਨ ਸਿੰਘ ਤੁੜ, ਅਕਾਲੀ ਦਲ ਦਾ ਕਾਇਮ ਮੁਕਾਮ ਪ੍ਰਧਾਨ ਬਣੇ।
- 1975 – ਸਾਊਦੀ ਅਰਬ ਦੇ ਬਾਦਸ਼ਾਹ ਫ਼ੈਸਲ ਨੂੰ ਉਸ ਦੇ ਇੱਕ ਭਤੀਜੇ ਨੇ ਗੋਲੀ ਮਾਰ ਕੇ ਮਾਰ ਦਿਤਾ।
- 1981 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 'ਸਿੱਖ ਇੱਕ ਕੌਮ ਹਨ' ਦਾ ਮਤਾ ਪਾਸ ਕੀਤਾ।
- 1983 – ਵਿਸ਼ਵ ਦਾ ਆਧੁਨਿਕ ਸਮੁੰਦਰੀ ਖੋਜ ਕਰਨ ਵਾਲਾ ਯਾਨ ਦਾ ਦੇਸ਼ 'ਚ ਉਦਘਾਟਨ ਕੀਤਾ ਗਿਆ।
- 1986 – ਭਾਰਤ ਦੀ ਪਹਿਲੀ ਦੁੱਧ ਵਿਸ਼ੇਸ਼ ਰੇਲਗੱਡੀ ਨਾਲ ਗੁਜਰਾਤ ਦੇ ਆਨੰਦ ਸ਼ਹਿਰ ਤੋਂ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਪਹੁੰਚੀ।
- 1989 – ਅਮਰੀਕਾ ਨਿਰਮਿਤ ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਐਕਸ (ਐੱਮ. ਪੀ.-14) ਨੂੰ ਦੇਸ਼ ਦਾ ਨਾਂ ਸਮਰਪਿਤ ਕੀਤਾ ਗਿਆ।
Remove ads
ਛੁੱਟੀਆਂ
ਜਨਮ
Wikiwand - on
Seamless Wikipedia browsing. On steroids.
Remove ads