31 ਮਈ
From Wikipedia, the free encyclopedia
Remove ads
31 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 151ਵਾਂ (ਲੀਪ ਸਾਲ ਵਿੱਚ 152ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 214 ਦਿਨ ਬਾਕੀ ਹਨ।
ਵਾਕਿਆ
- 1659 – ਨੀਦਰਲੈਂਡ-ਇੰਗਲੈਂਡ ਅਤੇ ਫਰਾਂਸ ਨੇ ਹੇਗ ਸੰਧੀ 'ਤੇ ਦਸਤਖ਼ਤ ਕੀਤੇ।
- 1790 – ਅਮਰੀਕਾ 'ਚ ਕਾਪੀਰਾਈਟ ਕਾਨੂੰਨ ਬਣਾਇਆ ਗਿਆ।
- 1859 – ਲੰਡਨ ਵਿੱਚ ਬਿਗ ਬੈਨ ਸ਼ੁਰੂ ਹੋਇਆ।
- 1879 – ਨਿਉਯਾਰਕ ਵਿੱਚ ਮੈਡੀਸਨ ਸਕੁਏਅਰ ਨੂੰ ਲੋਕਾ ਵਾਸਤੇ ਖੋਲ੍ਹ ਦਿਤਾ ਗਿਆ।
- 1907 – ਨਿਉਯਾਰਕ ਵਿੱਚ ਪਹਿਲੀਆ ਟੈਕਸੀਆਂ ਉਤਾਰੀਆਂ ਗਈਆਂ।
- 1914 – 4 ਮਈ 1914 ਨੂੰ ਬ੍ਰਿਟਿਸ਼ ਸਰਕਾਰ ਨੇ ਵਾਇਸਰਾਏ ਦੀ ਕੋਠੀ ਵੱਲ ਸੜਕ ਵਾਸਤੇ ਗੁਰਦਵਾਰਾ ਰਕਾਬ ਗੰਜ, ਦਿੱਲੀ ਦੀ ਦੀਵਾਰ ਢਾਹ ਦਿਤੀ ਇਸ ਸੰਬੰਧੀ ਰੋਸ ਵਾਸਤੇ ਇਕੱਠ ਹੋਇਆ।
- 1931 – ਪਾਕਿਸਤਾਨ 'ਚ ਭੂਚਾਲ ਨਾਲ 40 ਹਜ਼ਾਰ ਲੋਕਾਂ ਦੀ ਮੌਤ।
- 1933– ਜਾਪਾਨ ਅਤੇ ਚੀਨ ਦੇ ਵਿਚਕਾਰ ਤਾਂਗਕੂ ਸਮਝੌਤਾ ਹੋਇਆ।
- 1935 – ਪਾਕਿਸਤਾਨ ਦੇ ਕੋਇਟਾ 'ਚ ਭੂਚਾਲ ਨਾਲ 50 ਹਜ਼ਾਰ ਲੋਕਾਂ ਦੀ ਮੌਤ।
- 1961 – ਦੱਖਣੀ ਅਫਰੀਕਾ ਇੱਕ ਸੁਤੰਤਰ ਗਣਰਾਜ ਬਣਿਆ।
- 1962 – ਇਜ਼ਰਾਇਲ ਵਿੱਚ ਨਾਜ਼ੀ ਗੇਸਟਾਪੋ ਐਡੋਲਫ਼ ਆਈਕਮੈਨ ਨੂੰ ਨਾਜ਼ੀ ਗ਼ੁਰਮਾਂ ਵਾਸਤੇ ਸਜ਼ਾ-ਏ-ਮੌਤ ਦਿਤੀ ਗਈ।
- 1970 – ਪੇਰੂ 'ਚ ਭੂਚਾਲ ਨਾਲ 67000 ਲੋਕਾਂ ਦੀ ਮੌਤ।
- 1977 – ਭਾਰਤੀ ਫੌਜ ਦੇ ਦਲ ਨੇ ਕੰਚਨਜੰਗਾ 'ਤੇ ਪਹਿਲੀ ਵਾਰ ਚੜ੍ਹਾਈ ਕੀਤੀ।
- 1979 – ਜ਼ਿੰਬਾਬਵੇ ਨੇ ਸੁਤੰਤਰਤਾ ਮਿਲਣ ਦਾ ਐਲਾਨ ਕੀਤਾ।
- 1997– ਕੈਨੇਡਾ ਵਿੱਚ ਇੱਕ 2-ਲੇਨ ਵਾਲਾ ਜੋ ਨਿਊ ਬਰੰਸਵਿਕ ਅਤੇ ਪ੍ਰਿੰਸ ਐਡਵਰਡ ਟਾਪੂ ਦੇ ਸੂਬਿਆਂ ਨੂੰ ਜੋੜਦਾ ਪੁਲ ਕਨਫੈਡਰੇਸ਼ਨ ਪੁਲ ਖੋਲ੍ਹਿਆ ਨੂੰ ਖੋਲ੍ਹਿਆ।
- 1999 – ਗੁਰਚਰਨ ਸਿੰਘ ਟੌਹੜਾ ਨੇ ਸਰਬ ਹਿੰਦ ਅਕਾਲੀ ਦਲ ਬਣਾਇਆ।
Remove ads
ਜਨਮ
- 1725– ਧੰਗਾਰ ਮਾਲਵਾ ਰਾਜ, ਭਾਰਤ ਦੀ ਹੋਲਕਰ ਰਾਣੀ ਅਹਿਲਿਆ ਬਾਈ ਹੋਲਕਰ ਦਾ ਜਨਮ।
- 1819– ਅਮਰੀਕੀ ਕਵੀ, ਨਿਬੰਧਕਾਰ ਅਤੇ ਪੱਤਰਕਾਰ ਵਾਲਟ ਵਿਟਮੈਨ ਦਾ ਜਨਮ।
- 1832– ਅਜ਼ੀਮ ਫਰਾਂਸੀਸੀ ਗਣਿਤ ਵਿਗਿਆਨੀ ਏਵਾਰਿਸਤ ਗੈਲੂਆ ਦਾ ਜਨਮ।
- 1882– ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਵਿਦਵਾਨ, ਧਰਮ-ਸ਼ਾਸਤਰੀ, ਦਾਰਸ਼ਨਿਕ, ਪ੍ਰਬੰਧਕ ਤੇ ਵਿਆਖਿਆਕਾਰ ਭਾਈ ਜੋਧ ਸਿੰਘ ਦਾ ਜਨਮ।
- 1887– ਫਰਾਂਸੀਸੀ ਕਵੀ-ਡਿਪਲੋਮੈਟ ਸੇਂਟ-ਜੌਹਨ ਪਰਸ ਦਾ ਜਨਮ।
- 1928– ਭਾਰਤੀ ਕ੍ਰਿਕਟਰ ਪੰਕਜ ਰੌਏ ਦਾ ਜਨਮ।
- 1930– ਅਮਰੀਕੀ ਅਦਾਕਾਰ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਸੰਗੀਤਕਾਰ ਕਲਿੰਟ ਈਸਟਵੁੱਡ ਦਾ ਜਨਮ।
- 1941– ਅਮਰੀਕੀ ਅਰਥਸ਼ਾਸਤਰੀ ਵਿਲੀਅਮ ਨੌਰਡਹੌਸ ਦਾ ਜਨਮ।
- 1944– ਬਰਤਾਨਵੀ ਭਾਰਤੀ ਜੋ 2008 ਤੋਂ 2011 ਤੱਕ - ਛੱਬੀਵਾਂ ਗਵਰਨਰ ਸਲਮਾਨ ਤਾਸੀਰ ਦਾ ਜਨਮ।
- 1945– ਜਰਮਨ ਫ਼ਿਲਮਕਾਰ, ਅਦਾਕਾਰ, ਨਾਟਕਕਾਰ ਅਤੇ ਥੀਏਟਰ ਨਿਰਦੇਸ਼ਕ ਰੇਨਰ ਵਰਨਰ ਫ਼ਾਸਬੀਂਡਰ ਦਾ ਜਨਮ।
- 1947– ਭਾਰਤੀ ਇੰਜਨੀਅਰ ਅਤੇ ਰਾਜਨੀਤੀਵਾਨ ਸਲੀ ਕੇਲਮੇਂਦੀ ਦਾ ਜਨਮ।
- 1948– ਬੇਲਾਰੂਸੀ ਪੱਤਰਕਾਰ, ਪੰਛੀ ਵਿਗਿਆਨੀ ਅਤੇ ਵਾਰਤਕ ਲੇਖਿਕਾ ਸਵੇਤਲਾਨਾ ਅਲੈਕਸੇਵਿਚ ਦਾ ਜਨਮ।
- 1969– ਸਾਬਕਾ ਭਾਰਤੀ ਕ੍ਰਿਕਟ ਅੰਪਾਇਰ ਬਾਲਾ ਮੁਰਲੀ ਦਾ ਜਨਮ।
- 1979– ਭਾਰਤੀ ਕਾਮੇਡੀਅਨ, ਅਦਾਕਾਰ ਅਤੇ ਕਾਮੇਡੀ ਸੰਗੀਤਕਾਰ ਵੀਰ ਦਾਸ ਦਾ ਜਨਮ।
- 1980– ਭਾਰਤੀ ਕੌਮਾਂਤਰੀ ਕ੍ਰਿਕਟਰ ਅਰੁੰਧਤੀ ਕਿਰਕਿਰੇ ਦਾ ਜਨਮ।
- 1990– ਲਿਥੁਆਨੀਆਈ ਫ਼ਿਲਮ ਨਿਰਦੇਸ਼ਕ, ਪਟਕਥਾ-ਲੇਖਕ ਅਤੇ ਨਿਰਮਾਤਾ ਰੋਮਸ ਜ਼ਬਰੌਸਕਸ ਦਾ ਜਨਮ।
Remove ads
ਦਿਹਾਂਤ
- 1945– ਰੂਸੀ ਉੱਤਰ-ਪ੍ਰਭਾਵਵਾਦੀ ਚਿੱਤਰਕਾਰ, ਕਵੀ ਅਤੇ ਨਾਵਲਕਾਰ ਲੀਓਨਿਦ ਪਾਸਤਰਨਾਕ ਦਾ ਦਿਹਾਂਤ।
- 1964– ਭਾਰਤੀ ਸੁਤੰਤਰਤਾ ਕਾਰਕੁਨ ਦੁਵੁਰੀ ਸੁਬੱਮਾ ਦਾ ਦਿਹਾਂਤ।
- 1983– "ਕਿੱਡ ਬਲੈਕੀ" ਅਤੇ "ਦਿ ਮਨਾਸਾ ਮੌਲਰ" ਦੇ ਉਪਨਾਮ ਵਾਲਾ, ਇੱਕ ਅਮਰੀਕੀ ਪੇਸ਼ੇਵਰ ਜੈਕ ਡੈਮਪਸੇ ਦਾ ਦਿਹਾਂਤ।
- 1992– ਪੰਜਾਬੀ ਕਹਾਣੀਕਾਰ, ਨਾਵਲਕਾਰ, ਨਾਟਕਕਾਰ ਅਤੇ ਵਾਰਤਕ ਲੇਖਕ ਜਸਵੰਤ ਸਿੰਘ ਵਿਰਦੀ ਦਾ ਦਿਹਾਂਤ।
- 2009– ਹਿੰਦੁਸਤਾਨ ਵਿੱਚ ਅੰਗਰੇਜ਼ੀ ਔਰ ਮਲਿਆਲਮ ਜ਼ਬਾਨ ਦੀ ਮਸ਼ਹੂਰ ਵਿਦਵਾਨ ਸ਼ਾਇਰਾ ਔਰ ਸਾਹਿਤਕਾਰ ਕਮਲਾ ਸੁਰੇਈਆ ਦਾ ਦਿਹਾਂਤ।
- 2010– ਭਾਰਤੀ ਉਪਮਹਾਦੀਪ ਦੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਉਜਰਾ ਬਟ ਦਾ ਦਿਹਾਂਤ।
- 2016– ਅਮਰੀਕੀ ਧਾਰਮਿਕ ਪ੍ਰਸਾਰਕ ਜਾਨ ਕਰੌਚ ਦਾ ਦਿਹਾਂਤ।
- 2020– ਸਾਜਿਦ–ਵਾਜਿਦ ਭਰਾਵਾਂ'ਚੋਂ ਤਬਲਾ ਵਾਦਕ ਵਾਜਿਦ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ।
Wikiwand - on
Seamless Wikipedia browsing. On steroids.
Remove ads