22 ਜਨਵਰੀ
From Wikipedia, the free encyclopedia
Remove ads
22 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 22ਵਾਂ ਦਿਨ ਹੁੰਦਾ ਹੈ। ਸਾਲ ਦੇ 343 (ਲੀਪ ਸਾਲ ਵਿੱਚ 344) ਦਿਨ ਬਾਕੀ ਹੁੰਦੇ ਹਨ।
ਵਾਕਿਆ
- 3102 ਬੀਸੀ – ਹਿੰਦੂ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਕਲ ਯੁੱਗ ਦੀ ਸ਼ੁਰੂਆਤ ਹੋਈ।
- 1647 – ਅਮਰੀਕਾ ਵਿੱਚ ਪਹਿਲੀ ਡਾਕ ਸੇਵਾ ਨਿਊ ਯਾਰਕ ਅਤੇ ਬੋਸਟਨ ਵਿਚਕਾਰ ਸ਼ੁਰੂ ਹੋਈ।
- 1760 – ਭਾਰਤ ਦੇ ਨਗਰ ਵਾਂਦੇਵਾਸ ਦੀ ਲੜਾਈ 'ਚ ਬਰਤਾਨਵੀ ਫ਼ੌਜਾਂ ਨੇ ਫ਼ਰਾਂਸੀਸੀਆਂ ਨੂੰ ਹਰਾਇਆ।
- 1831 – ਮਸ਼ਹੂਰ ਖੋਜੀ ਚਾਰਲਸ ਡਾਰਵਿਨ ਨੇ ਬੀ.ਏ. ਦਾ ਇਮਤਿਹਾਨ ਦਿਤਾ।
- 1905 – ਖ਼ੂਨੀ ਐਤਵਾਰ:ਜਾਰ ਦੇ ਹੁਕਮਾਂ ’ਤੇ ਫ਼ੌਜਾਂ ਨੇ ਸੇਂਟ ਪੀਟਰਜ਼ਬਰਗ, ਰੂਸ ਵਿੱਚ ਮਜ਼ਦੂਰਾਂ ਦੇ ਸ਼ਾਂਤਮਈ ਜਲੂਸ ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਸੀ।
- 1922 – ਚਾਬੀਆਂ ਦਾ ਮੋਰਚਾ ਜਿੱਤਣ 'ਤੇ ਮਹਾਤਮਾ ਗਾਂਧੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦੀ ਤਾਰ ਭੇਜੀ।
- 1923 – ਬਾਬਾ ਖੜਕ ਸਿੰਘ ਨੇ ਜੇਲ ਵਿੱਚ ਨੰਗਾ ਰਹਿਣਾ ਸ਼ੁਰੂ ਕੀਤਾ।
- 1941 – ਰੋਮਾਨੀਆ ਵਿੱਚ ਯਹੂਦੀਆਂ ਦਾ ਪਹਿਲਾ ਕਤਲੇਆਮ ਸ਼ੁਰੂ ਹੋਇਆ।
- 1946 – ਅਮਰੀਕਾ ਵਿੱਚ ਖ਼ੁਫ਼ੀਆ ਏਜੰਸੀ ਸੀ.ਆਈ.ਏ. ਕਾਇਮ ਕੀਤੀ ਗਈ।
- 1957 – ਭਾਰਤ ਸਰਕਾਰ ਨੇ ਸ਼ਕ ਸੰਮਤ ਨੂੰ ਸਰਕਾਰੀ ਕੈਲੰਡਰ ਵਜੋਂ ਮਨਜ਼ੂਰੀ ਦਿਤੀ। ਸ਼ਕ ਸੰਮਤ ਗ੍ਰੈਗੋਰੀਅਨ ਕਲੰਡਰ ਤੋਂ 79 ਸਾਲ ਤੇ ਬਿਕਰਮੀ ਸੰਮਤ ਤੋਂ 135 ਸਾਲ ਪਿਛੇ ਹੈ।
- 1976 – ਦੁਨੀਆ ਦਾ ਸਭ ਤੋਂ ਵੱਡਾ ਡਾਕਾ ਬੈਰੂਤ ਦੇ ਬੈਂਕ ਵਿੱਚ ਮਾਰਿਆ ਗਿਆ। ਲੁੱਟੀ ਗਈ ਰਕਮ 2 ਅਤੇ 5 ਕਰੋੜ ਡਾਲਰ ਦੇ ਵਿਚਕਾਰ ਸੀ।
- 1977 – ਐਮਰਜੈਂਸੀ (ਭਾਰਤ) ਵਿਰੁਧ ਅਕਾਲੀ ਦਲ ਦਾ ਮੋਰਚਾ ਖ਼ਤਮ ਹੋਇਆ।
- 1999 – ਭਾਰਤ ਵਿੱਚ ਹਿੰਦੂ ਦਹਿਸ਼ਤਗਰਦਾਂ ਨੇ ਆਸਟਰੇਲੀਅਨ ਪਾਦਰੀ ਗ੍ਰਾਹਮ ਸਟੇਨਜ਼ ਅਤੇ ਉਸ ਦੇ ਦੋ ਪੁੱਤਰਾਂ ਨੂੰ ਉਨ੍ਹਾਂ ਦੀ ਕਾਰ ਵਿੱਚ ਜਿਊਂਦਿਆਂ ਨੂੰ ਹੀ ਸਾੜ ਦਿਤਾ।
- 2009 – ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਗੁਆਨਟਾਨਾਮੋ ਪਰੀਜ਼ਨ ਕੈਂਪ ਨੂੰ ਬੰਦ ਕਰਨ ਦੇ ਹੁਕਮਾਂ 'ਤੇ ਦਸਤਖ਼ਤ ਕੀਤੇ।
Remove ads
ਜਨਮ

- 1891 – ਇਟਲੀ ਦੀ ਕਮਿਊਨਿਸਟ ਪਾਰਟੀ ਦੇ ਸੰਸਥਾਪਕ, ਮਾਰਕਸਵਾਦ ਦੇ ਸਿਧਾਂਤਕਾਰ ਅਤੇ ਉਪਦੇਸ਼ਕ ਆਂਤੋਨੀਓ ਗਰਾਮਸ਼ੀ ਦਾ ਜਨਮ।
- 1892 – ਕਾਕੋਰੀ ਕਾਂਡ ਵਾਲੇ ਕ੍ਰਾਤੀਕਾਰੀ ਰੋਸ਼ਨ ਸਿੰਘ ਦਾ ਜਨਮ।
- 1949 – ਭਾਰਤੀ ਖੱਬੇਪੱਖੀ ਰਾਜਨੀਤੀਵਾਨ ਮਾਣਕ ਸਰਕਾਰ ਦਾ ਜਨਮ।
- 1968 – ਪਰਿਣੀਤਾ, ਹਜ਼ਾਰੋਂ ਖਵਾਹਿਸੇਂ ਫ਼ਿਲਮਾਂ ਦੇ ਭਾਰਤੀ ਡਾਇਰੈਕਟਰ ਸੰਤਨੂੰ ਮੋਇਤਰਾ ਦਾ ਜਨਮ।
ਦਿਹਾਂਤ

- 1666 – ਭਾਰਤ ਦੇ ਮੁਗਲ ਸਾਮਰਾਜ ਦਾ ਬਾਦਸ਼ਾਹ ਸ਼ਾਹ ਜਹਾਨ ਦਾ ਦਿਹਾਂਤ।
- 1901 – ਇੰਗਲੈਂਡ ਦੀ ਰਾਣੀ ਵਿਕਟੋਰੀਆ ਦੀ ਮੌਤ ਹੋਈ।
- 1967 – ਭਾਰਤੀ ਇਨਕਲਾਬੀ, ਵਿਦਵਾਨ, ਖੇਤੀਬਾੜੀ ਵਿਗਿਆਨੀ, ਅਤੇ ਇਤਿਹਾਸਕਾਰ ਪਾਂਡੂਰੰਗ ਸਦਾਸ਼ਿਵ ਖਾਨਖੋਜੇ ਦਾ ਦਿਹਾਂਤ।
- 1999 – ਆਸਟ੍ਰੇਲੀਆ ਤੋਂ ਇੱਕ ਇਸਾਈ ਮਿਸ਼ਨਰੀ ਗ੍ਰੈਹਮ ਸਟੇਨਜ਼ ਦਾ ਦਿਹਾਂਤ।
- 2008 – ਆਸਟ੍ਰੇਲੀਅਨ ਰਾਈਟਰ ਅਤੇ ਡਾਇਰੈਕਟਰ ਹੀਥ ਲੈਜਰ ਦਾ ਦਿਹਾਂਤ।
- 2014 – ਤੇਲਗੂ ਸਿਨਮੇ ਦੇ ਫ਼ਿਲਮ ਐਕਟਰ, ਪ੍ਰੋਡਿਊਸਰ ਅੱਕਿਨੇਨੀ ਨਾਗੇਸ਼ਵਰ ਰਾਓ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads