30 ਮਈ
From Wikipedia, the free encyclopedia
Remove ads
30 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 150ਵਾਂ (ਲੀਪ ਸਾਲ ਵਿੱਚ 151ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 215 ਦਿਨ ਬਾਕੀ ਹਨ।
ਵਾਕਿਆ

- 1431 – ਇੰਗਲੈਂਡ ਵਿਰੁਧ ਫ਼ਰਾਂਸ ਦੀਆਂ ਫ਼ੌਜਾਂ ਦੀ ਅਗਵਾਈ ਕਰਨ ਵਾਲੀ 19 ਸਾਲ ਦੀ ਜਾਨ ਆਫ਼ ਆਰਕ ਨੂੰ ਅੰਗਰੇਜ਼ਾਂ ਨੇ ਜਾਦੂਗਰਨੀ ਕਹਿ ਕੇ ਜ਼ਿੰਦਾ ਸਾੜ ਦਿਤਾ।
- 1581– ਕਿਲਾ ਅਟਕ ਬਨਾਰਸ ਦੀ ਬੁਨਿਆਦ ਰੱਖੀ।
- 1867 – ਮੌਲਾਨਾ ਮੁਹੰਮਦ ਕਾਸਿਮ ਨਾਨਾਨਤਵੀ ਨੇ ਉੱਤਰ ਪ੍ਰਦੇਸ਼ ਦੇ ਦੇਵਬੰਦ 'ਚ ਦਾਰਲ ਉਲੂਮ ਦੀ ਸਥਾਪਨਾ ਕੀਤੀ।
- 1889 – ਔਰਤਾਂ ਵਾਸਤੇ ਮੌਜੂਦਾ ਰੂਪ ਵਾਲੀ ਬਰੇਜ਼ੀਅਰ ਦੀ ਕਾਢ ਕੱਢੀ ਗਈ।
- 1913 – ਪਹਿਲਾ ਬਾਲਕਨ ਯੁੱਧ ਖਤਮ।
- 1919 – ਗੁਰੂਦੇਵ ਰਬਿੰਦਰ ਨਾਥ ਟੈਗੋਰ ਨੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੇ ਵਿਰੋਧ 'ਚ ਅੰਗਰੇਜ਼ਾਂ ਨੂੰ ਨਾਈਟਹੁਡ (ਸਰ) ਦੀ ਉਪਾਧੀ ਵਾਪਸ ਕੀਤੀ।(ਚਿੱਤਰ ਦੇਖੋ)
- 1924 – ਸਤਵਾਂ ਤੇ ਅਠਵਾਂ ਸ਼ਹੀਦੀ ਜੱਥਾ ਜੈਤੋ ਦਾ ਮੋਰਚਾ ਵਾਸਤੇ ਰਵਾਨਾ ਹੋਇਆ।
- 1967 – ਗਾਰਡੇਨਾ, ਕੈਲੇਫ਼ੋਰਨੀਆ ‘ਚ ਜਾਂਬਾਜ਼ ਸਟੰਟਮੈਨ ਏਵਿਲ ਨੀਐਵਲ ਨੇ ਲਗਾਤਾਰ 16 ਗੱਡੀਆਂ ਦੇ ਉਤੋਂ ਮੋਟਰਸਾਈਕਲ ਦੌੜਾ ਕੇ ਜਲਵਾ ਵਿਖਾਇਆ।
- 1981 – ਚਿਟਾਗਾਂਗ, ਬੰਗਲਾਦੇਸ਼ ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ ਸ਼ੈਖ਼ ਮੁਜੀਬੁਰ ਰਹਿਮਾਨ ਨੂੰ ਕਤਲ ਕਰ ਦਿਤਾ ਗਿਆ।
- 1989 – ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘ਡੈਮੋਕਰੇਸੀ ਦੀ ਦੇਵੀ’ ਦਾ ਬੁੱਤ ਖੜਾ ਕੀਤਾ।
- 1987 – ਗੋਆ 'ਚ 25ਵੇਂ ਰਾਜ ਦੇ ਰੂਪ 'ਚ ਸਥਾਪਨਾ।
- 1998 – ਉੱਤਰੀ ਅਫਗਾਨਿਸਤਾਨ 'ਚ ਭੂਚਾਲ ਨਾਲ 5 ਹਜ਼ਾਰ ਲੋਕਾਂ ਦੀ ਮੌਤ।
Remove ads
ਜਨਮ
- 1431– ਫਰਾਂਸ ਦੀ ਨਾਇਕਾ ਅਤੇ ਰੋਮਨ ਕੈਂਥਲਿਕ ਸੰਤ ਜੌਨ ਆਫ਼ ਆਰਕ ਦਾ ਜਨਮ।
- 1926– ਅਮਰੀਕੀ ਟਰਾਂਸਜੈਂਡਰ ਔਰਤ ਸੰਯੁਕਤ ਰਾਜ ਵਿੱਚ ਸੈਕਸ ਪੁਨਰ ਨਿਯੁਕਤੀ ਸਰਜਰੀ ਕਰਾਉਣ ਲਈ ਵਿਆਪਕ ਤੌਰ 'ਤੇ ਜਾਣੀ ਜਾਂਦੀ ਪਹਿਲੀ ਸਖਸ਼ੀਅਤ ਕ੍ਰਿਸਟੀਨ ਜੋਰਗੇਨਸਨ ਦਾ ਜਨਮ।
- 1952– ਭਾਰਤ ਵਿੱਚ ਦਲਿਤ ਸਰਗਰਮੀ ਲਈ ਰਾਈਟ ਲਾਇਵਲੀਹੁੱਡ ਅਵਾਰਡ ਜੇਤੂ ਰੁਥ ਮਨੋਰਮਾ ਦਾ ਜਨਮ।
- 1955– ਭਾਰਤੀ ਅਦਾਕਾਰ, ਕਾਮੇਡੀਅਨ, ਫਲਮ ਨਿਰਮਾਤਾ ਅਤੇ ਸਿਆਸਤਦਾਨ ਪਰੇਸ਼ ਰਾਵਲ ਦਾ ਜਨਮ।
- 1956– ਕਾਰਨੇਗੀ ਮੈਲਨ ਯੂਨੀਵਰਸਿਟੀ ਦਾ ਨੌਵਾਂ ਅਤੇ ਵਰਤਮਾਨ ਪ੍ਰੈਜੀਡੈਂਟ ਸੁਬਰਾ ਸੁਰੇਸ਼ ਦਾ ਜਨਮ।
- 1964– ਸਾਬਕਾ ਭਾਰਤੀ ਕ੍ਰਿਕਟ ਅੰਪਾਇਰ ਕੇ. ਐਨ. ਰਾਘਵਨ ਦਾ ਜਨਮ।
- 1967– ਕਨੇਡੀਅਨ-ਅਮਰੀਕੀ ਟੈਲੀਵੀਜ਼ਨ ਨਿਰਮਾਤਾ ਅਤੇ ਲੇਖਕ ਅਲੀ ਐਡਲਰ ਦਾ ਜਨਮ।
- 1971– ਭਾਰਤੀ ਆਸਕਰ ਵਿਨਰ, ਫਿਲਮ ਆਵਾਜ਼ ਡਿਜ਼ਾਇਨਰ, ਆਵਾਜ਼ ਸੰਪਾਦਕ ਅਤੇ ਮਿਕਸਰ ਰੇਸੂਲ ਪੋਕੁੱਟੀ ਦਾ ਜਨਮ।
- 1975– ਅਮਰੀਕੀ ਉਦਯੋਗਪਤੀ ਅਤੇ ਕੰਪਿਊਟਰ ਵਿਗਿਆਨੀ ਮਾਰੀਸਾ ਮਾਏਰ ਦਾ ਜਨਮ।
- 1985– ਭਾਰਤੀ ਟੀਵੀ ਅਦਾਕਾਰਾ ਜੈਨੀਫ਼ਰ ਵਿੰਗੇਟ ਦਾ ਜਨਮ।
- 1991– ਈਰਾਨੀ ਸਨੂਕਰ ਖਿਡਾਰੀ ਅਮੀਰ ਸਰਖੋਸ਼ ਦਾ ਜਨਮ।
- 1999– ਪਾਕਿਸਤਾਨ ਫੁੱਟਬਾਲ ਖਿਡਾਰੀ ਜ਼ੁਲਫੀਆ ਸ਼ਾਹ ਦਾ ਜਨਮ।
Remove ads
ਦਿਹਾਂਤ
- 1606 – ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ।
- 1640– ਫ਼ਲੈਮਿਸ਼ ਬਾਰੋਕ ਚਿੱਤਰਕਾਰ ਅਤੇ ਇੱਕ ਗ਼ੈਰ-ਮਾਮੂਲੀ ਬਾਰੋਕ ਸ਼ੈਲੀ ਦਾ ਪ੍ਰਸਤਾਵਕ ਪੀਟਰ ਪਾਲ ਰੂਬੇਨਜ਼ ਦਾ ਦਿਹਾਂਤ।
- 1744– ਅੰਗਰੇਜ਼ੀ ਕਵੀ ਅਲੈਗਜ਼ੈਂਡਰ ਪੋਪ ਦਾ ਦਿਹਾਂਤ।
- 1778– ਫ਼ਰਾਂਸੀਸੀ ਲੇਖਕ, ਇਤਿਹਾਸਕਾਰ ਵੋਲਟੇਅਰ ਦਾ ਦਿਹਾਂਤ।
- 1918– ਸੰਸਕ੍ਰਿਤੀ ਦੇ ਵਿਕਾਸ ਦੇ ਸੰਦਰਭ ਵਿੱਚ ਵਡਮੁੱਲਾ ਯੋਗਦਾਨ ਵਾਲੇ ਜੀ ਵੀ ਪਲੈਖ਼ਾਨੋਵ ਦਾ ਦਿਹਾਂਤ।
- 1927– ਭਾਰਤੀ ਅਕਾਦਮਿਕ, ਖੱਬੇ-ਪੱਖੀ ਕਾਰਕੁਨ ਅਤੇ ਨਾਰੀਵਾਦੀ ਵੀਣਾ ਮਜੂਮਦਾਰ ਦਾ ਦਿਹਾਂਤ।
- 1960– ਰੂਸੀ ਕਵੀ, ਨਾਵਲਕਾਰ ਅਤੇ ਸਾਹਿਤਕ ਅਨੁਵਾਦਕ ਬੋਰਿਸ ਪਾਸਤਰਨਾਕ ਦਾ ਦਿਹਾਂਤ।
- 2000– ਪ੍ਰਸਿੱਧ ਪ੍ਰਗਤੀਸ਼ੀਲ ਸਾਹਿਤ ਆਲੋਚਕ, ਭਾਸ਼ਾ ਵਿਗਿਆਨੀ, ਕਵੀ ਅਤੇ ਚਿੰਤਕ ਰਾਮਵਿਲਾਸ ਸ਼ਰਮਾ ਦਾ ਦਿਹਾਂਤ।
- 2007– ਤੇਲਗੂ ਕਵੀ, ਆਲੋਚਕ ਅਤੇ ਸਾਹਿਤਕਾਰ ਗੁੰਟੂਰੂ ਸ਼ੇਸ਼ੇਂਦਰ ਸਰਮਾ ਦਾ ਦਿਹਾਂਤ।
- 2009– ਬੰਗਲਾਦੇਸ਼ ਤੋਂ ਬਰਤਾਨਵੀ- ਵਿਰੋਧੀ ਕਾਰਕੁੰਨ, ਸਮਾਜ ਸੇਵੀ ਅਤੇ ਸਿਆਸਤਦਾਨ ਸੁਹਾਸਿਨੀ ਦਾਸ ਦਾ ਦਿਹਾਂਤ।
- 2010–ਭਾਰਤੀ ਲੇਖਕ ਤੇ ਮੋਹਨਦਾਸ ਕਰਮਚੰਦ ਗਾਂਧੀ ਦਾ ਪ੍ਰਮੁੱਖ ਭਾਰਤੀ ਜੀਵਨੀਕਾਰ ਬਾਲ ਰਾਮ ਨੰਦਾ ਦਾ ਦਿਹਾਂਤ।
- 2011– ਅਮਰੀਕੀ ਮਨੋਵਿਗਿਆਨਕ ਡਾੱਕਟਰ ਤੇ ਭੌਤਿਕ ਅਤੇ ਸਰੀਰ ਵਿਗਿਆਨ ਦੀ ਮੈਡਿਸਿਨ ਨੋਬਲ ਪੁਰਸਕਾਰ ਰੋਜ਼ਾਲਿਨ ਸੁਸਮਾਨ ਯਾਲੋ ਦਾ ਦਿਹਾਂਤ।
- 2011– ਭਾਰਤੀ ਕ੍ਰਿਕਟ ਅੰਪਾਇਰ ਸੁਧਾਕਰ ਕੁਲਕਰਨੀ ਦਾ ਦਿਹਾਂਤ।
- 2021– ਪੰਜਾਬੀ ਲੇਖਕ ਤੇ ਨਾਮਧਾਰੀ ਲਹਿਰ ਦੇ ਸ਼ਹੀਦਾਂ ਦਾ ਇਤਿਹਾਸ, ਬੰਸਾਵਲੀਆਂ ਲੇਖਕਾ ਸੂਬਾ ਸੁਰਿੰਦਰ ਕੌਰ ਖਰਲ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads