6 ਜੁਲਾਈ
ਤਾਰੀਖ਼ From Wikipedia, the free encyclopedia
Remove ads
6 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 187ਵਾਂ (ਲੀਪ ਸਾਲ ਵਿੱਚ 188ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 178 ਦਿਨ ਬਾਕੀ ਹਨ।
ਵਾਕਿਆ
- 1415 – ਚੈੱਕ ਗਣਰਾਜ ਵਿੱਚ ਜਾਨ ਹੁਸ ਨਾਂ ਦੇ ਇੱਕ ਬੰਦੇ ਵਲੋਂ ਚਰਚ ਦੀ ਕੁਰਪਸ਼ਨ ਵਿਰੁਧ ਆਵਾਜ਼ ਉਠਾਉਣ ‘ਤੇ ਪਾਦਰੀਆਂ ਦੇ ਹੁਕਮ ਹੇਠ ਉਸ ਨੂੰ ਜ਼ਿੰਦਾ ਸਾੜ ਦਿਤਾ ਗਿਆ।
- 1523 – ਇੰਗਲੈਂਡ ਵਿੱਚ ਮਸ਼ਹੂਰ ਵਕੀਲ ਸਰ ਥਾਮਸ ਮੂਰ ਵਲੋਂ ਬਾਦਸ਼ਾਹ ਨੂੰ ਚਰਚ ਦਾ ਮੁਖੀ ਮੰਨ ਕੇ ਉਸ ਦੀ ਵਫ਼ਾਦਾਰੀ ਦੀ ਸਹੁੰ ਚੁੱਕਣ ਤੋਂ ਨਾਂਹ ਕਰਨ ‘ਤੇ ਸਜ਼ਾ ਵਜੋਂ ਉਸ ਦਾ ਸਿਰ ਵੱਢ ਦਿਤਾ ਗਿਆ।
- 1892 – ਦਾਦਾ ਭਾਈ ਨਾਰੋਜੀ ਨੇ ਇੰਗਲੈਂਡ ਦੀ ਪਾਰਲੀਮੈਂਟ ਦੀ ਚੋਣ ਜਿੱਤੀ। ਉਹ ਇੰਗਲੈਂਡ ਦੀ ਪਾਰਲੀਮੈਂਟ ਵਾਸਤੇ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਸੀ।
- 1923 – ਰੂਸ ਦੀ ਸਰਦਾਰੀ ਹੇਠ ‘ਯੂਨੀਅਨ ਆਫ਼ ਸੋਵੀਅਤ ਰੀਪਬਲਿਕਜ਼’ (U.S.S.R.) ਦਾ ਮੁੱਢ ਬੱਝਾ।
- 2006 – ਭਾਰਤ ਅਤੇ ਚੀਨ ਵਿਚਕਾਰ ਨਾਥੂ ਲਾ ਰਸਤਾ 44 ਸਾਲਾਂ ਬਾਅਦ ਖੋਲਿਆ ਗਿਆ।
Remove ads
ਜਨਮ

- 1898 – ਆਸਟਰੀਆਈ ਸੰਗੀਤਕਾਰ ਹਾਂਸ ਆਈਸਲਰ ਦਾ ਜਨਮ।
- 1901 – ਭਾਰਤੀ ਸਿਆਸਤਦਾਨ ਸਿਆਮਾ ਪ੍ਰਸਾਦ ਮੁਖਰਜੀ ਦਾ ਜਨਮ।
- 1907 – ਕੋਯੋਆਕਾਨ-ਮੈਕਸੀਕਨ ਚਿੱਤਰਕਾਰ ਫਰੀਡਾ ਕਾਹਲੋ ਦਾ ਜਨਮ।
- 1924 – ਪੰਜਾਬੀ ਰਾਸ਼ਟਰਵਾਦੀ ਕਵਿਤਰੀ ਪ੍ਰਭਜੋਤ ਕੌਰ ਦਾ ਜਨਮ।
- 1930 – ਭਾਰਤ ਦਾ ਫ਼ਿਲਮ ਨਿਰਦੇਸ਼ਕ, ਸ਼ੀਨ ਡਿਜ਼ਾਇਨਰ ਅਤੇ ਕਲਾ ਨਿਰਦੇਸ਼ਕ ਐਮ ਐੱਸ ਸਥਿਊ ਦਾ ਜਨਮ।
- 1935 – ਅਮਰੀਕੀ ਸਟੀਪਰ, ਬਰਲੇਸਕ ਡਾਂਸਰ, ਅਦਾਕਾਰਾ ਕੈਂਡੀ ਬਾਰ ਦਾ ਜਨਮ।
- 1946 – ਅਮਰੀਕਾ ਦੇ 43ਵੇਂ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਦਾ ਜਨਮ।
- 1947 – ਉੱਤਰ ਪ੍ਰਦੇਸ਼, ਭਾਰਰ ਦੇ ਉਰਦੂ ਸ਼ਾਇਰ ਅਨਵਰ ਜਲਾਲਪੁਰੀ ਦਾ ਜਨਮ।
- 1952 – ਅੰਗਰੇਜ਼ੀ ਲੇਖਕ ਹਿਲੇਰੀ ਮਾਂਟੇਲ ਦਾ ਜਨਮ।
- 1993 – ਮੈਸੇਡੋਨੀਆਈ ਗਾਇਕਾ ਜਾਨਾ ਬੁਰਕੇਸਕਾ ਦਾ ਜਨਮ।
Remove ads
ਦਿਹਾਂਤ

- 1893 – ਫਰਾਂਸੀਸੀ ਲੇਖਕ, ਆਧੁਨਿਕ ਨਿੱਕੀ ਕਹਾਣੀ ਦਾ ਪਿਤਾਮਾ ਮੋਪਾਸਾਂ ਦਾ ਦਿਹਾਂਤ।
- 1971 – ਅਮਰੀਕੀ ਜਾਜ ਬਿਗਲ ਅਤੇ ਗਾਇਕ ਲੁਈਸ ਆਰਮਸਟਰਾਂਗ ਦਾ ਦਿਹਾਂਤ।
- 1997 – ਭਾਰਤੀ ਫਿਲਮੀ ਨਿਰਦੇਸ਼ਕ, ਨਿਰਮਾਤਾ ਚੇਤਨ ਆਨੰਦ ਦਾ ਦਿਹਾਂਤ। (ਜਨਮ 1921)
- 2002 – ਉਦਯੋਗਪਤੀ ਧੀਰੂਭਾਈ ਅੰਬਾਨੀ ਦਾ ਦਿਹਾਂਤ। (ਜਨਮ 1932)
- 2005 – ਮਾਲਾਗੇਸੇ-ਫ਼ਰਾਂਸੀਸੀ ਲੇਖਕ ਕਲੌਦ ਸੀਮੋਨ ਦਾ ਦਿਹਾਂਤ।
- 2011 – ਹਿੰਦੀ ਫਿਲਮਾਂ ਦਾ ਨਿਰਦੇਸ਼ਕ ਕਸ਼ਮੀਰੀ ਪੰਡਿਤ ਮਣੀ ਕੌਲ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads