2 ਅਪ੍ਰੈਲ
From Wikipedia, the free encyclopedia
Remove ads
2 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 92ਵਾਂ (ਲੀਪ ਸਾਲ ਵਿੱਚ 93ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 273 ਦਿਨ ਬਾਕੀ ਹਨ।
ਵਾਕਿਆ
- 1550 – ਯੂਰਪੀ ਦੇਸ਼ ਇਟਲੀ ਦੇ ਜੇਨੋਆ ਸ਼ਹਿਰ ਤੋਂ ਯਹੂਦੀਆਂ ਨੂੰ ਬਾਹਰ ਕੱਢਿਆ ਗਿਆ।
- 1679 – ਮੁਗਲ ਸ਼ਾਸਕ ਔਰੰਗਜ਼ੇਬ ਨੇ ਹਿੰਦੂਆਂ 'ਤੇ ਲਗਾਏ ਗਏ ਜਜ਼ੀਆ ਟੈਕਸ ਨੂੰ ਖਤਮ ਕੀਤਾ।
- 1849 – ਅੰਗਰੇਜ਼ਾਂ ਨੇ ਸਿੱਖ ਫ਼ੌਜ ਤੋੜ ਕੇ ਫ਼ੌਜੀਆਂ ਨੂੰ ਘਰੋ-ਘਰੀ ਭੇਜਿਆ।
- 1889– ਚਾਰਲੀ ਹਾਲ ਨੇ ਅਲਮੀਨੀਅਮ ਧਾਤ ਨੂੰ ਪੇਟੈਂਟ ਕਰਵਾਇਆ।
- 1905 – ਮਿਸਰ ਦੀ ਰਾਜਧਾਨੀ ਕਾਹਿਰਾ ਅਤੇ ਦੱਖਣੀ ਅਫਰੀਕਾ ਸ਼ਹਿਰ ਕੇਪਟਾਊਨ ਦਰਮਿਆਨ ਰੇਲਵੇ ਲਾਈਨ ਦੀ ਸ਼ੁਰੂਆਤ ਹੋਈ।
- 1912 – ਸਮੁੰਦਰੀ ਜਹਾਜ਼ ਟਾਈਟੈਨਿਕ ਨੇ ਆਪਣੀ ਸਮੁੰਦਰੀ ਯਾਤਰਾ ਸ਼ੁਰੂ ਕੀਤੀ।
- 1926 – ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਦੰਗਾ ਭੜਕਿਆ।
- 1935 – ਸਰ ਵਿਨਸਨ ਵਾਟ ਨੇ 'ਰਾਡਾਰ' ਸਿਸਟਮ ਪੇਟੈਂਟ ਕਰਵਾਇਆ।
- 1942 – ਬ੍ਰਿਟਿਸ਼ ਭਾਰਤ ਦੇ ਲਗਾਏ ਗਏ ਕ੍ਰਿਪਸ ਪ੍ਰਸਤਾਵ ਨੂੰ ਕਾਂਗਰਸ ਨੇ ਖਾਰਜ ਕੀਤਾ।
- 1945 – ਸੋਵਿਅਤ ਸੰਘ ਅਤੇ ਬ੍ਰਾਜ਼ੀਲ ਦਰਮਿਆਨ ਡਿਪਲੋਮੈਟ ਸੰਬੰਧਾਂ 'ਤੇ ਦਸਤਖ਼ਤ ਕੀਤੇ ਗਏ।
- 1970 – ਕਤਰ ਨੇ ਬਰਤਾਨੀਆ ਤੋਂ ਸੁਤੰਤਰਤਾ ਹਾਸਲ ਕੀਤੀ।
- 1970 – ਮੇਘਾਲਿਆ ਨੂੰ ਆਸਾਮ ਦੇ ਅੰਦਰ ਹੀ ਸਵਾਇਤਸ਼ਾਸੀ ਪਹਾੜੀ ਰਾਜ ਦਾ ਦਰਜਾ ਦਿੱਤਾ ਗਿਆ।
- 1977 – ਸੁਮਿਤਾ ਸਿਨਹਾ ਨੇ ਆਪਣੇ ਸਰੀਰ ਦੇ ਉੱਪਰੋਂ 3200 ਕਿਲੋਗ੍ਰਾਮ ਵਜਨੀ ਟਰੱਕ ਨੂੰ ਲੰਘਣ ਦੀ ਮਨਜ਼ੂਰੀ ਦੇ ਕੇ ਰਿਕਾਰਡ ਬਣਾਇਆ।
- 1982 – ਅਰਜਨਟਾਈਨਾ ਨੇ ਬ੍ਰਿਟਿਸ਼ ਕਬਜ਼ੇ ਹੇਠਲੇ ਫ਼ਾਕਲੈਂਡ ਟਾਪੂਆਂ ਨੂੰ ਅਪਣਾ ਕਹਿ ਕੇ ਇਸ ਉੱਤੇ ਫ਼ੌਜ ਚੜ੍ਹਾ ਦਿਤੀ।
- 1996 – 1990 ਤੋਂ 1995 ਤਕ ਪੋਲੈਂਡ ਦਾ ਰਾਸ਼ਟਰਪਤੀ ਰਹਿਣ ਵਾਲਾ ਲੇਚ ਵਾਲੇਸਾ ਰਾਸ਼ਟਰਪਤੀ ਜੋ ਦੂਜੀ ਚੋਣ ਵਿੱਚ ਮਾਮੂਲੀ ਫ਼ਰਕ ਨਾਲ ਹਾਰ ਗਿਆ ਸੀ, ਉਹ ਗਡਾਂਸਕ ਵਿੱਚ ਇੱਕ ਸਾਧਾਰਣ ਇਲੈਕਟ੍ਰੀਸ਼ੀਅਨ ਵਜੋਂ ਆਪਣੀ ਪੁਰਾਣੀ ਨੌਕਰੀ ਉੱਤੇ ਫਿਰ ਹਾਜ਼ਰ ਹੋ ਗਿਆ।
Remove ads
ਜਨਮ
1907
ਮੌਤ
- 1924 – ਗੁਰੂ ਕੇ ਬਾਗ਼ ਦਾ ਮੋਰਚਾ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਜਥੇਦਾਰ ਪ੍ਰਿਥੀਪਾਲ ਸਿੰਘ ਦਮ ਤੋੜ ਗਿਆ।
- 1933 – ਮਹਾਨ ਭਾਰਤੀ ਕ੍ਰਿਕਟਰ ਪ੍ਰਿੰਸ ਰਣਜੀਤ ਸਿੰਘ ਜੀ ਦਾ ਗੁਜਰਾਤ ਦੇ ਜਾਮਨਗਰ ਸ਼ਹਿਰ 'ਚ ਦਿਹਾਂਤ ਹੋਇਆ।
Wikiwand - on
Seamless Wikipedia browsing. On steroids.
Remove ads