11 ਜੁਲਾਈ
From Wikipedia, the free encyclopedia
Remove ads
11 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 192ਵਾਂ (ਲੀਪ ਸਾਲ ਵਿੱਚ 193ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 173 ਦਿਨ ਬਾਕੀ ਹਨ।
ਵਾਕਿਆ

- 1533 – ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵਾਂ ਨੂੰ ਕੈਥੋਲਿਕ ਪੋਪ ਨੇ ਈਸਾਈ ਧਰਮ 'ਚੋਂ ਖ਼ਾਰਜ ਕਰ ਦਿਤਾ।
- 1626 – ਗੁਰੂ ਹਰਗੋਬਿੰਦ ਸਾਹਿਬ ਦੀ ਬੇਟੀ ਬੀਬੀ ਵੀਰੋ ਦਾ ਜਨਮ ਹੋਇਆ।
- 1675 – ਕਸ਼ਮੀਰੀ ਪੰਡਤਾਂ ਦੀ ਅਰਜ਼ ਸੁਣ ਕੇ ਗੁਰੂ ਤੇਗ ਬਹਾਦਰ ਜੀ ਦਿੱਲੀ ਜਾਣ ਵਾਸਤੇ ਰਵਾਨਾ ਹੋਏ।
- 1710 – ਸਿੱਖ ਫ਼ੌਜਾਂ ਦਾ ਨਨੌਤਾ ਉੱਤੇ ਹਮਲਾ।
- 1804 – ਅਮਰੀਕਾ ਦੇ ਉਪ-ਰਾਸ਼ਟਰਪਤੀ ਆਰਨ ਬਰ ਨੇ ਇੱਕ ਝਗੜੇ ਦੌਰਾਨ ਦੇਸ਼ ਦੇ ਸੈਕਟਰੀ ਆਫ਼ ਟਰੈਜ਼ਰੀ ਨੂੰ ਕਤਲ ਕਰ ਦਿਤਾ।
- 1920 – ਸਿੱਖ ਲੀਗ ਦਾ ਵਫ਼ਦ ਲੰਡਨ ਪੁੱਜਾ।
- 1930 – ਡਾਨਲਡ ਬਰੈਡਮੈਨ ਨੇ ਇੱਕ ਦਿਨ ਵਿੱਚ 309 ਰਨ ਬਣਾਏ ਜੋ ਕਿ ਇੰਗਲੈਂਡ ਦੇ ਵਿਰੁੱਧ ਇੱਕ ਦਿਨ ਦਾ ਸਭ ਤੋਂ ਵੱਡਾ ਸਕੋਰ ਸੀ।
- 1984 – ਭਾਰਤ ਸਰਕਾਰ ਨੇ ਪੰਜਾਬ ਬਾਰੇ ਵਾਈਟ ਪੇਪਰ ਜਾਰੀ ਕੀਤਾ। ਜਿਸ ਵਿੱਚ ਦਰਬਾਰ ਸਾਹਿਬ 'ਤੇ ਹਮਲੇ ਨੂੰ ਜਾਇਜ ਠਹਿਰਾਇਆ ਗਿਆ।
- 2006 – ਮੁੰਬਈ ਰੇਲ ਧਮਾਕੇ 'ਚ 209 ਲੋਕ ਮਾਰੇ ਗਏ।
- 2008 – ਐਪਲ ਕੰਪਨੀ ਨੇ ਆਈਫ਼ੋਨ-3 ਰਲੀਜ਼ ਕੀਤਾ।
- 2014 – ਹਰਿਆਣਾ ਵਿੱਚ ਵਖਰੀ ਗੁਰਦੁਆਰਾ ਕਮੇਟੀ ਬਣਾਉਣ ਵਾਸਤੇ ਕਾਨੂੰਨ ਪਾਸ ਕੀਤਾ।
Remove ads
ਜਨਮ

- 1767 – ਅਮਰੀਕੀ ਰਾਸ਼ਟਰਪਤੀ ਜੌਹਨ ਕੁਵਿੰਸੀ ਐਡਮਜ਼ ਦਾ ਜਨਮ।
- 1882 – ਅਜ਼ਾਦੀ ਘੁਲਾਟੀਆ ਅਤੇ ਸਮਾਜ ਸੁਧਾਰਕ ਬਾਬਾ ਕਾਂਸ਼ੀਰਾਮ ਦਾ ਜਨਮ
- 1897 – ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦੀ ਕਿਸਤੀ ਪਿਲਾਰ ਦਾ ਪਹਿਲਾ ਮੇਟ ਮਹਾਗੀਰ ਗਰੀਗੋਰੀਓ ਫ਼ੁਐਂਤੇ ਦਾ ਜਨਮ।
- 1902 – ਭਾਰਤ ਦਾ ਪਹਿਲਾ ਰੱਖਿਆ ਮੰਤਰੀ ਬਲਦੇਵ ਸਿੰਘ ਦਾ ਜਨਮ।
- 1903 – ਅੰਗਰੇਜ਼ੀ ਕਵੀ, ਅਲੋਚਕ, ਸੰਪਾਦਕ ਵਿਲੀਅਮ ਅਰਨੈਸਟ ਹੇਨਲੇ ਦਾ ਜਨਮ।
- 1923 – ਭਾਰਤੀ ਕਲਾਕਾਰ ਅਤੇ ਗਾਇਕ ਟੁਨ ਟੁਨ ਦਾ ਜਨਮ ਹੋਇਆ। (ਦਿਹਾਂਤ 2003)
- 1931 – ਭਾਰਤੀ ਜੋਤਸ਼ ਕਾਲਮਨਵੀਸ ਬੇਜਨ ਦਾਰੂਵਾਲਾ ਦਾ ਜਨਮ।
- 1934 – ਇਤਾਲਵੀ ਫ਼ੈਸ਼ਨ ਡਿਜ਼ਾਈਨਰ ਜੌਰਜੀਓ ਆਰਮਾਨੀ ਦਾ ਜਨਮ।
- 1956 – ਬੰਗਾਲੀ ਲੇਖਕ ਅਤੇ ਅੰਗਰੇਜ਼ੀ ਗਲਪਕਾਰ ਅਮਿਤਾਵ ਘੋਸ਼ ਦਾ ਜਨਮ ਹੋਇਆ।
- 1960 – ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਅਤੇ ਫਿਲਮ ਸੰਪਾਦਕ ਜਫ਼ਰ ਪਨਾਹੀ ਦਾ ਜਨਮ।
- 1967 – ਭਾਰਤੀ ਅਮਰੀਕੀ ਲੇਖਿਕਾ ਝੁੰਪਾ ਲਾਹਿੜੀ ਦਾ ਜਨਮ।
- 1967 – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਪ੍ਰੋਫ਼ੈਸਰ ਡਾ. ਸੁਰਜੀਤ ਸਿੰਘ ਦਾ ਜਨਮ।
- 1975 – ਪੰਜਾਬੀ ਗਾਇਕ ਅੰਮ੍ਰਿਤਾ ਵਿਰਕ ਦਾ ਜਨਮ।
- 1979 – ਪੰਜਾਬੀ ਕਵਿੱਤਰੀ ਅਤੇ ਅਧਿਆਪਿਕਾ ਨੀਤੂ ਅਰੋੜਾ ਦਾ ਜਨਮ।
- 1990 – ਭਾਰਤੀ ਹਾਕੀ ਖਿਡਾਰੀ ਗੋਲਕੀਪਰ ਸਵਿਤਾ ਪੂਨੀਆ ਦਾ ਜਨਮ।
Remove ads
ਦਿਹਾਂਤ
- 1990 – ਪੰਜਾਬ, ਭਾਰਤ ਦਾ ਆਜ਼ਾਦੀ ਘੁਲਾਟੀਆ ਕਿਸ਼ੋਰੀ ਲਾਲ ਦਾ ਦਿਹਾਂਤ।
- 2001 – ਪਾਕਿਸਤਾਨੀ ਉਰਦੂ ਸ਼ਾਇਰ ਕਤੀਲ ਸ਼ਫ਼ਾਈ ਦਾ ਦਿਹਾਂਤ।
- 2003 – ਭਾਰਤੀ ਲੇਖਕ, ਨਾਟਕਕਾਰ ਅਤੇ ਅਦਾਕਾਰ ਭੀਸ਼ਮ ਸਾਹਨੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads