30 ਜੁਲਾਈ
From Wikipedia, the free encyclopedia
Remove ads
30 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 211ਵਾਂ (ਲੀਪ ਸਾਲ ਵਿੱਚ 212ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 154 ਦਿਨ ਬਾਕੀ ਹਨ।
ਵਾਕਿਆ
- 1956– ਅਸੀ ਰੱਬ ਵਿੱਚ ਯਕੀਨ ਰਖਦੇ ਹਾਂ ਨੂੰ ਅਮਰੀਕਾ ਨੇ ਕੌਮੀ ਮਾਟੋ (ਨਾਹਰੇ) ਵਜੋਂ ਮਨਜ਼ੂਰ ਕੀਤਾ। ਹੁਣ ਇਹ ਸਾਰੇ ਸਿੱਕਿਆਂ ਅਤੇ ਨੋਟਾਂ ‘ਤੇ ਵੀ ਲਿਖਿਆ ਜਾਂਦਾ ਹੈ।
- 1857– ਲਾਹੌਰ ਦੀ ਮੀਆਂ ਮੀਰ ਛਾਉਣੀ 'ਚ ਨਿਯੁਕਤ ਬੇਹਥਿਆਰ ਹਿੰਦੁਸਤਾਨੀ ਫ਼ੌਜੀਆਂ ਨੇ ਮੇਜਰ ਸਪੈਨਸਰ, ਇੱਕ ਅੰਗਰੇਜ਼ ਅਤੇ ਦੋ ਭਾਰਤੀ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਥੋਂ ਭੱਜ ਨਿਕਲੀ।
- 1960– ਸਾਉਥ ਵੀਅਤਨਾਮ ਵਿੱਚ 60 ਹਜ਼ਾਰ ਬੋਧੀਆਂ ਨੇ ਡੀਏਮ ਸਰਕਾਰ ਵਿਰੁਧ ਪ੍ਰੋਟੈਸਟ ਮਾਰਚ ਕੀਤਾ।
- 1987– ਤਾਮਿਲਾਂ ਅਤੇ ਸ੍ਰੀਲੰਕਾ ਵਿੱਚ ਸਮਝੌਤੇ ‘ਤੇ ਅਮਲ ਕਰਵਾਉਣ ਲਈ ਤਾਮਿਲਾਂ ਤੋਂ ਹਥਿਆਰ ਸੁਟਵਾਉਣ ਵਾਸਤੇ ਭਾਰਤੀ ਫ਼ੌਜਾਂ ਜਾਫ਼ਨਾ ਟਾਪੂ ਵਿੱਚ ਪੁੱਜੀਆਂ।
- 1998– ਓਹਾਇਓ (ਅਮਰੀਕਾ) ਵਿੱਚ ‘ਲੱਕੀ 13′ ਨਾਂ ਦੇ ਇੱਕ ਗਰੁੱਪ ਨੇ 29 ਕਰੋੜ 57 ਲੱਖ ਡਾਲਰ ਦਾ ਪਾਵਰਬਾਲ ਜੈਕਪਾਟ ਜਿੱਤਿਆ। ਇਹ ਦੁਨੀਆ ਦਾ ਸਭ ਤੋਂ ਵੱਧ ਰਕਮ ਦਾ ਜੈਕਪਾਟ ਹੈ।
- 2012– ਭਾਰਤ ਦੇ ਕੁਝ ਸੂਬਿਆਂ ਵਿੱਚ ਬਿਜਲੀ ਦੇ ਗਰਿਡ ਫੇਲ੍ਹ ਹੋਣ ਕਾਰਨ ਕਈ ਸੂਬਿਆਂ ਵਿੱਚ ਬਿਜਲੀ ਬੰਦ ਹੋਈ। 30 ਕਰੋੜ ਲੋਕ ਬਿਜਲੀ ਤੋਂ ਵਾਂਞੇ ਹੋ ਗਏ।
Remove ads
ਜਨਮ

- 1511 – ਇਤਾਲਵੀ ਚਿੱਤਰਕਾਰ, ਆਰਕੀਟੈਕਟ, ਲੇਖਕ ਅਤੇ ਇਤਿਹਾਸਕਾਰ ਜਿਓਰਜਿਓ ਵਾਸਾਰੀ ਦਾ ਜਨਮ।
- 1541 – ਮਾਰਵਾੜ ਰਾਜ ਦੀ ਸਿਵਾਨਾ ਜਾਗੀਰ ਰਾਵ ਚੰਦਰਸੇਨ ਦਾ ਜਨਮ।
- 1818 – ਅੰਗਰੇਜ਼ੀ ਕਵੀ ਅਤੇ ਨਾਵਲਕਾਰ ਐਮਿਲੀ ਬਰੌਂਟੀ ਦਾ ਜਨਮ।
- 1818 – ਕਵੀ ਅਤੇ ਨਾਵਲਕਾਰ ਐਮਿਲੀ ਜੇਨ ਦਾ ਜਨਮ।
- 1822– ਅਵਧ ਦਾ 5ਵਾਂ ਨਵਾਬ/ਰਾਜਾ ਵਾਜਿਦ ਅਲੀ ਸ਼ਾਹ ਦਾ ਜਨਮ।
- 1863– ਅਮਰੀਕਾ ਵਿੱਚ ਫ਼ੋਰਡ ਮੋਟਰ ਕੰਪਨੀ ਦਾ ਸੰਸਥਾਪਕ ਹੈਨਰੀ ਫ਼ੋਰਡ ਦਾ ਜਨਮ।
- 1898 – ਅੰਗਰੇਜ਼ੀ ਕਾਂਸੀ ਦੀ ਮੂਰਤੀਕਾਰ ਹੇਨਰੀ ਮੂਰੇ ਦਾ ਜਨਮ।
- 1893 – ਪਾਕਿਸਤਾਨੀ ਡੈਂਟਲ ਸਰਜਨ, ਜੀਵਨੀਕਾਰ, ਨੀਤੀਵੇਤਾ, ਪਾਕਿਸਤਾਨ ਫ਼ਾਤਿਮਾ ਜਿੰਨਾਹ ਦਾ ਜਨਮ।
- 1922 – ਮਹਾਨ ਭੌਤਿਕ ਵਿਗਿਆਨੀ ਐਮਿਲ ਵੋਲਫ਼ ਦਾ ਜਨਮ।
- 1935– ਹਿੰਦੀ ਕਵੀ ਨਰਿੰਦਰ ਮੋਹਨ (ਕਵੀ) ਦਾ ਜਨਮ।
- 1945– ਫਰਾਂਸੀਸੀ ਲੇਖਕ ਪੈਤਰਿਕ ਮੋਦੀਆਨੋ ਦਾ ਜਨਮ।
- 1946– ਭਾਰਤੀ, ਪੰਜਾਬ ਯੂਨੀਵਰਸਿਟੀ ਕਿੱਤਾ ਭਾਸ਼ਾ ਵਿਗਿਆਨ ਅਧਿਆਪਨ ਮੰਗਤ ਭਾਰਦਵਾਜ ਦਾ ਜਨਮ।
- 1947– ਫ੍ਰੇਂਚ ਵਾਇਰਲੋਜਿਸਟ ਅਤੇ ਪੁਰਾਣੀਆਂ ਵਾਇਰਲ ਬਿਮਾਰੀਆਂ ਦੇ ਸੈੱਲ ਵਿੱਚ ਨਿਰਦੇਸ਼ਕ ਫਰਾਂਸੂਆਸ ਬਾਰੇ-ਸਿਨੂਸੀ ਦਾ ਜਨਮ।
- 1950 – ਬ੍ਰਿਟਿਸ਼ ਵਕੀਲ ਅਤੇ ਲੇਬਰ ਪਾਰਟੀ ਸਿਆਸਤਦਾਨ ਹੈਰੀਏਟ ਹਰਮਨ ਦਾ ਜਨਮ।
- 1961 – ਪੰਜਾਬੀ ਸ਼ਾਇਰ ਬਰਜਿੰਦਰ ਚੌਹਾਨ ਦਾ ਜਨਮ।
- 1962 – ਚਾਰਟਰਡ ਅਕਾਊਂਟੈਂਟ ਯਾਕੂਬ ਮੇਮਨ ਦਾ ਜਨਮ।
- 1963 – ਬਾਲੀਵੁੱਡ ਅਦਾਕਾਰਾ ਮੰਦਾਕਿਨੀ ਦਾ ਜਨਮ।
- 1963– ਅਮਰੀਕੀ ਅਦਾਕਾਰਾ, ਨਿਰਮਾਤਾ, ਲੇਖਕ ਅਤੇ ਕਮੇਡੀਅਨ ਲੀਸਾ ਕੂਡਰੋ ਦਾ ਜਨਮ।
- 1969 – ਭਾਰਤ ਤੋਂ ਗੁਜਰਾਤੀ ਅਤੇ ਅੰਗਰੇਜ਼ੀ ਭਾਸ਼ਾ ਦੀ ਲੇਖਕ ਅਤੇ ਅਨੁਵਾਦਕ ਰੀਟਾ ਕੋਠਾਰੀ ਦਾ ਜਨਮ।
- 1970 – ਅੰਗਰੇਜ਼ੀ-ਅਮਰੀਕੀ ਫਿਲਮ ਨਿਰਦੇਸ਼ਕ, ਸਕ੍ਰੀਨਲੇਖਕ ਅਤੇ ਨਿਰਮਾਤਾ ਕ੍ਰਿਸਟੋਫ਼ਰ ਨੋਲਨ ਦਾ ਜਨਮ।
- 1973 – ਭਾਰਤੀ ਫ਼ਿਲਮ ਅਭਿਨੇਤਾ, ਮਾਡਲ ਅਤੇ ਨਿਰਮਾਤਾ ਸੋਨੂੰ ਸੂਦ ਦਾ ਜਨਮ।
- 1973– ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਗਾਇਕ ਸੋਨੂੰ ਨਿਗਮ ਦਾ ਜਨਮ।
- 1991 – ਰਾਜਸਥਾਨ, ਭਾਰਤ ਪੇਸ਼ਾ ਅਦਾਕਾਰ, ਗਾਇਕ, ਫਿਜ਼ੀਓਥੈਰਾਪਿਸਟ ਆਕਾਂਕਸ਼ਾ ਸਿੰਘ ਦਾ ਜਨਮ।
Remove ads
ਮੌਤ
- 1898 – ਕੰਜ਼ਰਵੇਟਿਵ ਪਰੂਸ਼ੀਆਈ ਸਿਆਸਤਦਾਨ ਬਿਸਮਾਰਕ ਦਾ ਦਿਹਾਂਤ।
- 1995– ਸਿੱਖ ਸਟੁਡੈਂਟਸ ਫ਼ੈਡਰੇਸ਼ਨ ਦੀ ਨੀਂਹ ਰੱਖਣ ਵਾਲੇ ਸ. ਅਮਰ ਸਿੰਘ ਅੰਬਾਲਵੀ ਦੀ ਮੌਤ ਹੋਈ।
- 2004– ਭਾਰਤੀ ਸਿਆਸਤਦਾਨ, ਵਕੀਲ ਅਤੇ ਅਕਾਦਮਿਕ ਹਿਰੇਨ ਮੁਖਰਜੀ ਦਾ ਦਿਹਾਂਤ।
- 2006 – ਭਾਰਤੀ ਪੱਤਰਕਾਰ ਕੇ. ਐਨ. ਪ੍ਰਭੂ ਦਾ ਦਿਹਾਂਤ।
- 2007– ਸਵੀਡਿਸ਼ ਨਿਰਦੇਸ਼ਕ, ਲੇਖਕ ਅਤੇ ਨਿਰਮਾਤਾ ਇੰਗਮਾਰ ਬਰਗਮਾਨ ਦਾ ਦਿਹਾਂਤ।
- 2014 – ਭਾਰਤੀ ਕ੍ਰਿਕਟ ਅੰਪਾਇਰ ਭੈਰਬ ਗਾਂਗੁਲੀ ਦਾ ਦਿਹਾਂਤ।
- 2015 – ਚਾਰਟਰਡ ਅਕਾਊਂਟੈਂਟ ਯਾਕੂਬ ਮੇਮਨ ਦਾ ਦਿਹਾਂਤ।
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.
Remove ads