14 ਜਨਵਰੀ
From Wikipedia, the free encyclopedia
Remove ads
14 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 14ਵਾਂ ਦਿਨ ਹੁੰਦਾ ਹੈ। ਸਾਲ ਦੇ 351 (ਲੀਪ ਸਾਲ ਵਿੱਚ 352) ਦਿਨ ਬਾਕੀ ਹੁੰਦੇ ਹਨ।
ਵਾਕਿਆ
- ਮਕਰ ਸਕਰਾਂਤੀ
- 1761 – ਪਾਣੀਪਤ ਦੀ ਤੀਜੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਅਗਵਾਈ ਹੇਠ ਅਫਗਾਨ ਸੈਨਾ ਨੇ ਮਰਾਠਾ ਸੈਨਾ ਨੂੰ ਹਰਾਇਆ।
- 1957 – ਕ੍ਰਪਾਲੂ ਜੀ ਮਹਾਰਾਜ ਨੂੰ ਜਗਤਗੁਰੂ ਦਾ ਖਿਤਾਬ ਮਿਲਿਆ।
- 1764 – ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੇ ਸਰਹਿੰਦ ’ਤੇ ਹਮਲਾ ਕੀਤਾ।
ਜਨਮ


- 1551 – ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ ਅਬੁਲ ਫ਼ਜ਼ਲ ਦਾ ਜਨਮ।
- 1552 – ਇਤਾਲਵੀ ਨਿਆਂ ਨਿਪੁੰਨ ਅਲਬੇਰੀਕੋ ਜੇਨਤਲੀ ਦਾ ਜਨਮ।
- 1886 – ਗ਼ਦਰ ਪਾਰਟੀ ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ ਮੰਗੂ ਰਾਮ ਮੁਗੋਵਾਲੀਆ ਦਾ ਜਨਮ।
- 1892 – ਜਰਮਨ ਨਾਜ਼ੀ-ਵਿਰੋਧੀ ਧਰਮ-ਸ਼ਾਸਤਰੀ ਅਤੇ ਲੂਥਰਵਾਦੀ ਪ੍ਰਚਾਰਕ ਮਾਰਟਿਨ ਨੀਮੋਲਰ ਦਾ ਜਨਮ।
- 1896 – ਭਾਰਤੀ ਰਿਜ਼ਰਵ ਬੈਂਕ ਦੇ ਪਹਿਲੇ ਭਾਰਤੀ ਗਵਰਨਰ ਸੀ ਡੀ ਦੇਸ਼ਮੁਖ ਦਾ ਜਨਮ।
- 1900 – ਪਾਕਿਸਤਾਨੀ ਉਰਦੂ ਸ਼ਾਇਰ ਹਫ਼ੀਜ਼ ਜਲੰਧਰੀ ਦਾ ਜਨਮ।
- 1919 – ਭਾਰਤੀ ਉਰਦੂ ਕਵੀ ਕੈਫ਼ੀ ਆਜ਼ਮੀ ਦਾ ਜਨਮ।
- 1926 – ਬੰਗਾਲੀ ਸਾਹਿਤਕਾਰ ਅਤੇ ਸਮਾਜਕ ਐਕਟਵਿਸਟ ਮਹਾਸ਼ਵੇਤਾ ਦੇਵੀ ਦਾ ਜਨਮ।
- 1945 – ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦਾ ਜਨਮ।
- 1950 – ਭਾਰਤ ਦਾ ਸੰਤ, ਕਵੀ, ਧਰਮਗੁਰੂ, ਬਹੁਭਾਸ਼ਾਵਿਦ, ਪਰਵਚਨ ਕਰਤਾ ਰਾਮਭਦਰਾਚਾਰਿਆ ਦਾ ਜਨਮ।
- 1951 – ਭਾਰਤੀ ਸਿਆਸਤਦਾਨ ਅਤੇ ਤਾਮਿਲਨਾਡੂ ਦਾ ਮੁੱਖ ਮੰਤਰੀ ਓ ਪੰਨੀਰਸੇਲਵਮ ਦਾ ਜਨਮ।
- 1961 – ਪੰਜਾਬੀ ਗਾਇਕ ਮੇਜਰ ਰਾਜਸਥਾਨੀ ਦਾ ਜਨਮ।
- 1965 – ਭਾਰਤੀ ਫ਼ਿਲ੍ਮ ਅਤੇ ਥਿਏਟਰ ਅਭਿਨੇਤਰੀ ਸੀਮਾ ਬਿਸਵਾਸ ਦਾ ਜਨਮ।
Remove ads
ਦਿਹਾਂਤ
- 1898 – ਅੰਗਰੇਜ਼ ਲੇਖਕ, ਗਣਿਤਕ, ਨਿਆਏ ਸ਼ਾਸਤਰੀ ਲੂਈਸ ਕੈਰਲ ਦਾ ਦਿਹਾਂਤ।
- 1937 – ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ ਜੈਸ਼ੰਕਰ ਪ੍ਰਸਾਦ ਦਾ ਦਿਹਾਂਤ।
- 1978 – ਆਸਟਰੀਅਨ ਅਮਰੀਕੀ ਤਰਕਸ਼ਾਸਤਰੀ, ਗਣਿਤਸ਼ਾਸਤਰੀ ਅਤੇ ਦਾਰਸ਼ਨਕ ਕੁਰਟ ਗੋਇਡਲ ਦਾ ਦਿਹਾਂਤ।
- 1991 – ਕੇਰਲਾ ਦੇ ਪ੍ਰਾਚੀਨ ਸੰਸਕ੍ਰਿਤ ਡਰਾਮਾ ਪਰੰਪਰਾ ਕੁਟਿਆੱਟਮ ਦੇ ਮਹਾਨ ਕਲਾਕਾਰ ਮਣੀ ਮਾਧਵ ਚਾਕਿਆਰ ਦਾ ਦਿਹਾਂਤ।
- 1994 – ਭਾਰਤੀ-ਪਾਕਿਸਤਾਨੀ ਨਾਵਲਕਾਰ, ਕਵੀ, ਆਲੋਚਕ, ਅਨੁਵਾਦਕ, ਡਿਪਲੋਮੈਟ ਅਤੇ ਵਿਦਵਾਨ ਅਹਿਮਦ ਅਲੀ ਦਾ ਦਿਹਾਂਤ।
- 1999 – ਰੂਸੀ ਰੰਗ-ਮੰਚ ਵਿੱਚ ਨਵਾਂਪਣ ਲਿਆਉਣ ਨਿਰਦੇਸ਼ਕ ਗ੍ਰੋਤੋਵਸਕੀ ਦਾ ਦਿਹਾਂਤ।
- 2001 – ਪੰਜਾਬੀ ਦਾ ਗਲਪਕਾਰ ਹਰਨਾਮ ਦਾਸ ਸਹਿਰਾਈ ਦਾ ਦਿਹਾਂਤ।
- 2013 – ਪੰਜਾਬੀ ਲੇਖਕ, ਪੱਤਰਕਾਰ ਅਤੇ ਗੀਤਕਾਰ ਹਰਭਜਨ ਸਿੰਘ ਰਤਨ ਦਾ ਦਿਹਾਂਤ।
- 2016 – ਅੰਗਰੇਜ਼ ਅਦਾਕਾਰ ਅਤੇ ਨਿਰਦੇਸ਼ਕ ਐਲਨ ਰਿਕਮੈਨ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads