22 ਦਸੰਬਰ
From Wikipedia, the free encyclopedia
Remove ads
7 ਪੋਹ ਨਾ: ਸ਼ਾ:
22 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 356ਵਾਂ (ਲੀਪ ਸਾਲ ਵਿੱਚ 357ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 9 ਦਿਨ ਬਾਕੀ ਹਨ।
ਵਾਕਿਆ
- ਭਾਰਤ 'ਚ ਕੌਮੀ ਗਣਿਤ ਵਰ੍ਹਾ
- 1705 – ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਦੀਨਾ (ਕਾਂਗੜ) ਬੈਠ ਕੇ ਇੱਕ ਖ਼ਤ ਲਿਖਿਆ ਜਿਸ ਨੂੰ “ਜ਼ਫ਼ਰਨਾਮਾ” ਵਜੋਂ ਚੇਤੇ ਕੀਤਾ ਜਾਂਦਾ ਹੈ।
- 1845 – ਫ਼ਿਰੋਜ਼ਸ਼ਾਹ ਦੀ ਲੜਾਈ ਸਮਾਪਤ ਹੋਈ।
- 1851 – ਭਾਰਤ ਦੀ ਪਹਿਲੀ ਮਾਲ ਗੱਡੀ ਰੁੜਕੇਲਾ ਤੋਂ ਸ਼ੁਰੂ ਕੀਤੀ ਗਈ।
- 1895 – ਜਰਮਨ ਵਿਗਿਆਨੀ ਵਿਲਹੈਲਮ ਰੋਂਟਗਨ ਨੇ ਐਕਸ ਕਿਰਨਾ ਦੀ ਕਾਢ ਕੱਢੀ।
- 1901 – ਸ਼ਾਂਤੀ ਨਿਕੇਤਨ ਦੀ ਸਥਾਪਨਾ ਹੋਈ।
- 1932 – ਲੰਡਨ ਵਿੱਚ ਤੀਜੀ ਗੋਲਮੇਜ਼ ਕਾਨਫ਼ਰੰਸ ਹੋਈ।
- 1953 –ਬੋਲੀ ਦੇ ਆਧਾਰ 'ਤੇ ਸੂਬੇ ਬਣਾਉਣ ਵਾਸਤੇ ਹੱਦਬੰਦੀ ਕਮਿਸ਼ਨ ਬਣਿਆ।
- 1966 – ਭਾਰਤ ਵਿੱਚ ਅੰਨ ਦਾ ਕਾਲ ਪੈਣ ਕਰ ਕੇ ਅਮਰੀਕਾ ਨੇ 9 ਲੱਖ ਟਨ ਅਨਾਜ ਦੇਣ ਦਾ ਐਲਾਨ ਕੀਤਾ।
- 1989 – ਰੋਮਾਨੀਆ ਵਿੱਚ ਨਿਕੋਲਾਏ ਕਿਆਸੈਸਕੂ ਦੀ ਹਕੂਮਤ ਦਾ ਤਖ਼ਤਾ ਪਲਟ ਦਿਤਾ ਗਿਆ। ਉਸ ਨੇ 34 ਸਾਲ ਰਾਜ ਕੀਤਾ ਸੀ। 25 ਦਸੰਬਰ ਨੂੰ, ਉਸ ਨੂੰ ਤੇ ਉਸ ਦੀ ਬੀਵੀ ਨੂੰ ਫ਼ੌਜੀ ਅਦਾਲਤ ਨੇ ਸਜ਼ਾਏ ਮੌਤ ਦਿਤੀ।
- 1989 –ਧਿਆਨ ਸਿੰਘ ਮੰਡ ਨੂੰ ਲੋਕ ਸਭਾ ਵਿੱਚ ਕਿ੍ਪਾਨ ਲਿਜਾਣ ਤੋਂ ਰੋਕਿਆ।
Remove ads
ਜਨਮ


- 1858 – ਇਤਾਲਵੀ ਓਪੇਰਾ ਕੰਪੋਜ਼ਰ ਜਿਆਕੋਮੋ ਪੂਛੀਨੀ ਦਾ ਜਨਮ।
- 1887 – ਭਾਰਤ ਦੇ ਮਸ਼ਹੂਰ ਵਿਗਿਆਨੀ ਸ਼ਰੀਨਿਵਾਸ ਰਾਮਾਨੁਜਨ ਆਇੰਗਰ ਦਾ ਜਨਮ ਹੋਇਆ।
- 1906 – ਭਾਰਤੀ ਉਰਦੂ, ਫ਼ਾਰਸੀ ਅਤੇ ਅਰਬੀ ਦਾ ਸਕਾਲਰ ਮਲਿਕ ਰਾਮ ਦਾ ਜਨਮ।
- 1923 – ਭਾਰਤੀ ਵਕੀਲ ਅਤੇ ਦਿੱਲੀ ਹਾਈ ਕੋਰਟ ਦਾ ਸਾਬਕਾ ਚੀਫ ਜਸਟਿਸ ਰਾਜਿੰਦਰ ਸੱਚਰ ਦਾ ਜਨਮ।
- 1937 – ਰੂਸੀ ਲੇਖਕ ਐਦੂਆਰਦ ਉਸਪੇਂਸਕੀ ਦਾ ਜਨਮ।
- 1938 – ਤਹਿਲਕਾ ਮੈਗਜ਼ੀਨ ਦਾ ਕਾਲਮਨਵੀਸ ਪ੍ਰੇਮ ਸ਼ੰਕਰ ਝਾ ਦਾ ਜਨਮ।
- 1953 – ਪੰਜਾਬੀ ਫ਼ੋਟੋਗ੍ਰਾਫ਼ਰ, ਚਿੱਤਰਕਾਰ ਅਤੇ ਸਾਹਿਤਕਾਰ ਜਨਮੇਜਾ ਸਿੰਘ ਜੌਹਲ ਦਾ ਜਨਮ।
Remove ads
ਦਿਹਾਂਤ


- 1704 – ਮਹਾਨ ਸਿੱਖ ਬਾਬਾ ਜੀਵਨ ਸਿੰਘ ਦਾ ਦਿਹਾਂਤ।
- 1880 – ਇੰਗਲਿਸ਼ ਨਾਵਲਕਾਰ ਜਾਰਜ ਐਲੀਅਟ ਦਾ ਦਿਹਾਂਤ।
- 1989 – ਆਇਰਿਸ਼ ਨਾਵਲਕਾਰ, ਨਾਟਕਕਾਰ, ਰੰਗ ਮੰਚ ਨਿਰਦੇਸ਼ਕ, ਅਤੇ ਕਵੀ ਸੈਮੂਅਲ ਬੈਕਟ ਦਾ ਦਿਹਾਂਤ।
- 1936 – ਸੋਵੀਅਤ ਸਮਾਜਵਾਦੀ ਯਥਾਰਥਵਾਦੀ ਲੇਖਕ ਨਿਕੋਲਾਈ ਓਸਤਰੋਵਸਕੀ ਦਾ ਦਿਹਾਂਤ।
- 1958 – ਅੰਗਰੇਜ਼-ਵਿਰੋਧੀ ਬੰਗਾਲੀ ਇਨਕਲਾਬੀ ਅਤੇ ਅੰਤਰਰਾਸ਼ਟਰਵਾਦੀ ਵਿਦਵਾਨ ਤਾਰਕਨਾਥ ਦਾਸ ਦਾ ਦਿਹਾਂਤ।
- 2013 – ਭਾਰਤੀ ਪੱਤਰਕਾਰ, ਸਿਆਸੀ ਵਿਸ਼ਲੇਸ਼ਕ ਅਤੇ ਅਖਬਾਰ ਸੰਪਾਦਕ ਪ੍ਰਾਣ ਚੋਪੜਾ ਦਾ ਦਿਹਾਂਤ।
- 2014 – ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦਾ ਵੀ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads