18 ਜੁਲਾਈ
From Wikipedia, the free encyclopedia
Remove ads
ਗ੍ਰੈਗਰੀ ਕਲੰਡਰ ਦੇ ਮੁਤਾਬਕ 18 ਜੁਲਾਈ ਸਾਲ ਦਾ 199ਵਾਂ (ਲੀਪ ਸਾਲ ਵਿੱਚ 200ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 166 ਦਿਨ ਬਾਕੀ ਰਹਿ ਜਾਂਦੇ ਹਨ।
ਵਾਕਿਆ
- 64– ਰੋਮ ਸ਼ਹਿਰ ਵਿੱਚ, ਸਮੇਂ ਦੀ ਸਭ ਤੋਂ ਭਿਆਨਕ ਅੱਗ ਸ਼ੁਰੂ ਹੋਈ, ਜਿਸ ਨੇ ਸ਼ਹਿਰ ਦੇ 14 ਵਿੱਚੋਂ 10 ਜ਼ੋਨ ਸਾੜ ਕੇ ਸਵਾਹ ਕਰ ਦਿਤੇ। 6 ਦਿਨ ਤਕ ਰੋਮ ਸੜਦਾ ਰਿਹਾ ਪਰ ਇਸ ਸਮੇਂ ਦੌਰਾਨ ਇਥੋਂ ਦਾ ਰਾਜਾ ਨੀਰੋ ਸੰਗੀਤ ਤੇ ਡਰਾਮੇ ਦਾ ਮਜ਼ਾ ਲੈਂਦਾ ਰਿਹਾ।
- 1635– ਗੁਰੂ ਹਰਗੋਬਿੰਦ ਸਾਹਿਬ ਰੋਪੜ ਪੁੱਜੇ।
- 1877– ਥਾਮਸ ਐਡੀਸਨ ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰੀਕਾਰਡ ਕੀਤਾ।
- 1944– ਦੂਜੀ ਵੱਡੀ ਜੰਗ ਵਿੱਚ ਜਾਪਾਨ ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
- 1947– ਇੰਗਲੈਂਡ ਦੇ ਬਾਦਸ਼ਾਹ ਜਾਰਜ ਛੇਵੇਂ ਨੇ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਬਿਲ ਉੱਤੇ ਦਸਤਖ਼ਤ ਕੀਤੇ।
- 1987– ਪੁਲਿਸ ਵਲੋਂ ਦਰਬਾਰ ਸਾਹਿਬ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ।
Remove ads
ਜਨਮ

- 1861 – ਭਾਰਤ ਦੀ ਪਹਿਲੀ ਮਹਿਲਾ ਡਾਕਟਰ ਕਾਦੰਬਨੀ ਗੰਗੁਲੀ ਦਾ ਜਨਮ।
- 1918– ਦੱਖਣੀ ਅਫਰੀਕੀ ਸਿਆਸਤਦਾਨ ਨੈਲਸਨ ਮੰਡੇਲਾ ਦਾ ਜਨਮ।
- 1927– ਪਾਕਿਸਤਾਨੀ ਗ਼ਜ਼ਲ ਗਾਇਕ ਅਤੇ ਪਲੇਬੈਕ ਗਾਇਕ ਮਹਿਦੀ ਹਸਨ ਦਾ ਜਨਮ।
- 1982– ਬਾਲੀਵੁੱਡ ਦੀ ਇੱਕ ਅਦਾਕਾਰਾ ਤੇ ਗਾਇਕਾ ਪ੍ਰਿਯੰਕਾ ਚੋਪੜਾ ਦਾ ਜਨਮ।
- 2012– ਪੰਜਾਬੀ ਦਾ ਸ਼੍ਰੋਮਣੀ ਬਾਲ ਸਾਹਿਤ ਲੇਖਕ ਜਸਬੀਰ ਸਿੰਘ ਜੱਸ ਦਾ ਦਿਹਾਂਤ।
ਦਿਹਾਂਤ

- 1872– ਮੈਕਸੀਕਨ ਵਕੀਲ ਅਤੇ ਸਿਆਸਤਦਾਨ, ਰਾਸ਼ਟਰਪਤੀ ਬੈੱਨੀਤੋ ਖ਼ੁਆਰਿਸ ਦਾ ਦਿਹਾਂਤ।
- 1982– ਰੂਸੀ ਭਾਸ਼ਾ-ਵਿਗਿਆਨੀ ਅਤੇ ਸਾਹਿਤ-ਸਿਧਾਂਤਕਾਰ ਰੋਮਨ ਜੈਕਬਸਨ ਦਾ ਦਿਹਾਂਤ।
- 2012– ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ ਰਾਜੇਸ਼ ਖੰਨਾ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads