28 ਫ਼ਰਵਰੀ
From Wikipedia, the free encyclopedia
Remove ads
28 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 59ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 306 (ਲੀਪ ਸਾਲ ਵਿੱਚ 307) ਦਿਨ ਬਾਕੀ ਹਨ।
ਵਾਕਿਆ
- 1580– ਮੁਗਲ ਬਾਦਸ਼ਾਹ ਅਕਬਰ ਦੇ ਫ਼ਤਿਹਪੁਰ ਸੀਕਰੀ ਸਥਿਤੀ ਦਰਬਾਰ 'ਚ ਈਸਾਈ ਸਮਾਜ ਦਾ ਪਹਿਲਾ ਵਫ਼ਦ ਗੋਆ ਤੋਂ ਆਇਆ।
- 1749– ਨਾਵਲਿਸਟ ਹੈਨਰੀ ਫ਼ੀਲਡਿੰਗ ਦਾ ਨਾਵਲ 'ਟਾਮ ਜੌਨਜ਼' ਛਪਿਆ। ਇਸ ਨਾਵਲ ਵਿੱਚ ਪੇਸ਼ ਕੀਤੇ ਕਾਮ ਦਿ੍ਸ਼ਾਂ ਨੇ ਬਹੁਤ ਤੂਫ਼ਾਨ ਲਿਆਂਦਾ।
- 1759– ਪੋਪ ਕਲੇਂਮੇਂਟ 13ਵੇਂ ਨੇ ਬਾਈਬਲ ਨੂੰ ਵੱਖ-ਵੱਖ ਭਾਸ਼ਾਵਾਂ 'ਚ ਅਨੁਵਾਦ ਕਰਨ ਦੀ ਮਨਜ਼ੂਰੀ ਦਿੱਤੀ।
- 1922– ਮਿਸਰ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਪਰ ਬ੍ਰਿਟਿਸ਼ ਫੌਜ ਉੱਥੇ ਬਣੀ ਰਹੀ।
- 1924– ਅਮਰੀਕਾ ਨੇ ਮੱਧ ਅਮਰੀਕੀ ਦੇਸ਼ 'ਚ ਹਾਂਡੂਰਾਸ 'ਚ ਦਖਲਅੰਦਾਜ਼ੀ ਸ਼ੁਰੂ ਕੀਤੀ।
- 1924– ਜੈਤੋ ਦਾ ਮੋਰਚਾ ਵਾਸਤੇ 500 ਸਿੱਖਾਂ ਦਾ ਦੂਜਾ ਸ਼ਹੀਦੀ ਜਥਾ ਗਿਆ।
- 1928– ਪ੍ਰਸਿੱਧ ਭਾਰਤੀ ਭੌਤਿਕਵਿਦ ਅਤੇ ਵਿਗਿਆਨੀ ਸੀ. ਵੀ. ਰਮਨ ਨੇ ਪ੍ਰਕਾਸ਼ ਦੇ ਪ੍ਰਸਾਰ ਨਾਲ ਸੰਬੰਧਤ ਰਮਨ ਪ੍ਰਭਾਵ ਦੀ ਖੋਜ ਕੀਤੀ। ਇਸੇ ਖੋਜ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ਸੀ।
- 1933– ਇੰਗਲੈਂਡ ਵਿੱਚ ਪਹਿਲੀ ਵਾਰ ਇੱਕ ਔਰਤ ਫ਼ਰਾਂਸਿਸ ਪਰਕਿਨਜ਼ ਲੇਬਰ ਮਹਿਕਮੇ ਦੀ ਵਜ਼ੀਰ ਬਣੀ।
- 1933– ਅਡੋਲਫ ਹਿਟਲਰ ਨੇ ਦੇਸ਼ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ।
- 1948– ਬ੍ਰਿਟਿਸ਼ ਸੈਨਿਕਾਂ ਦਾ ਆਖਰੀ ਜੱਥਾ ਭਾਰਤ ਤੋਂ ਰਵਾਨਾ ਹੋਇਆ।
- 1958– ਪਾਕਿਸਤਾਨ ਨਾਲ ਮੈਚ ਵਿੱਚ ਵੈਸਟ ਇੰਡੀਜ਼ ਦੀ ਟੀਮ ਨੇ ਸਿਰਫ਼ ਇੱਕ ਖਿਡਾਰੀ ਦੇ ਆਊਟ ਹੋਣ 'ਤੇ 504 ਦੌੜਾਂ ਬਣਾ ਕੇ ਪਾਰੀ ਬੰਦ ਕੀਤੀ।
- 1975– ਲੰਡਨ ਦੀ ਇੱਕ ਅੰਡਰਗਰਾਊਂਡ ਗੱਡੀ ਮੂਰਗੇਟ ਦੇ ਆਖ਼ਰੀ ਸਟੇਸ਼ਨ ਤੋਂ ਵੀ ਅੱਗੇ ਨਿਕਲ ਜਾਣ ਕਾਰਨ ਹੇਠਾਂ ਜਾ ਡਿੱਗੀ ਤੇ 43 ਮੁਸਾਫ਼ਰ ਮਾਰੇ ਗਏ।
- 1997– ਅਮਰੀਕਾ ਨੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤਮਾਕੂ ਵੇਚਣ 'ਤੇ ਪਾਬੰਦੀ ਲਾਈ।
- 2002– ਗੁਲਬਰਗ ਸੁਸਾਇਟੀ ਹੱਤਿਆਕਾਂਡ ਵਿੱਚ 69 ਮੁਸਲਮਾਨ ਅਤੇ ਨਰੋਦਾ ਪਾਟੀਆ ਹੱਤਿਆਕਾਂਡ ਵਿੱਚ 97 ਮੁਸਲਮਾਨਾਂ ਦੀ ਮੌਤ
- 2002 – ਯੂਰੋ ਨੂੰ ਸਵੀਕਾਰ ਕਰਨ ਵਾਲੇ ਦੇਸ਼ਾਂ (ਫ੍ਰਾਂਸ, ਸਪੇਨ, ਜਰਮਨੀ, ਇਟਲੀ, ਪੁਰਤਗਾਲ, ਗਰੀਸ, ਫਿਨਲੈਂਡ, ਲਕਸਮਬਰਗ, ਬੈਲਜੀਅਮ, ਆਸਟਰੀਆ, ਆਇਰਲੈਂਡ ਅਤੇ ਨੀਦਰਲੈਂਡ) ਦਿਆਂ ਪੁਰਣੀਆਂ ਮੁਸਰਾਵਾਂ ਰੱਦ ਕਿਤੀਆਂ
Remove ads
ਜਨਮ
- 1953– ਪਾਲ ਕਰੂਗਮੈਨ, ਨੋਬਲ ਇਨਾਮ ਜੇਤੂ ਅਮਰੀਕੀ ਅਰਥ ਵਿਗਿਆਨੀ
ਮੌਤ
- 1936– ਕਮਲਾ ਨਹਿਰੂ, ਜਵਾਹਰ ਲਾਲ ਨਹਿਰੂ ਦੀ ਪਤਨੀ (ਜ. 1899)
- 1963– ਡਾ. ਰਾਜੇਂਦਰ ਪ੍ਰਸਾਦ, ਭਾਰਤ ਦੇ ਪਹਿਲੇ ਰਾਸ਼ਟਰਪਤੀ (ਜ. 1884)
- 1998– ਪਿਆਰਾ ਸਿੰਘ ਸਹਿਰਾਈ, ਪੰਜਾਬੀ ਕਵੀ (ਜ. 1915)
- 2009– ਕਰਨੈਲ ਸਿੰਘ ਪਾਰਸ, ਪੰਜਾਬੀ ਕਵੀਸ਼ਰ (ਜ. 2009)
ਛੁੱਟੀਆਂ ਅਤੇ ਹੋਰ ਦਿਨ
- ਰਾਸ਼ਟਰੀ ਵਿਗਿਆਨ ਦਿਵਸ (ਭਾਰਤ)
Wikiwand - on
Seamless Wikipedia browsing. On steroids.
Remove ads