19 ਜਨਵਰੀ
From Wikipedia, the free encyclopedia
Remove ads
19 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 19ਵਾਂ ਦਿਨ ਹੁੰਦਾ ਹੈ। ਸਾਲ ਦੇ 346 (ਲੀਪ ਸਾਲ ਵਿੱਚ 347) ਦਿਨ ਬਾਕੀ ਹੁੰਦੇ ਹਨ।[
ਵਾਕਿਆ
- 1793 – ਫ਼ਰਾਂਸ ਦਾ ਲੂਈ ਚੌਦਵਾਂ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ।
- 1839 – ਬਰਤਾਨੀਆ ਨੇ ਅਦਨ ਦੀ ਬੰਦਰਗਾਹ 'ਤੇ ਕਬਜ਼ਾ ਕਰ ਲਿਆ।
- 1908 – ਵੈਨਕੂਵਰ ਕੈਨੇਡਾ ਵਿੱਚ ਪਹਿਲਾ ਗੁਰਦਵਾਰਾ ਸ਼ੁਰੂ ਹੋਇਆ।
- 1920 – ਅਮਰੀਕਾ ਦੀ ਸੈਨੇਟ ਨੇ ਲੀਗ ਆਫ਼ ਨੇਸ਼ਨਜ਼ ਦਾ ਮੈਂਬਰ ਬਣਨ ਦਾ ਮਤਾ ਰੱਦ ਕੀਤਾ।
- 1921 – ਸਰਕਾਰ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਮੋੜੀਆਂ।
- 1927 – ਬਰਤਾਨੀਆ ਨੇ ਚੀਨ ਵਿੱਚ ਫ਼ੌਜਾਂ ਭੇਜਣ ਦਾ ਫ਼ੈਸਲਾ ਕੀਤਾ।
- 1942 – ਜਾਪਾਨੀ ਫ਼ੌਜਾਂ ਨੇ ਬਰਮਾ 'ਤੇ ਹਮਲਾ ਕੀਤਾ।
- 1949 – ਕਿਊਬਾ ਨੇ ਇਜ਼ਰਾਈਲ ਨੂੰ ਮਾਨਤਾ ਦਿਤੀ।
- 1966 – ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਬਣੀ।
- 1975 – 6.5 ਰਿਕਟਰ ਸਕੇਲ ਦੀ ਤੀਬਰਤਾ ਦੇ ਭੂਚਾਲ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਨੁਕਸਾਨ ਹੋਇਆ।
- 1977 – ਹਰਿਦੁਆਰ ਵਿੱਚ ਕੁੰਭ ਦਾ ਮੇਲਾ; ਇੱਕ ਕਰੋੜ ਤੋਂ ਵੱਧ ਲੋਕ ਪੁੱਜੇ।
- 1983 – ਐਪਲ ਕੰਪਨੀ ਨੇ ਆਪਨੇ ਪਹਿਲੇ ਵਪਾਰਕ ਕੰਪਿਊਟਰ ਐਪਲ ਲਿਜ਼ਾ ਬਜ਼ਾਰ ਵਿੱਚ ਉਤਾਰਿਆ। ਇਹ ਗਰਾਫੀਕਲ ਯੂਜ਼ਰ ਇੰਟਰਫੇਸ ਅਤੇ ਕੰਪਿਊਟਰ ਮਾਊਸ ਨਾਲ ਆਉਣ ਵਾਲਾ ਪਹਿਲਾ ਕੰਪਿਊਟਰ ਸੀ।
- 2006 – ਸੂਰਜ ਮੰਡਲ ਦੇ ਬਾਹਰੀ ਬੌਣੇ ਗ੍ਰਹਿ ਪਲੂਟੋ ਦੀ ਵੱਲ ਨਿਊ ਹੋਰਾਇਜ਼ੰਜ਼ ਯਾਨ ਛੱਡਿਆ ਗਿਆ।
- 2010 – ਪ੍ਰੋ ਦਰਸ਼ਨ ਸਿੰਘ 'ਤੇ ਕਾਤਲਾਨਾ ਹਮਲਾ।
Remove ads
ਜਨਮ

- 1535 – ਮਹਾਨ ਸਿੱਖ ਔਰਤ ਬੀਬੀ ਭਾਨੀ ਦਾ ਜਨਮ।
- 1736 – ਸਕੌਟਿਸ਼ ਕਾਢਕਾਰ ਅਤੇ ਮਕੈਨੀਕਲ ਇੰਜੀਨੀਅਰ ਜੇਮਜ਼ ਵਾਟ ਦਾ ਜਨਮ।
- 1809 – ਅਮਰੀਕਨ ਰੋਮਾਂਸਵਾਦ ਦੇ ਕਵੀ, ਲੇਖਕ, ਸੰਪਾਦਕ ਅਤੇ ਆਲੋਚਕ ਐਡਗਰ ਐਲਨ ਪੋ ਦਾ ਜਨਮ।
- 1919 – ਭਾਰਤੀ ਓਲੰਪਿਅਨ ਧਰਮ ਸਿੰਘ ਦਾ ਜਨਮ।
- 1937 – ਪੰਜਾਬੀ ਗਲਪਕਾਰ, ਆਧੁਨਿਕ ਪੰਜਾਬੀ ਕਹਾਣੀਕਾਰ ਸੁਖਵੰਤ ਕੌਰ ਮਾਨ ਦਾ ਜਨਮ।
- 1946 – ਅੰਗਰੇਜ਼ੀ ਲੇਖਕ ਜੂਲੀਅਨ ਬਾਰਨਜ਼ ਦਾ ਜਨਮ।
ਦਿਹਾਂਤ

- 1597 – ਉਦੈਪੁਰ, ਮੇਵਾੜ ਵਿੱਚ ਸ਼ਿਸ਼ੋਦੀਆ ਰਾਜਵੰਸ਼ ਦਾ ਰਾਜਾ ਮਹਾਂਰਾਣਾ ਪ੍ਰਤਾਪ ਦਾ ਦਿਹਾਂਤ।
- 1905 – ਹਿੰਦੂ ਦਾਰਸ਼ਨਕ, ਬ੍ਰਹਮੋਸਮਾਜ ਵਿੱਚ ਸਰਗਰਮ ਧਰਮਸੁਧਾਰਕ ਦੇਬੇਂਦਰਨਾਥ ਟੈਗੋਰ ਦਾ ਦਿਹਾਂਤ।
- 1949 – ਰੂਸੀ ਲੇਖਕ ਅਲੈਗਜ਼ੈਂਡਰ ਸਰਾਫ਼ੀਮੋਵਿਚ ਦਾ ਦਿਹਾਂਤ।
- 1971 – ਰੂਸੀ ਕਵੀ ਨਿਕੋਲਾਈ ਰੁਬਤਸੋਵ ਦਾ ਦਿਹਾਂਤ।
- 1978 – ਬੰਗਾਲ ਤੋਂ ਭਾਰਤੀ ਥੀਏਟਰ ਅਤੇ ਫ਼ਿਲਮ ਸ਼ਖ਼ਸੀਅਤ ਬਿਜੋਨ ਭੱਟਾਚਾਰੀਆ ਦਾ ਦਿਹਾਂਤ।
- 1990 – ਭਾਰਤੀ ਰਹੱਸਵਾਦੀ ਅਤੇ ਧਾਰਮਕ ਗੁਰੂ ਓਸ਼ੋ ਦਾ ਦਿਹਾਂਤ।
- 1996 – ਹਿੰਦੀ ਦਾ ਕਹਾਣੀਕਾਰ, ਨਾਟਕਕਾਰ ਅਤੇ ਨਾਵਲਕਾਰ ਉਪੇਂਦਰਨਾਥ ਅਸ਼ਕ ਦਾ ਦਿਹਾਂਤ।
- 2013 – ਪਾਕਿਸਤਾਨੀ ਫ਼ਿਲਮੀ ਗਾਇਕਾ ਮਿਹਨਾਜ਼ ਬੇਗਮ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads