31 ਮਾਰਚ
From Wikipedia, the free encyclopedia
Remove ads
31 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 90ਵਾਂ (ਲੀਪ ਸਾਲ ਵਿੱਚ 91ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 275 ਦਿਨ ਬਾਕੀ ਹਨ।
ਵਾਕਿਆ
- 1689 – ਗੁਰੂ ਗੋਬਿੰਦ ਸਿੰਘ ਨੇ ਅਨੰਦਗੜ੍ਹ ਕਿਲ੍ਹਾ ਦੀ ਨੀਂਹ ਰੱਖੀ।
- 1774 – ਭਾਰਤ ਵਿੱਚ ਪਹਿਲੀ ਡਾਕ ਸੇਵਾ ਦਾ ਪਹਿਲਾ ਦਫਤਰ ਖੋਲ੍ਹਿਆ ਗਿਆ।
- 1867 – ਮੁੰਬਈ ਵਿੱਚ ਪ੍ਰਾਰਥਨਾ ਸਮਾਜ ਦੀ ਸਥਾਪਨਾ ਹੋਈ।
- 1880 – ਅਮਰੀਕਾ ਦੇ ਸੂਬੇ ਇੰਡੀਆਨਾ ਦਾ ਸ਼ਹਿਰ ਵਾਬਾਸ਼ ਬਿਜਲੀ ਦੀ ਸਟਰੀਟ ਲਾਈਟ ਲਾਉਣ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣਿਆ।
- 1889 – ਪੈਰਿਸ (ਫ਼ਰਾਂਸ) ਵਿੱਚ ਆਈਫ਼ਲ ਟਾਵਰ ਨੂੰ ਜਨਤਾ ਵਾਸਤੇ ਖੋਲ੍ਹ ਦਿਤਾ ਗਿਆ।
- 1900 – ਫ਼ਰਾਂਸ ਵਿੱਚ ਨੈਸ਼ਨਲ ਅਸੈਂਬਲੀ ਨੇ ਕਾਨੂੰਨ ਪਾਸ ਕੀਤਾ ਕਿ ਮੁਲਕ ਵਿੱਚ ਔਰਤਾਂ ਤੇ ਬੱਚਿਆਂ ਤੋਂ ਦਿਨ ਵਿੱਚ 11 ਘੰਟੇ ਤੋਂ ਵਧ ਡਿਊਟੀ ਨਹੀਂ ਲਈ ਇੰਡੀਆ]] ਦੇ ਇਲਾਕੇ ਵਿੱਚ ਅੰਗਰੇਜ਼ਾਂ ਨੇ ਸੈਂਕੜੇ ਤਿਬਤੀ ਮੌਤ ਦੇ ਘਾਟ ਉਤਾਰ ਜਾ ਸਕੇਗੀ।
- 1917 – ਅਮਰੀਕਾ ਨੇ ਡੈਨਮਾਰਕ ਤੋਂ ਵਰਜਨ ਆਈਲੈਂਡ (ਅੱਜ ਕਲ ਮਸ਼ਹੂਰ ਟੂਰਿਸਟ ਸੈਂਟਰ) ਨੂੰ ਢਾਈ ਕਰੋੜ ਡਾਲਰ ਵਿੱਚ ਖ਼ਰੀਦ ਲਿਆ।
- 1920 – ਬ੍ਰਿਟਿਸ਼ ਸੰਸਦ ਨੇ ਆਇਰਲੈਂਡ ਦੇ 'ਹੋਮਰੂਲ' ਕਾਨੂੰਨ ਨੂੰ ਅਪਣਾਇਆ।
- 1921 – ਜਰਮਨ ਬਸਤੀਵਾਦੀ ਸਾਮਰਾਜ ਨੇ ਅਡੋਲਫ ਹਿਟਲਰ ਨੂੰ ਅਧਿਕਾਰ ਅਤੇ ਸ਼ਕਤੀਆਂ ਪ੍ਰਦਾਨ ਕੀਤੀਆਂ।
- 1942 –ਸਾਰੇ ਸਿੱਖਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਮੰਗ ਪੱਤਰ ਕ੍ਰਿਪਸ ਮਿਸ਼ਨ ਨੂੰ ਦਿਤਾ।
- 1946 – ਦੂਜਾ ਵਿਸ਼ਵ ਯੁੱਧ ਤੋਂ ਬਾਅਦ ਯੂਨਾਨ 'ਚ ਪਹਿਲੀ ਵਾਰ ਚੋਣਾਂ ਕਰਵਾਈਆਂ ਗਈਆਂ।
- 1959 – ਤਿੱਬਤ ਦੇ ਬੋਧੀ ਮੁਖੀ 14ਵੇਂ ਦਲਾਈ ਲਾਮਾ ਨੂੰ ਭਾਰਤ ਵਿੱਚ ਸਿਆਸੀ ਪਨਾਹ ਦਿਤੀ ਗਈ।
- 1980 – ਭਾਰਤ ਦੇ ਆਖਰੀ ਆਈ. ਸੀ। ਐਸ. ਅਧਿਕਾਰੀ ਨਿਰਮਲ ਮੁਖਰਜੀ ਰਿਟਾਇਰਡ ਹੋਏ।
- 1983 – ਕੋਲੰਬੀਆ 'ਚ ਆਏ ਭੂਚਾਲ ਵਿੱਚ ਤਕਰੀਬਨ 5000 ਲੋਕ ਮਾਰੇ ਗਏ।
- 1504 – ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਮੱਤੇ ਦੀ ਸਰਾਂ (ਮੁਕਤਸਰ ਤੋਂ 12 ਕਿਲੋਮੀਟਰ ਅਤੇ ਫ਼ਰੀਦਕੋਟ ਤੋਂ 13 ਕਿਲੋਮੀਟਰ ਦੂਰ)
- 1831 – ਕੈਨੇਡਾ ਵਿੱਚ ਕਿਊਬਕ ਅਤੇ ਮਾਂਟਰੀਆਲ ਦੋਹਾਂ ਨੂੰ ਸ਼ਹਿਰਾਂ ਦਾ ਦਰਜਾ ਦਿਤਾ ਗਿਆ।
- 1904 – ਬ੍ਰਿਟਿਸ਼ ਭਾਰਤ ਦੇ ਇਲਾਕੇ ਵਿੱਚ ਅੰਗਰੇਜ਼ਾਂ ਨੇ ਸੈਂਕੜੇ ਤਿਬਤੀ ਮੌਤ ਦੇ ਘਾਟ ਉਤਾਰ ਦਿਤੇ।
- 1921 – ਬਰਤਾਨੀਆ ਵਿੱਚ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਵਲੋਂ ਹੜਤਾਲ ਕਰਨ ਕਾਰਨ ਮੁਲਕ ਵਿੱਚ ਐਮਰਜੈਂਸੀ ਲਾਈ ਗਈ।
- 1949 – ਵਿੰਸਟਨ ਚਰਚਿਲ ਨੇ ਕਿਹਾ ਕਿ ਸਿਰਫ਼ ਐਟਮ ਬੰਬ ਹੀ ਹੈ ਜਿਸ ਨੇ ਰੂਸ ਨੂੰ ਸਾਰੇ ਯੂਰਪ 'ਤੇ ਕਬਜ਼ਾ ਕਰਨ ਤੋਂ ਰੋਕਿਆ ਹੋਇਆ ਹੈ।
- 1949 – ਨਿਊ ਫ਼ਾਊਾਡ ਲੈਂਡ ਕਨੇਡੀਅਨ ਕਨਫ਼ੈਡਰੇਸ਼ਨ ਵਿੱਚ ਸ਼ਾਮਲ ਹੋ ਗਿਆ ਅਤੇ ਮੁਲਕ ਦਾ ਦਸਵਾਂ ਸੂਬਾ ਬਣਿਆ।
- 1973 – ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ।
- 1979 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਜਿਹੜੀਆਂ 1965 ਤੋਂ ਬਾਅਦ ਨਹੀਂ ਕਰਵਾਈਆਂ ਗਈਆਂ ਸਨ, 14 ਸਾਲ ਬਾਅਦ, 1979 ਵਿੱਚ ਹੋਈਆਂ।
- 2004 – ਗੁਰਚਰਨ ਸਿੰਘ ਟੌਹੜਾ ਦੀ ਮੌਤ।
Remove ads
ਛੁੱਟੀਆਂ
ਜਨਮ
Wikiwand - on
Seamless Wikipedia browsing. On steroids.
Remove ads