12 ਜਨਵਰੀ
ਤਾਰੀਕ From Wikipedia, the free encyclopedia
Remove ads
12 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 12ਵਾਂ ਦਿਨ ਹੁੰਦਾ ਹੈ। ਸਾਲ ਦੇ 353 (ਲੀਪ ਸਾਲ ਵਿੱਚ 354) ਦਿਨ ਬਾਕੀ ਹੁੰਦੇ ਹਨ।
ਵਾਕਿਆ
- 49 – ਰੋਮ ਦੇ ਹਾਕਮ ਜੂਲੀਅਸ ਸੀਜ਼ਰ ਨੇ ਰੁਬੀਕਨ ਦਰਿਆ ਪਾਰ ਕਰ ਕੇ ਗਾਊਲ 'ਤੇ ਹਮਲਾ ਕੀਤਾ।
- 1797 – ਸ਼ਾਹ ਜ਼ਮਾਨ ਦਾ ਅੰਮ੍ਰਿਤਸਰ 'ਤੇ ਹਮਲਾ; 20,000 ਅਫ਼ਗ਼ਾਨ ਮਾਰੇ ਗਏ।
- 1896 – ਅਮਰੀਕਾ ਵਿੱਚ ਪਹਿਲਾ ਐਕਸਰੇ ਕੀਤਾ ਗਿਆ।
- 1915 – ਅਮਰੀਕਾ ਦੇ ਹਾਊਸ ਆਫ਼ ਰੀਪਰਜ਼ੈਂਟੇਟਿਵ (ਪਾਰਲੀਮੈਂਟ) ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦਾ ਮਤਾ ਰੱਦ ਕੀਤਾ।
- 1940 – ਰੂਸ ਦੇ ਜਹਾਜ਼ਾਂ ਨੇ ਫ਼ਿਨਲੈਂਡ ਦੇ ਕਈ ਸ਼ਹਿਰਾਂ 'ਤੇ ਬੰਬਾਰੀ ਕੀਤੀ।
- 1948 – ਇੰਗਲੈਂਡ ਵਿੱਚ ਪਹਿਲੀ ਸੁਪਰ ਮਾਰਕਿਟ ਸ਼ੁਰੂ ਹੋਈ।
- 1967 – 73 ਸਾਲਾਂ ਮਨੋਵਿਗਿਆਨ ਪ੍ਰੋਫੈਸਰ ਜੇਮਸ ਬੇਡਫੋਰਡ, ਭਵਿੱਚ ਵਿੱਚ ਦੁਬਾਰਾ ਜੀਵਤ ਕਰਣ ਦੇ ਮਕਸਦ ਨਾਲ, ਕਰਾਇਓਨਿਕ ਤਰੀਕੇ ਨਾਲ ਘੱਟ ਤਾਪਮਾਨ ਤੇ ਜੰਮਾਇਆਂ ਜਾਣ ਵਾਲਾ ਪਹਿਲਾ ਇਨਸਾਨ ਬਣਿਆ।
- 1970 – ਬੋਇੰਗ 747 ਜਹਾਜ਼ ਨੇ ਪਹਿਲੀ ਉਡਾਨ ਭਰੀ।
- 1986 – ਸਪੇਸ ਸ਼ਟਲ 'ਕੋਲੰਬੀਆ' ਪੁਲਾੜ ਵਿੱਚ ਤਬਾਹ ਹੋ ਗਿਆ।
- 1990 – ਰੋਮਾਨੀਆ ਨੇ ਕਮਿਊਨਿਸਟ ਪਾਰਟੀ 'ਤੇ ਬੈਨ ਲਾਇਆ।
- 2007 – ਮਕਨੌਟ ਪੂਛਲ ਤਾਰਾ ਉਪਸੂਰਜ ਤੇ ਪੁਹੰਚਿਆ ਅਤੇ 40 ਸਾਲਾਂ ਵਿੱਚ ਸਭ ਤੋਂ ਚਮਕੀਲਾ ਪੂਛਲ ਤਾਰਾ ਬਣ ਗਿਆ।
- 2010 – ਹੈਤੀ ਮੁਲਕ ਵਿੱਚ ਭਿਆਨਕ ਭੂਚਾਲ ਆਇਆ, ਜਿਸ ਨਾਲ ਇੱਕ ਤੋਂ ਢਾਈ ਲੱਖ ਦੇ ਵਿਚਕਾਰ ਲੋਕ ਮਾਰੇ ਗਏ।
Remove ads
ਜਨਮ

- 1598 – ਮਹਾਨ ਮਰਾਠਾ ਸ਼ਿਵਾ ਜੀ ਦੀ ਮਾਤਾ ਜੀਜਾਬਾਈ ਦਾ ਜਨਮ।
- 1628 – ਫਰਾਂਸੀਸੀ ਲੇਖਕ ਅਤੇ ਫਰਾਂਸੀਸੀ ਅਕਾਦਮੀ ਦੇ ਮੈਂਬਰ ਛਾਰਲ ਪੇਰੋ ਦਾ ਜਨਮ।
- 1863 – ਸਵਾਮੀ ਵਿਵੇਕਾਨੰਦ ਜੀ ਦਾ ਜਨਮ 'ਕੋਲਕਾਤਾ' (ਪੱਛਮੀ ਬੰਗਾਲ) ਵਿਖੇ ਨੂੰ 'ਦੱਤ' ਗੋਤਰ ਦੇ ਕਾਇਸਥ ਪਰਿਵਾਰ ਵਿੱਚ ਹੋਇਆ।
- 1869 – ਭਾਰਤ ਦੇ ਸਿੱਖਿਆ ਸ਼ਾਸਤਰੀ, ਸਤੰਤਰਤਾ ਸੰਗਰਾਮੀ, ਦਾਰਸ਼ਨਿਕ ਡਾ. ਭਗਵਾਨ ਦਾਸ ਦਾ ਜਨਮ।
- 1876 – ਅਮਰੀਕੀ ਲੇਖਕ, ਪੱਤਰਕਾਰ ਅਤੇ ਸਮਾਜ ਸੇਵਕ ਜੈਕ ਲੰਡਨ ਦਾ ਜਨਮ।
- 1928 – ਪਾਕਿਸਤਾਨੀ ਗਾਇਕ, ਅਦਾਕਾਰ, ਨਿਰਮਾਤਾ, ਨਿਰਦੇਸ਼ਕ, ਸੋਸ਼ਲ ਵਰਕਰ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਪ੍ਰਚਾਰਕ ਇਨਾਇਤ ਹੁਸੈਨ ਭੱਟੀ ਦਾ ਜਨਮ।
- 1936 – ਪੰਜਾਬੀ ਵਿਦਿਵਾਨ ਡਾ. ਗੁਰਚਰਨ ਸਿੰਘ ਮਹਿਤਾ ਦਾ ਜਨਮ।
- 1936 – ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦਾ ਜਨਮ।
- 1949 – ਜਪਾਨੀ ਲੇਖਕ ਹਰੂਕੀ ਮੁਰਾਕਾਮੀ ਦਾ ਜਨਮ।
- 1972 – ਭਾਰਤੀ ਰਾਜਨੇਤਾ ਅਤੇ ਗਾਂਧੀ ਪਰਿਵਾਰ ਦੀ ਧੀ ਪ੍ਰਿਯੰਕਾ ਗਾਂਧੀ ਦਾ ਜਨਮ।
- 1972 – ਅਮਰੀਕਾ ਦੇ ਸਾਊਥ ਕੈਰੋਲੀਨਾ ਸਟੇਟ ਦੀ ਗਵਰਨਰ ਨਿੱਕੀ ਹੈਲੀ ਰੰਧਾਵਾ ਦਾ ਜਨਮ।
- 1993 – ਅੰਗਰੇਜ਼ ਗਾਇਕ ਅਤੇ ਗੀਤਕਾਰ ਜ਼ਾਇਨ ਮਲਿਕ ਦਾ ਜਨਮ।
- 1964 – ਅਮਰੀਕੀ ਤਕਨਾਲੋਜੀ ਉਦਯੋਗਪਤੀ, ਨਿਵੇਸ਼ਕ, ਅਤੇ ਸਮਾਜ-ਸੇਵੀ ਜੇਫ ਬੇਜ਼ੋਸ ਦਾ ਜਨਮ।
Remove ads
ਦਿਹਾਂਤ
- 951 – ਇਰਾਨੀ ਸੁਨਹਿਰੇ ਜੁੱਗ ਦਾ ਵੱਡਾ ਵਿਗਿਆਨੀ ਅਤੇ ਦਾਰਸ਼ਨਿਕ ਅਲ-ਫ਼ਾਰਾਬੀ ਦਾ ਦਿਹਾਂਤ।
- 1665 – ਫ਼ਰਾਂਸੀਸੀ ਵਕੀਲ ਅਤੇ ਗਣਿਤਸ਼ਾਸਤਰੀ ਪੀਐਰ ਦ ਫ਼ੈਰਮਾ ਦਾ ਦਿਹਾਂਤ।
- 1934 – ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਕ੍ਰਾਂਤੀਕਾਰੀ ਸੂਰੀਆ ਸੈਨ ਦਾ ਦਿਹਾਂਤ।
- 1976 – ਅੰਗਰੇਜ਼ੀ ਜਾਸੂਸੀ ਨਾਵਲਕਾਰ, ਨਿੱਕੀ-ਕਹਾਣੀਕਾਰ, ਅਤੇ ਨਾਟਕਕਾਰ ਏਗਥਾ ਕਰਿਸਟੀ ਦਾ ਦਿਹਾਂਤ।
- 1981 – ਪੰਜਾਬੀ ਲੇਖਕ ਨਵਤੇਜ ਸਿੰਘ ਪ੍ਰੀਤਲੜੀ ਦਾ ਦਿਹਾਂਤ।
- 1992 – ਹਿੰਦੁਸਤਾਨੀ ਸ਼ਾਸਤਰੀ ਗਾਇਕ ਕੁਮਾਰ ਗੰਧਰਵ ਦਾ ਦਿਹਾਂਤ।
- 2001 – ਬ੍ਰਾਜ਼ੀਲ ਦਾ ਅਥਲੈਟਿਕ ਉਲੰਪਿਕ ਖਿਡਾਰੀ ਆਦੇਮਾਰ ਦਾ ਸਿਲਵਾ ਦਾ ਦਿਹਾਂਤ।
- 2005 – ਫ਼ਿਲਮੀ ਅਭਿਨੇਤਾ ਅਮਰੀਸ਼ ਪੁਰੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads